ਆਸਾ ਸਿੰਘ ਮਜ਼੍ਹਬੀ ਸਿਖ ਦੀ ਸਾਖੀ
ਆਸਾ ਸਿੰਘ ਮਜ਼੍ਹਬੀ ਸਿਖ ਬਾਲੇ ਚੱਕ ਦਾ ਵੀ ਪਾਤਸ਼ਾਹ ਦਾ ਸਿਖ ਸੀ । ਓਸ ਗਡ
ਬਣਾਈ ਹੋਈ ਸੀ ਤੇ ਸ਼ਹਿਰ ਭਾੜਾ ਵਾਹ ਕੇ ਗੁਜਾਰਾ ਕਰਦਾ ਸੀ । ਉਸ ਦੇ ਘਰੋਂ ਜੇਹੜੀ ਬੀਬੀ ਸੀ, ਬੜਾ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮ ਕਰਦੀ ਸੀ । ਜਿਸ ਵਕਤ ਪਾਤਸ਼ਾਹ ਨੂੰ ਗੱਡ ਦੀ ਜਰੂਰਤ ਪਵੇ ਓਸੇ ਵਕਤ ਆਸਾ ਸਿੰਘ ਘਵਿੰਡ ਗੱਡ ਲੈ ਕੇ ਹਾਜਰ ਹੋ ਜਾਂਦਾ ਸੀ । ਆਸਾ ਸਿੰਘ ਦਾ ਪਿਛਲਾ ਜਰਮ ਬਾਲਮੀਕ ਦਾ ਸੀ, ਸ੍ਰੀ ਰਾਮ ਚੰਦਰ ਦੇ ਵਕਤ ਦਾ । ਜੇਹੜੀ ਉਸ ਦੀ ਜਨਾਨੀ ਸੀ, ਉਸਦਾ ਪਿਛਲਾ ਜਰਮ ਭੀਲਣੀ ਦਾ ਸੀ । ਹੁਣ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ, ਜੁਗਾਂ ਦੇ ਵਿਛੜਿਆਂ ਸਿਖਾਂ ਨੂੰ ਆਪ ਦੀ ਸਰਨ ਆਂਦਾ ਹੈ । ਸਿਖਾਂ ਦੀ ਸੇਵਾ ਦੀ ਮੈਥੋਂ ਗਿਣਤੀ ਨਹੀਂ ਹੁੰਦੀ । ਧੰਨ ਸੱਚੇ ਪਾਤਸ਼ਾਹ ਤੇ ਧੰਨ ਉਸ ਦੇ ਸਿਖ ਹਨ ਜੀ ॥