G01L15 ੧੮ ਮੱਘਰ ੨੦੦੬ ਬਿਕ੍ਰਮੀ

ਕਲਜੁਗ ਵਿਚ ਪਹਿਨ ਜਾਮਾ ਮਹਾਨ । ਐਸਾ ਕਰਮ ਉਸ ਆਣ ਕਮਾਇਆ । ਮਦਿ ਮਾਸ ਇਕ ਖੇਲ ਬਣਾਇਆ । ਭਗਵਾਨ ਕ੍ਰਿਸ਼ਨ ਦਾ ਮਾਣ ਗਵਾਇਆ । ਗਊਆਂ ਉਤੇ ਹੱਥ ਉਠਾਇਆ । ਐਸੀ ਖੇਲੀ ਉਸ ਇਹ ਕਾਰ । ਅਗਨ ਵਿਚ ਦਿਤੀ ਸ੍ਰਿਸ਼ਟੀ ਡਾਲ । ਯੈਸੂ ਤਾਈਂ ਫਿਰ ਹੁਕਮ ਸੁਣਾਇਆ । ਮਰੀਆ ਕਵਾਰੀ ਪੇਟੋਂ ਜਨਮ ਦਵਾਇਆ । ਓਸ ਨੂੰ ਪੜ੍ਹਾਈ ਪੱਟੀ । ਮਦਿ ਮਾਸ ਤੋਂ ਕਾਲਖ ਖੱਟੀ । ਰਾਮ ਕ੍ਰਿਸ਼ਨ ਜੋ ਧਿਆਏ । ਉਨ੍ਹਾਂ ਦਾ ਕਾਲ ਕਰਾਏ । ਮਦਿ ਮਾਸ ਜੋ ਨਰ ਨਾਰ ਖਾਏ । ਉਨ੍ਹਾਂ ਉਤੇ ਕਹਿਰ ਕਮਾਏ । ਫੇਰ ਕੀਤਾ ਖੇਲ ਨਿਰਾਲਾ । ਮੁਹੰਮਦ ਬਣਾਇਆ ਜਗਤ ਦਿਆਲਾ । ਅਥਰਬਣ ਵੇਦ ਸੱਚਾ ਕਰ ਵਖਾਇਆ । ਐੜੇ ਤੋਂ ਅੱਲਾ ਬਣਾਇਆ । ਅੱਲਾ ਅੱਲਾ ਸੋ ਗੁਰ ਸੀ ਮੇਰਾ । ਰਾਮ ਕ੍ਰਿਸ਼ਨ ਦਾ ਕੀਆ ਨਬੇੜਾ । ਉਸ ਨੇ ਐਸਾ ਰਾਹ ਚਲਾਇਆ । ਦੀਨ ਮੁਹੰਮਦੀ ਨੂੰ ਸੀ ਬਤਾਇਆ । ਬੰਦਾ ਖ਼ੁਦਾਏ ਖ਼ੁਦੀ ਵਿਚ ਆਇਆ । ਉਮਤ ਤਾਈਂ ਰਸੂਲ ਬਤਾਇਆ । ਰਾਮ ਕ੍ਰਿਸ਼ਨ ਨੂੰ ਦਿਲੋਂ ਭੁਲਾਇਆ । ਸਾਰਾ ਮਾਣ ਉਨ੍ਹਾਂ ਦਾ ਗਵਾਇਆ । ਚਾਰ ਕੂਟ  ਆਪਣਾ ਡੰਕ ਵਜਾਇਆ । ਅੰਤ ਸਮਾਂ ਹੁਣ ਉਸ ਦਾ ਆਇਆ । ਰਾਮ ਕ੍ਰਿਸ਼ਨ ਦਾ ਜਾਮਾ ਪਲਟਾਇਆ । ਮਹਾਰਾਜ ਸ਼ੇਰ ਸਿੰਘ ਸ਼ੇਰ ਹੋ ਆਇਆ । ਜੁਗ ਚੌਥੇ ਦਾ ਨਾਸ ਕਰਾਇਆ । ਕਲਜੁਗ ਨੂੰ ਕਾਲ ਹੋ ਖਾਇਆ । ਸੱਚਾ  ਸਤਿਗੁਰ ਸੱਚੋ ਸੱਚ ਸਮਾਇਆ । ਕਰੋ ਦਰਸ ਬੈਠਾ ਰਘੁਰਾਇਆ । ਨੈਣੀ ਪੇਖੋ ਮਨ ਸ਼ਾਂਤ ਸੁੱਖ ਹੋਏ । ਦੁੱਖ ਦਲਿਦਰ ਰਹੇ ਨਾ ਕੋਇ । ਭੈ ਭਿਆਨਕ ਵਿਚ ਪ੍ਰਭ ਹੋਏ ਸਹਾਈ । ਭਵ ਸਾਗਰ ਵਿਚੋਂ ਲਏ ਤਰਾਈ ।  ਸਤਿਗੁਰ ਨੌਕਾ ਨਾਮ ਬਣਾਈ । ਚੜ੍ਹ ਕੇ ਸਿੱਖ ਪਰਮਗਤ ਪਾਈ । ਸੋਹੰ ਸ਼ਬਦ ਦੀ ਇਹ ਵਡਿਆਈ । ਗੁਰਸਿੱਖ ਗੁਰ ਦੇ ਬੁਝਾਈ । ਬੁਝੀ ਆਤਮਾ ਪ੍ਰਭ ਦਏ ਜਗਾਈ । ਦਰਸ਼ਨ ਪੇਖ ਮੁਖੋਂ ਜਸ ਗਾਈ । ਮਹਾਰਾਜ ਸ਼ੇਰ ਸਿੰਘ ਧੰਨ ਜਿਸ ਦਇਆ ਕਮਾਈ । ਜਿਸ ਨਾ ਪੇਖਿਆ ਨਰਕ ਨੂੰ ਜਾਈ । ਧਰਮ ਰਾਜ ਸਿਰ ਡੰਡ ਲਗਾਈ । ਹਾਹਾਕਾਰ ਕਰੇ ਬਿਲਲਾਈ । ਅਗਨ ਕੁੰਡ ਵਿਚ ਦੇ ਜਲਾਈ । ਪ੍ਰਭ ਭੁੱਲਾ ਠੌਰ ਨਾਹੀ ।  ਸਤਿਗੁਰ ਸੱਚੇ ਇਹ ਲਿਖਤ ਕਰਾਈ । ਦਰਗਾਹ ਸੱਚੀ ਨਾ  ਝੂਠੀ ਰਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਸਰਬ ਦੁੱਖ ਤੋਂ ਲਏ ਬਚਾਈ । ਅੰਤ ਕਾਲ ਪ੍ਰਭ ਦਰਸ ਦਿਖਾਈ । ਗੁਰਸਿੱਖ ਨੂੰ ਗੁਰ ਬੰਨੇ ਲਾਈ । ਬੈਠਾਲ ਲਵੇ ਪ੍ਰਭ ਵਿਚ ਬਬਾਣ । ਦਰਸ਼ਨ ਦੇ ਕੇ ਕੀਤਾ ਗਿਆਨ । ਗੁਣ ਅਵਗੁਣ ਨਾ ਵਿਚਾਰੇ । ਕਰ ਕਿਰਪਾ ਪ੍ਰਭ ਪਾਰ ਉਤਾਰੇ ।