G01L15 ੧੮ ਮੱਘਰ ੨੦੦੬ ਬਿਕ੍ਰਮੀ

ਮੁਖ ਉਪਰ ਫੇਰੇ ਚਰਨ ਧੂੜ । ਲੱਤਾਂ ਦੇ ਪ੍ਰਭ ਲਾਹੇ ਜੂੜ । ਜੇ ਨਾ ਸਿੱਖ ਸਮਝੇ ਮੂੜ੍ਹ । ਸੱਚਾ ਸਤਿਗੁਰ ਨਹੀਂ ਜੇ ਕੂੜ । ਨੇਤਰੀ ਲਾਵਾਂ ਉਸ ਦੀ ਧੂੜ । ਮਨ ਵਿਚ  ਹੋਏ ਇਹ ਸਰੂਰ । ਰੋਗ ਹੰਗਤਾ ਹੋਏ ਦੂਰ। ਸਤਿਗੁਰ ਨਿਰਮਲ ਵਾਂਗ ਕਪੂਰ । ਸਿਰ ਸ਼ਾਹਾਂ ਸ਼ਾਹ ਸਿਰ ਸੂਰਾ ਸੂਰ । ਅਬਿਨਾਸ਼ੀ ਪ੍ਰਭ ਸਦਾ ਹਜ਼ੂਰ । ਝੂਠੀ ਦੁਨੀਆ ਕੂੜੋ ਕੂੜ । ਜੋ ਆਏ ਗੁਰ ਪਗ ਮਾਹਿ । ਗੁਰ ਕੇ ਬਚਨ ਮਨ ਮਾਹਿ ਸਮਾਹਿ । ਫਿਰ ਪੂਰਾ ਗੁਰ ਦਇਆ ਕਮਾਏ । ਚਤੁਰਭੁਜ ਹੋ ਦਰਸ ਦਿਖਾਏ । ਚਾਰ ਵਰਨ ਪ੍ਰਭ ਚਰਨੀਂ ਲਾਏ । ਊਚ ਨੀਚ ਪ੍ਰਭ ਸੰਗ ਰਲਾਏ । ਸਭ ਕੋ ਕੀਆ ਏਕ ਸਮਾਨ । ਮੱਖਣ ਵਰੋਲਿਆਂ ਨਾਲ ਮਧਾਣ । ਐਸਾ ਵਰੋਲਾ ਸਤਿਗੁਰ ਦੇਵੇ । ਹਾਹਾਕਾਰ ਕਰ ਸ੍ਰਿਸ਼ਟੀ ਰੋਵੇ । ਸਿੱਖਾਂ ਨੂੰ ਪ੍ਰਭ ਲਏ ਸੰਭਾਲ । ਬੇਮੁਖਾਂ ਨੂੰ ਦਿਤਾ ਗਾਲ । ਪਹਿਲੀ ਵਾਰ ਸੀ ਮੇਰਾ ਚਮਤਕਾਰ । ਦੂਜੀ ਵਾਰ ਕਰਾਂ ਖੁਆਰ । ਘਰ ਘਰ ਹੋਵੇ ਹਾਹਾਕਾਰ । ਬੈਠਾ ਵੇਖੇ ਆਪ ਕਰਤਾਰ । ਪਿੰਡ ਬੁੱਘਾ ਜਿਥੇ ਸੱਚੀ ਸਰਕਾਰ । ਕਰ ਕੇ ਦਰਸ਼ਨ ਸਿੱਖ ਉਤਰੇ ਪਾਰ। ਗੁਰ ਬੇੜੀ ਵਿਚ ਮੰਝਧਾਰ । ਬੰਨੇ ਲਾਵੇ ਭਵ ਸਾਗਰ ਤਾਰ। ਆਪਣੀ ਪੈਜ ਰੱਖੇ ਨਿਰੰਕਾਰ । ਸੋਹੰ ਸ਼ਬਦ ਦੀ ਸਦਾ ਜੈ ਜੈ ਕਾਰ । ਮੈਂ ਹਾਂ ਆਪ ਓਅੰਕਾਰ । ਸੱਚਾ ਓਹ ਖੰਡ ਜਿਥੇ ਵਸਿਆ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਅਗੰਮ ਅਪਾਰ ।  ਸਭ ਕੋ ਦੀਆ ਜੋਤ ਅਧਾਰ । ਗੁਰਸਿਖ ਬੋਲੇ ਨਿਰੰਕਾਰ ਨਿਰੰਕਾਰ। ਪਾਰਬ੍ਰਹਮ ਪ੍ਰਭ ਅੰਤਰਜਾਮੀ । ਸਿੱਖਨ ਕੋ ਪ੍ਰਭ ਬਣਾਵੇ ਦਾਨੀ । ਦਾਨ ਦੇਵੇ ਉਤਮ ਮੇਰਾ ਨਾਉਂ । ਜੋ ਪੂਛੇ ਮੇਰਾ ਠਾਉਂ । ਸੋਹੰ ਸ਼ਬਦ ਮੇਰਾ ਨਾਮ ਸੁਣਾਓ । ਪ੍ਰਭ ਅਬਿਨਾਸ਼ੀ ਨਿਜ ਮੇਂ ਪਾਓ  । ਗੁਰ ਸੇਵਾ ਕਰ ਗੁਰਸਿਖ ਕਹਾਵੇ । ਸੇਵਾ ਸਿੱਖ ਨੂੰ ਮਾਣ ਦਵਾਵੇ । ਸੇਵਕ ਜੋ ਸੇਵਾ ਕਰੇ । ਸੁੱਕੇ ਕਾਸ਼ਟ ਪ੍ਰਭ ਕਰੇ ਹਰੇ । ਬੱਚਿਆਂ ਦਾ ਪ੍ਰਭ ਦੇਵੇ ਦਾਨ । ਸੱਚਾ ਸਤਿਗੁਰ ਜਾਣੀ ਜਾਣ । ਪੂਤ ਬਿਨਾ ਮਾਤਾ ਬਿਲਲਾਏ । ਜਿਉਂ ਮਛਲੀ ਬਿਨ ਨੀਰ ਤੜਫਾਏ । ਬਿਨ ਗੁਰ ਜੀਵ ਨਰਕ ਮੇਂ ਜਾਏ । ਜੇ ਗੁਰ ਆਪਣੀ ਸ਼ਰਨੀ ਲਾਏ । ਬਾਹੋਂ ਪਕੜ ਬੈਕੁੰਠ ਬਹਾਏ । ਸਾਚੀ ਜੋਤੀ ਸਚ ਮਾਹਿ ਸਮਾਏ । ਮਹਾਰਾਜ ਸ਼ੇਰ ਸਿੰਘ ਵਸਿਆ ਥਾਏਂ । ਨੈਣੀ ਵੇਖੋ ਸਰਬ ਦੁੱਖ  ਜਾਏ ।