86 – ਸੱਚੇ ਪਿਤਾ ਦੇ ਅੰਤਮ ਦਿਨਾਂ ਬਾਰੇ – JANAMSAKHI 86

ਸੱਚੇ  ਪਿਤਾ ਦੇ ਅੰਤਮ ਦਿਨਾਂ ਬਾਰੇ

    ਚਾਰ ਸਾਹਿਬਜਾਦੇ  ਪਾਤਸ਼ਾਹ ਦੇ ਵਿਆਏ ਹੋਏ  ਹਨ । ਪੰਜਵਾਂ ਸਾਹਿਬਜਾਦਾ ਛੋਟਾ ਸੀ,

੩ (3) ਸਾਲ ਦਾ । ਇਕ ਬੀਬੀ ਕਰਤਾਰੀ ਪਾਤਸ਼ਾਹ  ਦੀ  ਧੀ, ਉਹ ਵਿਆਹੁਣ ਵਾਲੀ ਸੀ  ।  ਭਗਵਾਨ ਪੁਰੇ ਨਗਰ ਵਿਚ ਮੰਗੀ ਹੋਈ ਸੀ ।   ਸੱਚੇ  ਪਾਤਸ਼ਾਹ  ਮੱਘਰ  ਦੀ  ਪੁਨਿਆਂ ਦਾ  ਉਸ ਦਾ ਵਿਆਹ ਅਰੰਭ ਦਿਤਾ । ਮੱਘਰ  ਦੀ  ਪੁਨਿਆਂ ਨੂੰ ਕਰਤਾਰੀ  ਦੀ  ਸ਼ਾਦੀ ਪਾਤਸ਼ਾਹ ਕਰ ਦਿਤੀ । ਵਿਆਹ ਤੋਂ ੧੫ (15) ਦਿਨ ਬਾਅਦ   ਸੱਚੇ  ਪਾਤਸ਼ਾਹ ਸ਼ਿਕਾਰ  ਗਏ ਹਨ ਤੇ  ਰਸਤੇ  ਵਿਚੋਂ ਵਾਪਸ ਮੁੜ ਆਏ ਹਨ  ।  ਆਂਦੇ ਹਨ   ਸਾਡਾ ਸਰੀਰ ਤਕੜਾ ਨਹੀਂ ਗਾ । ਦੀਨ ਦੁਨੀ ਦੇ ਵਾਲੀ ਤਾਪ ਦਾ ਬਹਾਨਾ ਕਰ ਕੇ ਲੰਮੇ  ਪੈ ਗਏ ਹਨ । ਤੇਜਾ ਸਿੰਘ ਉਸੇ ਵਕਤ ਤੋਂ  ਸੇਵਾ ਵਿਚ  ਹਾਜ਼ਰ   ਹੋ  ਗਿਆ  ।  ਹੋਰ ਸਾਰੇ ਸਾਹਿਬਜਾਦੇ ਤੇ ਸਿਖ ਵੀ  ਵਿਹਾਰ ਸਾਰੇ ਕਰ ਕੇ  ਪਾਤਸ਼ਾਹ ਕੋਲ ਆਣ ਕੇ ਸੇਵਾ ਕਰਨੀ । ਬਾਰ ਵਿਚੋਂ ਆਤਮਾ ਸਿੰਘ ਤੇ ਉਸ ਦਾ ਪੁੱਤਰ ਤੇ ਬੇਬੇ ਬਸੰਤ ਕੌਰ ਦਰਸ਼ਨਾਂ ਨੂੰ ਆਏ  ਹੋਏ  ਹਨ । ਆਤਮਾ ਸਿੰਘ ਦਾ ਪੁੱਤਰ ਪਿਆਰਾ ਸਿੰਘ ਵੀ ਬੀਮਾਰ  ਹੋ  ਗਿਆ  ।   