G01L11 ੧੩ ਮੱਘਰ ੨੦੦੬ ਬਿਕ੍ਰਮੀ ਜੇਠੂਵਾਲ ਬਚਨ ਹੋਏ

           ਜੋਤ ਇਕ ਦੋ ਸਰੂਪ । ਤੇਰੀ ਮਹਿੰਮਾ ਬੜੀ ਅਨੂਪ । ਨੈਣੀ ਵੇਖੇ ਮੂਲ ਨਾ ਬੂਝੇ । ਮਨਮੁਖਾਂ ਨੂੰ ਦਰ ਨਾ ਸੂਝੇ । ਊਚਾ

ਆਪ ਅਗੰਮ ਅਪਾਰ । ਮਾਇਆ  ਵਿਚ ਪਸਰਿਆ  ਸੰਸਾਰ । ਐਸੀ ਖੇਲ ਕਰੀ ਸਰਕਾਰ । ਸ਼ੇਰ ਸਿੰਘ ਜੋਤ ਜਗਾਈ ਅਪਾਰ ।  ਸਤਿਗੁਰ ਮਨੀ ਸਿੰਘ ਤਖ਼ਤ ਬਹਾ ਲਿਆ । ਆਪ ਆਪਣਾ ਬਿਰਦ ਸੰਭਾਲਿਆ । ਸਭ ਸੰਗਤ ਨੂੰ ਸਰਨੀ ਡਾਰ । ਇਕਾਂਤ ਬੈਠਾ ਨਿਰਬਿਕਾਰ । ਊਚਮ ਸੂਚਮ ਪ੍ਰਭ ਸੋਏ । ਨਿਰਾਹਾਰੀ ਨਿਰਵੈਰ ਪ੍ਰਭ ਹੋਏ । ਨਿਰਧਨ ਨੂੰ ਦੇਵੇ ਮਾਣ । ਘਾਲ ਸਿੱਖਾਂ ਦੀ ਹੋਈ ਪ੍ਰਵਾਨ ।  ਭਇਆ ਅੰਧੇਰ ਹੋਇਆ ਅੰਧ ਕੂਪ । ਪ੍ਰਗਟਿਆ ਆਪ ਸਵਛ ਸਰੂਪ । ਐਸੇ ਸਮੇਂ ਪ੍ਰਭ ਹੋਇਆ ਕਿਰਪਾਲ । ਦਿਆਲੂ ਬਣ ਗਿਆ ਆਪ ਦੀਨ ਦਿਆਲ । ਦੀਨ ਦਿਆਲ ਪ੍ਰਭ ਦਇਆ ਕਰੇ । ਤੋੜੇ ਬੰਧਨ ਜਪੋ ਹਰੇ ਹਰੇ । ਹਰੀ ਹਰਿ ਹਰਿ ਪ੍ਰਭ ਮੇਰਾ । ਆਪਣੀ ਹੱਥੀਂ ਕੀਆ ਨਬੇੜਾ । ਐਸੀ ਮਿਹਰ ਕਰੇ ਪ੍ਰਭ ਦਾਤਾ । ਆਦਿ ਜੁਗਾਦਿ ਸਦਾ ਰੰਗ ਰਾਤਾ । ਖੇਲ ਪ੍ਰਭ ਦਾ ਅੰਤ ਅਪਾਰਾ । ਭਗਤਨ ਨੂੰ ਪ੍ਰਭ ਦਰਸ਼ਨ ਭੰਡਾਰਾ । ਕਰੋ ਦਰਸ਼ਨ ਸ਼ਾਂਤ ਮਨ ਹੋਏ ।  