G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ

 ਜੋਤ ਨਿਰੰਜਣ ਜਗਤ ਮੇਂ ਆਈ । ਕਲਜੁਗ ਵਿਚ ਕਿਸੇ ਭੇਦ ਨਾ ਪਾਈ । ਵਿਚ ਤਰੇਤਾ ਰਾਮ ਰਘੁਰਾਈ । ਵਿਚ ਦੁਆਪਰ ਕ੍ਰਿਸ਼ਨ ਘਨਘਾਈ । ਹੋਇਆ

ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ । ਸੋਹੰ ਸ਼ਬਦ ਪ੍ਰਚਲਤ ਕਰਾਈ । ਬਾਕੀ ਸਭਨ ਦਾ ਮਾਣ ਗਵਾਈ । ਸਾਚੀ ਲਿਖਤ ਗੁਰ ਸਾਚੇ ਕਰਾਈ । ਆਦਿ ਅੰਤ ਸਰਬ ਰਿਹਾ ਸਮਾਈ । ਧਾਰ ਖੇਲ ਪ੍ਰਭ ਜੋਤ ਪ੍ਰਗਟਾਈ । ਸਾਧ ਸੰਗਤ ਬਿਨ ਕੋਈ ਭੇਤ ਨਾ ਪਾਈ । ਆਵੇ ਜਾਵੇ ਥਿਰ ਨਾ ਰਹਾਈ । ਲੋਭੀ ਮਨੂਆ ਕਿਤ ਖੋਜਣ ਜਾਈ । ਹਰਿ ਕੀ ਜੋਤ ਹਰਿਮੰਦਰ ਆਈ । ਵਿਚ ਸਿੱਖ ਪ੍ਰਭ ਜੋਤ ਪ੍ਰਗਟਾਈ । ਪੈਜ ਇਸ ਦੀ ਆਪ ਰਖਾਈ । ਨਬਜ਼ ਚਲਣੋਂ ਬੰਦ ਕਰਾਈ । ਪ੍ਰਗਟ ਕੀਤੀ ਆਪ ਵਡਿਆਈ । ਧੰਨ ਸਿੱਖ ਧੰਨ ਇਸ ਦੀ ਮਾਈ । ਧੰਨ ਪਿਤਾ ਜਿਸ ਦਾਤ ਇਹ ਪਾਈ । ਘਨਕਪੁਰੀ ਵਿਚ ਸੇਵ ਕਮਾਈ । ਜੋਤ ਪ੍ਰਭੂ ਦੀ ਪੂਰਨ ਵਿਚ ਆਈ । ਪ੍ਰਗਟ ਪਿਆ ਪ੍ਰਭ ਰਘੁਰਾਈ । ਦੀਨਾ ਨਾਥ ਸਰਬ ਸੁਖਦਾਈ । ਘਨੀ ਸ਼ਾਮ ਕਲ ਜੋਤ ਜਗਾਈ । ਕਲੂ ਕਾਲ ਵਿਚ ਖੇਹ ਮਿਲਾਈ । ਸਤਿਜੁਗ ਸਤਿ ਸਤਿ ਵਰਤਾਈ । ਸੋਹੰ ਸ਼ਬਦ ਦੀ ਲਿਖਤ ਕਰਾਈ । ਚਾਰ ਜੁਗ ਹੋਵੇ ਸਹਾਈ । ਮਹਾਰਾਜ ਸ਼ੇਰ ਸਿੰਘ ਵਿਚ ਇਹ ਵਡਿਆਈ । ਉਨੀਂ ਸੌ ਪੰਜਾਹ ਬਿਕ੍ਰਮੀ ਵਿਚ ਜੋਤ ਸੀ ਆਈ । ਘਨਕਪੁਰੀ ਜੈ ਜੈਕਾਰ ਕਰਾਈ । ਦੇਵੀ ਦੇਵਤੇ ਫੁੱਲ ਬਰਸਾਈ । ਘਨਕਪੁਰੀ  ਨੂੰ ਮਿਲੀ ਵਧਾਈ । ਜਿਥੇ ਮਹਾਰਾਜ ਜੋਤ ਜਗਾਈ । ਮਹਾਰਾਜ ਸ਼ੇਰ ਸਿੰਘ ਨਾਂ ਰਖਾਈ । ਮਨੀ ਸਿੰਘ ਨੂੰ ਦਰਸ ਦਿਖਾਈ । ਜੋਤ ਨਿਰੰਜਣ ਨਜ਼ਰੀ ਆਈ । ਹੋਇਆ ਸ਼ਾਂਤ ਦਰਸ ਪ੍ਰਭ ਪਾਈ । ਭੂਰੀ ਵਾਲੇ ਤ੍ਰਿਖਾ ਮਿਟਾਈ । ਗੁਰ ਪੂਰੇ ਦੀ ਕੀਤੀ ਵਡਿਆਈ । ਸਾਧ ਸੰਗਤ ਸੰਗ ਸੇਵ ਕਮਾਈ । ਸਰ ਅੰਮ੍ਰਿਤ ਦਿਤਾ ਪੁਚਾਈ । ਸਾਰੀ ਖੇਲ ਆਪ ਕਰਾਈ । ਬਾਣੀ ਅਰਜਨ ਦੀ ਸਚ ਕਰਾਈ । ਮੰਜੀ ਸਹਿਬ ਉਤੇ ਦਿਤਾ ਬਹਾਈ । ਗੁਰ ਧਾਮ  ਸਚਖੰਡ ਬਣਾਈ । ਮਹਾਰਾਜ ਸ਼ੇਰ ਸਿੰਘ ਚਰਨ ਟਿਕਾਈ । ਮਹੰਤਾਂ ਹਾਹਾਕਾਰ ਮਚਾਈ । ਭੇਦ ਕਿਸੇ ਨਾ ਜਾਣਿਆ ਰਾਈ । ਹਰਿਮੰਦਰ ਹਰਿ ਜੋਤ ਹੈ ਆਈ । ਮਹਾਰਾਜ ਸ਼ੇਰ ਸਿੰਘ ਆਪ ਰਘੁਰਾਈ । ਉਸ ਸਮੇਂ ਇਹ ਸ਼ਬਦ  ਸੁਣਾਇਆ । ਅੰਮ੍ਰਿਤਸਰ ਨੂੰ ਸਰਾਫ ਦਵਾਇਆ । ਅੰਮ੍ਰਿਤਸਰ ਜੋ ਸਰ ਦਾ ਭਰਿਆ । ਪ੍ਰਭ ਅਬਿਨਾਸ਼ੀ ਖਾਲੀ ਕਰਿਆ । ਫੇਰ ਕੀਤੀ ਖੇਲ ਅਪਾਰ । ਉਨੀ ਸੌ ਤਰਵੰਜਾ ਗਏ ਅਨੰਦਪੁਰ ਸੁਧਾਰ । ਹੋਕਾ ਦਵਾਇਆ ਸੱਚੀ ਸਰਕਾਰ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ । ਨੀਲਾ ਚੋਗਾ ਆਪ ਰੰਗਾਇਆ । ਸੱਚੇ ਸਤਿਗੁਰ ਗਲ ਵਿਚ ਪਾਇਆ । ਫਿਰ ਆਪ ਬਾਬੇ ਨੇ ਸੀਸ ਉਠਾਇਆ । ਅਮਾਮ ਮਹਦੀ ਸਭ ਤਾਈਂ ਸੁਣਾਇਆ । ਨਿਹਕਲੰਕ ਕਲਜੁਗ ਵਿਚ ਆਇਆ । ਫੇਰ ਨਜ਼ਰ ਨਾ ਆਵੇ ਸਚ ਸ਼ਬਦ ਸੁਣਾਇਆ । ਗੁਰ ਪੂਰਾ ਘਰ ਠਾਂਡੇ ਆਇਆ । ਚਹੁੰ ਜੁਗਾਂ ਦਾ ਜਿਸ ਭੇਤ ਖੁਲ੍ਹਾਇਆ । ਰਾਓ ਰੰਕ ਕਰ ਇਕ ਬਹਾਇਆ । ਐਸਾ ਸ਼ਬਦ ਮਨੀ ਸਿੰਘ ਤੋਂ ਲਿਖਾਇਆ । ਰਾਣਿਆਂ ਮਹਾਰਾਣਿਆਂ ਦਾ ਮਾਣ ਗਵਾਇਆ ।