G01L15 ੧੮ ਮੱਘਰ ੨੦੦੬ ਬਿਕ੍ਰਮੀ

ਜੋਤ ਸਰੂਪ ਹੋ ਦੇਹ ਵਿਚ ਆਇਆ । ਦੇਹ ਕੋਈ ਥਿਰ ਨਾ ਰਹਾਏ । ਜੋਤ ਪ੍ਰਭ ਦੀ ਸਦਾ ਲਹਿਰਾਏ । ਨਾ ਆਪ ਡੋਲੇ ਨਾ ਕਿਸੇ ਡੁਲਾਏ । ਧੰਨ ਗੁਰਸਿਖ ਚਲ ਕੇ ਆਏ । ਪ੍ਰਭ ਅਬਿਨਾਸ਼ੀ ਘਰ ਮੇਂ ਪਾਏ । ਗਾਉ ਗਾਣ ਪ੍ਰਭ ਮਿਲਿਆ ਮੇਰੀ ਮਾਏ । ਘਾਲ ਸਿੱਖਾਂ ਦੀ ਪਾਈ ਥਾਏਂ ।  ਸਚਖੰਡ ਸੱਚ ਰਿਹਾ ਸਮਾਏ । ਸਰਬ ਸ਼ਕਤ  ਪ੍ਰਭ ਹੁਣ ਵਰਤਾਏ । ਬਾਹੋਂ ਪਕੜ ਗੁਰਸਿਖ ਤਰਾਏ । ਬੇਮੁਖਾਂ ਧੱਕਿਆ ਨਰਕੇ ਪਾਏ । ਗੁਰ ਬਿਨ ਕੋਈ ਨਾ ਲਏ ਛੁਡਾਏ । ਹੁਕਮ ਅਮੇਟ ਨਾ ਮੇਟਿਆ ਜਾਏ । ਕਰਨਹਾਰ ਪ੍ਰਭ ਕਰਮ ਕਮਾਏ । ਹਾਹਾਕਾਰ ਵਿਚ ਸ੍ਰਿਸ਼ਟ ਹੈ ਪਾਏ । ਭੁੱਲੇ ਜੀਵ ਫਿਰਨ ਤਿਸਾਏ । ਸੱਚਾ  ਸਤਿਗੁਰ ਨਜ਼ਰ ਨਾ ਆਏ । ਗੁਰਸਿਖ ਮਿਲਿਆ ਗੁਰ ਦਰਸ ਦਿਖਾਏ । ਮਨ ਦੀ ਤ੍ਰਿਸ਼ਨਾ ਸਰਬ ਮਿਟਾਏ । ਸਾਂਤ ਸਵਾਂਤ ਪ੍ਰਭ ਕੇ ਪਾਸ । ਦੋ ਜੋੜ ਕਰ ਕਰੋ ਅਰਦਾਸ । ਦਰਸ ਬਖ਼ਸ਼ੇ ਜੇ ਗੁਣਤਾਸ । ਸੁੱਤੇ ਨਾ ਰਹਿਣਾ ਵਿਚ ਪ੍ਰਭਾਸ । ਜੋਤ ਹੈ ਜਾਣੀ ਵਿਚ ਆਕਾਸ਼ । ਗੁਰ ਨਿਰੰਜਣ  ਸਤਿਗੁਰ ਨਿਰੰਕਾਰ । ਕਿਰਪਾ ਕੀਤੀ ਆਪ ਅਪਾਰ । ਮਛ ਕਛ ਹੋ ਜੀਵ ਜੰਤ ਉਧਾਰ । ਤਾਰੇ ਸਿੱਖ ਧਾਰ ਵਿਸ਼ਨੂੰ ਭਗਵਾਨ । ਸਿੱਖ ਪ੍ਰੇਮ ਕਰ ਪ੍ਰੇਮ ਧਾਇਆ । ਸਭ ਸੰਗਤ ਨੂੰ ਨਾਲ ਰਲਾਇਆ । ਛੇਤੀ ਛੇਤੀ ਪੰਧ ਮੁਕਾਇਆ । ਵਾਂਗ ਦਰੋਪਤੀ ਭੰਨਾ ਆਇਆ । ਆਇਆ ਘਰ ਪ੍ਰਭ ਦਰਸ਼ਨ ਪਾਇਆ । ਹਾਜ਼ਰ ਹੋ ਗੁਰ ਦਰਸ ਦਿਖਾਇਆ । ਬੇੜਾ ਸਿੱਖ ਦਾ ਬੰਨੇ ਲਾਇਆ । ਚਾਰ ਜੁਗ ਮਾਣ ਦਵਾਇਆ । ਬੁੱਗਿਆਂ  ਨੂੰ ਗੁਰ ਧਾਮ ਬਣਾਇਆ ।  