84 – ਪਾਤਸ਼ਾਹ ਜੀ ਦੇ ਛੋਟੇ ਭਾਈ ਹਰਨਾਮ ਸਿੰਘ ਦੀ ਸਾਖੀ – JANAMSAKHI 84

ਪਾਤਸ਼ਾਹ ਜੀ ਦੇ ਛੋਟੇ ਭਾਈ ਹਰਨਾਮ ਸਿੰਘ  ਦੀ  ਸਾਖੀ

    ਸੱਚੇ  ਪਾਤਸ਼ਾਹ ਐਨੇ ਸ਼ਾਂਤ ਸੁਭਾ ਦੇ ਸਨ  ਕਿ  ਸਿਖਾਂ ਕੋਲੋਂ ਕੋਈ ਵਧ ਘਟ ਬਚਨ 

ਵੀ  ਹੋ ਜਾਵੇ  ਤੇ ਦਿਲ ਨਹੀਂ ਸੀ ਲਿਔਂਦੇ । ਪਾਤਸ਼ਾਹ ਦਾ ਮੁਖਵਾਕ ਹੈ  ਕਿ  ਅਸੀਂ  ਏਸ  ਕਰ ਕੇ ਗੁੱਸੇ ਵਿਚ ਨਹੀਂ ਔਂਦੇ,  ਕਿ   ਸਾਡਾ  ਜੇਹੜਾ   ਬਚਨ  ਛੁਟ ਗਿਆ,  ਮੁੜ ਕੇ ਮੁੜਨਾ ਨਹੀਂ ।  ਹੋਰ  ਜੋ ਪੀਰ ਪੈਗੰਬਰ ਔਲੀਏ ਹਨ ਓਹਨਾਂ ਦਾ ਸਰਾਫ ਦਿਤਾ ਅਸੀਂ ਮੋੜ ਸਕਦੇ ਹਾਂ, ਤੇ  ਸਾਡਾ ਤੀਰ ਛੁੱਟਾ ਨਹੀਂ ਮੁੜਨਾ । ਅਸੀਂ ਤੀਨ ਲੋਕ ਨੂੰ ਵੇਖ ਸਕਦੇ ਹਾਂ ਪਰ ਸਾਡੀ ਮਹਿੰਮਾ  ਨੂੰ ਕੋਈ ਨਹੀਂ ਵੇਖ ਸਕਦਾ । ਪਾਤਸ਼ਾਹ ਆਪ ਦੇ ਛੋਟੇ ਭਰਾ ਹਰਨਾਮ ਸਿੰਘ ਨੂੰ  ਬੜੀ  ਮੁਹੱਬਤ ਨਾਲ ਪਾਲਿਆ ਸੀ ।    ਬੜਾ   ਜਵਾਨ ਭਲਵਾਨ ਕੀਤਾ ਜੀ ।  ਬਾਹਰ ਛਿੰਜਾਂ ਵਿਚ ਘੁਲਦਾ ਸੀ ।  ਪਾਤਸ਼ਾਹ  ਐਡੀ  ਮੁਹੱਬਤ ਨਾਲ ਪਾਲਿਆ ਸੀ ਬਾਹਰ ਕਾਰ ਵਿਹਾਰ ਨੂੰ ਕਿਤੇ ਹੱਥ ਨਹੀਂ ਸੀ ਲੌਂਣ ਦੇਂਦੇ । ਵਿਆਹ ਕੇ ਧੀਆਂ ਪੁੱਤਾਂ ਵਾਲਾ ਕੀਤਾ ਹੈ, ਫੁੱਲਾਂ ਵਾਂਗਰ ਅੱਠੇ ਪਹਿਰ ਰੱਖਦੇ ਸਨ । ਜੇਕਰ ਲੰਗਰ ਵਿਚ ਜਾ ਹੋਰ ਕਿਸੇ ਗੱਲੇ ਓਹਨਾਂ  ਦੀ  ਭੁੱਲ ਵੀ  ਹੋਵੇ ਤਾਂ  ਵੀ ਪਾਤਸ਼ਾਹ ਓਹਨਾਂ ਨੂੰ ਨਰਾਜ ਨਹੀਂ ਸੀ ਹੁੰਦੇ ਤੇ ਮਨੌਂਦੇ ਰਹਿੰਦੇ ਸਨ । ਹਰਨਾਮ ਸਿੰਘ ਪਾਤਸ਼ਾਹ ਨੂੰ ਅਵਤਾਰ ਕਰ ਕੇ ਘਟ ਮੰਨਿਆਂ, ਭਰਾਵਾਂ ਵਾਂਗਰ ਜਾਣਦਾ ਸੀ । ਬਾਬੇ ਰੰਗਾ ਸਿੰਘ ਨੂੰ ਪਾਤਸ਼ਾਹ ਸੁਰਤ ਦਿਤੀ ਹੋਈ ਸੀ । ਓਸ  ਨੇ ਕੱਲੇ  ਬੈਹ ਕੇ ਹਰਨਾਮ ਸਿੰਘ ਨੂੰ ਸਮਝੌਣਾ, ਕਿ ਸੱਚੇ  ਪਾਤਸ਼ਾਹ ਕਾਲੇ ਨਾਗ ਹਨ ।  ਕਿਸੇ ਦੇ ਸਕੇ ਨਹੀਂ ਗੇ ।  ਤੂੰ  ਹੱਥਾਂ ਨਾਲ ਸੇਵਾ ਜਰੂਰ ਕਰਿਆ ਕਰ ।  ਵੇਖ ਕਿਡੀ ਦੂਰੋਂ ਸਿਖ ਆਣ ਕੇ ਸੇਵਾ ਕਰਦੇ ਹਨ । ਕੀ ਓਹ ਕਮਲੇ ਹਨ ? ਮੈਂ ਵੀ ਵੇਖ  ਲੈ  ਬਿਰਧ ਸਰੀਰ ਹੈ  ਤੇ ਮੈਂ ਆਂਦਾ  ਹਾਂ   ਸੱਚੇ  ਪਾਤਸ਼ਾਹ ਤੁਸੀਂ ਸਾਡੇ ਮਾਪੇ ਜੇ । ਜੇਹੜੀ ਬਾਬੇ ਰੰਗਾ ਸਿੰਘ  ਦੀ  ਸਮਝੌਣੀ ਸੀ  ਓਸ  ਨੇ  ਦਿਨ ਤੇ ਨਾਂ ਲਿਔਂਦੀ  ਸੱਚੇ  ਪਾਤਸ਼ਾਹ ਦੇ ਵੱਡੇ ਸਾਹਿਬਜਾਦੇ  ਭਗਵਾਨ ਸਿੰਘ ਗਭਰੂ  ਹੋ  ਗਏ ਤੇ ਓਹ ਵੀ ਪਾਤਸ਼ਾਹ ਘੁਲਣ ਲਾ ਦਿਤੇ ਹਨ ਜੀ ।  ਹਰਨਾਮ ਸਿੰਘ ਫੇਰ ਓਹਨਾਂ ਦੇ ਨਾਲ ਜੋਰ ਕਰਨ ਲੱਗ ਪਿਆ । ਪਾਤਸ਼ਾਹ ਫੇਰ ਦੋਵਾਂ ਨੂੰ  ਇਕੋ ਜੇਹੀ ਖ਼ੁਰਾਕ ਸ਼ੁਰੂ ਕਰ ਦਿਤੀ ।  ਬਦਾਮ ਤੇ ਘਿਓ ਦੇ ਪੀਪੇ ਤੇ ਹੋਰ ਫਲ ਫਰੂਟ ।  ਬੜੇ ਸੁੰਦਰ ਜਵਾਨ ਓਹ ਵੀ ਪਲ ਕੇ ਹੋ ਗਏ ਹਨ । ਦੂਜੇ ਸਾਹਿਬਜਾਦੇ ਵੀ ਸਾਰੇ ਜਵਾਨ ਹੋ ਗਏ । ਚਾਰੇ  ਸਾਹਿਬਜਾਦੇ  ਤੇ ਪੰਜਵਾਂ ਹਰਨਾਮ ਸਿੰਘ  ਛੀਵੇਂ  ਸੱਚੇ  ਪਾਤਸ਼ਾਹ  ਮਹਾਰਾਜ  ਸ਼ੇਰ  ਸਿੰਘ ਵਿਸ਼ਨੂੰ ਭਗਵਾਨ  ਤੇ ਨਾਲ ਸਿਖ ਵੀ  ਹਰ ਵਕਤ ੧੦(10) ਜਣੇ ਜਰੂਰ ਰਹਿੰਦੇ ਸੀ ।  