G01L16 ੧੯ ਮੱਘਰ ੨੦੦੬ ਬਿਕ੍ਰਮੀ

    ਲੂਟ ਗਈ ਜਗਤ ਪਤ ਸਿਰ ਨਾਏ । ਭੈ ਭਿਆਨਕ ਵਿਚੋਂ ਲਏ ਬਚਾਏ । ਨਾਮ ਦਾਨ ਦੇ ਸ਼ਰਨੀ ਲਾਏ । ਭੁੱਲਿਆਂ ਨੂੰ ਪ੍ਰਭ ਮਾਰਗ ਪਾਏ ।

ਦੁਸ਼ਟ ਦੁਰਾਚਾਰ ਪ੍ਰਭ ਲਏ ਤਰਾਏ । ਹੋਏ ਨਿਮਾਣਾ ਜੋ ਸ਼ਰਨੀ ਆਏ । ਮਨ ਵਿਚ ਜੋ ਮਾਣ ਰਖਾਵੇ । ਕੁਲਵੰਤ ਕੁਲ ਨਾਸ ਕਰਾਵੇ । ਮਾਣ ਗਰਬ ਪ੍ਰਭ ਉਸ ਦਾ ਤੋੜੇ । ਗਰਭ ਵਿਚੋਂ ਨਾ ਬੱਚਾ ਲੋੜੇ । ਜੋ ਜਨ ਹੋ ਨਿਰਧਨ ਆਵੇ । ਕਰ ਕਿਰਪਾ ਪ੍ਰਭ ਸਰਨੀ ਲਾਵੇ । ਹੋ ਅਨੰਦ ਹਰੀ ਗੁਣ ਗਾਏ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ ।  ਪਾਏ ਦਰਸ ਮਨ ਹੋਏ ਅਨੰਦ । ਜਮ ਕਾ ਸਿਰ ਪੜੇ ਨਾ ਫੰਦ । ਦੇ ਕੇ ਦਰਸ ਗੁਰ ਕਰਤ ਨਿਹਾਲ । ਪ੍ਰਭ ਅਬਿਨਾਸ਼ੀ ਸਦਾ ਪ੍ਰਿਤਪਾਲ । ਸੰਸਾਰ ਵਾਲੇ ਪ੍ਰਭ ਤੋੜੇ ਜੰਜਾਲ । ਨਜ਼ਰੀ ਨਜ਼ਰ ਕਰੇ ਨਿਹਾਲ । ਪਵਣ ਪਵਣ ਪਰ ਆਪ ਸਮਾਇਆ । ਵਾਜਾ ਪਵਣ ਵਿਚ ਦੇਹ ਵਜਾਇਆ । ਸੱਚੀ ਜੋਤ ਨੂੰ ਵਿਚ ਬਹਾਇਆ । ਜਗ ਝੂਠੇ ਵਿਚ  ਸਤਿਗੁਰ ਆਇਆ । ਝੂਠਾ ਜਗਤ  ਝੂਠੀ ਹੈ ਰੀਤ । ਸੱਚਾ  ਸਤਿਗੁਰ ਹੈ ਸਦਾ ਅਤੀਤ । ਤਿਸ ਕੋ ਰਾਖੋ ਸਦਾ ਹੀ ਚੀਤ । ਗੁਰਚਰਨ ਸੰਗ ਜੋੜੋ ਪ੍ਰੀਤ । ਮਹਾਰਾਜ ਸ਼ੇਰ ਸਿੰਘ ਚਲਾਈ ਰੀਤ । ਸੋਹੰ ਸ਼ਬਦ ਦੀ ਸਦਾ ਹੈ ਜੀਤ । ਗੁਰ ਪੂਰੇ ਵਿਚ ਇਹ ਵਡਿਆਈ । ਪਸ਼ੂ ਪਰੇਤੋਂ ਦੇਵ ਬਣਾਈ । ਗੁਰਮੁਖ ਬਾਣੀ ਸਚ ਸੁਣਾਈ । ਸੱਚਾ ਸਾਹਿਬ ਵਸਿਆ ਸਚ ਥਾਈਂ । ਨਰਕ ਕੁੰਡ ਸੇ ਬਚਾਈ ।  