ਸੱਚੇ  ਪਾਤਸ਼ਾਹ  ਸਾਰੀ ਸਾਰੀ ਰਾਤ  ਸੰਗਤਾਂ ਤੋਂ ਸ਼ਬਦ ਪੜ੍ਹੌਂਦੇ ਰਹਿਣ  ਤੇ ਆਪ ਮਾਇਲ ਹੋ  ਕੇ  ਪਲੰਘ  ਤੇ  ਚੌਕੜਾ ਲਾ ਕੇ ਪਾਤਸ਼ਾਹ ਬੈਠੇ ਰਹਿਣ । ਮੋਹਣ ਸਿੰਘ ਸਿਖ ਕਲਸੀਆਂ ਵਾਲੇ ਤੇ ਸਾਰੇ ਘਰ ਦੇ ਜੀਵ ਜਿੰਨੇ ਸਿਖ ਕੋਲ ਸਨ, ਸਾਰਿਆਂ ਨੂੰ  ਸੱਚੇ  ਪਾਤਸ਼ਾਹ ਨਾਮ ਖੁਮਾਰੀ ਚਾੜ੍ਹ ਦਿਤੀ ।  ਪਿਆਰਾ ਸਿੰਘ  ਦੀ  ਮਾਈ ਬੇਬੇ ਬਸੰਤ ਕੌਰ  ਬੇਨੰਤੀ ਕੀਤੀ  ਕਿ   ਸੱਚੇ  ਪਾਤਸ਼ਾਹ ਪਿਆਰਾ ਸਿੰਘ ਜਿਆਦਾ ਬਿਮਾਰ ਹੈ  ਦੀਨ ਦਿਆਲ ਦਇਆ ਕਰੋ, ਮੈਂ ਜੇ ਕਰ ਭੁੱਲ ਗਈ ਹਾਂ ਤੇ ਭੁੱਲ ਬਖ਼ਸ਼ੋ ।   ਸੱਚੇ  ਪਾਤਸ਼ਾਹ ਏਡੇ ਦਿਆਲੂ ਸਨ । ਪਰਸ਼ਾਦ ਦਿਤਾ ਤੇ ਦੇ ਕੇ ਆਖਣ ਲੱਗੇ ਬੇਬੇ ਪਰਸ਼ਾਦ ਪਿਆਰਾ ਸਿੰਘ ਨੂੰ ਦੇਣੇ ਰਾਜ਼ੀ ਹੋਜੂ ਤੇ ਫਿਰ ਕਿਹਾ ਕਿ  ਤੂੰ  ਡਰਦੀ ਕਿਉਂ ਹੈਂ, ਪਰਸ਼ਾਦ  ਛਕਣ   ਨਾਲ ਦੁਖ ਦਲਿੱਦਰ ਦੂਰ  ਹੋ  ਜਾਣਗੇ ।  ਬੇਬੇ ਬਸੰਤ ਕੌਰ  ਤੇ ਪਿਆਰਾ ਸਿੰਘ ਜਾਣ ਵਾਸਤੇ ਖ਼ੁਸ਼ੀ ਮੰਗੀ  ਕਿ   ਸੱਚੇ  ਪਾਤਸ਼ਾਹ ਦਇਆ ਕਰੋ  ਕਿੰਨੇ  ਦਿਨ  ਹੋ  ਗਏ ਨੇ, ਘਰੋਂ ਆਇਆ ਨੂੰ ।  ਸੱਚੇ  ਪਾਤਸ਼ਾਹ ਆਖਿਆ ਬੇਬੇ ਰਉ[ ੧੦ (10) ਦਿਨ ਹੋਰ,  ਫਿਰ ਇਹ ਵੇਲਾ ਤੁਹਾਨੂੰ  ਲੱਭਣਾ  ਨਹੀਂ  ।  ਬੇਬੇ  ਰਮਜ਼  ਨਹੀਂ ਸਮਝੀ ਚਲੀ ਗਈ  ।  ਪਾਤਸ਼ਾਹ  ਫਿਰ ਆਖਿਆ  ਬੇਬੇ ਆਤਮਾ ਸਿੰਘ ਨੂੰ ਜਾ ਕੇ ਘੱਲ ਦਿਓ ਜੇ ॥

    ਉਸ ਤੋਂ ਬਾਅਦ  ਇਕ ਦਿਨ  ਅੰਮ੍ਰਿਤ  ਵੇਲੇ ਪਾਤਸ਼ਾਹ ਸਿੰਘਾਸਣ ਤੇ ਚੌਕੜਾ ਮਾਰ ਕੇ ਬੈਠੇ ਹਨ ।  ਕਈ ਵਾਰੀ ਤੇਜਾ ਸਿੰਘ ਵਿਚਾਰ  ਕਰਨੀ   ਕਿ  ਮੈਂ ਕਿਸ ਬਿਧ ਪਾਤਸ਼ਾਹ ਅੱਗੇ  ਬੇਨੰਤੀ  ਕਰਾ   ਕਿ  ਕਿਸ ਤਰ੍ਹਾਂ ਪਰਵਾਨ ਕਰ ਕੇ ਦਇਆ ਕਰ ਦੇਣ ।  ਉਸ ਵਕਤ ਮੈਂ ਸੁੱਤੇ ਸਿਦਾ ਹੀ ਚਰਨਾਂ ਵਲੇ ਖਲੋ ਕੇ ਹੱਥ ਜੋੜ ਕੇ ਨਿਮਸਕਾਰ ਕੀਤੀ ।   ਸੱਚੇ  ਪਾਤਸ਼ਾਹ ਆਖਣ ਲੱਗੇ ਤੇਜਾ ਸਿੰਘ ਕੀ ਗਲ ਹੈ ।  ਤੇਜਾ ਸਿੰਘ ਨੂੰ  ਉਸੇ ਵਕਤ ਬੇਨੰਤੀ ਕਰਨ ਦਾ  ਚੇਤਾ ਆ ਗਿਆ ।  ਪਾਤਸ਼ਾਹ ਆਖਣ ਲੱਗੇ  ਕਰ ਬੇਨੰਤੀ ਤੇਜਾ ਸਿੰਘ   ਜੋ ਤੇਰੇ ਦਿਲ ਵਿਚ ਆ ।  ਤੇਜਾ ਸਿੰਘ ਆਖਿਆ,   ਸੱਚੇ  ਪਾਤਸ਼ਾਹ  ਮੈਂ ਜਦੋਂ ਦਾ ਤੁਹਾਡੀ ਸੇਵਾ ਵਿਚ ਲੱਗਾ ਹਾਂ ਕੋਈ ਬੇਨੰਤੀ ਨਹੀਂ ਕੀਤੀ  ਦਇਆ ਕਰੋ   ਕਿ  ਮੈਂ ਬੇਨੰਤੀ ਕਰ ਲਵਾ । ਮੈਂ ਵਿਚਾਰ  ਵੀ ਇਹੋ ਰਿਹਾ ਹਾਂ, ਕਿ  ਮੈਂ  ਜੋ ਬੇਨੰਤੀ ਕੀਤੀ ਤੇ ਜੇ ਮੇਰੇ ਭਾਗਾਂ ਵਿਚ ਥੋੜੀ ਹੋਈ  ਤੇ ਮੈਂ ਬਹੁਤੀ ਮੰਗ ਬੈਠਾ  ਤਾਂ  ਵੀ ਮਾੜਾ ਹੈ । ਜੇ ਬਹੁਤੀ ਹੋਈ  ਤੇ ਮੈਂ ਥੋੜੀ ਮੰਗ ਲਈ   ਤਾਂ  ਵੀ ਮਾੜੀ ਗਲ ਹੈ ।   ਸੱਚੇ  ਪਾਤਸ਼ਾਹ ਤੁਸੀਂ ਆਪ ਹੀ ਦਇਆ ਕਰੋ  ਤੇ ਮੈਨੂੰ ਓਹ ਵਸਤ ਦਿਓ  ਜੇਹੜੀ ਮੁਕਣ ਵਾਲੀ ਨਾ ਹੋਵੇ  । ਮੈਨੂੰ  ਤਾਂ  ਮੰਗਣ  ਦੀ  ਜਾਂਚ ਨਹੀਂ ਗੀ । ਜਨਮ ਜਮਾਂਤਰ  ਹੀ ਦੇਹ ਅਰੋਗ ਤੇ ਸਾਸ ਸੁਖਾਲੇ, ਤੁਹਾਡੇ ਚਰਨਾਂ ਦਾ ਸੰਗ ਤੇ ਭਜਨ ਦਾ ਰੰਗ ਬਣਿਆ  ਰਹੇ   ਏਹ  ਮੇਰੇ ਤੇ ਕਿਰਪਾ ਕਰੇ ।  ਸੱਚੇ  ਪਾਤਸ਼ਾਹ ਅੰਮ੍ਰਿਤ  ਵੇਲੇ ਸਿਖ  ਦੀ  ਬੇਨੰਤੀ ਪਰਵਾਨ ਕਰ ਲਈ ।  ਖ਼ੁਸ਼ ਹੋ  ਕੇ ਆਖਣ ਲੱਗੇ, ਤੇਜਾ ਸਿੰਘ ਏਸੇ ਤਰ੍ਹਾਂ ਕਰ ਲਵਾਂਗੇ ।  ਜਾ ਹੁਣ  ਤੂੰ  ਜਾ ਕੇ  ਚਾਹ ਤਿਆਰ ਕਰ ਸਾਡੇ ਲਈ ।  ਸਾਰੀ ਸੰਗਤ  ਬੜੀ  ਖ਼ੁਸ਼ ਹੋਈ  ਬਚਨ  ਸੁਣ ਕੇ ।  ਤੇਜਾ ਸਿੰਘ ਵੀ ਪਾਤਸ਼ਾਹ ਦੇ  ਬਚਨ  ਸੁਣ ਕੇ ਨਿਹਾਲ  ਹੋ  ਗਿਆ । ਫਿਰ ਚਾਹ  ਬਣਾ  ਕੇ  ਸੱਚੇ  ਪਾਤਸ਼ਾਹ ਨੂੰ ਛਕਾਈ, ਸਾਰੀ ਸੰਗਤ ਵੀ ਛਕਦੀ ਹੈ ।  ਏਨਾਂ ਕਿਸੇ ਸਿਖ ਨੂੰ ਭੇਤ ਨਹੀਂ ਦਿਤਾ ਹੈ  ਕਿ  ਪਾਤਸ਼ਾਹ ਚੋਲਾ ਛੱਡ ਦੇਣਾ ਹੈ  ।  ਆਪਣੇ ਆਪ ਪਾਤਸ਼ਾਹ ਸਿਖਾਂ ਤੇ ਘਰ ਦਿਆਂ ਜੀਆਂ ਨੂੰ ਬਾਹਨਿਆਂ ਨਾਲ ਵਰ ਵਰੂਹੀਆਂ ਦਈ ਜਾਂਦੇ ਹਨ ॥

    ਇਕ ਦਿਨ ਮਾਤਾ  ਹੋਰਾਂ ਨੂੰ ਪਾਤਸ਼ਾਹ ਆਖਣ ਲੱਗੇ, ਨੈਣੋ  ਸਾਨੂੰ ਤੁਸੀਂ ਵੀ ਅੱਜ ਕੁਛ ਖਵਾਓ ।  ਮਾਤਾ  ਹੋਰਾਂ ਬੇਨੰਤੀ ਕੀਤੀ, ਸੱਚੇ  ਪਾਤਸ਼ਾਹ ਤੁਹਾਡਾ ਦਿੱਤਾ   ਬੜਾ   ਕੁਛ ਹੈ ਦਇਆ ਕਰੋ । ਫੇਰ ਮਾਤਾ  ਹੋਰਾਂ ਸਵਾ ਰੁਪੈ ਦਾ ਪਰਸ਼ਾਦ ਕਰ ਕੇ ਪਾਤਸ਼ਾਹ ਨੂੰ ਥਾਲ ਲਾ ਕੇ ਨਿਮਸਕਾਰ ਕੀਤੀ । ਪਾਤਸ਼ਾਹ ਖ਼ੁਸ਼ ਹੋ  ਕੇ ਵਰਤੌਂਦੇ ਹਨ ਤੇ ਨਾਲੇ ਆਪ ਵੀ ਛਕਦੇ ਹਨ ।  ਸੱਚੇ  ਪਾਤਸ਼ਾਹ  ਬਚਨ  ਕਰਦੇ ਹਨ  ਕਿ   ਤੁਸਾਂ   ਆਪੇ ਕਦੀ  ਸਾਡਾ ਪਰਸ਼ਾਦ ਕਰਾਇਆ ਸੀ ! ਅੱਜ ਅਸੀਂ ਮੂੰਹੋਂ  ਮੰਗਾਂ ਕੇ ਤੁਹਾਥੋਂ ਪਰਸ਼ਾਦ ਲਿਆ ਹੈ  ।  ਮਹੀਨਾ ਪੋਹ ਦਾ ਸੀ ਤੇ ਰੋਜ ਹੀ ਬੂੰਦਾਂ ਬਰਸਦੀਆਂ ਸਨ  ।  ਬੱਦਲ ਰੋਜ਼ ਹੀ ਘਨਘੋਰਾਂ ਪੌਂਦੇ ਸਨ ।  ਦੀਨ ਦਿਆਲ  ਓਸ ਵਕਤ   ਜੋ ਕੋਈ  ਮੂੰਹੋਂ  ਮੰਗਣਾ ਸੀ,  ਦਈ ਜਾਂਦੇ ਸਨ  । ਸਿਆਲ ਵਿਚ ਪੋਹ ਦਾ ਮਹੀਨਾ ਕਰ ਕੇ ਠੰਡ  ਬੜੀ  ਸੀ ।  ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਦੇ ਨਾਰਲੀ ਪਿੰਡ ਸੌਹਰੇ ਸਨ । ਭਗਵਾਨ ਸਿੰਘ ਤੇ ਹਰਬੰਸ ਕੌਰ  ਬੇਨੰਤੀ ਕੀਤੀ   ਕਿ   ਸੱਚੇ  ਪਾਤਸ਼ਾਹ ਅਸਾਂ ਨਾਰਲੀ ਜਾਣਾ ਹੈ  ਜੇ ਤੁਸੀਂ ਹੁਕਮ ਦਿਓ ਤੇ ਅਸੀਂ  ਹੋ  ਆਈਏ ਜੇ ਨਾ ਆਖੋ  ਤੇ ਨਾ ਜਾਈਏ  । ਮੇਰੇ ਦੀਨ ਦਿਆਲ ਆਖਣ ਲੱਗੇ, ਜਰੂਰ ਜਾਣਾ ਜੇ ।  ਭਗਵਾਨ ਸਿੰਘ ਆਖਿਆ  ਜੀ ਆਪ ਦੇ ਹੁਕਮ ਨਾਲ ਐਵੇਂ ਨਹੀਂ ।  ਪਾਤਸ਼ਾਹ  ਬਚਨ  ਕੀਤਾ ਕਿ  ਚੰਗਾ ਜਾਓ, ਭਲਕੇ ਰਾਤ ਨੂੰ ਆ ਜਾਇਓ ਜੇ, ਰਿਹੋ ਨਾ ।  ਓਹਨਾਂ ਆਖਿਆ ਪਾਤਸ਼ਾਹ ਜੇ ਮੀਂਹ ਨਾ ਪਿਆ ਤੇ ਆ ਜਾਵਗੇ  ਤੇ ਜੇ ਮੀਂਹ ਪੈ ਗਿਆ ਤੇ ਫਿਰ ਨਹੀਂ । ਪਾਤਸ਼ਾਹ ਹੱਸ ਕੇ  ਬਚਨ  ਕੀਤਾ ਕਿ  ਜੇ ਤੁਸੀਂ ਦੋਵੇਂ ਭਲਕੇ ਆ ਜਾਓਗੇ ਤੇ  ਜੋ ਮੂੰਹੋਂ ਮੰਗੋਗੇ ਤੁਹਾਨੂੰ ਦਿਆਂਗੇ  ।   ਏਹ   ਬਚਨ  ਸੁਣ ਕੇ ਸਾਰੇ ਖ਼ੁਸ਼ ਹੁੰਦੇ ਹਨ । ਭਗਵਾਨ ਸਿੰਘ ਤੇ ਹਰਬੰਸ ਕੌਰ  ਸੱਚੇ  ਪਾਤਸ਼ਾਹ ਨੂੰ  ਨਿਮਸਕਾਰ ਕਰ ਕੇ  ਤੁਰ ਪਏ ਹਨ । ਭਗਵਾਨ ਸਿੰਘ ਤੁਰਨ ਲੱਗੇ ਫੇਰ ਆਖਿਆ,   ਸੱਚੇ  ਪਾਤਸ਼ਾਹ ਜੇ ਅਸੀਂ ਭਲਕੇ ਆ ਗਏ ਤੇ ਫੇਰ ਅਸਾਂ  ਜੋ ਮੰਗਿਆ ਦੇਣਾ ਪੈਣਾ ਜੇ । ਪਾਤਸ਼ਾਹ ਹੱਸ ਕੇ ਆਖਿਆ ਚੰਗਾ, ਮੋਹਣ ਸਿੰਘ ਸਾਡੇ ਕੋਲ ਘਾਟਾ ਕਿਸ ਚੀਜ ਦਾ ।  