G01L13 ੧੬ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

           ਦਇਆ ਧਾਰ ਸਿੱਖ ਉਧਾਰੇ । ਜਮ ਕੰਕਰ ਨਾ ਇਨ ਕੋ ਮਾਰੇ । ਅੰਤ ਸਮੇਂ ਪ੍ਰਭ ਹੋਵੇ ਸਹਾਈ । ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ ।

ਦਰਸ਼ਨ ਦੇ ਦੇਹ ਛੁਡਾਏ । ਜੋਤ ਵਿਚ ਜੋਤ ਮਿਲਾਏ । ਆਵੇ ਨਾ ਜਾਵੇ ਥਿਰ ਰਹਾਵੇ । ਸਚ ਘਰ ਬੈਠਾ ਨਿਤ ਦਰਸ਼ਨ ਪਾਵੇ । ਈਸ਼ਰ ਸਾਗਰ ਕਵਲ ਸਿੱਖ ਹੋਏ । ਗੁਣ ਨਿਧਾਨ ਬਿਮਲ ਪ੍ਰਭ ਹੋਏ  । ਕਵਲ ਕੁੰਭ ਕਾਇਆ ਦਾ ਰਚਿਆ । ਕਰੀ ਮਿਹਰ ਆਪ ਪ੍ਰਭ ਸਚਿਆ । ਮਲ ਮੂਤਰ ਦਾ ਇਹ ਜੋ ਪਾਟ । ਜਿਸ ਵਿਚ ਜੋਤ ਜਗਾਈ ਲਲਾਟ । ਅੰਧ ਘੋਰ ਆਪ ਪ੍ਰਭ ਵਸਿਆ । ਆਪਣਾ ਭੇਤ ਨਾ ਜੀਵ ਨੂੰ ਦੱਸਿਆ । ਆਪਣੀ ਵਸਤ ਪ੍ਰਭ ਆਪ ਟਿਕਾਈ । ਨਾੜੀ ਬਹੱਤਰ ਦੇਹ ਬਣਾਈ । ਇੰਦਲੋਕ ਸ਼ਿਵਲੋਕ ਬ੍ਰਹਮਲੋਕ ਬੈਕੁੰਠ ਤਜਾਇਆ । ਪਾਤਾਲ ਵਿਚ ਸੇਜ ਬਾਸ਼ਕ ਤੋਂ ਪਰੇ ਹਟਾਇਆ । ਮਾਤਲੋਕ ਵਿਚ ਖੇਲ ਰਚਾਇਆ । ਸ਼ੇਰ ਸਿੰਘ ਨਿਰੰਕਾਰ ਜੇ ਆਇਆ । ਨਿਰੰਕਾਰ ਨਰ ਆਪ ਕਹਾਏ । ਨਰ ਅਵਤਾਰ ਧਾਰ ਪ੍ਰਭ ਆਏ । ਤ੍ਰੇਤੇ ਵਿਚ ਰਾਮ ਅਵਤਾਰੀ । ਚੌਦਾਂ ਕਲਾ ਵਿਚ ਦੇਹ ਧਾਰੀ । ਫਿਰ ਬ੍ਰਹਿਮਣ ਦਾ ਮਾਣ ਗਵਾਇਆ । ਪਰਸ ਰਾਮ ਨੂੰ ਸਰਨੀ ਪਾਇਆ । ਕਲਾ ਦੋ ਲੈ ਖੇਹ ਰਲਾਇਆ । ਹੋਇਆ ਦਵਾਪਰ ਆਪ ਕ੍ਰਿਸ਼ਨ ਮੁਰਾਰੀ । ਦੁਵਾਰਕਾ ਵਾਸੀ ਕੀਤੀ ਖੇਲ ਅਪਾਰੀ । ਪੁੱਠੀ ਮੱਤ ਆਪ ਪ੍ਰਭ ਕੀਤੀ । ਘਰ ਪਾਡਵਾਂ ਕੌਰੋਂ ਬਦਲੀ ਨੀਤੀ । ਕਲਜੁਗ ਵਿਚ ਕਲਾ ਪ੍ਰਭ ਧਾਰੀ । ਸ੍ਰਿਸ਼ਟ ਤਾਈਂ ਹੁਣ ਪਈ ਖੁਆਰੀ । ਐਸੀ ਦੁਰਗਤ ਇਨ੍ਹਾਂ ਦੀ ਹੋਏ ।  ਸਤਿਗੁਰ ਮਨੀ ਸਿੰਘ ਬਿਨਾ ਰਾਖੇ ਨਾ ਕੋਇ । ਚਾਰ ਕੁੰਟ ਹੋਵੇ ਧੁੰਦੂਕਾਰ । ਗੁਰਸਿਖਾਂ ਘਰ ਹੋਵੇ ਜੈ ਜੈਕਾਰ । ਜੈ ਜੈਕਾਰ ਕਰਾਵੇ ਪ੍ਰਭ ਆਪ । ਸਿੱਖਨ ਦੇ ਲਾਹੇ ਸੰਤਾਪ ।