83 – ਬਾਬੇ ਰੰਗਾ ਸਿੰਘ ਦੀ ਸਾਖੀ – JANAMSAKHI 83

ਬਾਬੇ ਰੰਗਾ ਸਿੰਘ  ਦੀ  ਸਾਖੀ

    ਸੱਚੇ ਪਾਤਸ਼ਾਹ ਦਾ ਬਾਬਾ ਰੰਗਾ ਸਿੰਘ ਖਜਾਨਚੀ  ਸੀ ।  ਸਾਰੀ ਸਿਖੀ ਵਿਚ

ਸੇਵਾ ਲੈਣ ਓਹੋ ਜਾਂਦਾ ਸੀ । ਜੇ ਪਾਤਸ਼ਾਹ ਸਿਖਾਂ ਦੇ ਜਾਣ ਤੇ  ਤਾਂ  ਵੀ ਬਾਬਾ ਰੰਗਾ ਸਿੰਘ ਨਾਲ ਹੁੰਦਾ ਸੀ  ।  ਦਿਲੀ ਵਿਚ ਵੀ  ਸੱਚੇ  ਪਾਤਸ਼ਾਹ ਛੇ ਕੁ ਮਹੀਨੇ ਬਾਅਦ ਘਲ ਦੇਂਦੇ  ਸਨ ਜੀ ।  ਐਡਾ ਪਾਤਸ਼ਾਹ ਦਾ ਭੈ ਰਖਦਾ ਸੀ ਸੇਵਾ ਵਿਚੋਂ ਇਕ ਪੈਸਾ ਵੀ ਨਹੀਂ ਵਰਤਣਾ । ਪਾਤਸ਼ਾਹ ਵੀ ਆਖਣਾ ਚਾਚਾ ਤੂੰ ਤੁਰ ਕੇ ਨਾ ਕਿਤੇ ਜਾਇਆ ਕਰ  ।  ਕਰਾਇਆ ਸੇਵਾ ਵਿਚੋਂ ਲਾ ਆਇਆ ਕਰ,  ਤੇ ਹੋਰ ਵੀ  ਜੋ ਤੇਰਾ ਦਿਲ ਕਰੇ  ਮਾਇਆ ਵਰਤ ਲਿਆ ਕਰ । ਪਰ ਫੇਰ ਵੀ ਓਸ  ਨੇ  ਪੈਸਾ ਨਹੀਂ ਵਰਤਣਾ  ।  ਜੇ ਕਿਸੇ ਸਿਖ  ਨੇ  ਕਰਾਏ ਵਾਸਤੇ ਪੈਸੇ ਦੇਣੇ ਓਹ ਵੀ ਓਸ ਨੇ ਪਾਤਸ਼ਾਹ ਨੂੰ ਲਿਆ ਦੇਣੇ ।  ਐਸਾ ਬੇ-ਵਾਸਨਾ ਹੋਇਆ ਕਿ  ਸੱਚੇ  ਪਾਤਸ਼ਾਹ ਤੋਂ ਬਿਨਾਂ  ਕਿਸੇ ਚੀਜ ਨਾਲ  ਪ੍ਰੇਮ ਨਹੀਂ ਸੀ ਕਰਦਾ ।  ਬਿਰਧ ਸਰੀਰ ਸੀ  ਤੇ ਤਾਂਹ ਵੀ  ਹੱਥਾਂ  ਦੀ  ਸੇਵਾ  ਬੜੀ  ਕਰਦਾ ਸੀ । ਬਾਗ ਦੇ ਬੂਟਿਆਂ ਦੀ   ਬੜੀ  ਸੇਵਾ ਕਰਦਾ ਸੀ । ਲੰਗਰ ਵਾਸਤੇ ਸਬਜੀ ਬੀਜਣੀ ਤੇ ਉਸ  ਦੀ  ਸੇਵਾ ਕਰਨੀ ।  