80 – ਬੁਧ ਸਿੰਘ ਦੀ ਸੇਵਾ – JANAMSAKHI 80

ਬੁਧ ਸਿੰਘ  ਦੀ  ਸੇਵਾ

    ਬੁਧ ਸਿੰਘ ਆਪ ਦੇ ਪਿੰਡ ਨੂੰ ਸੇਵਾ ਵਾਸਤੇ ਪਾਤਸ਼ਾਹ ਦਾ ਘੋੜਾ ਨਾਲ ਲੈ ਜਾਣਾ ਸੀ । ਘੋੜੇ ਨੂੰ ਦਾਲ ਤੇ

ਮੱਖਣ ਚਾਰਨਾ ਸ਼ੁਰੂ ਕਰ ਦੇਣਾ । ੩੦(30) ਸਾਲ ਦਾ ਘੋੜਾ ਸੀ  ।  ਐਨੀ ਬੁਧ ਸਿੰਘ ਸੇਵਾ ਕਰਦਾ ਸੀ,  ਵੇਖਣ ਨੂੰ ਵਛੇਰਾ ਲਗਦਾ ਸੀ ।  ਸੱਚੇ  ਪਾਤਸ਼ਾਹ ਦਿਵਾਲੀ ਵਿਸਾਖੀ ਹਮੇਸ਼ਾ ਜਾਂਦੇ ਸੀ ।  ਜਿਸ ਵਕਤ ਛੰਗਾਰਿਆ ਘੋੜਾ ਸ਼ਹਿਰ ਮੰਡੀ ਵਿਚ ਜਾਂਦਾ ਸੀ, ਲੋਕਾਂ  ਨੇ   ਬਚਨ  ਕਰਨਾ  ਕਿ  ਮੰਡੀ ਦਾ ਲਾੜਾ ਆ ਗਿਆ ਹੈ ।  ਖਲਾਰ ਖਲਾਰ ਕੇ ਘੋੜੇ ਦੇ ਦਰਸ਼ਨ ਕਰਨਾ ।  ਸਾਰੀ ਮੰਡੀ ਵਿਚ ਸ਼ਰਤ ਰੱਖ ਕੇ ਤੇ ਜਿਤ ਕੇ ਔਂਦਾ ਸੀ । ਲੋਕਾਂ ਆਖਣਾ ਸੌ ਘੋੜਾ  ਹੋਵੇ  ਤੇ  ਏਸ  ਘੋੜੇ ਨਾਲ ਕੋਈ ਨਹੀਂ  ਚਲ ਸਕਦਾ । ਸਿਆਣਿਆਂ ਲੋਕਾਂ ਆਖਣਾ ੩੦(30) ਸਾਲ ਦਾ ਬੁੱਢਾ ਘੋੜਾ ਹੈ ਕੇ ਪਾਤਸ਼ਾਹ  ਦੀ  ਦਇਆ ਨਾਲ ਚਲ  ਰਿਹਾ ਹੈ ।  ਬੁਧ ਸਿੰਘ  ਦੀ  ਐਡੀ ਸੇਵਾ ਸੀ ।  ਕੋਈ ਉਪਮਾ ਨਹੀਂ ਕਰ ਸਕਦਾ । ਅੱਠੇ ਪਹਿਰ ਨਾਮ  ਦੀ  ਰੰਗਣ ਵਿਚ ਰੰਗੇ ਰਹਿੰਦੇ ਸੇਵਾ ਕਰਨੀ ਜੀ ।  ਐਡਾ ਜਵਾਨ ਸਿਖ ਸੀ ੧੮(18) ਉਂਗਲਾਂ ਜੋੜਾ ਪੈਰੀਂ ਔਂਦਾ ਸੀ । ਤਿੰਨ ਸਾਲ ਨੰਗੀਂ ਪੈਰੀ ਸੇਵਾ ਵਿਚ ਰਿਹਾ ਤੇ ਫੇਰ ਪਾਤਸ਼ਾਹ ਮੋਚੀ ਕੋਲੋਂ ਜੋੜਾ ਮੰਗਾਂ ਕੇ ਬੁਧ ਸਿੰਘ ਨੂੰ ਦਿਤਾ । ਆਖਣ ਲੱਗੇ ਬੁਧ  ਸਿੰਘ ਹੁਣ ਜੋੜਾ ਪੈਰੀ ਪਾ  ਲੈ  । ਤੇਰਾ ਤਪ ਅਸਾਂ ਪਰਵਾਨ ਕਰ ਲਿਆ ਹੈ ॥