G01L15 ੧੮ ਮੱਘਰ ੨੦੦੬ ਬਿਕ੍ਰਮੀ

ਸਤਿਜੁਗ ਸਚ ਸੱਚੋ ਸਚ ਹੋਏ । ਸੋਹੰ ਸ਼ਬਦ ਪ੍ਰਚਲਤ ਸੱਚਾ ਹੋਏ । ਵਕਤ ਉਹ ਨੇੜੇ ਆਇਆ । ਜਿਸ ਵੇਲੇ ਪ੍ਰਭ ਸ੍ਰਿਸ਼ਟ ਰੁਲਾਇਆ । ਐਸਾ ਕਹਿਰ ਵਰਤੇ ਆ ਕੇ । ਦੁਸ਼ਟ ਭਸਮ ਹੋਏ ਧੱਕੇ ਖਾ ਕੇ । ਡਿੱਗੇ ਸਰਨ ਗੁਰੂ ਦੀ ਆ ਕੇ । ਬਚਾਵੇ ਗੁਰ ਸਿਰ ਹੱਥ ਟਿਕਾ ਕੇ । ਮਾਰੇ ਨਾ ਕੋਇ ਜਿਸ ਆਪ ਬਚਾਏ । ਜੋ ਜਨ ਪ੍ਰਭੂ ਕਾ ਦਰਸ਼ਨ ਪਾਏ । ਪ੍ਰਭ ਸਰਨ ਸੰਗ ਰਹੇ ਸਮਾਏ । ਘਰ ਸਾਚੇ ਦੀ ਸੋਝੀ ਪਾਏ । ਸੱਚਾ ਸਤਿਗੁਰ ਸਚ ਦਏ ਵਖਾਏ । ਜੋਤ ਸਰੂਪ ਪ੍ਰਭ ਨਜ਼ਰੀ ਆਏ । ਜਨਮ ਮਰਨ ਦੇ ਦੁੱਖ ਮਿਟਾਏ । ਬਿਨ ਗੁਰੂ ਕੋਇ ਨਾ ਬਾਂਧੇ ਧੀਰ । ਗੁਰੂ ਵਿਛੁੰਨਾ ਜਿਉਂ ਮਾਂ ਦਾ ਸੀਰ। ਆਵਣ ਜਾਵਣ ਹੋਇਆ ਸੁਹੇਲਾ। ਸੱਚਾ ਸਤਿਗੁਰ ਨਹੀਂ ਦੁਹੇਲਾ। ਦੂਖ ਨਿਵਾਰਨ ਪ੍ਰਭ ਆਪ ਸਵਾਮੀ । ਕਿਰਪਾ ਕਰੇ ਸਦਾ ਨੇਹਕਾਮੀ । ਗੁਣ ਨਿਧਾਨ ਪ੍ਰਭ ਆਪ ਹੋਏ । ਜੋ ਪੜੇ ਸ਼ਰਨ ਸੋ ਲਏ ਪਰੋਏ । ਗੁਰਸਿਖਾਂ ਦੀ ਗੁਰ ਸੁਣਦਾ ਸੋਏ । ਵੇਖੇ ਵਿਗਸੇ ਕਰੇ ਸੋਏ । ਜੋਤੀ ਜੋਤ ਨਿਰੰਜਣ ਸੋਏ । ਕਵਲ ਬਿਗਾਸੇ ਆਪ ਪ੍ਰਭ ਹੋਏ । ਸਦਾ ਸਦਾ ਪ੍ਰਭ ਆਪ ਕਿਰਪਾਲ । ਭਗਤ ਵਛਲ ਦੀਨ ਦਿਆਲ  ।  ਦੀਨ ਦਿਆਲ ਦਇਆਨਿਧ ਕਰੇ । ਗੁਰਸਿੱਖਨ ਸੰਗ ਬੇਮੁਖ ਤਰੇ । ਸਰਵਣੀ ਸੁਣ ਸੁਣ ਮੇਰਾ ਨਾਉਂ । ਮੋਨ ਧਾਰ ਪ੍ਰਭ ਗੁਣ ਗਾਓ ।  ਹਿਰਦੇ ਵਸੇ ਹਰਿ ਜੀਉ ਆਪ। ਆਪਣਾ ਆਪ ਕਰਾਵੇ ਜਾਪ । ਜੋ ਨਾ ਜਪੇ ਈਸ਼ਵਰ ਨਾਉਂ । ਤਿਨ੍ਹਾਂ ਨਾ ਮਿਲੇ ਦਰਗਹਿ ਠਾਉਂ । ਸਿੱਖ ਚਾਤਰਕ ਸਦਾ ਬਿਲਲਾਏ । ਗੁਰ ਦੇ ਦਰਸ਼ਨ ਸਵਾਂਤੀ ਬੂੰਦ ਪਿਲਾਏ । ਬਚਨ ਗੁਰੂ ਰਸਨਾ ਅਕਰਖੇ । ਮੇਘ ਵਾਂਗ ਗੁਰੂ ਸ਼ਬਦ ਹੈ ਬਰਖ਼ੇ । ਆਪ ਆਏ ਪ੍ਰਭ ਦਰਸ ਦਿਖਾਏ । ਘਾਲ ਸਿੱਖਾਂ ਦੀ ਪਾਈ ਥਾਏਂ । ਸੱਚਾ ਸਤਿਗੁਰ ਜਾਣੀ ਜਾਣ । ਦਰਸ਼ਨ ਪੇਖੋ ਵਿਸ਼ਨੂੰ ਭਗਵਾਨ । ਵਿਸ਼ਨੂੰ ਭਗਵਾਨ ਜੋਤ ਇਹ ਧਰੀ । ਸੱਚਾ ਸਤਿਗੁਰ ਆਸਾਵਰੀ । ਦਰਸ਼ਨ ਦਿਖਾਇਆ ਆਪ ਪ੍ਰਭ ਹਰੀ । ਛਿੰਨ ਆਵੇ ਦੇਰ ਨਾ ਲਾਵੇ ਘਰੀ । ਨਾ ਨੇੜੇ ਨਾ ਦਿਸੇ ਦੂਰ । ਜਹਾਂ ਦੇਖੋ ਤਹਾਂ ਹਜ਼ੂਰ । ਮੈਂ ਹਾਂ ਬੈਠਾ ਗੁਰ ਭਰਪੂਰ । ਬੇਮੁਖਾਂ ਤੋਂ ਦੂਰੋ ਦੂਰ ਦੂਰੋ ਦੂਰ । ਸਾਧ ਸੰਗਤ ਮੇਰੇ ਚਰਨਾਂ ਦੀ ਧੂੜ । ਰੰਗ ਚਲੂਲ ਗੂੜ੍ਹੋ  ਗੂੜ । ਸੰਗਤ ਵਿੱਚ ਆਵੇ ਮੂੜ੍ਹ ।