G01L15 ੧੮ ਮੱਘਰ ੨੦੦੬ ਬਿਕ੍ਰਮੀ

ਆਪ ਉਧਰੋ ਆਪਣੀ ਕੁਲ ਉਧਾਰੋ । ਸ਼ਬਦ ਮੇਰਾ ਮਨ ਵਿਚਾਰੋ । ਕੱਲਰ ਵਿਚ ਕੌਲ ਹੋ ਜਾਓ। ਮਦਿ ਮਾਸ ਰਸਨਾ ਨਾ ਲਾਓ । ਤਾਂ ਗੁਰ ਪੂਰੇ ਸਿੱਖ ਕਹਾਓ । ਗੁਰ ਸੰਗਤ ਵਿੱਚ ਗੁਰਮੁਖ ਬਣ ਜਾਓ । ਗੁਰਸਿਖ ਸੋ ਜੋ ਗੁਰੂ ਪਛਾਣੇ । ਗੁਰਮੁਖ ਸੋ ਜੋ ਚਲੇ ਗੁਰ ਭਾਣੇ । ਗੁਰਮੁਖ ਸੋ ਗੁਰ ਰਿਦੇ ਧਿਆਏ । ਪਾਰਬ੍ਰਹਮ ਦੀ ਉਹ ਸਾਚੀ ਨਾਏ । ਗੁਰਸਿਖ ਸੋ ਜੋ ਬ੍ਰਹਮ ਪਛਾਣੇ । ਸੱਚਾ ਸਤਿਗੁਰ ਸਚ ਨੀਸਾਣੇ । ਮਹਾਰਾਜ ਸ਼ੇਰ ਸਿੰਘ ਖੋਟੇ ਖਰੇ ਪਛਾਣੇ।

ਇਕ ਸਵਾਲੀ ਦਰ ਤੇ ਆਇਆ । ਕੱਚੀ ਕੰਧ ਜਿਥੇ ਨਾਨਕ ਬਹਾਇਆ । ਧੋਖਾ ਕੀਆ ਤੇ ਪਾਈ ਮਾਇਆ । ਗਿਰੇ ਕੰਧ ਨਾਨਕ ਨਾਸ ਕਰਾਇਆ । ਕੰਧ ਖੜ੍ਹੀ ਰਹੀ ਅਡੋਲ । ਗੁਰੂ ਨਾਨਕ ਸੀ ਗੁਰ ਅਮੋਲ । ਨਾ ਉਹ ਤੁਲਿਆ ਆਪ ਅਤੋਲ । ਪੰਦਰਾਂ ਸੌ ਚੁਤਾਲੀ ਬਿਕ੍ਰਮੀ ਇਹ ਖੇਲ ਰਚਾਇਆ । ਨਾਨਕ ਨਿਰੰਕਾਰੀ ਸ਼ਾਦੀ ਕਰਨ ਬਟਾਲੇ ਧਾਹਿਆ । ਭੇਖ ਆਪਣਾ ਸੀ ਇਹ ਬਣਾਇਆ । ਸਿਰ ਸੇਲੀ ਟੋਪੀ ਗਲ ਚੋਲਾ ਪਾਇਆ । ਘਰ ਸੌਹਰੇ ਜਵਾਈ ਆਇਆ । ਲੋਕ ਲੱਜਿਆ ਨੇ ਮਾਰ ਮੁਕਾਇਆ । ਕੰਧ ਹੇਠ ਸੀ ਉਹਨੂੰ ਬਹਾਇਆ । ਡਿੱਗੇ ਕੱਚੀ ਕਰ ਦਏ ਸਫ਼ਾਇਆ । ਸਦਾ ਅਟੱਲ ਰਹੇ ਰਘੁਰਾਇਆ । ਬਿਨਾਂ ਥੰਮ੍ਹਾਂ   ਜਿਨ ਗਗਨ ਰਹਾਇਆ । ਉਸ ਕੱਚੀ ਦਾ ਕੱਚ ਗਵਾਇਆ । ਕੂੜਿਆਂ ਨੂੰ ਕਰ ਸਚ ਵਖਾਇਆ । ਨਾਨਕ ਘੱਲਿਆ ਆਪ ਨਿਰੰਕਾਰ । ਮੁਖੋਂ ਉਚਾਰੇ ਕਰਤਾਰ ਕਰਤਾਰ । ਹੋਏ ਸਹਾਈ ਆਪ ਦਾਤਾਰ । ਰੁੜ੍ਹਦਾ ਬੇੜਾ ਦੇਵੇ ਤਾਰ । ਉਸ ਅਸਥਾਨ ਤੋਂ ਏਸ ਆ ਕੇ । ਬੇਨਤੀ ਕੀਤੀ ਸੰਗਤ ਸੁਣਾ ਕੇ । ਦਿਲੋਂ ਪੁਕਾਰਿਆ ਡਾਹਢਾ ਘਗਿਆ ਕੇ । ਦੁੱਖ ਦਿਤਾ ਮੁਹੰਮਦੀਆਂ ਜੋਰ ਲਾ ਕੇ । ਗਏ ਮੁਹੰਮਦੀ ਸਿੱਖ ਪੈ ਗਏ ਧਾਹ ਕੇ । ਕੋਈ ਨਾ ਪੁੱਛੇ ਸਾਡੀ ਵਾਤ । ਇਸ ਲਈ ਕੀਤੀ ਫਰਿਆਦ । ਉਥੇ ਕੋਈ ਨਾ ਚਲੇ ਜੋਰ । ਤੇਰੇ ਬਿਨਾ ਨਹੀਂ ਹੋਰ । ਚਲ ਕੇ ਆਇਆ ਤੇਰੀ ਓਰ । ਕਰੋ ਸਹਾਇਤਾ ਵਿਚ ਅੰਧ ਘੋਰ । ਮੇਰਾ ਓਥੇ ਕੋਈ ਨਾ ਜ਼ੋਰ । ਕਰ ਕਿਰਪਾ ਇਹ ਬਚਨ ਲਿਖਾਵਾਂ । ਭੂਤ ਪ੍ਰੇਤ ਦਾ ਭੈ ਦਿਖਾਵਾਂ । ਕਲੇਸ਼ ਇਸ ਦਾ ਸਾਰਾ ਲਾਹਵਾਂ । ਸੱਚਾ  ਸਤਿਗੁਰ ਤਾਂ ਅਖਵਾਵਾਂ । ਜੋ ਬੋਲਿਆ ਸੋ ਪੂਰਾ ਤੋਲਿਆ । ਨਾ ਰੋਲਿਆ ਨਾ ਰੋਲ ਘਚੋਲਿਆ । ਸਦਾ ਅਡੋਲ ਕਦੇ ਨਾ ਡੋਲਿਆ । ਸੱਚਾ ਸੁਖਨ  ਰਸਨਾ ਵਿਚੋਂ ਬੋਲਿਆ । ਐਸੀ ਮਿਹਰ ਆਪ ਕਮਾਵਾਂ । ਲੱਖਾਂ  ਤਾਈ ਸੁਫਲ ਕਰਾਵਾਂ । ਆਵਣ ਜਾਵਣ ਦੇਵਾਂ ਪਹਿਨਣ ਖਾਣ । ਕਿਸੇ ਪਾਸਿਉਂ  ਨਾ ਹੋਵੇ ਕਾਣ ।