G01L12 ੧੫ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

           ਸਿੱਖੀ ਸਿੱਖਾਂ ਦੀ ਆਪ ਵਿਚਾਰੀ । ਮਹਾਰਾਜ ਸ਼ੇਰ ਸਿੰਘ ਨਿਰਭੈ ਨਿਰੰਕਾਰੀ । ਮਾਣ ਸਿੱਖਾਂ ਨੂੰ ਆਪ ਦਵਾਏ । ਛੱਡ ਬੈਕੁੰਠ ਵਿਚ ਬੈਠਾ ਆਏ ।

ਨੇਤਰ ਖੋਲ੍ਹ ਕਰੋ ਪ੍ਰਭ ਦਰਸ਼ਨ । ਦਰਸ਼ਨ ਪਰਸਨ ਪ੍ਰਭ ਹਰਸਨ । ਮਨ ਦੀ ਹਿਰਸ ਅੱਜ ਮਿਟਾਉ । ਪ੍ਰਭ ਅਬਿਨਾਸ਼ੀ ਘਰ ਮਾਹਿ ਪਾਓ । ਘਰ ਵਿਚ ਆਇਆ  ਸਤਿਗੁਰ ਪੂਰਾ । ਵਜਾਏ ਗਵਾਵੇ ਸ਼ਬਦ ਅਨਹਦ ਤੂਰਾ । ਸ਼ਬਦ ਮੇਰੇ ਦੀ ਇਹ ਧੁਨਕਾਰ । ਸੋਹੰ ਕਰਤਾਰ ਕਰਤਾਰ । ਕਰਤਾ ਪੁਰਖ ਕਰਮ ਪ੍ਰਭ ਕਰੈ । ਜੰਮਣ  ਮਰਨ ਵਿਚ ਸਿੱਖ ਨਾ ਪਰੈ । ਜਿਸ ਜੋਤ ਵਿਚੋਂ ਸੀ ਪ੍ਰਗਟਾਇਆ । ਇਕ ਬੂੰਦ ਤੋਂ ਆਕਾਰ ਬਣਾਇਆ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ । ਵਿਚ ਮਨ ਮਤਿ ਬੁਧਿ ਹੰਕਾਰ ਟਿਕਾਇਆ । ਐਸਾ ਗੋਝ ਪ੍ਰਭ ਆਪ ਰਖਾਇਆ । ਬੈਠਾ ਵਿਚ ਨਾ ਨਜ਼ਰੀ ਆਇਆ । ਨੈਣੀ ਪੇਖੇ ਸਰਬ ਪਸਾਰ । ਨਜ਼ਰ ਨਾ ਆਵੇ ਦਾਤਾਰ । ਐਸੀ ਤਾੜੀ ਗੁਫਾ ਅੰਦਰ ਲਾਈ । ਨੌਂ ਕੀਏ ਪ੍ਰਗਟ ਦਸਵੇਂ ਦੀ ਸੋਝੀ ਪਾਈ । ਦਸਵੇਂ ਦਾ ਜੇ ਖੋਲ੍ਹ ਕਵਾੜ । ਨਜ਼ਰੀ ਆਵੇ ਆਪ ਕਰਤਾਰ । ਕਪਾਟ ਨਾ ਖੁੱਲੇ ਬਿਨ  ਸਤਿਗੁਰ ਭਾਈ  । ਆਪਣੀ ਜੋਤ ਜਿਨ ਵਿਚ ਟਿਕਾਈ । ਕਿਰਪਾ ਨਿਧ ਕਿਰਪਾ ਜਾਂ ਧਾਰੇ । ਕਾਇਆ ਅੰਦਰ ਹੋਏ ਉਜਿਆਰੇ । ਨਾਮ ਦੀਪਕ ਪ੍ਰਭ ਦਏ ਜਲਾਏ । ਬਿਨ ਤੇਲ  ਬਾਤੀ ਡਗਮਗਾਏ । ਦੀਵਾ ਬਾਤੀ ਮੇਰਾ ਨਾਮ । ਗੋਝ ਗਿਆਨ ਪ੍ਰਭ ਗੁਣੀ ਨਿਧਾਨ । ਗੁਣ ਨਿਧਾਨ ਪ੍ਰਭ ਆਪ ਅਖਵਾਏ । ਲੱਖ ਚੁਰਾਸੀ ਜੂਨ ਵਿਚ ਪ੍ਰਭ ਰਿਹਾ ਸਮਾਏ । ਭਗਤ ਜਨਾਂ ਤੇ ਦਇਆ ਕਮਾਏ । ਜੁਗਾਂ ਦੇ ਵਿਛੜੇ ਆਪ ਪ੍ਰਗਟਾਏ । ਸਿੱਖ ਨਾ ਜਾਣੇ ਮੇਰਾ ਖੇਲ , ਵਿਛੜਿਆਂ ਦੇ ਪ੍ਰਭ ਮੇਲੇ ਮੇਲ । ਭਗਤ ਜਨਾਂ ਦੀ ਸੰਗਤ ਬਣਾਈ । ਹਰਿ ਹਰਿ ਰਿਧੇ ਸਦ ਗਾਈ । ਦਿਵਸ ਰੈਣ ਜੋ ਮੋਹੇ ਧਿਆਏ । ਤ੍ਰੈਲੋਕੀ ਨਾਥ ਸੁਤਿਆਂ ਪਾਏ । ਮੁਕੰਦ ਮਨੋਹਰ ਨਜ਼ਰੀ ਆਏ । ਲਖਮੀ ਨਰਾਇਣ ਦਰਸ ਦਖਾਏ । ਨਿਰੰਕਾਰ ਅਛਲ ਨਾ ਡੋਲੇ । ਸਿੱਖਾਂ ਸੰਗ ਸਦਾ ਹਰਿ ਮੌਲੇ । ਮਨ ਤਨ ਸਿੱਖ ਦਾ ਹਰਿਆ ਹੋਏ । ਸੋਹੰ ਸ਼ਬਦ ਰਿਦੇ ਪਰੋਏ । ਊਠਤ ਬੈਠਤ ਜਪੇ ਮੇਰਾ ਨਾਉਂ । ਮਹਾਰਾਜ ਸ਼ੇਰ ਸਿੰਘ ਵਸੇ ਸਭ ਥਾਉਂ । ਚਤੁਰਭੁਜ ਆਪ ਪ੍ਰਭ ਆਇਆ । ਸੋਹੰ ਸ਼ਬਦ ਦਾ ਜਾਪ ਕਰਾਇਆ । ਸੋਹੰ ਓਅੰ ਮੇਰਾ ਨਾਉਂ । ਜੋ ਜਨ ਚਲੇ ਪ੍ਰਭ ਕੇ ਭਾਉ  । ਪ੍ਰਭ ਕਾ ਭੇਤ ਨਾ ਜਾਣੇ ਕੋਇ । ਜੋਤ ਰੂਪ ਮਹਾਰਾਜ ਪ੍ਰਗਟ ਹੋਏ । ਸੋਲਾਂ ਕਲਾ ਪ੍ਰਭ ਆਪ ਸੰਪੂਰਨ । ਚੌਦਾਂ ਵਿਦਿਆ ਰਸਨਾ ਅਧੂਰਨ । ਵਿਦਿਆ ਦੋ ਪ੍ਰਭ ਹੋਰ ਲਿਖਾਏ । ਚਾਰ ਵੇਦ ਭੇਤ ਨਾ ਪਾਏ । ਗੀਤਾ ਵਿਚ ਨਹੀਂ ਸੀ ਲਿਖਤ ਕਰਾਈ ? ਵੇਲੇ ਕ੍ਰਿਸ਼ਨ ਅਰਜਨ ਨੂੰ ਸੁਣਾਈ । ਹੋਇਆ ਕਲਜੁਗ ਹਰਿ ਹਰਿ ਜੀ ਆਇਆ । ਭਗਤ ਜਨਾਂ ਹਰਿ ਮੇਂ ਸਮਾਇਆ । ਹਰੀ ਉਤਮ ਹਰਿ ਹਰਿ ਪ੍ਰਭ ਹੋਇਆ । ਸਾਧ ਸੰਗ ਨੈਣ ਬਲੋਇਆ । ਨੈਣੀ ਦੇਖ ਭੁੱਲੇ ਨਾਦਾਨਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ । ਵਿਸ਼ਨੂੰ ਵੰਸੀ ਸਿੱਖ ਆਵੇ । ਸੱਚੇ ਸਤਿਗੁਰ ਦਾ ਦਰਸ਼ਨ ਪਾਵੇ । ਚਰਨ ਕਵਲ ਕਰੋ ਪ੍ਰਨਾਮ । ਤੀਨ ਲੋਕ ਪ੍ਰਭ ਕਾ ਧਾਮ । ਵਿਚ ਆਕਾਸ਼ ਜੋਤ ਸਰੂਪਾ । ਅਨਹਦ ਸ਼ਬਦ ਵਜਾਏ ਭੂਪਾ । ਸ਼ਬਦ ਮੇਰੇ ਦੀ ਇਹ ਧੁਨਕਾਰ । ਸੁਣ ਕੇ ਸਿੱਖ ਸੀ ਉਤਰੇ ਪਾਰ । ਜੋ ਨਾ ਜਾਣੇ ਮੇਰਾ ਭੇਉ । ਤਿਨ੍ਹਾਂ ਨਾ ਮਿਲੇ ਸੱਚਾ ਗੁਰ ਦੇਉ । ਗੁਰ ਬਿਨ ਕੋਈ ਨਾ ਬੰਧਨ ਕਾਟੇ । ਆਵੇ ਜਾਵੇ ਵਿਕਾਰ ਵਿਚ ਹਾਟੇ ।