G01L15 ੧੮ ਮੱਘਰ ੨੦੦੬ ਬਿਕ੍ਰਮੀ

ਪੂਰਨ ਗੁਰ ਪੂਰਨ ਇਹ ਕਾਮ । ਸਿੱਖ ਪਹੁੰਚਾਵੇ ਬੈਕੁੰਠ ਧਾਮ । ਬੈਕੁੰਠ ਧਾਮ ਪ੍ਰਭ ਕਾ ਵਾਸ । ਇਸ ਨੂੰ ਸਿਮਰੋ ਸਵਾਸ ਸਵਾਸ । ਰਸਨਾ ਸਿਮਰੋ ਹਰਿ ਗੁਣ ਗਾਓ । ਪ੍ਰਭ ਅਬਿਨਾਸ਼ੀ ਘਰ ਮੇਂ ਪਾਓ । ਜਨਮ ਮਰਨ ਦੇ ਦੁੱਖ ਮਿਟਾਓ । ਵਿਚ ਚੁਰਾਸੀ ਫੇਰ ਨਾ ਆਓ । ਚਰਨ ਕਵਲ ਵਿਚ ਸੀਸ ਨਿਵਾਓ । ਥਿਰ ਘਰ ਕਰ ਵਾਸ ਸਦਾ ਸੁਖ ਪਾਓ । ਆਉਣ ਜਾਣ ਗਰਭ ਕਾ ਹਰਿਆ । ਪੂਰੇ ਸਤਿਗੁਰ ਕਾਮ ਇਹ ਕਰਿਆ । ਗੁਰਸਿਖਾਂ ਉਤੇ ਦਇਆ ਕਮਾਈ । ਗਰਭ ਜੂਨ ਤੋਂ ਲਿਆ ਛੁਡਾਈ । ਹਰਿ ਦੀ ਜੋਤ ਹਰਿ ਮਾਹਿ ਸਮਾਈ । ਜਹਾਂ ਉਪਜਿਆ ਤਹਾਂ ਗਿਆ ਸਮਾਈ । ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ । ਸਾਧ ਸੰਗਤ ਵਿਚ ਪ੍ਰਭ ਰਿਹਾ ਸਮਾਈ । ਗੁਰੂ ਗੁਰ ਕਰੋ ਮਨ ਮੋਰ । ਗੁਰ ਬਿਨ ਨਾਹੀਂ ਹੋਰ । ਗੁਰ ਸਾਚਾ ਗੁਰ ਨਾਹੀਂ ਹੋਰ । ਜਨਮ ਜਨਮ ਵਿਛੜੇ ਗੁਰ ਲੈਂਦਾ ਜੋੜ । ਬੇਮੁਖਾਂ ਨੂੰ ਦੇਵੇ ਤੋੜ । ਬਾਝ ਗੁਰੂ ਨਾਹੀ ਹੋਰ । ਗੁਰੂ ਮਿਲੇ ਗੁਰ ਦੇ ਵਡਿਆਈ । ਗੁਰ ਸਾਚਾ ਸਾਚੀ ਮਤਿ ਪਾਈ । ਗੁਰ ਸਾਚਾ ਗੁਰ ਰਿਹਾ ਸਮਾਈ । ਭਗਤ ਜਨਾਂ ਹਰਿ ਜਸ ਗਾਈ । ਹੋਏ ਕਿਰਪਾਲ ਪ੍ਰਭ ਜੋਤ ਪ੍ਰਗਟਾਈ । ਬੇਠਾ ਸੰਗਤ ਵਿਚ ਨਜ਼ਰੀ ਆਈ । ਵੇਖੇ ਸੁਣੇ ਪਰਖੇ ਵੇਖੇ ਪਰਖੇ । ਬਿਨ ਨਾੜੀ ਇਹ ਪਿੰਜਰ ਖੜਕੇ । ਆਪਣਾ ਸੰਸਾ ਸਾਰੇ ਲਾਹੋ । ਪੂਰਨ ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਓ । ਐਸੀ ਇਹ ਚਲੀ ਚਾਲ । ਨਬਜ਼ ਨਾ ਚਲੇ ਆਪਣੀ ਚਾਲ । ਭੇਤ ਨਾ ਆਪਣਾ ਗੁਰੂ ਰਖਾਇਆ । ਪ੍ਰਗਟ ਹੋ ਕੇ ਦਰਸ਼ਨ ਦਿਖਾਇਆ । ਸੱਚਾ ਤਖ਼ਤ ਗੁਰ ਸੱਚੇ ਬਣਾਇਆ । ਸਿੰਘਾਸਣ ਪ੍ਰਭ ਨਾਮ ਰਖਾਇਆ । ਸਿੰਘਾਸਣ ਉਪਰ ਪ੍ਰਭ ਬੈਠਾ ਆਏ । ਕਲਜੁਗ ਤਾਈਂ ਦਏ ਉਲਟਾਏ । ਐਸੀ ਦਿਤੀ ਇਸ ਨੂੰ ਹਾਰ । ਮੂੰਹ ਕਾਲਾ ਦੁਸ਼ਟ ਦੁਰਾਚਾਰ । ਕਰਮ ਧਰਮ ਇਸ ਵਿਚ ਖੁਆਰ । ਲੱਜਿਆ ਓਸ ਨੇ ਦਿਤੀ ਉਤਾਰ । ਪ੍ਰਗਟ ਹੋਇਆ ਆਪ ਕਰਤਾਰ । ਕਲਜੁਗ ਦਾ ਹੁਣ ਕੀਤਾ ਕਾਲ ।