ਫੇਰ ਸਾਰੇ ਜਣੇ ਜਦੋਂ ਕਿਤੇ ਮੇਲੇ ਵਿਚ ਜਾਂਦੇ ਸੱਚੇ  ਪਾਤਸ਼ਾਹ  ਬੜੀ  ਸੋਭਾ ਪਾਉਂਦੇ ਸਨ ਜੀ ।   ਸੱਚੇ  ਪਾਤਸ਼ਾਹ  ਧਾਰਨ ਰੱਖੀ ਸੀ  ਕਿ  ਅੱਠੇ ਪਹਿਰ ਪਰਸ਼ਾਦ ਵਰਤੌਂਦੇ ਸਨ ।   ਜੋ ਕੋਈ ਕੋਲ ਗਰੀਬ ਗੁਰਬਾ ਹੁੰਦਾ ਸੀ  ਕਿਸੇ ਨੂੰ ਭੁੱਖਾ ਨਹੀਂ ਸੀ ਰੈਹਣ ਦੇਂਦੇ  ।  ਪਾਤਸ਼ਾਹ  ਦੀ  ਮਹਿੰਮਾ  ਵੇਖ ਕੇ  ਹਰਨਾਮ ਸਿੰਘ ਆਪਣੇ ਸੁਭਾ ਨੂੰ ਨਰਮ ਨਹੀਂ ਸੀ ਕੀਤਾ ।  ਸੱਚੇ  ਪਾਤਸ਼ਾਹ  ਬੜੀ  ਦਇਆ ਕਰਦੇ ਸਨ । ਅੱਠੇ ਪਹਿਰ ਆਪਣੇ ਕੋਲ ਵਾਜਾਂ ਮਾਰ ਮਾਰ ਕੇ ਆਖਦਾ ਕਿ  ਹਰਨਾਮ ਸਿੰਘ ਸਾਡੇ ਕੋਲ ਬੈਹ ਕੇ ਜੇਹੜੀ ਚੀਜ ਨੂੰ ਦਿਲ ਕਰਦਾ ਛਕੀ ਜਾਇਆ ਕਰ ।  ਪਿਛਲਿਆਂ ਜਾਮਿਆਂ ਦੇ ਵਰ ਦਿਤੇ ਹੋਏ  ਸੱਚੇ  ਪਾਤਸ਼ਾਹ  ਭੁਗਤਾਈ ਜਾਂਦੇ ਹਨ  ਤੇ ਪਿਛਲੀਆਂ ਮੰਗਾਂ ਮੰਗੀਆਂ ਹੋਈਆਂ  ਦੀਨ ਦਿਆਲ ਆਪ ਹੀ ਵਰਤਾਈ ਜਾਂਦੇ ਹਨ ॥

    ਪਾਤਸ਼ਾਹ ਸ਼ਬਦ ਰੂਪ ਹੋਣ ਤੋਂ ੩(3) ਮਹੀਨੇ ਅਗਦੀ ਹਰਨਾਮ ਸਿੰਘ ਅੱਡ ਕਰ ਦਿਤਾ ।  ਆਪ ਥਾਂ ਮੁਲ  ਲੈ  ਕੇ ਮਕਾਨ  ਬਣਾ  ਲਏ ।  ਉਸ ਨੂੰ ਉਸੇ ਘਰ ਵਿਚ ਰਹਿਣ ਦਿਤਾ ।  ਅੱਡ ਕਰਨ ਲੱਗਿਆਂ ਵੀ  ਸੱਚੇ  ਪਾਤਸ਼ਾਹ ਏਹੋ  ਬਚਨ  ਆਂਦੇ  ਰਹੇ  ਹਨ, ਕਿ  ਸਭ ਕੁਛ ਹਰਨਾਮ ਸਿੰਘ ਤੇਰਾ ਹੈ ਜਿਹੜੀ ਚੀਜ ਤੇਰਾ ਦਿਲ ਕਰਦਾ  ਲੈ  ਨਾ, ਸਾਡੇ ਹੁੰਦਿਆਂ ਤੈਨੂੰ ਕਿਸੇ ਦਾ ਡਰ ਨਹੀਂ ਗਾ । ਸਾਰੀ ਉਮਰ ਕੱਠੇ  ਰਹੇ  ਹਨ ਜੀ ।   