G01L026 ੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਬੁਘੇ ਜ਼ਿਲਾ ਅੰਮ੍ਰਿਤਸਰ ਬਚਨ ਹੋਏ

     ਵਿਸਾਖ ਪੰਜ ਪ੍ਰਭ ਲਾਏ ਰੰਗ , ਸਰਬਤ ਤੀਰਥ ਕੀਤੇ ਭੰਗ , ਇਹ ਬਚਨ ਲਿਖਾ

ਲਿਆ । ਪ੍ਰਭ ਕਰੇ ਨਾ ਜੰਗ , ਵਜਾਏ ਸ਼ਬਦ ਮਰਦੰਗ , ਭੱਜੀ ਸ੍ਰਿਸ਼ਟੀ ਹੋ ਕੇ ਨੰਗ , ਗੁਰ ਮੁਖ ਭਵਾ ਲਿਆ । ਵਿਚ ਸੰਗਤ ਰੰਗ , ਮਨ ਪ੍ਰਭ ਦੀ ਉਮੰਗ , ਪਾਇਆ ਘਰ ਨਿਜ਼ਾਨੰਦ , ਪ੍ਰਭ ਦਰਸ ਦਿਖਾ ਲਿਆ । ਅਮਾਵਸ ਦਾ ਇਹ ਚੜ੍ਹਿਆ ਚੰਦ , ਸ੍ਰਿਸ਼ਟੀ ਕੀਤੀ ਵਿਚ ਕਲਮ ਆ ਬੰਦ , ਸੋਹੰ ਸ਼ਬਦ ਸ੍ਰਿਸ਼ਟ ਭੰਨੇ ਦੰਦ , ਐਸਾ ਤੀਰ ਗੁਰ ਰਸਨਾ ਚਲਾ ਲਿਆ । ਮਹਾਰਾਜ ਸ਼ੇਰ ਸਿੰਘ ਪਰਮਾਨੰਦ , ਤੀਨ ਲੋਕ ਜਿਸ ਨਾਮ ਸੁਗੰਧ , ਕਰੇ ਦਰਸ ਹੋਏ ਸੰਗਤ ਅਨੰਦ , ਨਿਹਕਲੰਕ ਜਾਮਾ ਪਲਟਾ ਲਿਆ । ਦਇਆ ਕਮਾਵੇ , ਦਰਸ ਦਿਖਾਵੇ , ਹਰ ਰੰਗ ਲਾਵੇ , ਘਰ ਆਣ ਭੋਗ ਲਗਾ ਲਿਆ । ਅੰਮ੍ਰਿਤ ਬਣਾਵੇ ਮੁਖ ਮੇਂ ਜੋ ਚਵਾਵੇ  ਦੁੱਖ ਦਰਦ ਹਟਾਵੇ , ਸਭ ਰੋਗ ਗਵਾ ਲਿਆ । ਸਾਧ ਸੰਗਤ ਪ੍ਰਭ ਦਇਆ ਕਮਾਵੇ  ਚਰਨ ਲਗਾਵੇ  ਹੋਏ ਦਿਆਲ ਦਰਸ ਦਿਖਾ ਲਿਆ । ਕਲਜੁਗ ਭੁਲਾਵੇ  ਕਿਸੇ ਨਜ਼ਰ ਨਾ ਆਵੇ  ਸੋਹੰ ਸ਼ਬਦ ਸੁਣਾਵੇ  ਧੰਨ ਸੋ ਸਿੱਖ ਜਿਨ੍ਹਾਂ ਪ੍ਰਭ ਪਛਾਣਿਆਂ । ਡੰਕ ਭੈ ਵਜਾਵੇ  ਸ੍ਰਿਸ਼ਟ ਭੁਲਾਵੇ  ਬਾਣ ਅਗਨ ਗੁਰ ਸ਼ਬਦ ਚਲਾਵੇ  ਤਰੇ ਸੋ ਜਿਨ੍ਹਾਂ ਰਸ ਮਾਣਿਆਂ । ਸਾਧ ਸੰਗਤ ਗੁਰ ਦਰ ਤੇ ਆਵੇ  ਦੁੱਖ ਦਲਿਦਰ ਸਾਰਾ ਗਵਾਵੇ , ਦੁੱਧ ਪੁੱਤ ਘਰ ਸਿੱਖ ਸਮਾਵੇ  ਸੱਚ ਦਾਨ ਗੁਰ ਕਲਮ ਲਿਖਾ ਰਿਹਾ । ਸਤਿਗੁਰ ਖੋਲ੍ਹਿਆ ਗੁਰ ਭੰਡਾਰਾ । ਇਸ ਤੋਂ ਪਰੇ ਨਹੀਂ ਕੋਈ ਦਵਾਰਾ ।  