ਬਾਧੋ ਸੁਰਤ ਸ਼ਬਦ ਮਨ ਚਿੱਤ ਧਾਰ – ਸ਼ਬਦ (BADHO SURAT SHABAD MAN CHIT DHAR – SHABAD)

ਪੰਜ ਪਾਠ ਰੋਜ਼

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ |

ਬਾਧੋ ਸੁਰਤ ਸ਼ਬਦ ਮਨ ਚਿੱਤ ਧਾਰ |

ਤ੍ਰੈਲੋਆਂ ਬਾਂਧੋ ਗੁਰ ਚਰਨ ਕਵਲ ਪਿਆਰ |

ਏਕਾ ਪੜ੍ਹਿਆ ਨਾਮ ਨਿਰਬਾਨ |

ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ |

ਬੀਰ ਅਠਾਰਾਂ ਮਾਰੇ ਬਾਣ |

ਹਾਕਨ ਡਾਕਣ ਸਿਰ ਮੁੰਡਾਣ |

ਅੰਚਨੀ ਕੰਚਨੀ ਨਿਰੰਚਨੀ ਕਲਾ ਸੋਦਰ,

ਸ਼ਕਤ ਭੁਗਤ ਸਰਬ ਪਛਤਾਨ |

ਅਕਾਸ਼ ਪ੍ਰਿਥਮੀ ਭੂਤ ਪ੍ਰੇਤ ਪਸੂ ਚੱਕਰ,

ਇਕ ਲੱਖ ਅੱਸੀ ਹਜ਼ਾਰ ਵੇਖੇ ਮਾਰ ਧਿਆਨ |

ਨਿਰਗੁਨ ਨਾਮ ਕਰੇ ਅਕਾਰ,

ਆਗਿਆ ਕਰੇ ਆਪ ਭਗਵਾਨ |

ਹਾਕਨੀ ਡਾਕਨੀ ਛਾਕਨੀ ਛਾਰ, ਖੁਰੀ ਬੰਧਨ ਪਾਏ,

ਆਠ ਪਹਿਰ ਨਿਗਾਹਬਾਨ |

ਗੁਰਮੁਖ ਅੱਖਰ ਇਕ ਵਿਖਾਏ,

ਚਿੰਤ ਰੋਗ ਸੋਗ ਦੁੱਖ ਮਿਟ ਜਾਣ |

(ਪੂਰਨ ਸਿੰਘ):

     ਹਰ ਪ੍ਰਕਾਰ ਦਾ ਦੁੱਖ ਭੂਤ ਪ੍ਰੇਤ ਟੂਣਾ ਜਾਦੂ ਗੁਰਸਿੱਖ ਦੀ ਰਸਨਾ ਵਿਚੋਂ ਨਿਕਲਣ ਨਾਲ ਦੂਰ ਹੋ ਜਾਵੇਗਾ |

          ਹਾਕਨੀ = ਇਕ ਚੁੜੇਲ ਜਾਤੀ                                                       ਭੁਗਤ = ਖਾਧਾ ਹੋਇਆ              

ਛਾਰ = ਭਸਮ, ਮਿੱਟੀ                                                                ਛਾਕਨੀ = ਡਾਇਣ, ਚੁੜੇਲ