ਬੇਅੰਤ ਆਪ ਕਰਤਾਰ । ਊਚ ਅਗੰਮ ਅਪਰ ਅਪਾਰ । ਪ੍ਰਗਟ ਹੋਇਆ ਵਿਚ
ਦਰਬਾਰ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ । ਭਗਤ ਜਨ ਸੋਹਿਨ ਦਰਬਾਰ । ਧੰਨ ਗੁਰਸਿਖ ਲਾਏ ਪਾਰ । ਕੋਟ ਬ੍ਰਹਿਮੰਡ ਦਿਤੇ ਤਾਰ । ਕਿਰਪਾ ਕੀਤੀ ਆਪ ਅਪਾਰ । ਸਿੱਖ ਨਾ ਆਵੇ ਵਿਚ ਸੰਸਾਰ । ਸਤਿਗੁਰ ਪੂਰਾ ਜਗਤ ਉਧਾਰ । ਭਾਣਾ ਸਤਿਗੁਰ ਜੋ ਵਰਤਾਵੇ । ਗੁਰਸਿਖਾਂ ਉਪਰ ਅੰਮ੍ਰਿਤ ਬਰਖਾਵੇ । ਗੋਲਾ ਗੜਾ ਪ੍ਰਸ਼ਾਦ ਬਣ ਜਾਵੇ । ਆਪ ਪੈਜ ਸਿੱਖਾਂ ਦੀ ਰਖਾਵੇ । ਬੇਮੁਖ ਦਹਿ ਦਿਸ਼ ਚੋਟਾਂ ਖਾਵੇ । ਐਸੀ ਅਗਨ ਪ੍ਰਸ਼ਾਦ ਲਗਾਵੇ । ਹਾਹਾਕਾਰ ਜਗਤ ਹੋ ਜਾਵੇ । ਇਸ ਦਾ ਭੇਤ ਕੋਈ ਨਾ ਪਾਵੇ । ਅਰਸ਼ੋਂ ਗੁਰ ਗੋਲਾ ਬਰਸਾਵੇ । ਜੀਵ ਜੰਤ ਭਸਮ ਹੋ ਜਾਵੇ । ਐਸੀ ਕਲਾ ਪ੍ਰਸ਼ਾਦ ਵਰਤਾਵੇ । ਸਿੱਖਾਂ ਦੀ ਸੂਲੀ ਸੂਲ ਰਹਿ ਜਾਵੇ । ਦਇਆ ਧਾਰ ਇਹ ਬਰਖਾ ਲਾਵੇ । ਸਾਰ ਭਾਰ ਸ੍ਰਿਸ਼ਟ ਤੇ ਆਵੇ । ਬੇਮੁਖ ਵਿਚ ਅਗਨ ਜਲਾਵੇ । ਪੰਜ ਜੇਠ ਇਹ ਡੰਕ ਵਜਾਵੇ । ਗੁਰ ਸੰਗਤ ਵੇਖਣ ਉਠ ਧਾਹਵੇ । ਆਪ ਵੇਖੇ ਕਿਸੇ ਨਜ਼ਰ ਨਾ ਆਵੇ । ਮਾਇਆ ਰੂਪੀ ਪ੍ਰਭ ਪਰਦਾ ਪਾਵੇ । ਅਗਨ ਬਾਣ ਸੋਹੰ ਲਗ ਜਾਵੇ । ਚਾਰ ਕੁੰਟ ਪ੍ਰਭ ਆਪ ਜਲਾਵੇ । ਭਗਤ ਜਨਾਂ ਹਰਿ ਧੀਰ ਧਰਾਵੇ । ਬੈਠਾ ਵਿਚ ਆਪ ਕਰੇ ਕਰਾਵੇ । ਆਪਣਾ ਭੇਤ ਨਾ ਕਿਸੇ ਜਣਾਵੇ । ਸਿੱਖਾਂ ਸੰਗ ਬੇਮੁਖ ਤਰ ਜਾਵੇ । ਜੋ ਜੀਵ ਸੰਗਤ ਰਲ ਜਾਵੇ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ । ਸੋਹੰ ਸ਼ਬਦ ਜੈ ਜੈ ਜੈ ਕਾਰ ਕਰਾਵੇ । ਸੋਹੰ ਸ਼ਬਦ ਗੁਰ ਨਾਮ ਦੁਆਏ । ਜੋ ਸਿਮਰੇ ਸਗਲੇ ਫਲ ਪਾਏ । ਜੋਤ ਸਰੂਪ ਆਪ ਪ੍ਰਭ ਆਏ । ਸੰਗਤ ਵਿਚ ਇਹ ਬਚਨ ਲਿਖਾਏ । ਤੀਨ ਲੋਕ ਦਾ ਮੈਂ ਹਾਂ ਵਾਸੀ , ਸਰਬ ਜੀਵ ਮੇਂ ਰਿਹਾ ਸਮਾਏ । ਕਲੂ ਕਾਲ ਅੰਧੇਰ ਹੈ ਹੋਇਆ । ਜੋਤ ਸਰੂਪ ਨਿਹਕਲੰਕ ਹੈ ਆਏ । ਐਸਾ ਬਾਣ ਸ਼ਬਦ ਗੁਰ ਲਾਇਆ । ਮਦਿ ਮਾਸ ਨਸ਼ਟ ਹੋ ਜਾਏ । ਮਹਾਰਾਜ ਸ਼ੇਰ ਸਿੰਘ ਭਗਤ ਉਧਾਰਨ , ਕਲੂ ਗੁਆਏ ਸਤਿ ਵਰਤਾਏ । ਸੋਹੰ ਸ਼ਬਦ ਗੁਰ ਨਾਮ ਜਪਾਇਆ । ਖਟ ਰੋਗ ਦਾ ਨਾਸ ਕਰਾਇਆ । ਹੋਏ ਦਿਆਲ ਨਿਜ ਘਰ ਆਇਆ । ਗੁਰਸਿਖਾਂ ਨੂੰ ਦਰਸ ਦਿਖਾਇਆ । ਜੋਤ ਨਿਰੰਜਣ ਜੋਤ ਰੂਪ ਹੋ ਆਇਆ । ਜੀਵ ਕਿਸੇ ਨੇ ਭੇਤ ਨਾ ਪਾਇਆ । ਖੇਲ ਰਚਾਏ ਜਗਤ ਭੁਲਾਏ , ਭਗਤ ਜਨਾਂ ਨੂੰ ਨਜ਼ਰੀ ਆਇਆ । ਮਾਣ ਗਵਾਏ ਰਾਓ ਰੰਕ ਬਣਾਏ , ਮਹਾਰਾਜ ਸ਼ੇਰ ਸਿੰਘ ਕਰ ਇਕ ਬਹਾਇਆ । ਗੁਰਸਿਖਾਂ ਨਾਲ ਜੋ ਕਹਿਰ ਕਮਾਏ । ਅੰਕੜਾ ਘੋੜਾ ਲੰਕੜਾ ਮਸਾਣ ਬਣ ਜਾਏ । ਸ਼ਦੌਣ ਮਾਈ ਪੌਣ ਦਰ ਧੱਕੇ ਖਾਏ । ਕਿੰਗਰੇ ਕਿੰਗਰੇ ਗੁਰ ਮਰਦੰਗ ਵਜਾਏ । ਮਾਈ ਗੌਰਜਾਂ ਸਿਰ ਖੇਹ ਪਵਾਏ । ਖਾਣ ਪਕਾਣ ਘਰ ਕੀ ਚਾਟੀ । ਗੁਰ ਸ਼ਬਦ ਮਧਾਣ , ਗੋਰਖ ਨੂੰ ਲਾਇਆ ਬਾਣ । ਮਹਾਰਾਜ ਸ਼ੇਰ ਸਿੰਘ ਭੈ ਰਖਾਣ । ਗੁਰਸਿਖਾਂ ਦੇ ਨੇੜ ਨਾ ਆਣ ।