G01L19 ੨੫ ਪੋਹ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

           ਨਰ ਨਰਾਇਣ ਆਪ ਪ੍ਰਭ ਆਇਆ । ਹੋਏ ਦਿਆਲ ਗੁਰ ਦਰਸ ਦਿਖਾਇਆ । ਗੁਰ ਸੰਗਤ ਨੂੰ ਗੁਰ ਚਰਨੀ ਲਾਇਆ । ਭਾਰ ਉਨ੍ਹਾਂ ਦਾ ਪ੍ਰਭ ਆਪ ਉਠਾਇਆ । ਹੋ ਮਲਾਹ

ਪ੍ਰਭ ਲਏ ਤਰਾਇਆ । ਆਵਣ ਜਾਵਣ ਦਾ ਪੰਧ ਮੁਕਾਇਆ । ਅਬਿਨਾਸ਼ੀ ਅਵਿਗਤ ਪ੍ਰਭ ਆਇਆ । ਪਸੂ ਪਰੇਤੋਂ ਕਰ ਦੇਵ ਬਹਾਇਆ । ਅਸੁਰ ਗੁਰ ਗੁਰਸਿਖ ਬਣਾਏ । ਕਲਜੁਗ ਵਿਚੋਂ ਲਏ ਤਰਾਏ । ਮਹਾਰਾਜ ਸ਼ੇਰ ਸਿੰਘ ਹੋਏ ਸਹਾਏ । ਜਮ ਕੰਕਰ ਕੋਈ ਨੇੜ ਨਾ ਆਏ ।  ਸਚਖੰਡ ਪ੍ਰਭ ਰਿਹਾ ਸਮਾਏ । ਸਾਚੇ ਸਿੱਖ ਗੁਰ ਸਚ ਬਿਠਾਏ । ਲੱਖ ਚੁਰਾਸੀ ਵਿਚੋਂ ਪ੍ਰਭ ਆਪ ਕਢਾਏ । ਕਵਲ ਬਿਗਾਸਣ  ਸਰਬ ਰਿਹਾ ਸਮਾਏ । ਨਾ ਉਹ ਮਰੇ ਨਾ ਆਵੇ ਨਾ ਜਾਏ । ਮਹਾਰਾਜ ਸ਼ੇਰ ਸਿੰਘ ਹੋਏ ਸਹਾਏ । ਸਦਾ ਅਖੰਡ ਆਪ ਕਿਰਪਾਲ । ਦੀਨ ਦਿਆਲ ਅਨੁਠੜਾ ਲਾਲ । ਕੋਈ ਨਾ ਜਾਣੇ ਇਹ ਲਾਲ ਗੁਲਾਲ । ਪੂਰਾ ਗੁਰ ਆਪ ਹੋਏ ਕਿਰਪਾਲ । ਗੁਰਸਿਖਾਂ ਨੂੰ ਇਹ ਦੇ ਦਿਖਾਲ । ਮਹਾਰਾਜ ਸ਼ੇਰ ਸਿੰਘ ਦੀਨ ਦਿਆਲ । ਸਦ ਬਖ਼ਸ਼ੰਦ ਦੀਨ ਦਿਆਲ । ਕਲਜੁਗ ਵਿਚੋਂ ਲਏ ਨਿਕਾਲ । ਖਾਣੀਆਂ ਓਨ ਦਿਤੀਆਂ ਗਾਲ । ਪਾਪੀਆਂ ਤਾਈਂ ਵੱਜੀ ਬਾਣ । ਗੀਤਾ ਦਾ ਗਿਆ ਗਿਆਨ । ਕੁਰਾਨ ਦਾ ਗਿਆ ਈਮਾਨ । ਅੰਜੀਲ ਅੰਜਾਬ ਪ੍ਰਭ ਆਪ ਬਣਾਏ । ਗਊ ਹੱਤਿਆ ਵਾਲੇ ਸਭ ਖੇਹ ਰੁਲਾਵੇ । ਮਦਿਰਾ ਮਾਸ ਜੋ ਕਰੇ ਅਹਾਰ । ਕੁੰਭੀ ਨਰਕ ਦਿਤਾ ਡਾਲ । ਜੰਮੇ ਮਰੇ ਹੋਏ ਖੁਆਰ । ਬਿਨ ਗੁਰ ਕੋਈ ਨਾ ਲਾਵੇ ਪਾਰ । ਹਾਹਾਕਾਰ ਕਰੇ ਦੁਰਾਚਾਰ । ਕੂਕਰ ਸ਼ੂਕਰ ਜੂਨ ਉਤਾਰ । ਵਿਸ਼ਟਾ ਵਿਚ ਵਿਸ਼ਟਾ ਜੰਤ ਬਣਾਇਆ । ਲੱਖ ਜੂਨ ਇਹ ਕਿਰਮ ਬਣਾਇਆ । ਜੋ ਜਨ ਮੇਰਾ ਨਾਮ ਧਿਆਏ । ਸੋਹੰ ਸ਼ਬਦ ਰਿਦੇ ਸਮਾਏ । ਥਿਰ ਘਰ ਧਾਮ ਦੀ ਸੋਝੀ ਪਾਏ । ਦਵਾਰ ਦਸਵਾਂ ਪ੍ਰਭ ਦੇ ਖੁਲ੍ਹਾਏ । ਅਨਹਦ ਸ਼ਬਦ ਮਨ ਦਏ ਵਜਾਏ । ਨਿਜਾਨੰਦ ਨਿਜ ਉਸ ਨੂੰ ਆਏ । ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ । ਨਜ਼ਰੀ ਆਏ  ਸਤਿਗੁਰ ਪੂਰਾ । ਹਾਜ਼ਰ ਹਜ਼ੂਰ ਸਦਾ ਗੁਰ ਸੂਰਾ । ਹਾਜ਼ਰ ਹਜ਼ੂਰ ਪ੍ਰਭ ਸੰਗਤ ਮਾਹਿ । ਘਾਲ ਸਿੱਖਾਂ ਦੀ ਪਾਏ ਥਾਏਂ । ਰਘੁਬੰਸ ਰਘੁਨਾਥ ਰਘੁਰਾਇਆ । ਤ੍ਰੈਲੋਕੀ ਨੰਦ ਘਰ ਮਾਹਿ ਪਾਇਆ । ਗੁਰਸਿਖਾਂ ਦਾ ਸੰਸਾ ਲਾਹਿਆ । ਸਚ ਸ਼ਬਦ ਗੁਰ ਆਪ ਸੁਣਾਇਆ । ਸੋਹੰ ਸ਼ਬਦ ਦਾ ਜਾਪ ਕਰਾਇਆ । ਮਹਾਰਾਜ ਸ਼ੇਰ ਸਿੰਘ ਦਰਸ ਦਖਾਇਆ । ਦਰਸ ਦਿਖਾਵੇ ਮਾਰਗ ਪਾਵੇ । ਭੁੱਲੇ ਸਿੱਖ ਨੂੰ ਚਰਨੀ ਲਾਵੇ । ਚਰਨ ਕਵਲ ਪ੍ਰਭ ਕੇ ਪਰਸੇ । ਸੁਖੀ ਜੀਵ ਸਦਾ ਸਮ ਦਰਸੇ । ਅੰਮ੍ਰਿਤ ਹਰਿ ਜੀਉ ਆਪ ਇਹ ਬਰਖੇ । ਜਗਨ ਨਾਥ ਗੋਪਾਲ ਮੁਖ ਮਣੀ । ਪ੍ਰਭ ਅਬਿਨਾਸ਼ੀ ਸਭ ਦਾ ਧਨੀ । ਇਸ ਦੀ ਮਹਿੰਮਾ ਕਿਸੇ ਨਾ ਗਣੀ । ਸੋ ਤਰਿਆ ਜਿਸ ਦੀ ਚਰਨ ਸੰਗ ਬਣੀ । ਪੂਰਾ  ਸਤਿਗੁਰ ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਤਨੀ । ਕਿਰਪਾਨਿਧ ਕਿਰਪਾ ਪ੍ਰਭ ਕਰੇ । ਦੁੱਖ ਦਲਿਦਰ ਸਿਖਨ ਕੇ ਹਰੇ । ਆਏ ਸਿੱਖ ਜੋ ਸਰਨੀ ਪਰੇ । ਦਰਗਾਹ ਸਾਚੀ ਸਚ ਖਰੇ । ਜਮ ਕਾ ਡੰਡ ਨਾ ਮੂੰਡ ਮੇਂ ਪਰੇ ।

Leave a Reply

This site uses Akismet to reduce spam. Learn how your comment data is processed.