ਪਾਤਸ਼ਾਹ ਦੇ ਨਵੇਂ ਪਲੰਘ ਬਾਰੇ
ਜਿਹੜਾ ਪਲੰਘ ਹਵੇਲੀ ਡਾਹਿਆ ਹੈ । ਤੇਜਾ ਸਿੰਘ ਸਿਖ ਨੇ ਅੱਕ ਦੀਆਂ
ਲੱਕੜਾਂ ਭੰਨ ਭੰਨ ਕੇ ਸਣ ਕੱਡਣੀ । ਸਵੇਰੇ ਉਠਦੇ ਦੂਰ ਪੰਜ ਛੀ ਮੀਲ ਤੱਕ ਜਾ ਕੇ ਪੁਰਾਣਿਆਂ ਅੱਕਾਂ ਦੀਆਂ ਲੱਕੜਾਂ ਭੰਨ ਭੰਨ ਕੇ ਸਣ ਕੱਡਣੀ ਤੇ ਫਿਰ ਉਸਨੂੰ ਸਾਫ ਕਰਕੇ ਵਾਣ ਕੱਤਣਾ । ਸਾਰੀ ਦਿਹਾੜੀ ਵਿਚ ਮਸਾਂ ਦੋ ਛਟਾਕਾਂ ਸੂਤਰ ਕੱਤਣਾ ਜੀ । ਹੋਰ ਵੀ ਮਾਲ ਦੀ ਸੇਵਾ ਕਰਨੀ । ਸਾਢੇ ਚਾਰ ਸੇਰ ਪੱਕਾ ਛੇ ਮਹੀਨੇ ਵਿਚ ਤਿਆਰ ਕੀਤਾ । ਫਿਰ ਉਸਨੂੰ ਸਾਬਣ ਨਾਲ ਧੋ ਕੇ ਇਸ ਤਰ੍ਹਾਂ ਸਾਫ ਕੀਤਾ ਕਿ ਕੋਈ ਪਛਾਣ ਨਹੀਂ ਸਕਦਾ, ਰੇਸ਼ਮ ਹੈ ਕਿ ਅੱਕ ਦਾ ਵਾਣ ਹੈ । ਤੇਜਾ ਸਿੰਘ ਬੇਨੰਤੀ ਕਰਦਾ ਹੈ ਕਿ ਮੇਰੇ ਵਿਚ ਏਨਾਂ ਬਲ ਨਹੀਂ ਸੀ, ਪਾਤਸ਼ਾਹ ਦਇਆ ਕੀਤੀ ਹੈ । ਲੱਲੀਆਂ ਪਿੰਡ ਦਾ ਭਾਲ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਨੂੰ ਆਇਆ ਹੈ । ਕੇਹਰ ਸਿੰਘ ਰਾਮਗੜ੍ਹੀਆ ਸਿਖ ਡਲ ਦਾ ਸੀ । ਉਸ ਨੇ ਟਾਲੀ ਦੇ ਪਾਵੇ ਤੇ ਬਹੁਤ ਵਧੀਆਂ ਸਾਲ ਦੀਆਂ ਹੀਆਂ ਲਿਆਂਦੀਆਂ । ਪਾਲ ਸਿੰਘ ਸਿਖ ਨੇ ਪਲੰਘ ਪ੍ਰੇਮ ਨਾਲ ਠੋਕ ਦਿਤਾ । ਫਿਰ ਭਾਲ ਸਿੰਘ ਤੇ ਤੇਜਾ ਸਿੰਘ ਬੜੇ ਪ੍ਰੇਮ ਨਾਲ ਤਿੰਨਾਂ ਦਿਨਾਂ ਵਿਚ ਉਣਿਆ ਹੈ । ਦੇਸੀ ਸੂਤਰ ਦੀ ਪੈਂਦ ਪਲੰਘ ਨੂੰ ਪਾ ਤਿਆਰ ਹੋ ਗਿਆ ਹੈ । ਪਾਤਸ਼ਾਹ ਉਸ ਦਿਨ ਤੋਂ ਓਸੇ ਪਲੰਘ ਤੇ ਰਹਿਣ, ਤੇ ਹੁਕਮ ਦਿੱਤਾ ਏਹ ਪਲੰਘ ਸਿੰਘਾਸਣ ਸਾਡਾ ਅੰਦਰ ਡਾਹ ਦਿਓ । ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਪਲੰਘ ਅੰਦਰ ਡਾਹ ਦਿਤਾ । ਰੋਜ਼ ਪਲੰਘ ਥੱਲੇ ਪੋਚਾ ਫੇਰਨਾ ਤੇ ਧੂਪ ਧੁਕੌਣਾ ਤੇ ਰਾਤ ਨੂੰ ਪਲੰਘ ਦੇ ਕੋਲ ਘਿਉ ਦਾ ਸ਼ਮੇਦਾਨ ਜਗੌਣਾ । ਇਸ ਪਲੰਘ ਦੇ ਲਾਗੇ ਸਾਰਾ ਵਿਹਾਰ ਸ਼ੁਰੂ ਹੋ ਗਿਆ ॥