G01L15 ੧੮ ਮੱਘਰ ੨੦੦੬ ਬਿਕ੍ਰਮੀ

ਸੱਚੇ ਸਤਿਗੁਰ ਲਾਇਆ ਬਾਣ । ਮਨ ਧਾਰ ਇਛਿਆ ਜੋ ਸੰਗਤ ਆਈ । ਗੁਰ ਪੂਰੇ ਨੇ ਆਸ ਪੁਜਾਈ । ਘਰ ਸਾਚੇ ਵਿਚੋਂ ਮਿਲੀ ਵਡਿਆਈ । ਦੁੱਖ ਦਲਿਦਰ ਨਸ਼ਟ ਜਿਸ ਕਰਾਈ । ਆਸਾ ਮਨਸਾ ਪ੍ਰਭ ਪੂਰੀ ਕਰੇ । ਜੋ ਜੀਵ ਆਣ ਸ਼ਰਨੀ ਪਰੇ । ਪਰੇ ਸ਼ਰਨ ਸੰਗ ਲਏ ਮਿਲਾਏ । ਚਰਨ ਕਵਲ ਸੰਗ ਗਿਆ ਸਮਾਏ । ਦੁੱਧ ਪੂਤ ਪ੍ਰਭ ਦੇਵੇ ਦਾਨ । ਸੋਹੰ ਸ਼ਬਦ ਉਤਮ ਗਿਆਨ । ਗੋਝ ਗਿਆਨ ਪ੍ਰਭ ਆਪ ਬਤਾਇਆ । ਸੋਹੰ ਸ਼ਬਦ ਦਾ ਜਾਪ ਕਰਾਇਆ । ਪੋਹ ਨਾ ਸਕੇ ਜਗਤ ਦੀ ਮਾਇਆ । ਕਲਜੁਗ ਵਿਚ ਜਿਨ ਮਨ ਬੰਧਾਇਆ । ਜਿਸ ਮਨ ਵਸਿਆ ਸੋ ਸਿੱਖ ਪੂਰਾ । ਦਰਸ ਦਿਖਾਵੇ ਗੁਰ ਸੂਰਾ । ਮਿਟੀ ਤ੍ਰਿਖਾ ਜਾਂ ਦਰਸ਼ਨ ਪਾਇਆ । ਅਮਰ ਪ੍ਰਭ ਆਪ ਰਘੁਰਾਇਆ । ਬੇੜਾ ਸਿੱਖਾਂ ਦਾ ਬੰਨੇ ਲਾਇਆ । ਤੇਜ ਹੋਵੇ ਦਿਨੋ ਦਿਨ ਸਵਾਇਆ  । ਕਾਮ ਕਰੋਧ ਨੂੰ ਪਰੇ ਹਟਾਇਆ । ਲੋਭ ਮੋਹ ਹੰਕਾਰ ਤਜਾਇਆ । ਮਨ ਮਤ ਬੁਧ ਵਿਚ ਸਮਾਇਆ । ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ । ਜੋਤ ਸਰੂਪ ਵਿਚ ਹਰਿ ਜੀਉ ਆਇਆ । ਆਪ ਵੇਖੇ ਉਹਨਾਂ ਨਜ਼ਰ ਨਾ ਆਇਆ । ਐਸਾ ਆਪਣਾ ਆਪ ਛੁਪਾਇਆ । ਵਾਜਾ ਪਵਣ ਕਾਇਆ ਵਿਚ ਵਜਾਇਆ । ਕਾਇਆ ਕੋਟ ਗੜ੍ਹ ਆਪ ਬਣਾਇਆ । ਖੰਭ ਭੰਬੀਰੀ ਦਾ ਪਰਦਾ ਪਾਇਆ । ਜਿਥੇ ਆਪਣਾ ਆਪ ਛੁਪਾਇਆ । ਜੇ ਗੁਰ ਵਖਾਏ ਤਾਂ ਨਜ਼ਰੀ ਆਇਆ । ਦਵਾਰ ਦਸਵਾਂ ਆਪ ਖੁਲ੍ਹਾਇਆ । ਸੱਚਾ ਸ਼ਬਦ ਜਾਂ ਮਨ ਵਸਾਇਆ । ਜੀਹਦਾ ਖੁਲ੍ਹਿਆ ਇਹ ਦਵਾਰ । ਸੋ ਸਿੱਖ ਉਤਰੇ ਭਵ ਜਲ ਪਾਰ । ਸੱਚਾ  ਸਤਿਗੁਰ ਸਦਾ ਕਿਰਪਾਲ । ਮਹਾਰਾਜ ਸ਼ੇਰ ਸਿੰਘ ਸਦਾ ਦਿਆਲ । ਪੂਰੇ ਗੁਰ ਇਹ ਕਰਮ ਕਮਾਇਆ । ਹਾਜ਼ਰ ਹੋ ਕੇ ਦਰਸ ਦਿਖਾਇਆ । ਸਾਰਾ ਸੰਸਾ ਦਿਲ ਦਾ ਲਾਹਿਆ । ਆਵਣ ਜਾਵਣ ਦਾ ਪੰਧ ਮੁਕਾਇਆ । ਪ੍ਰਭ ਅਵਿਗਤ ਅਬਿਨਾਸ਼ੀ ਘਰ ਮੇਂ ਆਇਆ । ਜੋ ਦੇਖੋ ਤਿਨ ਨਜ਼ਰੀ ਆਇਆ । ਹਰਿ ਪੇਖੇ ਹਰਿ ਹਰ ਮਾਹਿ ਸਮਾਇਆ । ਆਪ ਗੁਰ ਗੁਣ ਗੋਬਿੰਦ ਗਾਇਆ । ਭਗਤ ਵਛਲ ਜਗ ਬਿਰਦ ਰਖਾਇਆ । ਸਰਬ ਸੂਖ ਹਰਿ ਨਾਮ ਸੁਣਾਇਆ । ਮੋਏ ਪੰਚ ਸਰਬ ਸੁਖ ਪਾਇਆ । ਮਾਇਆ ਮਮਤਾ ਦਾ ਮੰਦਰ ਢਾਹਿਆ । ਅਨਹਦ ਸ਼ਬਦ ਮਨ ਵਜਾਇਆ । ਗੁਰ ਰਾਗ ਕੰਨ ਸਿੱਖਾਂ ਪਾਇਆ । ਜੋ ਜਨ ਸੁਣੇ ਗੁਰ ਕਾ ਨਾਉਂ । ਤਿਨ ਕੋ ਮਿਲੇ ਦਰਗਹਿ ਠਾਉਂ । ਸੁਫਲ ਕਰਾਏ ਆਪਣਾ ਕਾਮ । ਪ੍ਰਭ ਦਰਸ਼ਨ ਕਾ ਲੀਜੇ ਦਾਨ । ਨੈਣੀ ਪੇਖੇ ਕਿਉਂ ਝਲੇ ਨਾਦਾਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ।