G01L025 ੩ ਵਿਸਾਖ ੨੦੦੭ ਬਿਕ੍ਰਮੀ ਅੰਮ੍ਰਿਤਸਰ ਬਚਨ ਹੋਏ

     ਜੀਵ ਜੁਗਤ ਪ੍ਰਭ ਆਪ ਬਣਾਵੇ । ਨਿਜ ਘਰ ਬੈਠਾ ਤਾੜੀ ਲਾਵੇ । ਆਪ ਏਕ ਅਨੇਕ

ਸਮਾਵੇ । ਪਾਰਬ੍ਰਹਮ ਬ੍ਰਹਮ ਸਰੂਪ ਉਪਾਵੇ । ਬ੍ਰਹਮ ਸਰੂਪ ਸਭ ਜੀਵ ਉਪਾਵੇ । ਕਾਇਆ ਆਕਾਰ ਛਲ ਰੂਪ ਬਣਾਵੇ । ਅਨੰਦ ਬਿਨੋਦ ਵਿਚ ਜੋਤ ਜਗਾਵੇ । ਬਿਨ ਗੁਰ ਬੂਝੇ ਕੋਈ ਭੇਵ ਨਾ ਪਾਵੇ । ਸੋ ਬੂਝੇ ਜਿਸ ਦਇਆ ਕਮਾਵੇ । ਸਾਧ ਸੰਗਤ ਮਿਲ ਹਰਿ ਗੁਣ ਗਾਵੇ । ਦਇਆ ਧਾਰ ਇਹ ਦਇਆ ਕਮਾਈ । ਪੂਰੇ ਸਿੱਖ ਨੂੰ ਸੋਝੀ ਪਾਈ । ਕਰਮ ਧਰਮ ਦੋਵੇਂ ਉਲਟਾਈ । ਪਾਪ ਅਪਰਾਧ ਸਭ ਨਸ਼ਟ ਕਰਾਈ । ਅਜਾਮਲ ਵਾਂਗ ਲਛਮਣ ਸਿੰਘ ਤਰ ਜਾਈ । ਗੁਰ ਡਾਹਢਾ ਜਿਸ ਬਣਤ ਬਣਾਈ । ਕੀਆ ਖੇਲ ਅਚਰਜ ਰਘੁਰਾਈ । ਪ੍ਰਗਟ ਕੀਤੀ ਭਗਵਨ ਵਡਿਆਈ । ਵੱਡਾ ਸੋ ਜਿਸ ਪ੍ਰਭ ਵਡਿਆਏ । ਈਸ਼ਰ ਜੋਤ ਵਿਚ ਦੇਹ ਜਗਾਏ । ਸਰਬ ਸੁੱਖ ਘਰ ਮਾਹਿ ਪਾਏ । ਨਿਜ਼ਾਨੰਦ ਪ੍ਰਭ ਦਏ ਦਿਖਾਏ । ਕੂੜ ਕੁਟੰਬ ਦਾ ਮੋਹ ਗਵਾਏ । ਅਨਹਦ ਸ਼ਬਦ ਮਨ ਵਜਾਏ । ਜੋਤ ਸਰੂਪ ਪ੍ਰਭ ਦਰਸ ਦਿਖਾਏ । ਕਲੂ ਕਾਲ ਨਸ਼ਟ ਹੋ ਜਾਏ । ਸੋਹੰ ਸ਼ਬਦ ਜੋ ਮਨ ਚਿਤ ਲਾਏ । ਮਹਾਰਾਜ ਸ਼ੇਰ ਸਿੰਘ ਭਗਤ ਤਰਾਏ । ਸੋਹੰ ਸ਼ਬਦ ਉਤਮ ਹੈ ਸੂਖ । ਵਿਚ ਸੰਸਾਰ ਨਾ ਬਿਆਪੇ ਦੂਖ । ਆਤਮ ਸ਼ਾਂਤ ਮਨ ਗੁਰ ਕੀ ਭੂੱਖ । ਮਹਾਰਾਜ ਸ਼ੇਰ ਸਿੰਘ ਸਦਾ ਅਸੂਖ । ਗਿਆ ਕਲੂ ਪ੍ਰਭ ਕਹਿਰ ਗਵਾਏ । ਆਪ ਅਪਰੰਪਰ ਭੇਦ ਹੋ ਜਾਏ । ਜੋਤ ਸਰੂਪ ਨਜ਼ਰ ਨਾ ਆਏ । ਅਚਲਤ ਖੇਲ ਪ੍ਰਭ ਰਿਹਾ ਦਿਖਾਏ । ਅਗਨ ਬਾਣ ਸੋਹੰ ਗੁਰ ਲਾਏ । ਚਾਰ ਕੁੰਟ ਹਾਹਾਕਾਰ ਮਚਾਏ । ਨਿਹਕਲੰਕ ਇਹ ਚਲਤ ਦਿਖਾਏ । ਜੀਵ ਜੰਤ ਸਭ ਭਸਮ ਕਰਾਏ । ਇੰਦ ਇੰਦਰਾਸਣ ਸਭ ਉਲਟਾਏ । ਸ਼ਿਵ ਸ਼ੰਕਰ ਦਾ ਵਕਤ ਗਵਾਏ । ਬ੍ਰਹਮਾ ਬ੍ਰਹਮ ਰੂਪ ਵਿਚ ਸਮਾਏ । ਵੇਦ ਚਾਰ ਖ਼ਤਮ ਹੋ ਜਾਏ । ਕਲੂ ਕਾਲ ਇਹ ਕਲ ਵਰਤਾਏ । ਸਰਬ ਤੀਰਥਾਂ ਮਾਣ ਗਵਾਏ । ਸਤਿਜੁਗ ਸਤਿ ਸਤਿ  ਸਤਿਗੁਰ ਵਰਤਾਏ । ਸੋਹੰ ਸ਼ਬਦ ਮੁੱਖ ਰਖਾਏ । ਜੋਤ ਜਗਤ ਨਿਰੰਜਣ ਜਗਾਏ । ਮਦਿ ਮਾਸੀ ਸਭ ਨਸ਼ਟ ਹੋ ਜਾਏ । ਚਕਰ ਸੁਦਰਸ਼ਨ ਜਗਤ ਗੁਰ ਲਾਏ । ਤੀਨ ਲੋਕ ਥਿਰ ਨਾ ਰਹਾਏ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਏ । ਆਪ ਅਸਥੂਲ  ਸਚਖੰਡ ਸਮਾਏ । ਆਪਣੀ ਮਹਿੰਮਾ ਪ੍ਰਭ ਆਪ ਗਣਾਏ । ਜੀਵ ਕੋਈ ਭੇਦ ਨਾ ਪਾਏ । ਸਾਧ ਸੰਗਤ ਗੁਰ ਦਇਆ ਕਮਾਏ । ਧਾਰ ਖੇਲ ਜੋਤ ਸਰੂਪ ਹੋ ਜਾਏ । ਲਿਖਤ ਆਪਣੀ ਸਚ ਕਰਾਏ । ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ । ਨਿਹਕਲੰਕ ਪ੍ਰਗਟੇ ਬਲਵਾਨ । ਮੂਰਖ ਮੁਗਧ ਨਾ ਕਰਨ ਪਛਾਣ । ਗੁਰਸਿਖਾਂ ਨੂੰ ਪ੍ਰਭ ਦੇਵੇ ਗਿਆਨ । ਦਰਸ਼ਨ ਦੇਵੇ ਵਾਂਗ ਕ੍ਰਿਸ਼ਨ ਭਗਵਾਨ । ਪੰਜ ਜੇਠ ਪ੍ਰਭ ਜੋਤ ਪਰਗਟਾਵੇ । ਵੇਖੇ ਲੋਕ ਹੱਸੇ ਘਰ ਜਾਏ । ਪ੍ਰਭ ਕਾ ਸਾਂਗ ਕਿਸੇ ਨਾ ਭਾਵੇ । ਲਛਮਣ ਸਿੰਘ ਨਾ ਧੀਰ ਧਰਾਵੇ । ਭੁੱਲਾ ਸਿੱਖ ਗੁਰ ਆਣ ਬਚਾਵੇ । ਦਇਆਧਾਰ ਕਿਰਪਾ ਪ੍ਰਭ ਕਰੇ । ਜੋਤ ਸਰੂਪ ਦਰਸ ਦਿਖਾਵੇ । ਮਨ ਮੇਂ ਸ਼ਾਂਤ ਸਰਬ ਸੁਖ ਉਪਜੇ । ਭਰਮ ਭੌ ਸਰਬ ਗਵਾਵੇ । ਐਸਾ ਸੰਸਾ ਦੂਰ ਪ੍ਰਭ ਕੀਆ । ਹੋਏ ਦਿਆਲ ਦਰਸ ਦਿਖਾਵੇ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ । ਸਿੱਖ ਜੋਤ ਗੁਰ ਜੋਤ ਜਗਾਵੇ । ਥਿਰ ਘਰ ਵਾਸੀ ਦਰਸ਼ਨ ਦੇਵੇ । ਆਪ ਅਭੇਦ ਇਹ ਭੇਦ ਬਤਾਵੇ । ਕਲੂ ਕਾਲ ਦਾ ਅੰਤ ਹੈ ਕਰਨਾ । ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਵੇ । ਧੰਨ ਸੋ ਥਾਨ ਜਿਥੇ ਗੁਰ ਬਚਨ ਲਿਖਾਵੇ । ਲੰਡਾ ਪਿੱਪਲ ਨਿਸ਼ਾਨ ਲਛਮਣ ਘਰ ਰਹਿ  ਜਾਵੇ । ਬਾਕੀ ਮਾਟੀ ਬਿਖ ਖਾਟੀ ਬਣ ਜਾਵੇ । ਬਚਨ  ਸਤਿਗੁਰ ਦਾ ਸਚ ਹੋ ਜਾਵੇ । ਇਹ ਘਰ ਬਣਿਆ ਹਰਿ ਕਾ ਦਵਾਰ । ਜਿਥੇ ਪ੍ਰਗਟੇ ਆਪ ਕਰਤਾਰ । ਸਰਬ ਸ੍ਰਿਸ਼ਟ ਜਿਸ ਕੀਆ ਆਕਾਰ । ਜੋਤ ਜਗਾਈ ਅਪਰ ਅਪਾਰ । ਐਸੀ ਕਲੂ ਨੇ ਦਿਤੀ ਹਾਰ । ਚਲ ਨਾ ਆਏ ਗੁਰ ਦਰਬਾਰ ।