G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

      ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੋਤ ਸਰੂਪ ਆਪਣਾ ਆਪ ਵਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨਾਮ ਆਪਣਾ

ਨਿਰੰਕਾਰ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ ,  ਕੁਦਰਤ ਰੂਪ ਜਗਤ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਲੱਖ ਚੁਰਾਸੀ ਜੀਵ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਾਤ ਪਤਾਲ ਆਕਾਸ਼ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ ।  ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋ ਮਿਹਰਵਾਨ ਜਗਤ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਤਿਜੁਗ ਸਤਿ ਸਤਿ ਵਰਤਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਤਰੇਤਾ ਭਇਉ  ਰਾਮ ਰਾਵਣ ਦਾ ਨਾਸ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਵਾਪਰ ਕ੍ਰਿਸ਼ਨ ਮੁਰਾਰ ਦਰਯੋਧਨ ਦਾ ਮਾਣ ਗਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਅੰਧ ਘੋਰ ਰਾਹ ਚਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਈਸਾ ਮੂਸਾ ਜਗਤ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੰਗ ਚਾਰ ਯਾਰਾਂ ਮੁਹੰਮਦ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗਤ ਉਧਾਰ ਨਾਨਕ ਨਿਰੰਕਾਰ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨਾਨਕ ਅੰਗਦ ਨੂੰ ਅੰਗ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਜੋਤ ਅਧਾਰ ਲਹਿਣੇ ਦਾ ਲਹਿਣਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਸੇਵਾ ਅਪਾਰ , ਅਮਰਦਾਸ ਨਿਥਾਵਾਂ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਏ ਬੇਦੀ ਸੋਢੀਆਂ ਮਾਣ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੁੱਖ ਭਾਨੀ ਦੀ ਨੂੰ ਸੁਫਲ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹਰਿਮੰਦਰ ਵਿਚੋਂ ਅਰਜਨ ਹਰਿ ਪ੍ਰਭ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਾਣੀ ਬੋਹਥ ਗੁਰ ਅਰਜਨ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮਹਾਬਲੀ ਹਰਿਗੋਬਿੰਦ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹਰਿਰਾਏ ਘਰ ਘਰ ਸ਼ਾਹ ਹਰਿ ਜਸ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹਰਿਕ੍ਰਿਸ਼ਨ ਬਾਲ ਨੂੰ ਮਾਣ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਮਾਣ ਤੇਗ਼ ਬਹਾਦਰ ਮੱਖਣ ਦਾ ਜਿਨ ਜਹਾਜ਼ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਸੀਸ ਆ ਵਾਰ ਧਰਮ ਦਾ ਨਾਮ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਸਵੀਂ ਜੋਤ ਗੋਬਿੰਦ ਸਿੰਘ ਪ੍ਰਗਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪਟਨੇ ਉਪਜੇ ਨੂਰ ਅਨੰਦਪੁਰ ਖੇਲ ਰਚਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡ ਹਿਮਾਚਲ ਦੇਸ ਦੱਖਣ ਜਾ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡੀ ਦੇਹ ਅਪਾਰ ਨਦੇੜ ਧਾਮ ਬਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਹੋਇਆ ਅੰਧਿਆਰ ਜਗਤ ਨੇ ਨਾਮ ਭੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੋਈ ਨਾ ਜਾਣੇ ਨਾਮ ਪ੍ਰਭ ਦਾ ਨਾਮ ਭੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋ ਕੇ ਨਿਹਕਲੰਕ ਕਲ ਆਪ ਉਲਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਵਿਸ਼ਨੂੰ ਹੋਏ ਭਗਵਾਨ ਸ਼ੇਰ ਸਿੰਘ ਨਾਮ ਰਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡੀ ਦੇਹ ਅਪਾਰ ਜੋਤ ਰੂਪ ਖੇਲ ਰਚਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਬੀ ਪੋਹ ਦੋ ਹਜ਼ਾਰ ਵਿਚ ਜੋਤੀ ਜੋਤ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪੰਜ ਜੇਠ ਵੀਹ ਸੌ ਇਕ ਆਪਣੀ ਜੋਤ ਪ੍ਰਗਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੋਤ ਅਧਾਰ ਆਪ ਆਪਣਾ ਰੰਗ ਵਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪੈਜ ਰੱਖਣ ਆਪ ਭਗਤਨ ਦੀ ਸੋਹੰ ਸ਼ਬਦ ਸੁਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਰ ਜੁਗ ਚੌਥੇ ਦਾ ਨਾਸ ਸਤਿਜੁਗ ਸਤਿ ਸਤਿ ਵਰਤਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੋਤ ਜਗਾਈ ਅਪਾਰ ਸ਼ੇਰ ਸਿੰਘ ਨਿਹਕਲੰਕ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜੁਗੋ ਜੁਗ ਇਹ ਕਾਰ ਭਗਤਨ ਨੂੰ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋ ਆਪ ਕਿਰਪਾਲ ਧ੍ਰੂ ਦਰ