G01L038 ੩੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਿਸ਼ਨ ਕੌਰ ਦੇ ਗ੍ਰਹਿ

     ਲਿਖਤ ਲੇਖ ਗੁਰ ਕਲਮ ਚਲਾਈ ।  ਝੂਠੀ ਦੇਹ ਸਚ ਬਣਤ ਬਣਾਈ । ਦੇਹ ਅੰਧਿਆਰ ਦੀਪਕ ਜੋਤ ਜਗਾਈ ।

ਕਿਰਪਾ ਕਰ ਕਰਤਾਰ , ਸਰਨ ਪੜੇ ਦੀ ਲਾਜ ਰਖਾਈ । ਗੁਰਸਿਖ ਹੋਏ ਅਪਾਰ , ਚਾਰ ਜੁਗ ਭਗਤਨ ਜਸ ਗਾਈ । ਹੋਵੇ ਜੋਤ ਆਧਾਰ , ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ । ਆਇਆ ਕਲ ਹੈ ਧਾਰ , ਜਿਨ ਇਹ ਬਣਤ ਬਣਾਈ । ਦੇ ਕੇ ਦਰਸ ਸੁਜਾਨ , ਦੁੱਖਾਂ ਦੀ ਢੇਰੀ ਢਾਹੀ । ਜੋ ਆਏ ਚਲ ਦਰਬਾਰ , ਇਕ ਲੱਖ ਅੱਸੀ ਹਜ਼ਾਰ ਭੂਤ ਪਰੇਤ ਸਭ ਨਸ਼ਟ ਹੋ ਜਾਈ । ਗੁਰ ਸੰਗਤ ਦਿਤਾ ਮਾਣ , ਘਰ ਘਰ ਮਿਲੇ ਵਧਾਈ । ਦਰ ਆਏ ਪ੍ਰਵਾਨ , ਪੁੱਤਰ ਦਾਤ ਗੁਰ ਝੋਲੀ ਪਾਈ । ਅੱਜ ਦਿਹਾੜਾ ਅਪਾਰ , ਗੁਰ ਪੂਰੇ ਇਹ ਦਇਆ ਕਮਾਈ । ਪੂਰਬ ਕਰ ਵਿਚਾਰ , ਗੁਰਸਿਖਾਂ ਨੂੰ ਦਾਤ ਦਿਵਾਈ । ਦੇਵੇ ਦਾਤ ਅਪਾਰ , ਨਿਪੁੰਸਕ ਸਿੱਖ ਨਾ ਜਾਈ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਪਾਰਬ੍ਰਹਮ ਪਰਮੇਸ਼ਰ ਪਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ ,  ਗਵਾਇਆ ਮਮਤਾ ਰੋਗ ਸਤਿਜੁਗ ਜੋਤ ਜਗਾਇਆ । ਗੁਰ ਚਰਨੀਂ ਜਿਨ ਸੀਸ  ਝੁਕਾਇਆ , ਮਾਨਸ ਜਨਮ ਅਮੋਲ ਸੁਫਲ ਆਣ ਕਰਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਛੋਡੀ ਜਗਤ ਕੀ ਪ੍ਰੀਤ ,  ਸਤਿਗੁਰ ਸਤਿ ਮਨਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਤਰੇ ਆਪ ਆਪਣਾ ਕੁਟੰਬ ਤਰਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਕਲਜੁਗ ਉਧਰੇ ਜੀਵ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਦਰਗਾਹ ਹੋਵੇ ਪ੍ਰਵਾਨ ਵਿਚੋਂ ਮਾਣ ਗਵਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਹੋਏ ਸੁਫਲ ਜਹਾਨ ਗੁਰ ਸੰਗਤ ਵਿਚ ਬਹਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਲਾਹ ਮਨੋ ਵਿਕਾਰ ਰੰਗ ਮਜੀਠ ਚੜ੍ਹਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਗਵਾਇਆ ਮਨੋ ਵਿਕਾਰ ਸੋਹੰ ਨਾਮ ਦਿਵਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ , ਕਲਜੁਗ ਦਿਤਾ ਤਾਰ , ਜਨਮ ਮਰਨ ਦਾ ਗੇੜ ਚੁਕਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਹੋਵੇ ਜੋਤ ਆਧਾਰ ਰਸਨਾ ਮਦਿ ਮਾਸ ਨਾ ਲਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਵਿਚ ਚੁਰਾਸੀ ਹੋਏ ਨਾ ਖ਼ੁਆਰ , ਗੁਰ ਸਾਚਾ ਇਹ ਸ਼ਬਦ ਸੁਣਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਮੇਰਾ ਨਾਮ ਅਪਾਰ ਕਲਜੁਗ ਜੀਵ ਆਣ ਤਰਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਮਹਾਰਾਜ ਸ਼ੇਰ ਸਿੰਘ ਭਗਤ ਆਧਾਰ ਪੈਜ ਰੱਖਣ ਭਗਤ ਆਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਕੋਟ ਬ੍ਰਹਿਮੰਡ ਦਾਤਾ ਘਰ ਮੇਂ ਪਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਤੁਠਾ ਆਪ ਦਾਤਾਰ ਅੰਮ੍ਰਿਤ ਮੀਂਹ ਬਰਸਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਅੰਤ ਗਿਆ ਸੁਧਾਰ ਜਮ ਡੰਡ ਨਾ ਖਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਹੋਇਆ ਜੋਤ ਆਧਾਰ ਧਰਮ ਰਾਏ ਨੇ ਮੁਖ ਭਵਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਦਿਤਾ  ਸਤਿਗੁਰ ਮਾਣ ਸੰਗਤ ਦੇ ਵਿਚ ਬਹਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਗੁਣ ਨਿਧਾਨ ਘਰ ਆ ਕੇ ਅੰਤ ਕਾਲ ਦਰਸ ਦਿਖਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਦਿਤਾ ਪਾਰ ਉਤਾਰ ਧਾਮ ਬੈਕੁੰਠ ਪੁਚਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ , ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ ਜੋਤੀ ਜੋਤ ਮਿਲਾਇਆ ।