ਸਚਖੰਡ ਸੱਚ ਤਖ਼ਤ ਬਣਾਇਆ । ਬਾਕੀ ਸਭ ਦਾ ਮਾਣ ਗਵਾਇਆ । ਕਲਜੁਗ ਵਿਚ ਪ੍ਰਭ ਪਾਇਆ ਫੇਰਾ । ਆਪ ਆਣ ਕੀਆ ਨਬੇੜਾ । ਲੈ ਆਵੇ ਵਕਤ ਨਾ ਲਾਵੇ ਦੇਰਾ । ਮੁਖੋਂ ਬੋਲੋਂ ਪ੍ਰਭ ਅਬਿਨਾਸ਼ੀ ਮੇਰਾ । ਜਿਸ ਨੇ ਕੀਆ ਸਚ ਨਬੇੜਾ । ਤੀਨ ਲੋਕ ਵਿਚ ਪ੍ਰਭ ਪਾਏ ਫੇਰਾ । ਐਸਾ ਮਾਣ ਪ੍ਰਭ ਆਪ ਦਵਾਇਆ । ਧਰਤ ਧਵਲ ਧਰ ਧਰਮ ਕਮਾਇਆ । ਮਨੀ ਸਿੰਘ ਦਾ ਤੇਜ ਸਵਾਇਆ । ਦਰਸ਼ਨ ਪੇਖੇ ਮਰੇ ਨਾ ਜਾਇਆ । ਆਵਣ ਜਾਵਣ ਥਿਰ ਨਾ ਰਹਾਇਆ । ਅਨੰਦ ਬਿਨੋਦੀ ਆਪ ਰਘੁਰਾਇਆ । ਸੋਹੰ ਸ਼ਬਦ ਜੋ ਰਾਖੂ ਚੀਤ । ਸ਼ਬਦ ਸੱਚਾ ਹੈ ਪਤਿਤ ਪੁਨੀਤ । ਪਤਿਤ ਪਾਵਨ ਦੁੱਖ ਭੈ ਭੰਜਣ । ਹੰਕਾਰ ਨਿਵਾਰਨ ਹੈ ਭਵ ਖੰਡਨ । ਦਰਸ ਦਿਖਾਵੇ ਤ੍ਰੈਲੋਕੀ ਨੰਦਨ । ਸੱਚੀ ਮੰਗੋ ਗੁਰ ਦਰਸ ਹੈ ਮੰਗਣ । ਸੋਹੰ ਸ਼ਬਦ ਦੀ ਚੜ੍ਹ ਜਾਵੇ ਰੰਗਣ । ਪੂਰਾ  ਸਤਿਗੁਰ ਤੋੜੇ ਬੰਧਨ । ਜਾਵੇ ਗੁਰ ਪੁਰੀ ਜਮ ਨਾ ਦੰਡਨ । ਵਾਂਗ ਸਵਰਨ ਸਦਾ ਅਖੰਡਨ । ਸਵਾਰੇ ਲੋਕ ਪ੍ਰਲੋਕ ਵਸੇ ਬ੍ਰਹਿਮੰਡਨ । ਮੇਰੇ ਦਰ ਚੰਦਨ ਸੁਗੰਧੀ ਉਹਦੀ ਤੇਤੀ ਕਰੋੜ ਆ ਮੰਗਣ । ਸਾਡੇ ਜੇ ਪ੍ਰਭ ਤੋੜੇ ਫੰਦਨ । ਛੋਹੇ ਚੰਦਨ ਸੰਗ ਹੋਵੇ ਚੰਦਨ । ਵਾਂਗ ਨਿੰਮ ਕੌੜੇ ਕੰਦਨ ।