ਆਤਮ ਸੇਜਾ ਹਰਿ ਵਿਛਾਈਆ – ਸ਼ਬਦ (ATAM SEJA HAR VICHAYIA – SHABAD)

ਆਤਮ ਸੇਜਾ ਹਰਿ ਵਿਛਾਈਆ |

ਉਤੇ ਸੁੱਤਾ ਹਰਿ ਰਘੁਰਾਈਆ |

ਮਾਇਆ ਪਰਦਾ ਇੱਕ ਰਖਾਈਆ |

ਬੇਮੁਖਾਂ ਦਿਸ ਨਾ ਆਈਆ |

ਗੁਰਸਿੱਖਾਂ ਆਤਮ ਵੱਜੇ ਵਧਾਈਆ |

ਜਿਸ ਦੂਈ ਦਵੈਤੀ ਦੂਰ ਕਰਾਈਆ |

ਨਾ ਕੋਈ ਸ਼ਰਅ ਨਾ ਹਦਾਇਤੀ,

ਨਾ ਕੋਈ ਔਖਾ ਮਾਰਗ ਲਾਈਆ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸੋਹੰ ਸਚਾ ਇਕੋ ਰਾਗ,

ਸਭਨਾ ਸਿਰ ਰੱਖੇ ਵਡਿਆਈਆ |