ਆਤਮ ਆਈ ਦਰ ਦੁਵਾਰ – ਸ਼ਬਦ (ATAM AYI DAR DUWAR – SHABAD)

ਆਤਮ ਆਈ ਦਰ ਦੁਵਾਰ |

ਰੋ ਰੋ ਕਰੇ ਇੱਕ ਪੁਕਾਰ |

ਪੁਰਖ ਅਬਿਨਾਸ਼ੀ ਕਿਰਪਾ ਕਰ ,

ਇਕ ਵਖਾ ਸਚ ਘਰ ,

ਨਾਤਾ ਤੁੱਟੇ ਪੰਚਮ ਯਾਰ |

ਏਥੇ ਓਥੇ ਚੁਕੇ ਡਰ ,

ਏਕਾ ਵਸੀਏ ਸਾਚੇ ਘਰ ,

ਅਮ੍ਰਿਤ ਮਿਲੇ ਠੰਡਾ ਠਾਰ |

ਜੋਤੀ ਜੋਤ ਸਰੂਪ ਹਰਿ ,

ਆਪ ਆਪਣੀ ਕਿਰਪਾ ਕਰ ,

ਅੰਤਮ ਅੰਤ ਖੋਲ੍ਹ ਬੰਦ ਕਿਵਾੜ |