ਸੱਚੇ  ਪਾਤਸ਼ਾਹ ਮਿਹਰ ਦੇ ਦਾਤੇ  ਦਇਆ ਦੇ ਸਮੁੰਦਰ ਵਰ ਦੇਣ ਦਾ ਬਹਾਨਾ  ਬਣਾ ਰਹੇ  ਹਨ ਜੀ  ।   ਏਸ  ਤਰ੍ਹਾਂ ਫੇਰ ਅਗਲੇ ਦਿਨ  ਸਵੇਰਸਾਰ ਤੋਂ ਜਿਉਂ ਮੀਂਹ ਪੈਣ ਲੱਗਾ, ਕਿਤੇ ਮਿੰਟ ਵੀ ਨਹੀਂ ਹਟਿਆ । ਏਧਰ  ਸੱਚੇ  ਪਿਤਾ ਵੀ ਸਵੇਰ ਤੋਂ ਯਾਦ ਕਰਦੇ ਹਨ  ਕਿ  ਆਏ ਨਹੀਂ ਵੇਖੀਏ  । ਅੱਜ  ਏਹ  ਵੀ ਇਕ ਸੋਹਣੀ ਦੇ ਪ੍ਰੇਮ ਵਾਲਾ ਕੰਮ ਹੈ ।  ਵੇਖੀਏ ਜਿਸ ਤਰ੍ਹਾਂ ਫਰੀਦ ਦਾ  ਬਚਨ  ਹੈ । “ਕਿ ਜੇ ਮੈਂ ਅੱਜ ਨਾਂ ਗੁਰਾਂ ਵਲ ਜਾਵਾਂ, ਤਾਂਹੀਏ ਮੇਰਾ ਨਿਉਂ ਟੁਟਦਾ” ।  ਇਕ ਘੰਟਾ ਦਿਨ ਰਹਿੰਦੇ ਨਾਲ ਭਗਵਾਨ ਸਿੰਘ ਤੇ ਹਰਬੰਸ ਕੌਰ ਮੀਂਹ ਵਰ੍ਹਦੇ ਵਿਚ ਘੋੜਿਆਂ ਤੇ ਚੜ੍ਹ ਕੇ ਆਣ ਪਹੁੰਚੇ ਹਨ ।  ਔਂਦਿਆਂ  ਸੱਚੇ  ਪਾਤਸ਼ਾਹ ਲਈ  ਦੋਵੇਂ  ਅੱਡੋ ਅੱਡੀ ਪਰਸ਼ਾਦ ਆਂਦਾ ਹੈ ।  ਲਿਆ ਕੇ ਪਰਸ਼ਾਦ ਅੱਗੇ  ਰੱਖਿਆ ਤੇ ਹੱਥ ਜੋੜ ਕੇ ਨਿਮਸਕਾਰ ਕੀਤੀ ।  ਸੱਚੇ  ਪਾਤਸ਼ਾਹ ਵੇਖ ਕੇ   ਬੜਾ   ਖ਼ੁਸ਼ ਹੋਏ   ਕਿ  ਸਾਡੇ  ਬਚਨ  ਤੇ ਪੂਰੇ  ਰਹੇ  ਹਨ ।  ਦੀਨ ਦਿਆਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ  ਏਸ  ਤਰ੍ਹਾਂ ਬਹਾਨੇ ਨਾਲ ਜੁਗੋ ਜੁਗ ਤਾਰਦੇ ਰਹੇ  ਹਨ ਜੀ ॥