ਸਤਿਗੁਰ ਪਰਗਟਿਓ ਗਹਿਰ ਗੰਭੀਰ। ਕਲਜੁਗ ਮਾਰੇ ਸ਼ਬਦ ਪ੍ਰਭ ਤੀਰ। ਜਲ ਥਲ ਥਲ ਜਲ ਵਹਾਏ ਨੀਰ। ਪੂਤ ਮਾਤ ਛੁਡਾਏ ਸੀਰ। ਮਾਤ ਪਿਤਾ ਭੈਣ ਛੱਡੇ ਵੀਰ। ਭਾਣਾ ਕਲਜੁਗ ਸਤਿਗੁਰ ਵਰਤੇ ਪਏ ਜਗਤ ਵਹੀਰ। ਬਿਨ ਪ੍ਰਭ ਕੋਏ ਨਾ ਰੱਖੇ ਧੀਰ । ਗੁਰਚਰਨ ਲਾਗ ਆਤਮ ਸ਼ਾਂਤ ਹੋਏ ਸਰੀਰ। ਕਲਜੁਗ ਪਰਗਟਿਓ ਮਹਾਰਾਜ ਸ਼ੇਰ ਸਿੰਘ ਵਡ ਪੀਰਾਂ ਪੀਰ। ਵਡ ਪੀਰ ਅਹਿਮਦ ਔਲੀਏ ਅਗਿਆਸ ਮਾਰੇ। ਚਾਰ ਯਾਰਾਂ ਸੰਗ ਮੁਹੰਮਦ ਦਰ ਰਹੇ ਪੁਕਾਰੇ। ਚਾਰ ਚੱਕ ਚਲਾਇਆ ਸੋਹੰ ਖੰਡਾ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਜਗਤ ਭੁਲਾਇਆ, ਦੇ ਦਰਸ ਗੁਰਸਿਖ ਤਾਰੇ। ਗੁਰਸਿਖਾਂ ਘਰ ਗੁਰ ਵਡਭਾਗਾ। ਸ੍ਰਿਸ਼ਟ ਸੁਲਾਈ ਗੁਰਸਿਖ ਜਾਗਾ । ਆਤਮ ਨਿਰਮਲ ਨਾ ਲਾਗੇ ਦਾਗ਼ਾ। ਮਹਾਰਾਜ ਸ਼ੇਰ ਸਿੰਘ ਪਰਗਟਿਓ ਚਰਨ ਨਾ ਆਵੇ ਕਲ ਜੀਵ ਅਭਾਗਾ। ਈਸ਼ਰ ਜੋਤ ਸਦ ਨੂਰ ਨੁਰਾਨੀ। ਸ਼ਬਦ ਬਾਣ ਗੁਰ ਲਾਏ ਨਾ ਕੋਏ ਰਹੇ ਕੁਰਾਨੀ। ਦੂਤ ਦੁਸ਼ਟ ਖਪਾਏ ਅੰਤ ਕਰਾਏ ਸਰਬ ਮੁਸਲਮਾਨੀ। ਅੰਜ਼ੀਲ ਅਜਰਾਈਲ ਕਰ ਈਸਾ ਮੂਸਾ ਕਲ ਆਵੇ ਹਾਨੀ। ਪਕੜ ਲਿਆਏ ਪ੍ਰਭ ਚਰਨ ਜੋਤ ਭਗਤ ਭਵਾਨੀ। ਅਠ ਸਠ ਤੀਰਥ ਭਰਮ ਚੁਕਾਇਣ, ਪਰਗਟਿਆ ਮਹਾਰਾਜ ਸ਼ੇਰ ਸਿੰਘ ਜਗਤ ਨਿਹਕਾਮੀ। ਸਭਨ ਮਾਣ ਗਵਾਏ ਸੋਹੰ ਸ਼ਬਦ ਚਲਾਇਆ। ਸਰਬ ਸ੍ਰਿਸ਼ਟ ਨਿਵਾਏ, ਆਪਣਾ ਆਪ ਪ੍ਰਭ ਆਪ ਵਡਿਆਇਆ। ਦੁਸ਼ਟਾਂ ਦੇ ਖਪਾਏ, ਜਨ ਭਗਤ ਤਰਾਏ, ਦੇ ਗਿਆਨ ਨਾਮ ਜਪਾਇਆ। ਕੋਇ ਨਾ ਪਾਏ ਥਾਨ, ਬੇਮੁਖਾਂ ਪ੍ਰਭ ਧੱਕਾ ਲਾਇਆ। ਜਿਨ੍ਹਾਂ ਪ੍ਰਭ ਹੋਏ ਸਹਾਏ, ਅੰਤਕਾਲ ਚਰਨ ਮਿਲਾਇਆ। ਆਤਮ ਰੰਗ ਮਜੀਠ ਚੜ੍ਹਾਏ, ਗੁਰਸਿਖ ਪ੍ਰਭ ਦਰਸ਼ਨ ਪਾਇਆ। ਸਾਧ ਸੰਗਤ ਪ੍ਰਭ ਵਿਚ ਰਲਾਏ, ਜਨ ਚਰਨੀਂ ਆਏ ਜਿਸ ਸੀਸ ਝੁਕਾਇਆ। ਕਲਜੁਗ ਉਤਰੇ ਪਾਰ, ਸਤਿਜੁਗ ਸਾਚਾ ਤਖ਼ਤ ਰਚਾਇਆ। ਗੁਰਸਿਖਾਂ ਪ੍ਰਭ ਦੇ ਮਾਣ, ਸਚਖੰਡ ਜੋਤ ਸਰੂਪ ਬਹਾਇਆ। ਸਭ ਕਿਛ ਵਰਤੇ ਜਾਣੀ ਜਾਣ, ਬੇਮੁਖਾਂ ਭੇਤ ਨਾ ਪਾਇਆ। ਦੇਵੇ ਮਾਣ ਆਪ ਨਿਮਾਣਿਆਂ, ਪਰਗਟ ਹੋ ਸਿਰ ਹੱਥ ਟਿਕਾਇਆ। ਜਾਓ ਵਿਟਹੁ ਕੁਰਬਾਨ, ਜਿਨ੍ਹਾਂ ਸੋਹੰ ਨਾਮ ਧਿਆਇਆ। ਸੁਹਾਇਆ ਥਾਨ ਕਲਜੁਗ, ਜਿਥੇ ਮਹਾਰਾਜ ਸ਼ੇਰ ਸਿੰਘ ਆਸਣ ਲਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਤਿ ਵਡ ਭੂਪਾ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਜੋਤ ਸਰੂਪਾ । ਕਰੇ ਚਲਤ ਅਪਰ ਅਪਾਰ, ਮਹਿਮਾ ਪ੍ਰਭ ਅਚਲ ਅਨੂਪਾ। ਨਜ਼ਰ ਨਾ ਆਏ ਆਪ ਕਰਤਾਰ, ਜਿਤ ਰੇਖ ਰੰਗ ਨਾ ਕੋਇ ਰੂਪਾ । ਜੋਤ ਸਰੂਪ ਵਿਚ ਸਿੱਖ ਪਰਕਾਸ਼ਿਓ, ਸਦਾ ਅਨੰਦ ਚਿਤ ਪ੍ਰਭ ਸਵੱਛ ਸਰੂਪਾ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਤਾਰੇ ਸਿੱਖ ਵਿਚ ਕਲਜੁਗ ਅੰਧ ਕੂਪਾ। ਬੈਠਾ ਅਡੋਲ ਪ੍ਰਭ ਆਪ ਨਿਰਵੈਰ। ਜੋਤ ਸਰੂਪ ਜਲਾਵੇ ਹੋਏ ਜਗਤ ਵਿਚ ਕਹਿਰ। ਬੇਮੁਖ ਪਕੜ ਪਛਾੜੇ ਸੋਹੰ ਸ਼ਬਦ ਪ੍ਰਭ ਦੇਵੇ ਜਹਿਰ। ਗੁਰਸਿਖ ਤਾਰੇ ਆਪ ਦੁੱਖ ਹਰਤਾ, ਪੂਜੋ ਚਰਨ ਕਵਲ ਨਾ ਜਾਨੋ ਪੈਰ।
Granth01 Likhat 074 ੨੬ ਫੱਗਣ ੨੦੦੭ ਬਿਕ੍ਰਮੀ ਜੇਠੂਵਾਲ
- Post category:Written Harbani Granth 01