G01L014 ੧੭ ਮੱਘਰ ੨੦੦੬ ਬਿਕ੍ਰਮੀ

     ਕਲ ਧਾਰ ਕਲਜੁਗ ਵਿਚ ਆਇਆ । ਨਿਹਕਲੰਕ ਆਪ ਅਖਵਾਇਆ । ਨਿਰਹਾਰੀ ਨਿਰਵੈਰ ਸਮਾਇਆ । ਧਾਰ ਖੇਲ ਚਤੁਰਭੁਜ ਅਖਵਾਇਆ ।

ਆਪਣਾ ਨਾਮ ਆਪ ਜਪਾਇਆ । ਸੋਹੰ ਸ਼ਬਦ ਜਹਾਜ਼ ਬਣਾਇਆ । ਜਿਹੜੇ ਚੜ੍ਹੇ ਸਿੱਖ ਉਤਰੇ ਪਾਰ । ਬਣਿਆ ਮਲਾਹ ਆਪ ਕਰਤਾਰ  । ਐਸਾ ਚੱਪੂ ਆਪ ਲਗਵਾਏ । ਹਰਿ ਹਰਿ ਰਿਦੇ ਸਮਾਏ । ਹਰਿ ਹਰਿ ਹਰਿ ਹੋਇਆ ਪ੍ਰਭ ਆਪ । ਸਚ ਵਡ ਮੇਰਾ ਪ੍ਰਤਾਪ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਇਆ ਆਪ । ਬੈਕੁੰਠ ਬਣਾਇਆ ਅੱਜ ਲੋਕਮਾਤ । ਵੇਲਾ ਅੰਮ੍ਰਿਤ ਅਮਰੂ ਆਇਆ । ਆਪਣਾ ਬਿਰਦ ਆਪ ਰਖਵਾਇਆ । ਐਸਾ ਝਿਰਨਾ ਆਪ ਝਿਰਾਵੇ । ਅੰਮ੍ਰਿਤ ਬੂੰਦ ਕਵਲ ਮੇਂ ਪਾਵੇ । ਖੁਲ੍ਹੇ ਕਵਲ ਗੁਰ ਨਜ਼ਰੀ ਆਇਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਦਰਸ ਦੇਵੇ ਆਪ ਗੁਰ ਸੂਰਾ । ਥਿਰ ਘਰ ਵਾਸੀ ਸਦਾ ਭਰਪੂਰਾ । ਚਾਤਰਕ ਵਾਂਗ ਸਿੱਖ ਬਿਲਲਾਵੇ । ਹੋਇਆ ਕਹਿਰ  ਪ੍ਰਭ ਆਪ ਛੁਡਵਾਵੇ । ਕਲਧਾਰ ਵਿਸ਼ਨੂੰ ਆਇਆ । ਅਨੰਦ ਬਿਨੋਦੀ ਨਾ ਭੇਤ ਜਤਲਾਇਆ । ਛਿੰਨ ਭੰਗਰ ਆਪ ਨਿਹਕਾਮੀ । ਭਰਤੰਬਰ ਸਦਾ ਆਪ ਸਵਾਮੀ । ਅਛਲ ਛਲਨ ਛਲ ਆਪ ਕਰਾਏ । ਬੇਮੁੱਖਾਂ ਤੋਂ ਮੁਖ ਛੁਪਾਏ । ਗੁਰਸਿਖਾਂ ਨੂੰ ਦਿਤੀ ਦਾਤ । ਸੋਹੰ ਸ਼ਬਦ ਵੱਡੀ ਕਰਾਮਾਤ । ਮੇਰਾ ਸ਼ਬਦ ਮੇਰਾ ਸਰੂਪ । ਆਦਿ ਅਨੰਤ ਸਦਾ ਅਨੂਪ । ਤੀਨ ਲੋਕ ਦਾ ਵਾਸੀ ਆਪ । ਜੋਤ ਸਰੂਪ ਸਦਾ ਵਿਆਪ । ਆਪਣੀ ਜੋਤ ਸਭ ਸ੍ਰਿਸ਼ਟ ਜਗਾਈ । ਸਭ ਵਡ ਈਸ਼ਰ ਵਡਿਆਈ । ਈਸਾ ਮੂਸਾ ਈਸ਼ਰ ਉਪਾਏ । ਅੰਤ ਆਪ ਆਪਣੇ ਵਿਚ ਮਿਲਾਏ । ਮੁਹੰਮਦੀ ਪ੍ਰਭ ਨੇ ਆਪ ਉਪਾਏ । ਅੰਤ ਸਮੇਂ ਹੁਣ ਆਪ ਖਪਾਏ । ਚਾਰ ਵੇਦ ਬ੍ਰਹਮੇ ਲਿਖਵਾਏ । ਗਿਆ ਕਲਜੁਗ ਉਹ ਗਏ ਸਮਾਏ । ਹੋਏ ਜੁਗ ਸਤਿ ਸਤਿ ਸਤਿ ਵਰਤਾਏ । ਆਪਣੇ ਨਾਮ ਦੀ ਜੈ ਜੈ ਜੈਕਾਰ ਕਰਾਏ । ਪ੍ਰਗਟ ਹੋਏ ਨਜ਼ਰ ਨਾ ਆਵਈ । ਮਨਮੁਖਾਂ ਦੇ ਛਾਹੀ ਪਾਈ । ਆਪਣਿਆਂ ਸਿੱਖਾਂ ਤੇ ਦਇਆ ਕਮਾਈ । ਵੇਲੇ ਅੰਮ੍ਰਿਤ ਜੋਤ ਪ੍ਰਗਟਾਈ । ਪ੍ਰਗਟੀ ਜੋਤ ਹੋਇਆ ਪ੍ਰਕਾਸ਼ । ਕਲੂ ਕਲੇਸ਼ ਹੋਇਆ ਵਿਨਾਸ । ਅੰਮ੍ਰਿਤ ਵੇਲੇ ਅੰਮ੍ਰਿਤ ਵਰਤਾਇਆ । ਗੁਰਸਿਖਾਂ ਦੇ ਮੁਖ ਚੁਆਇਆ । ਦੁੱਖ ਦਲਿਦਰ ਇਹਨਾਂ ਦਾ ਲਾਹਿਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਦਰਸ ਦਿਤਾ ਪ੍ਰਭ ਆਪ ਆ ਕੇ । ਵੇਲੇ ਅੰਮ੍ਰਿਤ ਅੰਮ੍ਰਿਤ ਬਣਾ ਕੇ । ਮੇਰੇ ਅੰਮ੍ਰਿਤ ਵਿਚ ਇਹ ਵਡਿਆਈ । ਗਰਭ ਜੂਨ ਵਿਚੋਂ ਲਏ ਬਚਾਈ । ਜਮ ਕੰਕਰ ਨੇੜ ਨਾ ਆਈ । ਅੰਤ ਸਮੇਂ ਪ੍ਰਭ ਹੋਏ ਸਹਾਈ । ਪੀਆ ਅੰਮ੍ਰਿਤ ਅਮਰ ਹੋ ਰਹਿਆ । ਸਦਾ ਸੁੱਖ ਨਿਰਮਲ ਹੋਵੇ ਜੀਆ । ਜੀਆ ਨਿਰਮਲ ਹੋਏ ਗਿਆਨ । ਪ੍ਰਭ ਆਪਣੇ ਨੂੰ ਲਏ ਪਛਾਣ । ਆਤਮ ਜੋਤ ਜੋਤ ਹੈ ਸੋਏ । ਅੰਤ ਅਨੰਤ ਰਿਦੇ ਪਰੋਏ ।