ਸਿਖਾਂ ਆਖਣਾ  ਬਾਬਾ ਜੀ ਤੁਸੀਂ ਬਿਰਧ ਜੇ, ਤੁਸੀਂ ਬੈਹ ਜੋ, ਅਸੀਂ ਜੁ[ ਕੰਮ ਕਰਦੇ ਹਾਂ । ਓਸ ਆਖਣਾ ਮੈਂ ਵੀ ਤੁਹਾਡੇ ਵਰਗਾ ਸੇਵਕ ਹਾਂ,  ਏਸ  ਘਰ  ਦੀ  ਜਿੰਨੀ ਸੇਵਾ ਕਰੀਏ ਥੋੜੀ ਹੈ । ਬੜਿਆ ਭਾਗਾਂ ਵਾਲਾ ਸਰੀਰ ਸੀ ॥

    ਸਿਆਲ ਦਾ ਮਹੀਨਾ ਸੀ ਤੇ ਬਾਬਾ ਰੰਗਾ ਸਿੰਘ ਪਾਤਸ਼ਾਹ ਨੂੰ ਆਖਣ ਲੱਗਾ, ਪਾਤਸ਼ਾਹ  ਮੇਰਾ ਬਿਰਧ ਸਰੀਰ ਹੈ, ਕੋਈ  ਛਕਣ  ਵਾਸਤੇ ਭਾਂਡਾ (ਚੰਗਾ ਖਾਣਾ) ਬਣਾਈਏ ।  ਸੱਚੇ  ਪਾਤਸ਼ਾਹ ਆਖਿਆ, ਬਾਬਾ ਲੰਗਰ ਵਿਚ ਕੋਈ ਤੋਟ ਨਹੀਂ, ਸਾਰੇ ਇਕੋ ਜਿਹਾ ਪਰਸ਼ਾਦ ਛਕਦੇ ਹਨ । ਅਸੀਂ ਵੀ ਤੁਹਾਡੇ ਨਾਲ ਦਾ ਹੀ ਪਰਸ਼ਾਦ ਛਕਦੇ ਹਾਂ ।  ਬਾਬੇ ਆਖਿਆ,   ਸੱਚੇ  ਪਾਤਸ਼ਾਹ ਤੁਸੀਂ ਗਭਰੂ ਜੇ ਤੇ ਅਸੀਂ ਬਿਰਧ ਸਰੀਰ ਹਾਂ, ਛਕ ਲਵਾਂਗੇ  ਤੇ ਤੁਰੇ ਫਿਰਾਂਗੇ ।  ਫੇਰ  ਸੱਚੇ  ਪਾਤਸ਼ਾਹ ਮਾਤਾ  ਨੈਣੋ  ਤੇ ਬੰਤੀ ਨੂੰ ਆਖਿਆ  ਕਿ  ਜਿਸ ਤਰ੍ਹਾਂ ਚਾਚਾ ਆਂਦਾ ਹੈ,  ਏਸ  ਨੂੰ ਖੰਡ, ਘਿਓ, ਬਾਦਾਮ ਪਿਸਤਾ ਪਾ ਕੇ ਇਕ ਚਾਟੀ   ਬਣਾ  ਦਿਓ । ਬਾਬੇ ਆਖਿਆ ਪਾਤਸ਼ਾਹ ਖ਼ਸਖ਼ਸ  ਤੇ ਗਿਰੀ ਦਾ ਖੋਪਾ ਵੀ ਪਾ ਦਿਓ ।  ਜਿਸ ਤਰ੍ਹਾਂ ਬਾਬੇ ਆਖਿਆ  ਓਸੇ ਤਰ੍ਹਾਂ ਪਾਤਸ਼ਾਹ ਤੇ ਮਾਤਾ  ਹੋਰਾਂ ਉਸ ਨੂੰ  ਬਣਾ  ਦਿਤਾ । ਮਾਤਾ  ਹੋਰਾਂ  ਬਣਾ  ਕੇ ਚਾਟੀ ਭਾਂਡੇ  ਦੀ  ਤਿਆਰ ਕਰ ਛਡੀ ।   ਸੱਚੇ  ਪਾਤਸ਼ਾਹ ਰਾਤ ਨੂੰ ਸੰਗਤਾਂ ਸਮੇਤ ਆਏ ਹਨ । ਮਾਤਾ  ਹੋਰਾਂ ਪਾਤਸ਼ਾਹ ਅੱਗੇ ਚਾਟੀ ਰੱਖ ਦਿਤੀ ।   