ਸਤਿਗੁਰ ਮਨੀ ਸਿੰਘ ਪ੍ਰਗਟ ਹੋਏ । ਗਿਆ ਅੰਧੇਰ ਹੋਇਆ ਪ੍ਰਕਾਸ਼ । ਜੈ ਜੈਕਾਰ ਹੋਇਆ ਲੋਕਮਾਤ ਪਤਾਲ  ਆਕਾਸ਼ । ਕੋਟ ਤੇਤੀਸ ਦੇਵਤਾ ਭਇਆ । ਸਭ ਸਰਨ ਮਨੀ ਸਿੰਘ ਦੀ ਢਹਿਆ । ਛਿਆਨਵੇਂ ਕਰੋੜ ਮੇਘ ਮਾਲਾ ਮੇਰੀ ਬਣਾਈ । ਆਕਾਸ਼ ਉਤੇ ਇਨਾਂ ਚਾਦਰ ਪਾਈ । ਗੁਰ ਦਰਸ਼ਨ ਨੂੰ ਫਿਰਤ ਤਿਸਾਈ । ਬਰਖੇ ਮੇਘ ਨਾ ਬਿਨਾ ਕਾਰ । ਦਰਸ਼ਨ ਕਰਨ ਨੂੰ ਹੋਇਆ ਲਾਚਾਰ । ਐਸੀ ਆਸ ਓਸ ਅੱਜ ਧਾਰੀ । ਬਰਖੋ ਬੂੰਦ ਆਪ ਨਿਰੰਕਾਰੀ । ਆਤਮ ਸੋਇਆ ਦੇ ਜਗਾਏ । ਆਪਣੀ ਸੋਝੀ ਆਪ ਪ੍ਰਭ ਪਾਏ । ਸੂਝ ਬੂਝੇ ਕਰੇ ਵੀਚਾਰ ।  ਸਤਿਗੁਰ ਸੱਚਾ ਨਦਰੀ ਨਦਰ ਨਿਹਾਲ । ਐਸੇ ਗੁਰ ਕੋ ਸਦਾ ਆਦੇਸ । ਆਪਣੇ ਨਾਮ ਦਾ ਦੀਆ ਉਪਦੇਸ਼ । ਨਾਮ ਹਰਿ ਹਰਿ ਨਾਮ ਪ੍ਰਭ ਆਪ । ਆਪ ਆਪਣਾ ਜਪਾਵੇ ਜਾਪ । ਨਾਮ ਮੇਰਾ ਮੈਂ ਹਾਂ ਓਅੰ । ਸਦਾ ਸਹਾਈ ਮੇਰਾ ਸ਼ਬਦ ਸੋਹੰ । ਸੋਹੰ ਸੋਹੰ ਸ਼ਬਦ ਸਦਾ ਹੀ ਜਪਾਊਂ ।  ਝੂਠੀ ਮਾਟੀ ਵਿਚੋਂ  ਸਤਿਗੁਰ ਪਾਊਂ । ਕਾਚੀ ਗਗਰੀਆ ਅੰਤ ਹੈ ਫੂਟੇ । ਜੋਤਸ਼ ਜੋਤ ਪ੍ਰਭ ਅਨੂਪੇ । ਐਸਾ ਭੇਤ ਆਪ ਹੀ ਜਾਣੇ ।  ਸਾਡੀ ਦੇਹ ਪ੍ਰਭ ਕੇ ਭਾਣੇ । ਐਸਾ ਖੇਲ ਪ੍ਰਭ ਆਪ ਕਮਾਇਆ । ਜੁਗ ਕਲ ਪਲਟਾਉਣ ਲਈ ਤਜ਼ੀ ਕਾਇਆ । ਜੋਤ ਸਰੂਪੀ ਬਣ ਕੇ ਆਇਆ । ਨਿਰਭੈ ਓਨ  ਨਾਮ ਜਪਾਇਆ । ਐਸੀ ਕੀਤੀ ਖੇਲ ਅਪਾਰ । ਮਾਝੇ ਨੂੰ ਦੋ ਕੀਤਾ ਫਾੜ । ਮਨੀ ਸਿੰਘ ਨੇ ਸੀ ਲਿਖਤ ਕਰਾਈ । ਘਵਿੰਡ ਪਿੰਡ ਨੂੰ ਕਰੋ ਸਫ਼ਾਈ । ਸੰਗਤ ਲਈ ਸੀ ਹੁਕਮ ਲਿਖਾਇਆ । ਨਜ਼ਰੋਂ ਘਵਿੰਡ ਪਰੇ ਹਟਾਇਆ । ਐਸਾ ਸਮਾਂ  ਸਤਿਗੁਰ ਲਿਆਵੇ । ਜਲ ਸਿਰੀ ਜਲ ਨਹਿਰ  ਬਣਾਵੇ । ਸਤਿਜੁਗ ਵਿਚ ਇਹ ਹੋਸੀ ਧਾਮ । ਘਵਿੰਡ ਨੂੰ ਬਹਿ ਸੰਗਤ ਕਰੂ ਪ੍ਰਨਾਮ । ਅਟੱਲ ਧਾਮ ਇਹ ਲਿਖਵਾਇਆ । ਫਰਲਾਂਗ ਅੱਠ ਅਰ ਇਹਦਾ ਪੇਟ ਰਖਾਇਆ । ਸੋ ਪੰਜ ਗਜ਼ ਚੜ੍ਹਦੇ ਤਾਈਂ । ਸਿੰਘ ਸਵਰਨ ਦੀ ਸਮਾਧ ਬਣਾਈ । ਸੱਚਾ ਸਿੱਖ ਸਚ ਮਾਰਗ ਪਾਇਆ । ਦਰ ਅੱਗੇ ਫੜ ਆਪ ਬਹਾਇਆ । ਡਗਮਗ ਜੋਤ ਜਿਥੇ ਇਹ ਕਰੇ । ਉਨੰਜਾ ਪਵਣ ਪ੍ਰਭ ਛਤਰ ਝੁਲੇ । ਗਣ ਗਧੰਰਬ ਕੋ ਇਹ ਜਾਣੇ । ਬ੍ਰਹਮ ਵਿਸ਼ਨ ਮਹੇਸ਼ ਗਲ ਪੱਲੇ ਪਾਵੇ । ਹੋਏ ਕਿਰਪਲ ਪ੍ਰਭ ਹੁਕਮ ਜਾਂ ਕਰੇ । ਫਿਰ ਹਰਿ ਨਾਮ ਉਨ੍ਹਾਂ ਦੀ ਬਣੇ । ਤ੍ਰੈਲੋਕੀ ਨਾਥ ਆਪ ਪ੍ਰਭ ਆਪ । ਸਭ ਤੋਂ ਵੱਡਾ ਗੁਰਸਿਖ ਪ੍ਰਤਾਪ । ਬਿਨ ਸਿੱਖ ਨਾ  ਸਤਿਗੁਰ ਪ੍ਰਗਟੇ । ਦਰਸ਼ਨ ਕੀਆ ਅੱਜ  ਸਤਿਗੁਰ ਤੇਰਾ । ਗੇੜ ਚੁਰਾਸੀ ਦਾ ਹੋਇਆ ਨਬੇੜਾ । ਮਾਤ ਗਰਭ ਨਾ ਕੋਈ ਆਏ । ਆਏ ਸੋ ਜਿਸ ਉਤੇ ਪ੍ਰਭ ਦਇਆ ਕਮਾਏ । ਬਿਨ ਹੁਕਮ ਸਿੱਖ ਦੇਹ ਨਾ ਧਰੇ । ਸੋ ਧਰੇ ਜਿਸ ਪਰ  ਕਿਰਪਾ ਕਰੇ । ਅੰਤ ਕਾਲ ਜਾਂ ਹੋਵੇ ਕਾਲ । ਸੱਚਾ  ਸਤਿਗੁਰ ਹੋਵੇ ਰਖਵਾਲ । ਪੂਰਨ ਕਰੇ ਭਗਤਨ ਕਾ ਕਾਮ । ਆਪ ਲੈ ਜਾਵੇ ਬੈਕੁੰਠ ਧਾਮ । ਬੈਕੁੰਠ ਬੈਠ ਪ੍ਰਭ ਖੇਲੇ ਖੇਲ । ਭਗਤ ਜਨਾਂ ਦਾ ਕਰਦਾ ਮੇਲ । ਜਹਾਂ ਉਪਾਇਆ ਤਹਾਂ ਸਮਾਇਆ । ਜੋਤ ਵਿਚ ਪ੍ਰਭ ਜੋਤ ਮਿਲਾਇਆ । ਆਵਣ ਜਾਵਣ ਓਸ ਦਾ ਗਿਆ ਆਪ ਕਿਰਪਾਲ ਪ੍ਰਭੂ ਜਾਂ ਭਇਆ । ਆਪਣੇ ਸ਼ਬਦ ਦੀ ਦੇ ਕੇ ਦਾਤ । ਸਭ ਤੋਂ ਵੱਡੀ ਗੁਰ ਕਰਾਮਾਤ । ਮੇਰਾ ਸ਼ਬਦ ਜੋ ਰਿਦੇ ਧਿਆਵੇ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ । ਦਰਸ  ਦਖਾਵੇ ਐਸਾ ਅਨੂਪ । ਈਸ਼ਰ ਦਾ ਇਹ ਸਚ ਸਰੂਪ । ਕਿਰਪਾਨਿਧ ਕਿਰਪਾ ਜਾਂ ਕਰੇ । ਦੁੱਖ ਦਲਿਦਰ ਸਿਖਨ ਕਾ ਹਰੇ । ਸਿੱਖ ਨਾ ਹੋਵੇ ਮੇਰਾ ਮੁਹਤਾਜ । ਸਿਖਾਂ ਦੇ ਸਿਰ ਦਾ  ਸਤਿਗੁਰ ਤਾਜ । ਸਿੱਖ ਸਿੱਖ ਸਿੱਖ ਸਿੱਖੀ ਇਹ ਹੋਈ । ਚਰਨ ਸੰਗ ਵਾਂਗ ਕਵਲ ਪਰੋਈ । ਆਪ ਅਕੱਥ ਕਥੀ ਕਥ ਆਪ । ਜੇਵੱਡ ਆਪ ਤੇਵਡ ਦਾਤ । ਦਾਤ ਦਾਤਾਰ ਦਿਤੀ ਆਪ । ਸਿੱਖਨ ਦੇ ਲਾਹੇ ਸੰਤਾਪ । ਟੁੱਟੀ ਗੰਡਾਂ ਨਾ ਤੋੜੇ ਕੋਏ । ਥਿਰ ਘਰ ਬੈਠਾ ਸੱਚੀ ਸੋਏ । ਸਚ ਸਚ ਸਚ ਕਰ ਵਰਤਾਏ । ਪ੍ਰਗਟ ਹੋ ਕੇ ਪ੍ਰਭ ਦਰਸ ਦਿਖਾਏ । ਜੁਗ ਚਾਲੀਏਂ ਵਿਚ ਇਹ ਚਾਲ ਲਿਖਾਈ । ਤਜ ਕੇ ਦੇਹ ਜੋਤ ਪ੍ਰਗਟਾਈ । ਜੋਤ ਸਰੂਪ ਖੇਲ ਕਰੇ ਅਪਾਰ । ਸ੍ਰਿਸ਼ਟੀ ਡੁੱਬੇ ਮੰਝ ਆ ਧਾਰ । ਨਵੀਂ ਖੇਲ ਪ੍ਰਭ ਆਪ ਰਚਾਏ । ਜੁਗ ਸਤਿ ਦਾ ਫਿਰ ਛਤਰ ਝੁਲਾਏ । ਭਾਦਰੋਂ ਤੇਰਾਂ ਸੀ ਕਰਮ ਕਮਾਇਆ । ਮਨੀ ਸਿੰਘ ਨੂੰ ਮਾਣ ਦਵਾਇਆ । ਸੰਗਤ ਦਾ ਸਤਿਗੁਰੂ ਬਣਾਇਆ । ਤੇਰਾਂ ਮੱਘਰ ਇਹ ਕਾਰ ਕਮਾਈ । ਸਭ ਸੰਗਤ ਸਰਨੀ ਪਾਈ । ਸਤਿਗੁਰਾਂ ਨੂੰ ਮਲਾਹ ਬਣਾਇਆ । ਰੁੜਦਾ ਬੇੜਾ ਬੰਨੇ ਲਾਇਆ । ਐਸੀ ਸਿੱਖੀ ਅੱਜ ਹੈ ਜੋੜੀ । ਦਿਨੋ ਦਿਨ ਹੋਵੇ ਲੱਖ ਕਰੋੜੀ । ਕੋਟਨ ਕੋਟ ਕੋਟ ਪ੍ਰਭ ਆਪ । ਸਭ ਸ੍ਰਿਸ਼ਟ ਹੈ ਇਸ ਦੀ ਦਾਤ । ਮਾਰੇ ਮਾਰ ਜਵਾਲੇ ਆਪ । ਸਿੱਖਾਂ ਦੇ ਪ੍ਰਭ ਸੰਗ ਹੈ ਸਾਥ । ਜਗਨ ਨਾਥ ਆਪ ਪ੍ਰਭ ਆਇਆ । ਦੁੱਖ ਕਲੇਸ਼ ਸਿੱਖਾਂ ਦਾ ਝੋਲੀ ਪਾਇਆ । ਆਪਣੀ ਗੋਦੀ ਪ੍ਰਭ ਲਏ ਬਿਠਾਏ । ਪ੍ਰਭ ਅਬਿਨਾਸ਼ੀ ਇਹ ਦਇਆ ਕਮਾਏ । ਦਇਆ ਕਮਾਈ ਆਪ ਦਾਤਾਰ । ਬੇੜਾ ਸਿੱਖਾਂ ਦਾ ਲਾਇਆ ਪਾਰ । ਲਾਜ ਰੱਖੀ ਆਪ ਪ੍ਰਭ ਆ ਕੇ । ਦੁੱਖ ਕਾਟੇ ਦੁੱਖ ਭੰਜਨ ਆ ਕੇ । ਸਦਾ ਸਮਰਥ ਸਦਾ ਕਿਰਪਾਲੂ । ਪੂਰਨ ਪਰਮਾਨੰਦ ਦਿਆਲੂ । ਪੂਰਨ ਪਰਮੇਸ਼ਵਰ  ਪ੍ਰਭ ਆਪ ਕਹਾਏ । ਸਰਬ ਜੀਆਂ ਮੇਂ ਰਿਹਾ ਸਮਾਏ ।  ਝੂਠੀ ਕਾਇਆ ਬਾਲੂ ਭੀਤ । ਸੱਚਾ  ਸਤਿਗੁਰ  ਰਾਖੋ ਚੀਤ । ਆਦਿ ਅੰਤ ਪ੍ਰਭ ਏਕੰਕਾਰ । ਕਾਇਆ ਵਿਚ ਜੋਤ ਜਗਾਏ ਅਪਾਰ । ਆਪਣਾ ਆਪ ਜੋ ਨਰ ਨਾ ਬੂਝੇ । ਨਰਕਵਾਸੀ ਸੱਚਾ ਦਰ ਨਾ ਸੂਝੇ । ਸੱਚੀ ਦਰਗਾਹ ਪ੍ਰਭ ਰਿਹਾ ਸਮਾਏ । ਭਗਤ ਜਨਾਂ ਨੂੰ ਸ਼ਰਨੀ ਪਾਏ । ਚਰਨ ਕਵਲ ਵਿਚ ਕਰੇ ਨਿਵਾਸ । ਸਦਾ ਸਹਾਈ ਪ੍ਰਭ ਗੁਣਤਾਸ ।