G01L15 ੧੮ ਮੱਘਰ ੨੦੦੬ ਬਿਕ੍ਰਮੀ

ਭਰਮੇ ਭੂਲਾ ਚੋਟਾਂ ਖਾਏ । ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਏ । ਕਲਜੁਗ ਵਿਚ ਜਿਨ ਸਿੱਖ ਤਰਾਏ । ਸਿੱਖੀ ਸਿਖਿਆ ਗੁਰ ਆਪ ਵਿਚਾਰੀ । ਗੁਰ ਆਗੇ ਗੁਰ ਪੈਜ ਸਵਾਰੀ । ਸਦਾ ਜਪੋ ਵਿਸ਼ਨੂੰ ਨਿਰੰਕਾਰੀ । ਹੋ ਮਿਹਰਵਾਨ ਆਪ ਗਿਰਧਾਰੀ । ਬਾਹੋਂ ਪਕੜ ਪ੍ਰਭ ਲੇਤ ਉਬਾਰੀ । ਪ੍ਰਗਟ ਹੋਇਆ ਨਰ ਸਿੰਘ ਅਵਤਾਰੀ । ਗੁਰ ਆਪਣੇ ਤੋਂ ਜਾਓ ਬਲਿਹਾਰੀ । ਜਿਸ ਨੇ ਦਿਤਾ ਜੋਤ ਅਧਾਰ । ਚਰਨ ਕਵਲ ਮੇਂ ਕਰੋ ਨਿਮਸਕਾਰ । ਅੰਮ੍ਰਿਤ ਬਰਖ਼ੇ ਪ੍ਰਭ ਕਿਰਪਾ ਧਾਰ । ਡੁਬਦੇ ਪੱਥਰ ਪ੍ਰਭ ਦੇਵੇ ਤਾਰ । ਗੁਰਸਿਖਾਂ ਦੀ ਲੀਨੀ ਸਾਰ । ਟੁੱਟੀ ਗੰਢੇ ਪ੍ਰਭ ਸਿਰਜਣਹਾਰ ਦਾਤਾਰ । ਗੜ੍ਹ ਭੰਜਨ ਸਮਰਥ ਪ੍ਰਭ ਕਰਤਾਰ । ਨਿਰਬਿਕਾਰ ਨਿਰਵਕਾਰ । ਸੱਚਾ ਕਰਮ ਸੱਚੀ ਕਾਰ । ਸੇਵਕ ਸਿੱਖ ਸਬ ਉਤਰੇ ਪਾਰ । ਮੁਖੋਂ ਬੋਲੋਂ ਜੈ ਜੈ ਕਾਰ । ਦਇਆ ਨੰਦ ਦਇਆ ਨਿਜ ਕਰੀ । ਨਿਜਾਨੰਦ ਮੇਂ ਸੋਝੀ ਪਰੀ । ਸੂਝਿਆ ਬੂਝਿਆ ਗੁਰ ਵਿਹੂਣਾ ਸਰਬ ਥਾਈਂ ਲੂਝਿਆ । ਅੰਤ ਸਮੇਂ ਕਲਜੁਗ ਵਿਚ ਆਇਆ । ਨੇਹਕਲੰਕ ਆਪ ਅਖਵਾਇਆ । ਘਨਕਪੁਰੀ ਵਿਚ ਚਰਨ ਟਿਕਾਇਆ । ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਰਾਮ ਕ੍ਰਿਸ਼ਨ ਦਾ ਤੇਜ ਹੋ ਆਇਆ । ਮਨੀ ਸਿੰਘ ਦਰਸ ਦਿਖਾਇਆ । ਬਾਲ ਅਵਸਥਾ ਸਤਿਗੁਰੂ ਸਤਿ ਸਚ ਦੀਪਕ ਪ੍ਰਗਾਸਿਆ । ਮਨੀ ਸਿੰਘ ਦਾ ਮਨ ਦੇਖ ਵਿਗਾਸਿਆ । ਹੋ ਮਸਤਾਨਾ ਫਿਰੇ ਉਦਾਸਿਆ । ਘਨਕਪੁਰੀ ਵਿਚ ਚਲ ਕੇ ਆਇਆ । ਸੁੱਕਾ ਪਿੱਪਲ ਜਿਨ ਗੁਰ ਮੇਲ ਕਰਾਇਆ । ਸੁੱਕਾ ਕਾਸ਼ਟ ਚੰਦਨ ਹੋ ਤਿਲਕ ਲਗਾਇਆ । ਮਨੀ ਸਿੰਘ ਨੂੰ ਗੁਰ ਦਰਸ ਦਿਖਾਇਆ । ਹੋਏ ਅਨੰਦ ਚਰਨ ਸਿਰ ਟਿਕਾਇਆ । ਪੂਰੇ  ਸਤਿਗੁਰ ਬੰਨੇ ਲਾਇਆ । ਛੁਡਾਈ ਦੇਹ ਅੰਤਕਾਲ ਗੁਰ ਧਾਮ ਸਿਧਾਇਆ । ਕਰੇ ਕਿਰਪਾਲ ਕਿਰਪਨ ਪ੍ਰਭ ਆਪ । ਮਨੀ ਸਿੰਘ ਸਤਿ ਸਤਿ ਸਤਿ ਜਾਪ । ਮਹਾਰਾਜ ਸ਼ੇਰ ਸਿੰਘ ਗੁਰ ਡਾਹਢਾ ਆਪ ।