ਸੱਚੇ  ਪਾਤਸ਼ਾਹ ਸਾਰੀ ਸੰਗਤ ਨੂੰ ਵਰਤਾਇਆ ।  ਜੋ ਬਚਿਆ ਸਾਰਾ ਪਦਾਰਥ ਸੀ  ਜੇਹੜਾ   ਓਹ ਪਾਤਸ਼ਾਹ  ਬਾਬੇ ਰੰਗਾ ਸਿੰਘ ਨੂੰ ਫੜਾ ਦਿੱਤਾ  । ਅਗਲੇ ਦਿਨ ਬਾਬੇ ਆਪ ਕੱਲੇ  ਨੇ  ਕੱਢ ਕੇ ਛਕਿਆ ਹੈ । ਰਾਤ ਜਦੋਂ ਪਾਤਸ਼ਾਹ ਦਾ ਧਿਆਨ ਕਰ ਕੇ ਬੈਠਾ ਤੇ   ਸੱਚੇ  ਪਾਤਸ਼ਾਹ ਖੋਟੀ ਚੀਜ ਗੋਹਾ ਚਾਟੀ ਵਿਚ ਤੇ ਹੱਥ ਵਿਚ ਵਖਾਇਆ ਹੈ ।  ਸਵੇਰੇ ਉਠ ਕੇ ਪਾਤਸ਼ਾਹ ਅੱਗੇ  ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਮੈਂ ਨਹੀਂ ਛਕਣਾ ।  ਪਾਤਸ਼ਾਹ ਆਖਣ ਲੱਗੇ ਬਾਬਾ ਕੀ ਗਲ ਹੈ ।  ਓਸ  ਨੇ  ਆਖਿਆ ਜੀ ਤੁਸੀਂ  ਛਕਣ  ਨਹੀਂ ਦੇਂਦੇ । ਪਾਤਸ਼ਾਹ ਆਖਿਆ ਬਾਬਾ ਅਸੀਂ ਤੈਨੂੰ ਕੀ ਆਂਦੇ ਹਾਂ, ਆਖਣ ਲੱਗਾ ਜੀ ਮੈਨੂੰ  ਤੁਸਾਂ   ਰਾਤ ਚਾਟੀ ਵਿਚ ਤੇ ਹੱਥ ਵਿਚ ਛਕਦੇ ਨੂੰ ਗੋਹਾ ਵਖਾਇਆ ਹੈ ।  ਇਸ  ਕਰ ਕੇ ਮੈਂ ਨਹੀਂ ਟੱਬਰ ਨਾਲੋਂ_ ਵਖਰੀ ਚੀਜ ਖਾਣੀ । ਸਚੇ ਪਾਤਸ਼ਾਹ ਨੂੰ ਬਾਬੇ ਚਾਟੀ  ਓਸੇ ਤਰ੍ਹਾਂ ਮੋੜ ਦਿਤੀ ।  ਓਹਨਾਂ  ਨੇ  ਸਾਰੀ ਸੰਗਤ ਨੂੰ ਵਰਤਾ ਦਿਤਾ ਏ ।   ਬਚਨ  ਸੁਣ ਕੇ ਸਾਰੀ ਸੰਗਤ  ਬੜੀ  ਹੱਸਦੀ  ਹੈ ।  ਸਾਰੇ ਰੰਗ ਵੇਖ ਬਾਬਾ ਰੰਗਾ ਸਿੰਘ  ਦੀ  ਦੇਹ ਛੁੱਟੀ ।  ਸੱਚੇ  ਪਾਤਸ਼ਾਹ  ਦੀ  ਓਹਨਾਂ ਤੇ ਬਹੁਤ ਮਿਹਰ ਸੀ ॥