ਏਹ  ਵੀ ਪਾਤਸ਼ਾਹ ਜਾਣਦੇ ਸਨ  ਤਾਂ  ਹੀ ਭਰਾ ਨੂੰ ਅੱਡ ਕੀਤਾ ਕਿ  ਅਸੀਂ ਹੁਣ ਚੋਲਾ ਛੱਡ ਦੇਣਾ ਹੈ ਤੇ ਆਪਣੀ ਹੱਥੀਂ ਵਿਹਾਰ ਕਰ ਦੇਈਏ ਜੀ ।  ਜੇਹੜੀ ਪੈਲੀ ਜ਼ਿਮੀਦਾਰਾਂ ਛੁੜਾ ਲਈ ਸੀ ਉਸ ਦਾ ਨਾਮ ਸੁਫਨੇ ਕਿਆਂ  ਦੀ  ਪੱਤੀ ਸੀ ।  ਤੇ ਜੇਹੜੀ ਹਵੇਲੀ ਪਾਤਸ਼ਾਹ ਮੁਲ ਲਈ ਹੈ, ਉਸ ਦੇ ਲਾਗੇ ਹੀ ਦੁਆਬੀਆਂ ਦੀ  ਪੱਤੀ ਸੀ । ਜੇਹੜੀ ਜਗਾ ਪਾਤਸ਼ਾਹ ਕੋਲੋਂ ਜ਼ਿਮੀਦਾਰਾਂ ਛੁੜਾ ਲਈ ਸੀ,  ਉਸ ਜਗਾ ਤੇ ਕੁੱਤੇ ਮੂਤਦੇ ਹਨ ।  ਫਿਰ  ਸੱਚੇ  ਪਾਤਸ਼ਾਹ ਆਪਣੇ ਜਰਮ ਵਾਲਾ ਪਲੰਘ  ਲੈਣ ਲਈ ਸਾਰੀ ਸੰਗਤ  ਲੈ  ਕੇ ਗਏ ਹਨ ਜੀ । ਲੋਕਾਂ ਸਾਰਿਆਂ ਜਾ ਕੇ ਹਰਨਾਮ ਸਿੰਘ ਨੂੰ ਆਖਿਆ  ਕਿ  ਤੂੰ    ਬੜਾ   ਮਾੜਾ ਕੀਤਾ ਹੈ ।  ਤੂੰ  ਆਪ ਹਵੇਲੀ  ਚਲੇ  ਜਾਣਾ ਸੀ, ਓਹਨਾਂ ਨੂੰ ਨਹੀਂ ਸੀ ਘੱਲਣਾ । ਹੁਣ ਪਾਤਸ਼ਾਹ ਸਾਰੀ ਸੰਗਤ ਨਾਲ  ਲੈ  ਕੇ ਸ਼ਬਦ ਪੜ੍ਹਦੇ ਤੁਰੇ  ਔਂਦੇ  ਹਨ । ਜੇ ਓਹਨਾਂ  ਏਹ  ਪਲੰਘ  ਚੁਕਿਆ ਤੇ  ਬੜੀ  ਮਾੜੀ ਗਲ ਹੈ । ਜਦੋਂ ਦਾ ਪਾਤਸ਼ਾਹ ਅਵਤਾਰ ਧਾਰਿਆ ਹੈ,  ਓਦੋਂ ਦਾ  ਏਹ  ਪਲੰਘ  ਡੱਠਾ ਹੈ । ਹਰਨਾਮ ਸਿੰਘ ਤੂੰ  ਬੇਨੰਤੀ ਕਰ ਕੇ  ਪਲੰਘ  ਨਾਂ ਜਾਣ ਦੇਈਂ ।  ਫਿਰ   ਸੱਚੇ  ਪਾਤਸ਼ਾਹ ਹਰਨਾਮ ਸਿੰਘ ਦੇ ਘਰ ਜਾ ਪਹੁੰਚੇ ਹਨ ।  ਬੜੀ  ਰੌਣਕ ਹੈ । ਸੰਗਤਾਂ ਸ਼ਬਦ ਪੜ੍ਹ ਰਹੀਆਂ ਹਨ ।   ਸੱਚੇ  ਪਾਤਸ਼ਾਹ ਮਾਇਲ ਹੋ  ਕੇ ਪਲੰਘ  ਦੇ ਉਤੇ ਛਾਲ ਮਾਰ ਕੇ ਬੈਠ ਗਏ । ਹਰਨਾਮ ਸਿੰਘ ਤੇ ਬੇਬੇ ਮੰਗੋ ਦੋਵੇਂ ਜੀ ਗਲ ਵਿਚ ਪੱਲਾ ਪਾ ਕੇ ਬੇਨੰਤੀ ਕਰਨ ਲਗ ਪਏ  ਕਿ   ਸੱਚੇ  ਪਾਤਸ਼ਾਹ ਇਹ ਪਲੰਘ  ਸਾਨੂੰ ਸੇਵਾ ਵਾਸਤੇ ਰਹਿਣ ਦਿਓ ।  