ਸੱਚਾ ਸਾਹਿਬ ਸਚ ਕਰਮ ਕਮਾਏ । ਸੱਚਾ ਆਪ ਸਚ ਰਿਹਾ ਸਮਾਏ । ਅਗਨ ਕੁੰਡ ਮੇਂ ਪ੍ਰਭ ਹੋਤ ਸਹਾਏ । ਗਲ ਫਾਸ ਪ੍ਰਭ ਆਪ ਕਟਾਏ ।
ਹੰਕਾਰੀਆਂ ਦਾ ਹੰਕਾਰ ਗਵਾਏ । ਨਿਮਾਣਿਆਂ ਪ੍ਰਭ ਮਾਣ ਦਵਾਏ । ਈਸ਼ਰ ਸੱਚਾ ਸੱਚਾ ਨਰ ਸਿੰਘ ਆਏ । ਸਰਨ ਪੜੇ ਦੀ ਲਾਜ ਰਖਾਏ । ਜੋ ਸਿੱਖ ਨਾ ਚਲੇ ਗੁਰ ਕੇ ਭਾਏ । ਗਰਭ ਜੂਨ ਮੇਂ ਮੁੜ ਮੁੜ ਆਏ । ਕਾਲ ਖਾਵੇ ਫਿਰ ਉਪਜਾਵੇ । ਬਿਨ ਪੂਰੇ ਗੁਰ ਠੌਰ ਨਾ ਪਾਵੇ । ਜਿਨ ਵਿਚਾਰਿਆ ਪ੍ਰਭ ਨਿਸਤਾਰਿਆ । ਕਰ ਕਿਰਪਾ ਪ੍ਰਭ ਪਾਰ ਉਤਾਰਿਆ । ਸੋਵਤ ਜਾਗਤ ਜੋ ਹਰਿ ਧਿਆਵੇ । ਦੇਹ ਮੰਦਰ ਮੇਂ ਹਰਿ ਜੀਉ ਪਾਵੇ । ਕਵਲ ਬਿਗਾਸਨ ਪ੍ਰਭ ਸਭਨੀ ਥਾਵੇਂ । ਜਿਸ ਦੇਖਿਆ ਪਰਮਗਤ ਪਾਵੇ । ਰਾਓ ਤੋਂ ਪ੍ਰਭ ਰੰਕ ਬਣਾਵੇ । ਰੰਕ ਦੇ ਸਿਰ ਛਤਰ ਝੁਲਾਵੇ । ਝੁੱਲੇ ਛਤਰ ਦੇਵੇ ਪ੍ਰਭ ਮਾਣ । ਪੂਰੇ ਗੁਰ ਤੋਂ ਜਾਈਏ ਕੁਰਬਾਨ । ਜਿਸ ਨੇ ਬਖ਼ਸ਼ੀ ਸਿਖਨ ਕੀ ਜਾਨ । ਸਾਧ ਸੰਗਤ ਵਿਟੋਂ ਕੁਰਬਾਨ । ਦੀਨ ਦਿਆਲ ਸਦਾ ਦੁੱਖ ਭੰਜਨ । ਹੰਕਾਰ ਨਿਵਾਰਨ ਹੈ ਭਵਖੰਡਨ । ਕਰ ਕਿਰਪਾ ਪ੍ਰਭ ਤੋੜੇ ਬੰਧਨ । ਦੋ ਜੋੜ ਕਰੋ ਗੁਰ ਬੰਧਨ । ਗੁਰ ਪੂਰੇ ਗੁਰ ਕੋ ਕਰੋ ਨਿਮਸਕਾਰ । ਕਿਰਪਾ ਕੀਤੀ ਜਿਸ ਅਪਾਰ । ਡੁਬਦਾ ਬੇੜਾ ਲਾਇਆ ਪਾਰ । ਸਿੱਖਾਂ ਨਾਲ ਦਿਤੇ ਓਮੀ ਤਾਰ । ਸੱਚਾ ਆਪ ਸਚ ਸਿਰਜਣਹਾਰ । ਸਦਾ ਹੀ ਪੂਜੋ ਪ੍ਰਭ ਬਖ਼ਸ਼ਣਹਾਰ । ਸਭ ਤੋਂ ਊਚ ਅਗੰਮ ਅਪਾਰ । ਥਿਰ ਘਰ ਵਾਸੀ ਆਪ ਨਿਰੰਕਾਰ । ਹੋਏ ਦਿਆਲ ਪ੍ਰਭ ਦਇਆ ਜਾਂ ਕਰੇ । ਤੁੱਟੇ ਛੁੱਟੇ ਸਿੱਖ ਆਏ ਦਰੇ । ਸੋ ਸੁਖੀਏ ਜੋ ਸਰਨੀ ਪੜੇ । ਸਰਬ ਸੁੱਖ ਦੇਵੇ ਪ੍ਰਭ ਹਰੇ । ਆਸ ਪੁਚਾਵੇ ਆ ਕੇ ਆਪ । ਉਸ ਨੂੰ ਸਿਮਰੋ ਉਠ ਪ੍ਰਭਾਤ । ਜੋ ਜਨ ਸਿਮਰੇ ਮੇਰਾ ਨਾਉਂ । ਤਿਨ ਕੇ ਮਨ ਸਦਾ ਗੁਰ ਚਾਓ । ਹਰਿ ਦਰਗਹਿ ਵਿਚ ਪਾਵੇ ਠਾਉਂ । ਸੱਚੇ ਸਤਿਗੁਰ ਸੋਹੰ ਦੀਆ ਨਾਉਂ । ਆਪ ਅਪਰੰਪਰ ਅਪਰ ਅਪਾਰ । ਭਰਤੰਬਰ ਵਿਸ਼ਨੂੰ ਨਿਰੰਕਾਰੀ । ਭਗਤ ਜਨਾਂ ਦੀ ਪੈਜ ਸਵਾਰੀ । ਐਸੇ ਗੁਰ ਤੋਂ ਜਾਈਏ ਬਲਿਹਾਰੀ । ਐਸੇ ਗੁਰ ਨੂੰ ਸਦਾ ਆਦੇਸ । ਕਲਜੁਗ ਵਿਚ ਜਿਨ ਬਦਲਿਆ ਭੇਸ । ਜੋਤ ਸਰੂਪ ਸਿੱਖ ਵਿਚ ਪ੍ਰਵੇਸ਼ । ਸੱਚਾ ਮਰਗਿੰਦ ਸੱਚਾ ਨਰਗੇਸ਼ । ਦੇ ਦਰਸ ਪ੍ਰਭ ਲਾਹੇ ਕਲੇਸ਼ । ਹੋਏ ਸ਼ਾਂਤ ਮਨ ਨੈਣੀ ਪੇਖ । ਮਿਟਾਈ ਲਿਖਤ ਪ੍ਰਭ ਨਵੀਂ ਲਿਖੀ ਲੇਖ । ਹੁਣ ਹੈ ਕੀਤੀ ਬੁੱਧ ਬਿਬੇਕ । ਦਿਤਾ ਦਾਨ ਗਿਆਨ ਇਹ ਰਹੇ ਹਮੇਸ਼ । ਸਤਿਗੁਰ ਅੱਗੇ ਨਾ ਜਾਵੇ ਪੇਸ਼ । ਸਭ ਤੋਂ ਵੱਡਾ ਆਪ ਵਿਸ਼ੇਸ਼ । ਮਹਾਰਾਜ ਸ਼ੇਰ ਸਿੰਘ ਬਦਲੇ ਵੇਸ । ਗੁਰ ਪੂਰੇ ਕੋ ਕਰਾਂ ਆਦੇਸ । ਦੁਖੀਏ ਪ੍ਰਭ ਕੀਤੇ ਸੁਖੀਏ । ਦਰ ਆਏ ਬੇਮੁਖ ਹੋਏ ਗੁਰਮੁਖੀਏ । ਦਇਆ ਧਾਰ ਹਰਿ ਦਇਆ ਕਮਾਏ । ਸੁੱਕੇ ਕਾਸ਼ਟ ਪ੍ਰਭ ਹਰੇ ਕਰਾਏ ।