G01L21 ੩੦ ਫੱਗਣ ੨੦੦੬ ਬਿਕ੍ਰਮੀ ਮੇਰਠ ਗੁਰਦਵਾਰੇ ਵਿਚ ਬਚਨ ਹੋਏ

ਓਅੰਕਾਰ ਪ੍ਰਭ ਭਇਆ ਪ੍ਰਕਾਸ਼ । ਜੋਤ ਨਿਰੰਜਣ ਸਰਬ ਗੁਣਤਾਸ । ਆਦਿ ਅੰਤ ਗੁਰਸਿੱਖਨ ਪਾਸ । ਵਿਚ

ਬ੍ਰਹਿਮੰਡ ਕਰੇ ਨਿਵਾਸ । ਤੀਨ ਲੋਕ ਚਰਨ ਕਵਲ ਨਿਵਾਸ । ਉਧਰੇ ਸਿੱਖ ਜਿਹੜੇ ਹਰਿ ਕੇ ਦਾਸ ।  ਸਤਿਗੁਰ ਮਨੀ ਸਿੰਘ ਬੈਠੇ ਪਾਸ । ਮਹਾਰਾਜ ਸ਼ੇਰ ਸਿੰਘ ਸਰਬ ਨਿਵਾਸ । ਸ਼ੇਰ ਸਿੰਘ ਨਿਰੰਜਣ ਓਅੰ ਆਪ । ਸੋਹੰ ਸ਼ਬਦ ਨਾਮ ਮੇਰਾ ਜਾਪ । ਜੋ ਸਿਮਰੇ ਉਤਰਨ ਸਭ ਪਾਪ । ਜੋਤ ਨਿਰੰਜਣ ਮਾਰੇ ਤਿੰਨ ਤਾਪ । ਮਹਾਰਾਜ ਸ਼ੇਰ ਸਿੰਘ ਕਲ ਰਾਖੇ ਆਪ । ਗੁਰਸਿਖਾਂ ਦਾ ਵਡ ਪ੍ਰਤਾਪ । ਘਰ ਸਾਚਾ ਥਿਰ ਮੇਰਾ ਦਰਬਾਰ । ਮਹਿੰਮਾ ਗੁਰ ਕੀ ਅਪਰ ਅਪਾਰ । ਕਲਜੁਗ ਵਿਚ ਲਿਆ ਅਵਤਾਰ । ਭਗਤ ਜਨਾਂ ਨੂੰ ਲਾਇਆ ਪਾਰ । ਸ੍ਰਿਸ਼ਟੀ ਡੁੱਬੀ ਵਿਚ ਮੰਝਧਾਰ । ਪ੍ਰਗਟ ਹੋ ਕੇ ਆਪ ਕਰਤਾਰ । ਚੇਤ ਪੰਜ ਸ਼ਨਿਚਰਵਾਰ । ਲਿਖਤ ਲਿਖਾਈ ਵਿਚ ਸਚ ਦਰਬਾਰ । ਗੁਰਬਾਣੀ ਹੋਵੇ ਇਹ ਜਗਤ ਉਧਾਰ । ਪੂਰੇ ਗੁਰ ਦਿਤੀ ਰਸਨਾ ਉਚਾਰ । ਭਗਤ ਜਨਾਂ ਹੋਵੇ ਜੈਕਾਰ । ਸੁਣ ਕੇ ਸਿੱਖ ਸਭ ਉਧਰਨ ਪਾਰ । ਸਤਿਜੁਗ ਸਾਚਾ ਲਾਇਆ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਪਾਰ ਉਤਾਰਨਹਾਰ । ਅੰਮ੍ਰਿਤ ਵੇਲੇ ਉਠ ਕੇ ਸਾਰੇ । ਗੁਰ ਪੂਰੇ ਦੇ ਵਿਚ ਦਰਬਾਰੇ । ਇੰਦਰ ਸਿੰਘ ਪੰਜ ਸ਼ਬਦ ਉਚਾਰੇ । ਪਲੰਘ ਉਪਰ ਸਾਡਾ ਫੋਟੋ ਲਾਏ । ਮਨੀ ਸਿੰਘ ਨੂੰ ਕੋਲ ਬਹਾਏ । ਸੀਸ ਉਪਰ ਚੰਦੋਆ ਛਾਏ । ਲਹਿੰਦੀ ਦਿਸ਼ਾ ਮੁਖ ਰਖਾਏ । ਪ੍ਰੀਤਮ ਸਿੰਘ ਫਿਰ ਛਤਰ ਝੁਲਾਏ ।