G18L012 ੧੭ ਪੋਹ ੨੦੨੧ ਬਿਕ੍ਰਮੀ ਬਾਜੀ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

        ਸਾਲ ਉਨਤਾਲੀਵੇਂ ਤੇਗ਼ ਬਹਾਦਰ ਬੈਠਾ ਸੀ ਮਾਰ ਕੇ ਬੁੱਕਲ, ਹੁਕਮੇ ਅੰਦਰ ਧਿਆਨ ਲਗਾਈਆ।

ਆਤਮ ਅੰਤਰ ਪ੍ਰਭ ਨੂੰ ਲੱਗਾ ਪੁੱਛਣ, ਆਪਣੀ ਆਸ ਰਖਾਈਆ। ਪੁਰਖ ਅਕਾਲ ਕੁਛ ਆਪਣੇ ਦੱਸ ਲੱਛਣ, ਕੀ ਤੇਰੀ ਵਡਿਆਈਆ। ਧੁਰ ਅਵਾਜ਼ ਆਈ ਤੇਰੇ ਪਰਗਟੌਣ ਦਾ ਵਿਚੋਲਾ ਬਣਾਵਾਂ ਮੱਖਣ, ਪਹਿਲੀ ਰਮਜ਼ ਲਗਾਈਆ। ਫਿਰ ਗੋਬਿੰਦ ਹੋ ਕੇ ਆਵਾਂ ਤੇਰੀ ਪਤ ਰੱਖਣ, ਦੇਵਾਂ ਮਾਣ ਵਡਿਆਈਆ। ਅੰਤ ਪਰਤ ਕੇ ਜਾਵਾਂ ਦੱਖਣ, ਨੰਦੇੜ ਦਿਆਂ ਸੁਹਾਈਆ। ਓਥੇ ਲਾ ਕੇ ਆਪਣਾ ਆਸਣ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਫੇਰ ਹੋ ਕੇ ਪੁਰਖ ਅਬਿਨਾਸ਼ਣ, ਨਿਰਗੁਣ ਆਪਣਾ ਵੇਸ ਧਰਾਈਆ। ਜੋਤੀ ਨੂਰ ਕਰ ਪਰਕਾਸ਼ਣ, ਦੋ ਜਹਾਨ ਖੇਲ ਖਿਲਾਈਆ। ਭਗਤ ਸੁਹੇਲਾ ਬਣ ਕੇ ਸਾਥਣ, ਜੁਗ ਜਨਮ ਦੇ ਵਿਛੜੇ ਫੇਰ ਮਿਲਾਈਆ। ਤੇਗ਼ ਬਹਾਦਰ ਕਿਹਾ ਮੇਰੀ ਇਕ ਅਰਜੋਈ ਬਾਤਨ, ਜ਼ਾਹਰ ਦਿਆਂ ਸੁਣਾਈਆ। ਮੈਂ ਵੇਖਾਂ ਤੇਰਾ ਉਹ ਵੀ ਆਸਣ, ਜਿਸ ਆਸਣ ਵਿਚ ਹੋ ਕੇ ਤੇਰਾ ਧਿਆਨ ਲਗਾਈਆ। ਪੁਰਖ ਅਕਾਲ ਕਿਹਾ ਸ਼ਾਬਾਸਣ, ਸ਼ਾਬਾਸ਼ ਤੈਨੂੰ ਦਿਆਂ ਵਡਿਆਈਆ। ਤੂੰ ਗੋਬਿੰਦ ਦਾ ਬਾਪਨ, ਪਿਤਾ ਜਗਤ ਵਲੋਂ ਅਖਵਾਈਆ। ਕਲਜੁਗ ਅੰਤ ਵਖਾਵਾਂ ਖੇਲ ਤਮਾਸ਼ਣ, ਧੁਰ ਦਾ ਸੰਗ ਆਪ ਬਣਾਈਆ। ਮਾਣ ਦਵਾ ਕੇ ਉਪਰ ਅਕਾਸ਼ਣ, ਜ਼ਿਮੀਂ ਅਸਮਾਨਾਂ ਹੁਕਮ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਿਤੀ ਵਡਿਆਈਆ। ਗੁਰ ਤੇਗ਼ ਬਹਾਦਰ ਕਿਹਾ ਮੈਨੂੰ ਇੱਕੋ ਮਸਤੀ, ਤੇਰੀ ਨਜ਼ਰੀ ਆਈਆ। ਮੈਂ ਨਾ ਸਮਝਾਂ ਆਪਣੀ ਹਸਤੀ, ਤੇਰੀ ਹਸਤੀ ਮੇਰੀ ਸਮਝ ਨਾ ਕੋਇ ਸਮਝਾਈਆ। ਮੈਂ ਇਕੋ ਮੰਗ ਮੰਗਾਂ ਜੇ ਵਸੇਂ ਤੇ ਭਗਤਾਂ ਬਸਤੀ, ਆਪਣੀ ਦਇਆ ਕਮਾਈਆ। ਤੇਰੀ ਭਗਤੀ ਪ੍ਰਭੂ ਨਹੀਂ ਕਰਨੀ ਸਸਤੀ, ਕੋਟਾਂ ਵਿਚੋਂ ਪੂਰਾ ਨਜ਼ਰ ਕੋਇ ਨਾ ਆਈਆ। ਜੇ ਤੂੰ ਮਾਲਕ ਸਭ ਦਾ ਅਰਸ਼ੀ, ਕਿਉਂ ਨਾ ਫ਼ਰਸ਼ ਦਏਂ ਵਡਿਆਈਆ। ਮੇਰੀ ਗੁਫ਼ਾ ਅੰਦਰ ਅਰਜ਼ੀ, ਜਨ ਭਗਤਾਂ ਦੀ ਕਾਇਆ ਗੁਫ਼ਾ ਅੰਦਰ ਆਪਣਾ ਆਸਣ ਲਾਈਆ। ਜੇ ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਫ਼ਰਜ਼ੀ, ਫਿਰ ਕਿਉਂ ਸਾਨੂੰ ਰਿਹਾ ਸਤਾਈਆ। ਪੁਰਖ ਅਕਾਲ ਕਿਹਾ ਤੇਰੀ ਤੇ ਤੇਰੇ ਪੁਤ ਦੀ ਕਲਾ ਕਰ ਕੇ ਚੜ੍ਹਦੀ, ਚਾਰੋਂ ਕੁੰਟ ਵੇਖ ਵਖਾਈਆ। ਧਰਤ ਮਾਤ ਅਜੇ ਤੇਰੇ ਪੋਤਰਿਆਂ ਨੂੰ ਯਾਦ ਕਰਦੀ, ਜੋ ਨੀਂਹਾ ਹੇਠਾਂ ਦੇਣੇ ਦਬਾਈਆ। ਕੂੜ ਕਲਜੋਗਣ ਵੇਖ ਲੜਦੀ, ਗੋਬਿੰਦ ਰਾਹ ਰਹੀ ਤਕਾਈਆ। ਉਧਰੋਂ ਹੇਮਕੁੰਡ ਤੇ ਪੈਂਦੀ ਸਰਦੀ, ਦੁਸ਼ਟ ਦਮਨ ਇਕੋ ਆਸ ਰਖਾਈਆ। ਮੈਂ ਤੁਹਾਡਾ ਦੋਹਾਂ ਦਾ ਬਣ ਕੇ ਦਰਦੀ, ਨਾਤਾ ਇਕੋ ਦਿਆਂ ਬਣਾਈਆ। ਇਹ ਕਹਾਣੀ ਇਸ ਘਰ ਦੀ, ਅਗਲੀ ਰੀਤ ਆਪਣੇ ਨਾਲ ਮਿਲਾਈਆ। ਕਲਜੁਗ ਅੰਤਮ ਕਰਾਂ ਆਪਣੀ ਮਰਜ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਤੇਗ਼ ਬਹਾਦਰ ਕਿਹਾ ਕੀ ਇਹ ਪਿੰਡ ਬਕਾਲਾ, ਬੁੱਕਲ ਵਿਚੋਂ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਨਹੀਂ ਸਾਢੇ ਤਿੰਨ ਹੱਥ ਮੰਦਰ ਤੇਰਾ ਆਲਾ, ਜਿਸ ਵਿਚ ਆਪਣੀ ਵਸਤ ਟਿਕਾਈਆ। ਇਕ ਉਠਾਵਾਂ ਮੱਖਣ ਲੁਬਾਣਾ, ਜਿਹੜਾ ਰਾਮ ਦਾ ਮਿਤਰ ਸੁਗਰੀਵ ਨਜ਼ਰੀ ਆਈਆ। ਇਸ ਤੋਂ ਅਗੇ ਫੇਰ ਵਰਤੇ ਭਾਣਾ, ਕਲਜੁਗ ਕੂੜ ਕੁੜਿਆਰਾ ਦਏ ਗਵਾਹੀਆ। ਬੀਸ ਇਕੀਸਾ ਖੇਲ ਕਰੇ ਆਪ ਭਗਵਾਨਾ, ਭਗਵਨ ਹੋ ਕੇ ਲੇਖ ਚੁਕਾਈਆ। ਜਨ ਭਗਤਾਂ ਨੂੰ ਦੇਂਦਾ ਦੇਂਦਾ ਆ ਜਾਏ ਦਾਨਾ, ਦਾਤਾ ਦਾਨੀ ਬੇਪਰਵਾਹੀਆ। ਜਿਸ ਵੇਲੇ ਲੰਘਣਾ ਕੋਲ ਬਕਾਲਾ, ਮੇਰੀ ਪਿਛਲੀ ਬੁੱਕਲ ਵੇਖ ਵਖਾਈਆ। ਓਥੇ ਅਜੇ ਤਕ ਲੁਬਾਣਾ, ਲਬਾਂ ਉਤੇ ਇੱਕੋ ਨਾਮ ਟਿਕਾਈਆ। ਜਿਸ ਵੇਲੇ ਇਥੋਂ ਲੰਘੇ ਸਚਾ ਰਾਣਾ, ਮੈਂ ਨਿਉਂ ਕੇ ਸੀਸ ਨਿਵਾਈਆ। ਤੇਗ਼ ਬਹਾਦਰ ਕਿਹਾ ਨਹੀਂ ਤੂੰ ਓਸ ਦੇ ਨਾਲ ਅਗੇ ਜਾਣਾ, ਜਿਥੇ ਭਗਤਾਂ ਰਿਹਾ ਤਰਾਈਆ। ਓਸ ਪੁੱਛਿਆ ਕਿਹੜਾ ਟਿਕਾਣਾ, ਮੈਨੂੰ ਸਚ ਦਿਉ ਜਣਾਈਆ। ਗੁਰੂ ਤੇਗ਼ ਬਹਾਦਰ ਕਿਹਾ ਜਿਥੇ ਬਾਲਮੀਕ ਇੱਕੀ ਸਾਲ ਬੈਠਾ ਰਿਹਾ ਵਿਚ ਮਸਾਣਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਓਥੇ ਖੇਲ ਕਰੇ ਆਪ ਮਿਹਰਵਾਨਾ, ਮਿਹਰ ਨਜ਼ਰ ਟਿਕਾਈਆ। ਰਵਿਦਾਸ ਦਾ ਜਨਮ ਜਨਮ ਕਰਮਾਂ ਵਾਲਾ ਭਾਣਾ, ਭਾਵੀ ਚਰਨਾਂ ਹੇਠ ਦਬਾਈਆ। ਗੁਰਮੁਖ ਸਿੰਘ ਗੁਰ ਸਤਿਗੁਰ ਦੋਹਾਂ ਦਾ ਮਿਲ ਕੇ ਝੁੱਲੇ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਈਆ। ਭਲਾਈਪੁਰ ਨਹੀਂ ਇਹ ਭਲਿਆਂ ਦਾ ਘਰਾਨਾ, ਜਿਥੇ ਬਾਲਮੀਕ ਰਵਦਾਸ ਦੋਵੇਂ ਮਿਲ ਕੇ ਡੇਰਾ ਲਾਈਆ। ਸਭ ਦਾ ਮਾਲਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜੋ ਆਉ ਭਗਤ ਲਈ ਜਾਵੇ ਚਾਈਂ ਚਾਈਂਆ। ਬ੍ਰਾਹਮਣ ਜੀ ਤੁਸੀਂ ਵੇਖੋ ਆਪਣੀ ਨਾਲ ਦ੍ਰਿਸ਼ਟ, ਦ੍ਰਿਸ਼ਟ ਇਕ ਖੁਲ੍ਹਾਈਆ। ਤ੍ਰੇਤੇ ਧਾਰ ਹੋਇਆ ਰਾਮ ਵਸ਼ਿਸ਼ਟ, ਗੁਰ ਚੇਲਾ ਰੂਪ ਵਟਾਈਆ। ਹੁਣ ਭਗਤਾਂ ਲਗਣਾ ਤਿਲਕ, ਤੁਹਾਡੀ ਸੇਵ ਸਮਝਾਈਆ। ਵੇਖਿਉ ਕਿਤੇ ਰਾਤ ਦੇ ਦਸ ਵਜੇ ਨਾ ਜਾਣਾ ਖ਼ਿਸਕ, ਹੱਥ ਖ਼ੀਸਿਆਂ ਵਿਚ ਪਾਈਆ । ਪ੍ਰਭ ਨੇ ਸਭ ਦੀ ਪਿਛਲੀ ਕਢ ਕੇ ਲਿਸਟ, ਅੱਜ ਲੇਖੇ ਦੇਣੇ ਚੁਕਾਈਆ। ਤੁਹਾਡਿਆਂ ਚਰਨਾਂ ਹੇਠਾਂ ਰਾਤ ਨੂੰ ਸਵਾਣੇ ਸਵਰਗ ਬਹਿਸ਼ਤ, ਸੋਹਣੀ ਸੇਜ ਬਣਾਈਆ । ਇਸ਼ਕਾਂ ਤੋਂ ਵਖਰਾ ਦੱਸਣਾ ਇਸ਼ਕ, ਮਾਸ਼ੂਕਾਂ ਦਾ ਮਾਸ਼ੂਕ ਬਣ ਕੇ ਮਿਲੇ ਬੇਪਰਵਾਹੀਆ। ਜਨਮ ਕਰਮ ਦੀ ਮੇਟ ਕੇ ਹਿਰਸ, ਹਰਸ ਹਵਸ ਦਏ ਚੁਕਾਈਆ। ਜੇ ਅਗੇ ਨਹੀਂ ਕੀਤਾ ਤੇ ਹੁਣ ਕਰ ਕੇ ਜਾਏ ਤਰਸ, ਤਸਲੀਮ ਆਪਣਾ ਆਪ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖਣ ਆਉਣਾ ਕੀ ਹੋਇਆ ਖੇਲ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਜੁਲਾਹੇ ਕਬੀਰ ਵਰਗੇ ਆਉਣਾ ਵੇਖਾਂ ਕਿਦਾਂ ਭਗਤਾਂ ਵੰਡੇ ਦਰਦ, ਕਿਵੇਂ ਦਰਦੀਆਂ ਦੁਖ ਵੰਡਾਈਆ। ਪੰਜਾਂ ਉਤੋਂ ਚਲ ਕੇ ਆਉਣਾ ਵੇਖੀਏ ਪ੍ਰਭੂ ਦੀ ਪ੍ਰੇਮ ਵਾਲੀ ਭਟਕ, ਕਿਸ ਬਿਧ ਗੁਰਮੁਖਾਂ ਆਪਣੇ ਅੰਗ ਲਗਾਈਆ। ਓਹ ਰਾਜਾ ਬਲ ਕਹੇ ਮੈਂ ਰਾਜਿਆਂ ਦਾ ਰਾਜਾ ਸਿਧੀ ਕਰ ਦਿਆਂ ਸੜਕ, ਅੱਜ ਮੇਰੀ ਵਾਰੀ ਆਈਆ। ਭਗਤ ਕੋਈ ਨਾ ਜਾਵੇ ਅਧ ਵਿਚ ਅਟਕ, ਸਿਧਾ ਨਿਸ਼ਾਨਾ ਅਗੋਂ ਰਿਹਾ ਵਖਾਈਆ। ਤੁਸੀਂ ਉਚੀ ਬੋਲ ਕੂਕਣਾ ਖੜਕ, ਧੁਰ ਫ਼ਰਮਾਣ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਰਦਾਨਾ ਮਰਦ, ਮਦਦ ਵਾਸਤੇ ਆਪਣਾ ਫੇਰਾ ਪਾਈਆ। ਮੱਖਣ ਲੁਬਾਣੇ ਕਿਹਾ ਜੇ ਮੇਰੇ ਉਤੇ ਕਰਨੀ ਮਿਹਰ, ਅਗਲੀ ਗਲ ਦਿਆਂ ਸੁਣਾਈਆ । ਇਕ ਮੇਰਾ ਸਾਥੀ ਸੀ ਉਸ ਵੇਲੇ ਸਿੰਘ ਸ਼ੇਰ, ਬੱਚਾ ਝੀਂਰਾਂ ਦਾ ਨਜ਼ਰੀ ਆਈਆ। ਓਸ ਤੇਗ਼ ਬਹਾਦਰ ਦੇ ਚਰਨਾਂ ਦੇ ਨਾਲ ਆਪਣੇ ਬੁਲ੍ਹ ਲਏ ਸੀ ਲਬੇੜ, ਚਰਨਾਂ ਦੀ ਧੂੜੀ ਖਾ ਖਾ ਖ਼ੁਸ਼ੀ ਮਨਾਈਆ। ਓਸ ਵੇਲੇ ਤੇਗ਼ ਬਹਾਦਰ ਕਿਹਾ ਸੀ ਤੈਨੂੰ ਜਨਮ ਦਵਾਵਾਂ ਫੇਰ, ਮਾਣਸ ਤੋਂ ਮਾਣਸ ਰੂਪ ਬਦਲਾਈਆ। ਤੇਰਾ ਲੇਖਾ ਸਚ ਦਵਾਰੇ ਦਿਆਂ ਨਬੇੜ, ਮਾਲਕ ਸਚ ਦੇ ਹੱਥ ਫੜ੍ਹਾਈਆ । ਮੱਖਣ ਕਹੇ ਬੇਸ਼ਕ ਸ੍ਰਿਸ਼ਟੀ ਨੂੰ ਦਿਸੇ ਬਹੁਤੀ ਹੋ ਗਈ ਡੇਰ, ਮੈਨੂੰ ਐਉਂ ਜਾਪੇ ਜਿਉਂ ਘੜੀ ਪਲ ਗਏ ਵਿਹਾਈਆ। ਪ੍ਰਭੂ ਅੱਜ ਤੇਰੇ ਨਾਲ ਜਾ ਕੇ ਉਹਨੂੰ ਮਿਲਣਾ ਪਹਿਲੀ ਵੇਰ, ਵੀਰਾਂ ਵਾਂਗ ਆਪਣੇ ਗਲੇ ਲਗਾਈਆ। ਕੀ ਹੋਇਆ ਜੇ ਉਹ ਗੁਰਮੁਖ ਦਾ ਪੁਤ ਸਿੰਘ ਅਜਮੇਰ, ਮੇਰੇ ਨਾਲੋਂ ਅਜੇ ਜੁਦਾ ਨਾ ਕੋਇ ਕਰਾਈਆ। ਅਗਲੀ ਕਹਾਣੀ ਓਥੇ ਦੇਵਾਂਗੇ ਛੇੜ, ਜਿਹੜੇ ਰਲ ਮਿਲਕੇ ਤੇਰੀ ਯਾਦ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦੀਨ ਦਿਆਲ ਵਡੀ ਵਡਿਆਈਆ।