ਜਿਥੇ ਪ੍ਰਗਟਿਆ ਸ਼ੇਰ ਸਿੰਘ ਨਿਰੰਕਾਰਾ । ਸਾਧ ਸੰਗਤ ਗੁਰ ਪਾਰ ਉਤਾਰਾ । ਡੁੱਬੀ ਸ੍ਰਿਸ਼ਟੀ ਵਿਚ ਮੰਝਧਾਰਾ । ਨਿਹਕਲੰਕ ਆਪ ਨਿਰਬਿਕਾਰਾ । ਦੀਏ ਸੁੱਖ ਗੁਰ ਆਤਮ ਦਵਾਰਾ । ਰੋਗ ਸੋਗ ਸਭ ਪਾਰ ਉਤਾਰਾ । ਦੇਵੇ ਦਰਸ ਘਰ ਆ ਮੁਰਾਰਾ । ਸਿੱਖ ਆ ਬੂਝੇ ਵਿਸ਼ਨੂੰ ਅਵਤਾਰਾ । ਜੋਤ ਕੀਤੀ ਅਪਰ ਅਪਾਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖ ਦਵਾਰਾ । ਚਮਤਕਾਰ ਗੁਰ ਜੋਤ ਦਿਖਾਏ । ਆਪਣੀ ਮਾਇਆ ਐਸੀ ਪਾਏ । ਗੁਰ ਗੋਬਿੰਦ ਤੋਂ ਮੁਖ ਭਵਾਏ । ਸੋਹੰ ਸ਼ਬਦ ਬਾਣ ਚਲਾਏ । ਪੌਣ ਰੂਪ ਵਿਚ ਪਵਣ ਸਮਾਏ । ਸੋਹੰ ਗੂੰਜ ਤੀਨ ਲੋਕ ਹੈ ਜਾਏ । ਚਾਰ ਕੁੰਟ ਇਹ ਚੱਕਰ ਲਗਾਏ । ਮਹਾਰਾਜ ਸ਼ੇਰ ਸਿੰਘ ਸੋਹੰ ਪ੍ਰਗਟਾਏ । ਸੋਹੰ ਸ਼ਬਦ ਸਰਬ ਸੁਖ ਦਾਵਨ । ਅੰਤ ਕਾਲ ਹੋਏ ਇਹ ਜਾਮਨ । ਸਭ ਤੋਂ ਵਡ ਇਹ ਸਿੱਖ ਕਾ ਨਾਮਨ । ਰਾਮ ਤੀਰ ਜਿਸ ਮਾਰਿਆ ਰਾਵਣ । ਸੋਹੰ ਸ਼ਬਦ ਓਹੋ ਸਿੱਖ ਜਾਨਣ । ਮਹਾਰਾਜ ਸ਼ੇਰ ਸਿੰਘ ਰਿਦੇ ਪਛਾਨਣ । ਸੋ ਜਨ ਜਾਣੇ ਜਿਸ ਆਪ ਬੁਝਾਏ । ਬਿਨ ਗੁਰ ਦਇਆ ਕੋਈ ਬੂਝ ਨਾ ਪਾਏ । ਦਵਾਪਰ ਵਿਛੜੇ ਕਲਜੁਗ ਵਿਚ ਲਏ ਮਿਲਾਏ । ਬਹੱਤਰ ਜਾਮੇ ਗੁਰਸਿਖ ਪ੍ਰਗਟਾਏ । ਉਤਮ ਮੁਖ ਵਿਚ ਜਗਤ ਰਖਾਏ । ਸਤਿਜੁਗ ਵਿਚ ਸਚ ਸਿੱਖ ਕਹਾਏ । ਜੈ ਜੈ ਜੈਕਾਰ ਤੀਨ ਲੋਕ ਹੋ ਜਾਏ । ਗਣ ਗੰਧਰਬ ਸਿਰ ਫੂਲ ਬਰਸਾਏ । ਕਰੋੜ ਛਿਆਨਵੇਂ ਇਹ ਬਰਖਾ ਲਾਏ । ਅੰਮ੍ਰਿਤ ਬੂੰਦ ਝਿਮ ਝਿਮ ਝਿਮਾਏ । ਬੈਠਾ ਇੰਦਰ ਇੰਦਰਾਸਣ ਸਿੱਖ ਗੁਣ ਗਾਏ । ਕਰਨ ਦਰਸ ਸ਼ਿਵ ਸ਼ੰਕਰ ਆਏ । ਬਾਸ਼ਕ ਤਾਸ਼ਕ ਜਿਨ ਗਲ ਵਿਚ ਪਾਏ । ਵੇਖੇ ਬ੍ਰਹਮਾ ਚਾਰ ਕੂਟ ਨੈਣ ਲਗਾਏ । ਚਾਰ ਮੁਖ ਪ੍ਰਭ ਤੋਂ ਫਲ ਪਾਏ । ਚਾਰ ਵੇਦ ਹਰਿ ਕੇ ਗੁਣ ਗਾਏ । ਵਿਚ ਅਥਰਬਣ ਨਿਹਕਲੰਕ ਹੈ ਆਏ । ਧੰਨ ਸਿੱਖ ਜੋ ਗੁਰ ਚਰਨੀ ਲਾਏ । ਛਿਨ ਭੰਗਰ ਸਦਾ ਦਰਸ ਦਿਖਾਏ । ਬੈਠੇ ਪੁਰੀਆਂ ਵਿਚ ਸੀਸ ਝੁਕਾਏ । ਈਸ਼ਰ ਫਿਰ ਨਜ਼ਰ ਨਾ ਆਏ । ਮਾਤਲੋਕ ਵਿਚ ਇਹ ਦਇਆ ਕਮਾਏ । ਛੱਡ ਬੈਕੁੰਠ ਡੇਰੇ ਬੁੱਘੀਂ ਲਾਏ । ਚਰਨ ਕਵਲ ਸੰਗ ਗੁਰ ਸੰਗਤ ਤਰਾਏ । ਧਰਤ ਧਵਲ ਅਕਾਸ਼ ਪ੍ਰਭ ਸਰਬ ਸਮਾਏ । ਧੰਨ ਸੁਹਾਵਾ ਥਾਨ, ਜਿਥੇ ਗੁਰ ਚਰਨ ਟਿਕਾਏ । ਹੋਏ ਦਿਆਲ ਕਿਰਪਾਲ , ਘਰ ਭੋਗ ਲਗਾਏ । ਸੰਗਤ ਆਈ ਦਰ ਪ੍ਰਵਾਨ , ਸੀਤ ਪ੍ਰਸ਼ਾਦ ਹੈ ਰਸਨਾ ਲਾਏ । ਮਹਾਰਾਜ ਸ਼ੇਰ ਸਿੰਘ ਆਪ ਮਿਹਰਵਾਨ , ਸਿੱਖਾਂ ਦੀ ਪੈਜ ਰਖਾਏ । ਜੋਤ ਨਿਰੰਜਣ ਅਪਰ ਅਪਾਰਾ । ਸਦ ਮਿਹਰਵਾਨ ਆਪ ਨਿਰੰਕਾਰਾ । ਤਰੇਤਾ ਰਾਮ ਲਿਆ ਅਵਤਾਰਾ । ਹੋਇਆ ਦਵਾਪਰ ਕ੍ਰਿਸ਼ਨ ਮੁਰਰਾ । ਦਲਿਦਰੀਆਂ ਤਾਈਂ ਪਾਰ ਉਤਾਰਾ । ਹੋਇਆ ਕਲਜੁਗ ਸ਼ੇਰ ਸਿੰਘ ਭਤਾਰਾ । ਗੁਰਸਿਖਾਂ ਨੂੰ ਪਾਰ ਉਤਾਰਾ । ਅਮੋਘ ਦਰਸ਼ਨ ਗੁਰਸਿਖਾਂ ਨੂੰ ਦਵਾਰਾ । ਸੋਹੰ ਸ਼ਬਦ ਭਗਤ ਭੰਡਾਰਾ । ਜੋਤ ਸਰੂਪ ਪ੍ਰਗਟੇ ਸੰਸਾਰਾ । ਆਪ ਅਪਰੰਪਰ ਅਪਰ ਅਪਾਰਾ । ਚਲਾਵੇ ਕਲਮ ਕਰੇ ਨਿਸਤਾਰਾ । ਵੇਦ ਅਥਰਬਣ ਪਾਰ ਉਤਾਰਾ । ਬ੍ਰਹਮਾ ਮਾਣ ਗਵਾਇਆ ਸਾਰਾ । ਬ੍ਰਹਮਲੋਕ ਈਸ਼ਰ ਪਸਾਰਾ । ਆਪ ਉਲਟਾਏ ਬਣਾਏ ਸਿੱਖ ਦਵਾਰਾ । ਮਹਾਰਾਜ ਸ਼ੇਰ ਸਿੰਘ ਏਕੰਕਾਰਾ ।