ਸਚਖੰਡ ਸਚ ਰਿਹਾ ਸਮਾਈ । ਜਿਥੋਂ ਆਪਣੀ ਜੋਤ ਪ੍ਰਗਟਾਈ । ਪ੍ਰਗਟੀ ਜੋਤ ਮਾਤਲੋਕ ਵਿਚ ਆਈ । ਉਨੀਂ ਮੱਘਰ ਇਹ ਬਣਤ ਬਣਾਈ । ਗੁਰਸਿੱਖਾਂ ਦੀ ਘਾਲ ਥਾਏਂ ਪਾਈ । ਗੁਰਸਿਖਾਂ ਨੂੰ ਗੁਰ ਦੇ ਵਡਿਆਈ । ਦੇ ਦਾਨ ਥਿਰ ਘਰ ਦੀ ਸੋਝੀ ਪਾਈ । ਪਹਿਲੇ ਆਪਣਾ ਆਪ ਬੁਝਾਏ । ਦਰ ਦਸਵੇਂ ਵਿਚੋਂ ਨਜ਼ਰੀ ਆਏ । ਨਿਝਰੋਂ ਬੂੰਦ ਅੰਮ੍ਰਿਤ ਦੀ ਪਾਏ । ਨਾਭ ਕਮਲ ਨੂੰ ਦੇ ਖਿਲਾਏ । ਖਿਲਿਆ ਕੌਲ ਭਇਆ ਅਨੰਦ । ਨਜ਼ਰੀ ਆਵੇ ਪਰਮਾਨੰਦ । ਦਵਾਰ ਦਸਵਾਂ ਜਾਂ ਗੁਰੂ ਦਿਖਾਇਆ । ਅਨਹਦ ਸ਼ਬਦ ਮਨ ਵਜਾਇਆ ।  ਝੂਠੀ ਦੇਹ ਵਿਚ ਸਚ ਸ਼ਬਦ ਸੁਣਾਇਆ । ਗੁਰਸਿਖਾਂ ਉਪਰ ਇਹ ਕਰਮ ਕਮਾਇਆ । ਬਿਨ ਸਿੱਖ ਕੋਇ ਗੁਰ ਨਾ ਪੇਖੇ । ਬਿਨ ਕਿਰਪਾ ਸੱਚਾ ਸ਼ਾਹੋ ਨਾ ਵੇਖੇ । ਸੱਚਾ ਸਾਹਿਬ ਗੁਣੀ ਗਹੀਰ । ਡੋਲਤ ਨੂੰ ਪ੍ਰਭ ਦੇਵੇ ਧੀਰ । ਆਪ ਅਡੋਲ ਸਿੱਖ ਕਬਹੂੰ ਨਾ ਡੋਲੇ । ਸੱਚਾ  ਸਤਿਗੁਰ ਮੁਖੋਂ ਬੋਲੇ । ਮਹਾਰਾਜ ਸ਼ੇਰ ਸਿੰਘ ਅਤੁਲ ਅਤੋਲੇ । ਬਾਕੀ ਸਭ ਸਨ ਇਸ ਕੇ ਗੋਲੇ । ਗਿਆਨ ਗੋਝ ਪ੍ਰਭ ਆਪ ਦਿਖਾਏ । ਫਿਰ ਸਿੱਖ ਨੂੰ ਸੋਝੀ ਪਾਏ । ਸੂਝੇ ਬੂਝੇ ਕਰੇ ਵਿਚਾਰ । ਮਦਿ ਮਾਸ ਦਾ ਛੋਡੇ  ਅਹਾਰ । ਨਜ਼ਰੀ ਆਵੇ ਸੱਚਾ ਕਰਤਾਰ । ਕਰ ਦਰਸ ਸਿੱਖ ਉਤਰੇ ਪਾਰ । ਧੰਨ ਧੰਨ ਜਨਮ ਗੁਰਸਿਖ ਦਾ ਹੋਇਆ ।