G01L15 ੧੮ ਮੱਘਰ ੨੦੦੬ ਬਿਕ੍ਰਮੀ

ਤੀਨ ਲੋਕ ਮੇਂ ਆਪ ਪਰਧਾਨ । ਪਵਣ ਮੇਂ ਪਵਣ ਜੋਤ ਮੇਂ ਜਾਨ । ਨੀਰ ਮੇਂ ਕਵਲ ਕਵਲ ਪ੍ਰਭ ਤਾਣ । ਗੁਰਸਿਖ ਦਾ ਗੁਰ ਕੀਤਾ ਮਾਣ । ਬਾਹੋਂ ਪਕੜ ਦਿਤਾ ਬਹਾਲ । ਐਸਾ ਸ਼ਬਦ ਆਪ ਸੁਣਾਇਆ । ਵਿਚ ਬੈਠਾ ਰਘੁਨਾਥ ਰਘੁਰਾਇਆ । ਆਦਿ ਅੰਤ ਹਰ ਥਾਈਂ ਸਮਾਇਆ । ਸ਼ਰਨ ਪਰੇ ਤਿਨ ਨਜ਼ਰੀ ਆਇਆ । ਹੋਏ ਸ਼ਾਤ ਤਿਨ ਨਜ਼ਰੀ ਆਇਆ ।  ਗੁਣ ਨਿਧਾਨ ਲਿਖ ਲੇਖ ਲਿਖਾਇਆ । ਲਿਖਿਆ ਲੇਖ ਪ੍ਰਭ ਦਏ ਮਿਟਾਇਆ । ਮਾਤਲੋਕ ਵਿਚ ਧਾਰ ਜੋਤ ਜੋ ਆਏ । ਆਪਣਾ ਖੇਲ ਪ੍ਰਭ ਆਪ ਖਿਲਾਏ । ਸਾਧ ਸੰਗਤ ਵਿਚ ਲਏ ਮਿਲਾਏ । ਸਾਧ ਸੰਗਤ ਸਤਿ ਕਰ ਜਾਣ । ਜਿਥੇ ਪ੍ਰਗਟੇ ਆਪ ਭਗਵਾਨ । ਸੱਚੇ ਨਾਮ ਦਾ ਦੇਵੇ ਦਾਨ । ਬੁੱਧੀ ਬੁਧ ਬਬੇਕ ਬਬਾਣ । ਫਿਰ ਸੂਝੇ ਆਵਣ ਜਾਣ । ਨਿਥਾਵੇਂ ਨੂੰ ਪ੍ਰਭ ਦੇਵੇ ਥਾਨ । ਆਈ ਸੰਗਤ ਹੋਈ ਪਰਵਾਨ । ਪੂਰੇ ਗੁਰ ਕਉ ਸਦਾ ਸਦਾ ਕੁਰਬਾਨ । ਨਿਰਵੈਰ ਗੁਰ ਨਿਰਵੈਰ ਪ੍ਰਭ ਜਾਣ । ਹਰ ਜੀਵ ਮੇਂ ਮੇਰੀ ਜੋਤ ਜਾਣ । ਜੋਤ ਬਿਨ ਜੀਵ ਨਾ ਹੋਏ । ਹੱਡ ਮਾਸ ਨਾੜੀ ਪਿੰਜਰ ਖਾਲੀ ਹੋਏ । ਬਿਨ ਬਾਤੀ ਦੀਪਕ ਦੀ ਲੋਏ । ਗੁਰ ਬਿਨਾ ਗਿਆਨ ਨਾ ਦੇਵੇ ਕੋਇ । ਗੁਰ ਤੁੱਠੇ ਇਹ ਬਖ਼ਸ਼ੇ ਦਾਤ । ਸੋਹੰ ਸ਼ਬਦ ਸੱਚੀ ਕਰਾਮਾਤ । ਉਧਰੇ ਸੋ ਜਪੇ ਦਿਨ ਰਾਤ । ਊਚ ਨੀਚ ਨਾ ਵੇਖੇ ਗੁਰ ਜ਼ਾਤ ਪਾਤ । ਸਰਬ ਸਹਾਈ ਸਰਬ ਕੇ ਸਾਥ । ਰੱਖੋ ਟੇਕ ਏਕ ਰਘੁਨਾਥ । ਬਿਨ ਗੁਰ ਸਾਚੇ ਨਾ ਬੂਝੇ ਕੋਈ । ਬਿਨ ਗੁਰ ਪਾਰ ਨਾ ਉਤਰੇ ਕੋਈ । ਗੁਰ ਸਿੱਖ ਨੂੰ ਬੰਨੇ ਲਾਏ । ਬਾਹੋਂ ਪਕੜ ਪ੍ਰਭ ਪਾਰ ਪੁਚਾਏ ।  ਸਚਖੰਡ ਵਸੇ ਆਪ ਨਿਰੰਕਾਰ । ਸਾਚਾ ਗੁਰ ਸਚ ਸਿਰਜਣਹਾਰ । ਪੂਰਨ ਪੁਰਖ ਅਗੰਮ ਅਪਾਰ । ਜੋਤ ਸਰੂਪੀ ਜੋਤ ਅਧਾਰ । ਹੋਏ ਕਿਰਪਾਲ ਲੈ ਜਾਮਾ ਧਾਰ । ਮਾਤਲੋਕ ਵਿਚ ਆਪ ਕਰਤਾਰ । ਡੂਬੇ ਸਿੱਖ ਲਏ ਪ੍ਰਭ ਤਾਰ । ਸਰਨੀ ਲਾਏ ਸੱਚੀ ਸਰਕਾਰ । ਸਿੱਖ ਸਰਨ ਜੋ ਮੇਰੀ ਪਰੇ । ਕਿਲਵਿਖ ਪਾਪ ਤਿਨ ਕੇ ਹਰੇ । ਦੁਬਦਾ ਮੈਲ ਮਨ ਮੇਂ ਧਰੇ । ਹੋ ਨਿੰਦਕ ਮੇਰੀ ਨਿੰਦਿਆ ਕਰੇ । ਕੁੰਭੀ ਨਰਕ ਸਦਾ ਹੀ ਜਲੇ । ਧਰਮ ਰਾਏ ਦਾ ਸਦਾ ਦੁੱਖ ਭਰੇ । ਦੁਖੀਆ ਹੋ ਦੁਖੀ ਬਿਲਲਾਏ । ਮੈਂ ਭੁੱਲਾ ਪ੍ਰਭ ਲਏ ਛੁਡਾਏ । ਗਿਆ ਵਕਤ ਹੱਥ ਨਾ ਆਵੇ ।