G18L007 ੧੬ ਪੋਹ ੨੦੨੧ ਬਿਕ੍ਰਮੀ ਬੀਬੀ ਲਾਜੀ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

        ਤੇਜਾ ਸਿੰਘ ਕਿਹਾ ਤੁਹਾਨੂੰ ਨਹੀਂ ਕੁਛ ਇਲਮ, ਚੁਰਾਸੀਆਂ ਵਿਚੋਂ ਇਕ ਮੈਂ ਵੀ ਨਜ਼ਰੀ ਆਈਆ।

ਮੇਰਾ ਪਿਛਲਾ ਤ੍ਰੇਤੇ ਦਾ ਨਾਮ ਸੀ ਚਮਨ, ਦਮਕ ਚਮਕ ਚੇਹਰੇ ਨੂਰ ਰੁਸ਼ਨਾਈਆ। ਓਸ ਵੇਲੇ ਮੈਂ ਸੂਟਾ ਮਾਰ ਕੇ ਖਿਚਦਾ ਸਾਂ ਚਿਲਮ, ਨਸ਼ਾ ਖ਼ੁਮਾਰ ਰਖਾਈਆ। ਮੇਰਾ ਸੋਹਣਾ ਸੁਡੋਲ ਸੀ ਜਿਸਮ, ਵੇਖਣਹਾਰੇ ਵੇਖ ਵੇਖ ਖ਼ੁਸ਼ੀ ਰਖਾਈਆ। ਮੇਰਾ ਇਕੋ ਸੀ ਸਚਾ ਇਸਮ, ਇਕ ਧਿਆਨ ਲਗਾਈਆ। ਸਾਰੀਆਂ ਜਿੰਨਸਾਂ ਨਾਲੋਂ ਮੈਨੂੰ ਤਮਾਕੂ ਦੀ ਚੰਗੀ ਲਗੀ ਕ਼ਿਸਮ, ਆਪਣੀ ਕ਼ਿਸਮਤ ਨਾਲ ਅਜ਼ਮਾਈਆ। ਜਿਸ ਵੇਲੇ ਵੇਂਹਦਾ ਸਾਂ ਆਪਣੀ ਨਾਲ ਚਸ਼ਮ, ਅੱਖੀਂ ਧਿਆਨ ਲਗਾਈਆ । ਓਸ ਵੇਲੇ ਮੈਨੂੰ ਚੰਗੀ ਲਗਦੀ ਸੀ ਭਸਮ, ਸਾਧੂਆਂ ਵਾਲਾ ਭੇਸ ਵਟਾਈਆ। ਮੈਂ ਬਾਲਮੀਕ ਨੂੰ ਕਿਹਾ ਖਾ ਕੇ ਕ਼ਸਮ, ਕੁਛ ਅਗਲਾ ਹਾਲ ਜਣਾਈਆ। ਭਗਤ ਭਗਵਾਨ ਦੀ ਕਿਹੜੀ ਰਸਮ, ਕਿਹੜਾ ਖੇਲ ਦੇਣਾ ਵਖਾਈਆ। ਉਹਨੇ ਸੁਣਾਇਆ ਗਾ ਕੇ ਇਕ ਨਜ਼ਮ, ਦਾਸਾਂ ਦਾ ਦਾਸ ਰੂਪ ਵਟਾਈਆ। ਓਸ ਵੇਲੇ ਮੈਂ ਇਕ ਹੋਰ ਸੂਟਾ ਖਿਚਿਆ ਮੇਰਾ ਖਾਣਾ ਹੋਇਆ ਹਜ਼ਮ, ਮੇਰੇ ਅੰਦਰ ਹੋਈ ਰੁਸ਼ਨਾਈਆ। ਮੈਂ ਨੱਚਿਆ ਉਹ ਕਿਹੜੇ ਥਾਂ ਵਸਣ, ਕਵਣ ਦਵਾਰੇ ਸੋਭਾ ਪਾਈਆ। ਮੈਨੂੰ ਦੱਸ ਦੇ ਉਹਦੇ ਸਾਰੇ ਲੱਛਣ, ਜੇ ਮੁੜ ਕੇ ਮਿਲਾਂ ਭੁਲ ਨਾ ਕਦੇ ਭੁਲਾਈਆ। ਬਾਲਮੀਕ ਕਿਹਾ ਉਹ ਆਪੇ ਆਵੇ ਭਗਤਾਂ ਦੀ ਪੈਜ ਰੱਖਣ, ਜੁਗ ਜੁਗ ਵੇਸ ਵਟਾਈਆ। ਨਾਮ ਵਿਰੋਲੇ ਵਿਚੋਂ ਮੱਖਣ, ਨਾਮ ਮਧਾਣਾ ਇਕੋ ਪਾਈਆ। ਰਵਿਦਾਸ ਵਰਗੇ ਕਲਜੁਗ ਤੈਨੂੰ ਆਪੇ ਦੱਸਣ, ਹੌਲੀ ਹੌਲੀ ਸਮਝਾਈਆ। ਓਸ ਜਨਮ ਤੇਰੇ ਪਰਦੇ ਆਵੇ ਫੇਰ ਢਕਣ, ਮਿਹਰ ਨਜ਼ਰ ਉਠਾਈਆ। ਓਸ ਨੇ ਕਿਹਾ ਉਹ ਕਿਹੜਾ ਸੁਣਾਵੇ ਭਾਸ਼ਣ, ਸਿਫ਼ਤ ਕੀ ਜਣਾਈਆ। ਕਿਹੜੇ ਬਹੇ ਆਸਣ, ਕਵਣ ਧਾਮ ਡੇਰਾ ਲਾਈਆ। ਬਾਲਮੀਕ ਕਿਹਾ ਉਹਦਾ ਭਗਤਾਂ ਘਰ ਸਿੰਘਾਸਣ, ਦੂਜੀ ਥਾਂ ਨਾ ਕੋਇ ਹੰਢਾਈਆ। ਤੇਰਾ ਲਹਿਣਾ ਚੁਕਾਵੇ ਅੰਤ ਲੋਕਮਾਤਨ, ਮਾਨਸ ਜਨਮ ਆਪਣੀ ਝੋਲੀ ਪਾਈਆ। ਓਸ ਅਗੋਂ ਕਿਹਾ ਹਸ ਕੇ ਇਹ ਚੰਗੀ ਸੁਣਾਈ ਬਾਤਨ, ਮੈਨੂੰ ਪਹਿਲੋਂ ਦਿਤਾ ਜਣਾਈਆ। ਮੈਨੂੰ ਆਦਤ ਤਮਾਕੂ ਖਾਵਾਂ ਬਦਲੇ ਦਾਤਨ, ਦੰਦਾਂ ਨਾਲ ਹੋਰ ਵਸਤ ਨਾ ਕੋਇ ਛੁਹਾਈਆ। ਜੇ ਮੇਰਾ ਤਮਾਕੂ ਦੇਵੇ ਮੇਰਾ ਸਾਥਣ, ਫੇਰ ਪ੍ਰਭ ਦਾ ਦਰਸ਼ਨ ਪਾਈਆ। ਮੇਰੀ ਪ੍ਰੀਤ ਚੁਰਾਸੀ ਸਾਰੇ ਨਾਲ ਆਪੇ ਆਖਣ, ਜਿਸ ਨੇ ਮੇਰੀ ਲਿਵ ਅੰਦਰੇ ਅੰਦਰ ਬਣਾਈਆ। ਇਹ ਕੋਈ ਨਹੀਂ ਮੈਂ ਕੀਤਾ ਪਾਪਣ, ਇਕੋ ਨਾਲ ਪ੍ਰੇਮ ਲਗਾ ਕੇ ਜੁਗ ਜਨਮ ਆਪਣੇ ਨਾਲ ਬਿਤਾਈਆ। ਮੈਨੂੰ ਭਗਵਾਨ ਵਰਗਾ ਇਹ ਦਿਸੇ ਜਿਸ ਨਾਲ ਮੇਰੀ ਪੂਰੀ ਹੁੰਦੀ ਵਾਸਣ, ਚਿੰਤਾ ਚਿਖਾ ਦਏ ਗਵਾਈਆ। ਮੈਂ ਇਸੇ ਕਾਰਨ ਸ੍ਰਿਸ਼ਟੀ ਵਿਚ ਸਾਰਿਆਂ ਨੂੰ ਆਉਂਦਾ ਆਖਣ, ਜੇ ਪ੍ਰੇਮ ਪਾਓ ਛਡ ਨਾ ਜਾਓ ਦੂਜਾ ਭਾਉ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪਣੇ ਹੱਥ ਰਖਾਈਆ। ਚਮਨ ਕਹੇ ਮੇਰਾ ਸੁਲਫ਼ਾ ਵੇਖੋ ਥਲਿਉਂ ਲੀਰੋ ਲੀਰ, ਸਵਾ ਗਿਠ ਨਜ਼ਰੀ ਆਈਆ। ਜਿਸ ਵੇਲੇ ਇਸਨੂੰ ਥੱਲਿਉਂ ਇਕੱਠਾ ਕਰਕੇ ਖਿੱਚਾਂ ਮੈਨੂੰ ਨਜ਼ਰੀ ਆਵੇ ਮੇਰਾ ਪੀਰ, ਗੁਣੀ ਗਹੀਰ ਬੇਪਰਵਾਹੀਆ। ਮੈਂ ਮਸਤਾਨਾ ਹੋ ਕੇ ਤੱਕਾਂ ਉਹਦੀ ਤਸਵੀਰ, ਬਿਨਾ ਤਸਬੀਆਂ ਮਾਲਾ ਬੈਠਾ ਸ਼ਹਿਨਸ਼ਾਹੀਆ। ਓਸ ਮੈਨੂੰ ਦਸਿਆ ਇਕ ਵਾਰੀ ਅਖ਼ੀਰ, ਆਖ਼ਰ ਆਪਣਾ ਹੁਕਮ ਜਣਾਈਆ। ਕਲਜੁਗ ਅੰਤਮ ਤੇਰੇ ਨਾਲੋਂ ਇਕ ਹੋਰ ਚੰਗਾ ਬਣਾਵਾਂ ਤੇਰਾ ਵੀਰ, ਜਿਸ ਦੀ ਤਦਬੀਰ ਆਪਣੇ ਹੱਥ ਰਖਾਈਆ। ਰਵਿਦਾਸ ਚੁਮਾਰਾ ਨਾਨਕ ਨਿਰਗੁਣ ਸਰਗੁਣ ਓਸੇ ਦੇ ਪੀਰ, ਉਹਨਾਂ ਪੀਰਾਂ ਦਾ ਮਾਲਕ ਮੈਂ ਇਕ ਅਖਵਾਈਆ। ਜਨਮ ਜਨਮ ਦੇ ਕਟ ਜ਼ੰਜੀਰ, ਲੇਖਾ ਅਗਲਾ ਦਿਆਂ ਮੁਕਾਈਆ। ਅਗੋਂ ਬੋਲਿਆ ਹੋ ਕੇ ਹਕੀਰ, ਅਦਨਾ ਹੋ ਕੇ ਦਿਤਾ ਸੁਣਾਈਆ। ਮੇਰੀ ਮੰਨੀ ਅਰਜ਼ ਇੱਕ ਅਖ਼ੀਰ, ਮੇਰੀ ਬੂਟੀ ਸੂਟਿਆਂ ਵਾਲੀ ਮੇਰੇ ਨਾਲ ਨਿਭਾਈਆ। ਹੁਕਮ ਮਿਲਿਆ ਇਸੇ ਨਾਲ ਦੇ ਕੇ ਧੀਰ, ਤੇਰੀ ਧੀਰਜ ਦਿਆਂ ਬੰਧਾਈਆ। ਭਗਤਾਂ ਨਾਲ ਮਿਲਾ ਕੇ ਬਖ਼ਸ਼ਾਂ ਉਹ ਜਾਗੀਰ, ਜਿਸ ਦਾ ਹਿੱਸਾ ਨਾ ਕੋਇ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲੇਖਾ ਵੇਖ ਵੇਖ ਰਿਹਾ ਸਮਝਾਈਆ । ਚਮਨ ਕਹੇ ਸੁਲਫ਼ੇ ਦੀ ਜਗਹ ਮਿਲਿਆ ਹੁੱਕਾ, ਹਕੂਮਤ ਪ੍ਰਭ ਨੇ ਦਿਤੀ ਬਦਲਾਈਆ। ਜਿਸ ਦੇ ਨੇਚੇ ਵਿਚੋਂ ਪਾਣੀ ਅਜੇ ਨਾ ਮੁੱਕਾ, ਗਟੇ ਦੇ ਥਾਂ ਤੁੱਕਾ ਦਿਤਾ ਫਸਾਈਆ। ਟੋਪੀ ਵਿਚ ਰੋੜਾ ਰਖਕੇ ਸੁੱਕਾ, ਉਤੇ ਕੋਲਿਆਂ ਅੱਗ ਟਿਕਾਈਆ। ਜਿਸ ਵੇਲੇ ਮੈਂ ਖਿਚਿਆਂ ਪਹਿਲਾ ਘੁੱਟਾ, ਘੁਟ ਘੁਟ ਅੰਦਰੋਂ ਕੋਈ ਜਫੀਆਂ ਪਾਈਆ। ਮੈਂ ਇਕ ਦਿਨ ਅਚਾਨਕ ਸੀ ਸੁੱਤਾ, ਮੈਨੂੰ ਮਿਲਿਆ ਬੇਪਰਵਾਹੀਆ। ਮੈਂ ਪੁਛਦਾ ਰਿਹਾ ਪੁੱਛਾਂ, ਹੌਲੀ ਹੌਲੀ ਸੁਣਾਈਆ। ਵੇਖੀਂ ਮੇਰੀ ਗੱਲ ਦਾ ਕਿਤੇ ਕਰ ਨਾ ਲਵੀਂ ਗ਼ੁੱਸਾ, ਆਪਣੀ ਅੱਖ ਬਦਲਾਈਆ। ਮੈਂ ਵੀ ਵੱਡਾ ਹੁੰਦਾ ਸਾਂ ਗੱਭਰੂ ਤਾਅ ਦਿੰਦਾ ਸਾਂ ਮੁੱਛਾਂ, ਆਪਣਾ ਬਲ ਜਣਾਈਆ। ਹੁਣ ਵਸ ਪੈ ਗਿਆ ਪੁੱਤਾਂ, ਅੰਦਰੇ ਅੰਦਰ ਤੇਰਾ ਰਾਹ ਤਕਾਈਆ। ਹੁੱਕੇ ਬਦਲੇ ਜੇ ਲੇਖੇ ਲਗ ਜਾਏ ਮੇਰਾ ਜੁੱਸਾ, ਜਿਸਮ ਤੇਰੀ ਭੇਟ ਚੜ੍ਹਾਈਆ। ਮੈਂ ਆਪਣਿਆਂ ਛੱਡਾਂ ਪੁੱਤਾਂ, ਤੂੰ ਮੈਨੂੰ ਕਹੀਂ ਪੁੱਤਾ, ਪਿਤਾ ਬਣਕੇ ਗੋਦ ਉਠਾਈਆ। ਮੈਂ ਸਭ ਨੂੰ ਕਹਾਂ ਜਿਸ ਹੁੱਕੇ ਪਿਛੇ ਮੇਰਾ ਪੈਂਡਾ ਮੁੱਕਾ, ਕਿਉਂ ਮੇਰੀ ਪ੍ਰੀਤ ਹੁੱਕੇ ਨਾਲ ਧੁਰਦੀ ਬਣੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਬਿਨਾਸ਼ੀ ਅਚੁਤਾ, ਗੁਰ ਸਤਿਗੁਰ ਸਤਿਗੁਰ ਗੁਰ ਆਪਣੀ ਦਇਆ ਕਮਾਈਆ।