ਨੈਣ ਮੁੰਧਾਰ ਬਚਨ ਲਿਖਾਇਆ । ਵਿਚੋਂ ਪਾਤਾਲ ਮਾਤਲੋਕ ਆਇਆ । ਧਰਤੀ ਜਲ ਕਰ ਇਕ ਵਖਾਇਆ । ਸ੍ਰਿਸ਼ਟ ਸਾਰੀ ਨੂੰ ਆਪ ਉਲਟਾਇਆ । ਹੋਏ
ਉਪੱਠੀ ਧੱਕਾ ਲਾਇਆ । ਵਿਚ ਸੰਸਾਰ ਕੋਈ ਨਜ਼ਰ ਨਾ ਆਇਆ । ਨੀਚੇ ਧਰਤੀ ਉਪਰ ਜਲ ਵਗਾਇਆ । ਲੱਖ ਚੁਰਾਸੀ ਜਿਸ ਮਾਹਿ ਸਮਾਇਆ । ਖੰਡ ਬ੍ਰਹਿਮੰਡ ਇਕ ਰੰਗ ਬਣਾਇਆ । ਜੀਵ ਜੰਤ ਕੋਈ ਨਜ਼ਰ ਨਾ ਆਇਆ । ਐਸਾ ਪ੍ਰਭ ਖੇਲ ਰਚਾਇਆ । ਜਲੋਂ ਥਲ ਥਲੋਂ ਜਲ ਵਹਾਇਆ । ਵਰਭੰਡ ਸਭ ਨਸ਼ਟ ਕਰਾਇਆ । ਮਹਾਰਾਜ ਸ਼ੇਰ ਸਿੰਘ ਭਗਤ ਵਡਿਆਇਆ । ਤੇਗ ਕਲਮ ਗੁਰ ਆਪ ਉਠਾਈ । ਚਾਰ ਕੁੰਟ ਹਾਹਾਕਾਰ ਮਚਾਈ । ਗਿਣਾਵੇ ਸਿੱਖ ਲਿਖਾਵੇ ਗੁਰ, ਅਸਰ ਅਸੁਰ ਐਸੀ ਬਣਤ ਬਣਾਈ । ਜਗਤ ਖਾਨ ਚਕਰ ਸੁਦਰਸ਼ਨ ਬਾਣ । ਸ੍ਰਿਸ਼ਟ ਵਾਲੇ ਜਿਸ ਲਾਹੇ ਘਾਣ । ਮੂਰਖ ਮੁਗਧ ਨਾ ਕਰਨ ਪਛਾਣ । ਸਾਚਾ ਗੁਰ ਸਾਚਾ ਨੀਸਾਣ । ਗੁਰਸਿਖਾਂ ਦਾ ਗੁਰ ਦਰਬਾਨ । ਹੋਏ ਸਹਾਈ ਕਲਜੁਗ ਆਣ । ਸਰਬ ਸੂਖ ਵਿਚ ਚਰਨ ਪਛਾਣ । ਪਾਏ ਦਰਸ ਸਭ ਤਰ ਜਾਣ । ਜੋ ਜਨ ਵਿਚ ਸੰਗਤ ਰਲ ਜਾਣ । ਮਹਾਕਾਲ ਤੋਂ ਦੂਰ ਰਹਿ ਜਾਣ । ਅਟੱਲ ਗੁਰ ਅਟੱਲ ਪਦਵੀ ਪਾਣ । ਸਦਾ ਅਡੋਲ ਸਦ ਜੋਤ ਜਗਾਣ । ਚਾਰ ਵਰਨ ਸ਼ਰਨੀ ਲੱਗ ਜਾਣ । ਸੋਹੰ ਸ਼ਬਦ ਸਦਾ ਮੁਖ ਗਾਣ । ਐਸਾ ਮਾਰਿਆ ਤ੍ਰੈਲੋਕੀ ਬਾਣ । ਮਹਾਰਾਜ ਸ਼ੇਰ ਸਿੰਘ ਪ੍ਰਗਟ ਵਿਚ ਜਹਾਨ । ਹੋਵੇ ਪ੍ਰਗਟ ਐਸੀ ਕਲ ਧਾਰੇ । ਵਿਚ ਸੰਗਤ ਆਪ ਲਲਕਾਰੇ । ਰਾਣੇ ਮਹਾਰਾਣੇ ਡਿੱਗਣ ਦਰਬਾਰੇ । ਪਾਪੀ ਅਪਰਾਧੀ ਪ੍ਰਭ ਆਪ ਪਛਾੜੇ । ਵਸਦੇ ਸੁਖੀ ਸਭ ਜੀਵ ਉਜਾੜੇ । ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਚਬਾਈ ਦਾਹੜੇ । ਨੌਂ ਖੰਡ ਇਹ ਬਣਤ ਬਣਾਈ । ਆਪ ਇਕ ਮੱਤ ਇਕ ਹੈ ਪਾਈ । ਜੀਵ ਜੀਵ ਵਿਚ ਜੋਤ ਜਗਾਈ । ਐਸੀ ਉਸ ਨੂੰ ਸੋਝੀ ਪਾਈ । ਈਸ਼ਵਰ ਆਪ ਬ੍ਰਹਮ ਰੂਪ ਸਮਾਈ । ਬ੍ਰਹਮ ਬਿੰਦ ਉਪਜੇ ਸਭ ਭਾਈ । ਜ਼ਾਤ ਪਾਤ ਕੋਈ ਕਿਸੇ ਕਾ ਨਾਹੀ । ਈਸ਼ਰ ਆਪ ਇਕ ਸ੍ਰਿਸ਼ਟ ਉਪਾਈ । ਹਰ ਜੀਵ ਮੇਂ ਰਿਹਾ ਸਮਾਈ । ਸੁੱਤੀ ਸ੍ਰਿਸ਼ਟੀ ਆਪ ਉਠਾਈ । ਸ੍ਰਿਸ਼ਟੀ ਸਾਰੀ ਇਕ ਰਾਹ ਤੇ ਲਾਈ । ਮੋਖ਼ਸ਼ ਨਾਮ ਸੋਹੰ ਰਖਾਈ । ਜੋ ਜਨ ਸਿਮਰੇ ਪਾਰ ਲੰਘ ਜਾਈ । ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਕਾਚੀ ਸ੍ਰਿਸ਼ਟ ਕਾਚਾ ਅਭਿਮਾਨ । ਝੂਠੀ ਮਾਟੀ ਮਾਟੀ ਰਲ ਜਾਣ । ਐਸਾ ਸਤਿਗੁਰ ਚਲਾਇਆ ਬਾਣ । ਅੱਸੂ ਉਨੀ ਵਾਲੇ ਬਚਨ ਸਚ ਹੋ ਜਾਣ । ਪੂਰੇ ਸਤਿਗੁਰ ਦੀ ਹੋਈ ਪਛਾਣ । ਮਹਾਰਾਜ ਸ਼ੇਰ ਸਿੰਘ ਜਾਣੀ ਜਾਣ । ਕਲੂ ਕਾਲ ਹੋਇਆ ਧੁੰਦੂਕਾਰ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ । ਸੋਹੰ ਸ਼ਬਦ ਭਗਤ ਭੰਡਾਰਾ । ਦਿਤਾ ਗਿਆਨ ਗੁਰ ਰਸਨਾ ਦਵਾਰਾ । ਜਗਤ ਜਲੰਦਾ ਪ੍ਰਭ ਪਾਰ ਉਤਾਰਾ । ਸੋਹਿਨ ਸਿੱਖ ਗੁਰਚਰਨ ਦੁਵਾਰਾ । ਮਨੋਂ ਗੁਆਏ ਬੈਠੇ ਵਿਕਾਰ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ । ਸਤਿਗੁਰ ਬਣਿਆ ਆਪ ਸਤਿਵਾਦੀ । ਜੁਗ ਚੌਥੇ ਦੀ ਤੋੜੇ ਗਾਦੀ । ਬੇਮੁਖਾਂ ਇਹ ਜੋਤ ਨਾ ਲਾਧੀ । ਗੁਰਸਿਖਾਂ ਵਿਚ ਸਦਾ ਸਮਾਦੀ । ਸੋਹੰ ਸ਼ਬਦ ਸਰਬ ਨਾ ਸੁਖਵਾਦੀ । ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਹੈ ਸਾਧੀ । ਅਚੱਲ ਅਖੱਲ ਅਟੱਲ ਅਖਵਾਏ । ਅਬਲ ਅਦਲ ਅਭਲ ਸੰਗ ਸਹਾਏ । ਗੰਦਲ ਬੰਦਲ ਸੰਦਲ ਸੰਗ ਸਿੱਖ ਸਮਾਏ । ਨੌਂ ਖੰਡ ਪ੍ਰਭ ਇਕ ਕਰਾਏ । ਸੋਹੰ ਸ਼ਬਦ ਸਰਬ ਸੁਣਾਏ । ਬਾਕੀ ਸਰਬ ਨਸ਼ਟ ਹੋ ਜਾਏ । ਈਸ਼ਰ ਆਪ ਜੋਤ ਸਰੂਪ ਹੋ ਆਏ । ਸੋਹੰ ਸ਼ਬਦ ਬਿਨ ਠੋਰ ਨਾ ਪਾਏ । ਵਾਂਗ ਚਾਤਰਕ ਸੰਗ ਬਿਲਲਾਏ । ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਏ । ਐਸੀ ਦਇਆ ਉਤੇ ਸੰਗਤ ਕਮਾਏ । ਦਲਿਦਰ ਦੁੱਖ ਸਭ ਲਹਿ ਜਾਏ । ਅੱਠ ਅਠਾਰਾਹਾ ਗੁਰ ਰੋਗ ਗਵਾਏ । ਵਿਚ ਸੰਗਤ ਇਹ ਦੁਸ਼ਟ ਨਾ ਆਏ ।