ਮੋਹਣ ਸਿੰਘ ਕਲਸੀਆਂ ਦਾ ਸਿਖ  ਚੇਤ ਸਿੰਘ ਦਾ ਛੋਟਾ ਭਰਾ ਮਸਤਾਨਾ  ਹੋ  ਗਿਆ ਤੇ ਪਲੰਘ  ਕੋਲ ਖੇਡਣ ਲਗ ਪਿਆ ।  ਬਚਨ  ਕਰਨ ਲਗ ਪਿਆ   ਕਿ  ਜਦੋ _ ਪਾਤਸ਼ਾਹ ਦਾ ਪਲੰਘ  ਚੁਕਿਆ ਗਿਆ   ਮਾਝੇ   ਦੇਸ਼ ਵਿਚ ਬਹੁਤ ਕਤਲੇਆਮ ਹੋਵੇਗੀ ਤੇ ਭਾਜੜਾਂ ਪੈ ਜਾਣਗੀਆਂ ।  ਦੁਨੀਆਂ ਰੁਲ ਕੇ ਮਰ ਜਾਏਗੀ ।  ਕੰਨਿਆਂ ਨੂੰ ਬਹੁਤ ਖਵਾਰੀਆਂ ਹੋਣਗੀਆਂ ।  ਬੜੇ ਸਖ਼ਤ  ਬਚਨ  ਮਸਤਾਨੇ ਦੇ ਵਿਚਦੀ ਹੋਏ   ।   ਸੱਚੇ  ਪਾਤਸ਼ਾਹ ਪਲੰਘ  ਤੇ ਬੈਠੇ ਸਨ, ਫਿਰ ਦਿਆਲੂਆਂ ਨੇ  ਹਰਨਾਮ ਸਿੰਘ ਤੇ ਮੰਗੋ ਦੀ  ਬੇਨੰਤੀ ਪਰਵਾਨ ਕਰ ਕੇ ਪਲੰਘ  ਰਹਿਣ ਦਿਤਾ ਜੀ  ।  ਆਪ ਸੰਗਤ ਸਮੇਤ ਘਰ ਨੂੰ ਆ ਗਏ । ਸਿਖਾਂ ਨਾਲ  ਬਚਨ  ਕਰਦੇ ਹਨ   ਕਿ   ਸਾਡਾ ਜਿਹੜਾ ਰਾਤ ਨੂੰ ਪਲੰਘ  ਵਿਛੌਂਦੇ ਜੇ,  ਓਹ ਹੇਵਲੀ ਡਾਹ ਦਿਓ, ਤੇ ਹਰਨਾਮ ਸਿੰਘ  ਦੀ  ਮਨਸ਼ਾ ਪੂਰੀ ਰਹਿਣ ਦਿਉ, ਅਸੀਂ ਕਿਤੇ ਪਲੰਘਾਂ ਵਿਚ ਬੈਠੇ ਹਾਂ । ਜਿਹੜਾ ਸਾਨੂੰ ਯਾਦ ਕਰੇ, ਅਸੀਂ ਉਸ ਦੇ ਵਿਚ ਤੇ ਹਰ  ਵਕਤ ਕੋਲ ਰੈਂਹਦੇ ਹਾਂ, ਆਪ ਫਿਰ ਹਵੇਲੀ ਆ ਗਏ ਹਨ ।  ਹਵੇਲੀ ਪਲੰਘ  ਡੌਣ ਦਾ  ਸਿਖਾਂ ਨੂੰ ਹੁਕਮ ਦਿਤਾ ।  ਪਹਿਲੀ ਭਾਦਰੋਂ ੨੦੦੦(2000) ਸੰਮਤ  ਬਿਕ੍ਰਮੀ ਵਿਚ   ਸੱਚੇ  ਪਾਤਸ਼ਾਹ  ਅੱਡ  ਹੋ  ਕੇ  ਹਵੇਲੀ  ਆਏ ਹਨ ਜੀ ॥