G01L027 ੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

 ਸਿੱਖਾਂ ਨੂੰ ਪ੍ਰਭ ਦੇਵੇ ਗਿਆਨ । ਪੂਰੇ ਗੁਰ ਦੀ ਹੋਈ ਪਛਾਣ । ਸੋਹੰ ਸ਼ਬਦ ਰਸਨਾ ਨਿੱਤ ਗਾਣ । ਬੈਠੇ

ਘਰ ਦਰਸ ਪ੍ਰਭ ਪਾਣ । ਕਲਜੁਗ ਵਿਚ ਹੋਈ ਕਲਿਆਣ । ਜਗਤ ਗੁਰ ਸ਼ਬਦ ਬਿਬਾਣ । ਤਰਨ ਸਿੱਖ ਸੰਗਤ ਰਲ ਜਾਣ । ਚਰਨ ਕਵਲ ਪ੍ਰਭ ਸਦਾ ਸਮਾਨ । ਆਦਿ ਅੰਤ ਜਗਤ ਰਹਿ ਜਾਣ । ਮਹਾਰਾਜ ਸ਼ੇਰ ਸਿੰਘ ਧਰਮ ਦੀਬਾਣ । ਐਸੀ ਦੇਵੇ ਪ੍ਰਭ ਆਪ ਵਡਿਆਈ । ਸਿੱਖ ਦੀ ਮਹਿੰਮਾ ਗਣੀ ਨਾ ਜਾਈ । ਤੀਨ ਲੋਕ ਬੈਠੇ ਲਿਵ ਲਾਈ । ਧੰਨ ਸਿੱਖ ਜਿਨ ਗੁਰ ਸੇਵ ਕਮਾਈ । ਵਿਚ ਸੰਸਾਰ ਸਭ ਪਈ ਦੁਹਾਈ । ਘਰ ਸਿੱਖਾਂ ਜੈ ਜੈ ਜੈਕਾਰ ਕਰਾਈ । ਜਿਥੇ ਈਸ਼ਰ ਜੋਤ ਪ੍ਰਗਟਾਈ । ਸਮਰਥ ਪੁਰਖ ਪ੍ਰਭ ਹੋਏ ਸਹਾਈ । ਦਵਾਪਰ ਵਿਛੜੇ ਕਲ ਲਏ ਮਿਲਾਈ । ਕਾਇਆ ਕ੍ਰਿਸ਼ਨ ਈਸ਼ਰ ਉਲਟਾਈ । ਜੋਤ ਨਿਰੰਜਣ ਸ਼ੇਰ ਸਿੰਘ ਜਗਾਈ । ਨਿਹਕਲੰਕ ਵਡ ਪਦਵੀ ਪਾਈ । ਸਾਧ ਸੰਗਤ ਵਿਚ ਰਿਹਾ ਸਮਾਈ । ਮਹਾਰਾਜ ਸ਼ੇਰ ਸਿੰਘ ਜਗਤ ਰਥਵਾਹੀ । ਸੋਹੰ ਸ਼ਬਦ ਰਥ ਸਚ ਚਲਾਇਆ । ਗੁਰਸਿਖਾਂ ਨੂੰ ਜਿਸ ਪਾਰ ਲੰਘਾਇਆ । ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ । ਮਾਣਸ ਜਨਮ ਸੁਫਲ ਕਰਾਇਆ । ਕੱਟ  ਚੁਰਾਸੀ  ਸਚਖੰਡ ਬਹਾਇਆ । ਗੁਰਸਿਖਾਂ ਨੂੰ ਗੁਰਚਰਨ ਤਰਾਇਆ । ਧ੍ਰਿਗ ਜੀਵਣ ਸੰਸਾਰ , ਜਿਨ੍ਹਾਂ ਗੁਰ ਦਰਸ਼ਨ ਨਾ ਪਾਇਆ । ਪੱਲੂ ਫਿਰਾਇਆ ਆਪ , ਭਗਵਾਨ ਬੀਠਲਾ ਆਇਆ । ਊਚ ਅਗੰਮ ਅਪਾਰ , ਭੈ ਭੰਜਨ ਰਾਇਆ । ਸੋਹੰ ਸ਼ਬਦ ਸੁਣਾਵੇ ਆਪ , ਜਿਸ ਤੇਜ ਸਵਾਇਆ  । ਬਾਕੀ ਕੀਤੇ ਨਸ਼ਟ , ਜਗਤ ਇਹ ਪਾਈ ਮਾਇਆ । ਬੁੱਧੀ ਪਾਈ ਵਿਚ , ਵਿਚੋਂ ਹੀ ਵਾਦ ਵਧਾਇਆ । ਨੈਣੀ ਦਰਸ ਕਰੇ ਨਾ ਕੋਇ , ਐਸਾ  ਸਤਿਗੁਰ ਧੱਕਾ ਲਾਇਆ । ਧੰਨ ਧੰਨ ਗੁਰਸਿੱਖ , ਜਿਨ੍ਹਾਂ ਪ੍ਰਭ ਦਰਸ ਦਿਖਾਇਆ । ਆਏ ਜਗਤ ਪ੍ਰਵਾਨ , ਜਿੰਨ੍ਹਾਂ ਗੁਰ ਦਰਸ਼ਨ ਪਾਇਆ । ਡੁਬਦੇ ਤਰੇ ਸੰਸਾਰ , ਜਿਨ੍ਹਾਂ ਗੁਰ ਚਰਨੀ ਲਾਇਆ । ਸੋਹੰ ਸ਼ਬਦ ਗਿਆਨ , ਗੁਰ ਮੰਤਰ ਦ੍ਰਿੜਾਇਆ । ਮਹਾਰਾਜ ਸ਼ੇਰ ਸਿੰਘ ਆਪ ਬਲਵਾਨ , ਜਿਸ ਜਗਤ ਭੁਲਾਇਆ । ਜਗਤ ਭੁਲਾਵੇ ਆਪ ਰਘੁਰਾਈ । ਹਉਮੇ ਮਾਇਆ ਸਭ ਤੇ ਪਾਈ । ਨਜ਼ਰ ਨਾ ਆਵੇ ਜਗਤ ਗੁਸਾਈਂ । ਦੀਪਕ ਸਿੱਖ ਗੁਰ ਜੋਤ ਜਗਾਈ । ਦੇਵੇ ਦਰਸ ਬਣਤ ਲਲਾਟ ਦਿਖਾਈ । ਭਰਮ ਨਾ ਭੂਲੇ ਆਪ ਰਘੁਰਾਈ । ਸਰਬ ਕਲਾ ਵਸਿਆ ਹਰਿ ਥਾਈਂ । ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਭੁਲਾਈ । ਧੰਨ ਸੁਹਾਇਆ ਥਾਨ , ਜਿਥੇ ਗੁਰ ਦਰਸ ਦਿਖਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਚਰਨ ਟਿਕਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਨਜ਼ਰੀ ਆਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਜੋਤ ਜਗਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਬਿਰਦ ਰਖਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਸਿਖ ਤਰਾਇਆ । ਧੰਨ ਸੁਹਾਇਆ ਕਾਲ , ਜਿਥੇ ਗੁਰ ਅੰਮ੍ਰਿਤ ਮੇਘ ਬਰਸਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰਸਿਖ ਮੁਖ ਅੰਮ੍ਰਿਤ ਚੁਆਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਸਭ ਰੋਗ ਗਵਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਭਰਮ ਗਵਾਇਆ । ਧੰਨ ਸੁਹਾਇਆ ਥਾਨ , ਜਿਥੇ ਨਿਹਕਲੰਕ ਹੈ ਆਇਆ । ਧੰਨ ਸੁਹਾਇਆ ਥਾਨ ,  ਜਿਥੇ ਸੋਹੰ ਸ਼ਬਦ ਹੈ ਗਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਗਿਆਨ ਦਵਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਸਮਰਥ ਹੈ ਆਇਆ । ਧੰਨ ਸੁਹਾਇਆ ਥਾਨ , ਜਿਥੇ ਸੰਗਤ ਹਰਿ ਗੁਣ ਗਾਇਆ । ਧੰਨ ਸੁਹਾਇਆ ਥਾਨ , ਜਿਥੇ ਬੇਮੁਖ ਸੰਗਤ ਸੰਗ ਤਰਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਬਣਿਆ ਦਾਇਆ । ਧੰਨ ਸੁਹਾਇਆ ਥਾਨ , ਜਿਥੇ ਭਗਤ ਵਛਲ ਦਰਸਾਇਆ । ਧੰਨ ਸੁਹਾਇਆ ਥਾਨ , ਜਿਥੇ ਗੁਰ ਚਰਨੋਧਕ ਪਾਇਆ । ਧੰਨ ਸੁਹਾਇਆ ਥਾਨ , ਜਿਥੇ ਮਹਾਰਾਜ ਸ਼ੇਰ ਸਿੰਘ ਕਰਮ ਕਮਾਇਆ । ਕਰਮ ਧਰਮ ਪ੍ਰਭ ਆਪ ਬਣਾਏ । ਗੁਰ ਮੰਤਰ ਸਚ ਨਾਮ ਦ੍ਰਿੜਾਏ । ਸੋਹੰ ਸ਼ਬਦ ਗੁਰ ਗਿਆਨ ਦਵਾਏ । ਰਸਨਾ ਜਪੇ ਜਗਤ ਤਰ ਜਾਏ । ਭਵ ਸਾਗਰ ਗੁਰਸਿਖ ਲੰਘ ਜਾਵੇ । ਐਸੀ  ਸਤਿਗੁਰ ਦਇਆ ਕਮਾਏ । ਚਾਰ ਵਰਨ ਸਭ ਇਕ ਕਰਾਏ । ਏਕ ਅਨੇਕ ਸਰਬ ਰਿਹਾ ਸਮਾਏ । ਮਹਾਰਾਜ ਸ਼ੇਰ ਸਿੰਘ ਅਗਣਤ ਤਰਾਏ । ਸੋਹੰ ਸ਼ਬਦ ਪੈਜ ਰਖਾਏ । ਧੰਨ ਗੁਰਸਿੱਖ , ਜਿਨ੍ਹਾਂ ਪ੍ਰਭ ਜਾਣਿਆ । ਧੰਨ ਗੁਰਸਿਖ ਜਿਨ ਪ੍ਰਭ ਸੰਗ ਸਮਾਣਿਆਂ । ਧੰਨ ਗੁਰਸਿਖਾ , ਹਰਿ ਰੰਗ ਮਾਣਿਆਂ । ਧੰਨ ਗੁਰਸਿੱਖ , ਮੰਨੇ ਗੁਰ ਕੇ ਭਾਣਿਆਂ । ਧੰਨ ਗੁਰਸਿੱਖ , ਚੁੱਕਾ ਆਵਣ ਜਾਣਿਆਂ । ਧੰਨ ਗੁਰਸਿੱਖ , ਜਿਨ ਪੂਜਣ ਰਾਣਿਆਂ । ਧੰਨ ਗੁਰਸਿੱਖ , ਘਰ ਸਾਚੇ ਵਡੇ ਜ਼ਰਵਾਣਿਆਂ ।