G01L24 ੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਤਪ ਸੱਪ ਗੁਰ ਸ਼ਬਦ ਬੰਧਾਵੇ । ਭੂਤ ਪ੍ਰੇਤ ਕੋਈ ਨੇੜ ਨਾ ਆਵੇ । ਦਰ ਵਾਟ ਸਭ ਭੈ ਰਖਾਵੇ । ਅਮਕਾ ਕਾਜੀ ਨਸ਼ਟ ਹੋ ਜਾਵੇ । ਬਲੀਆ ਛਲੀਆ ਮਿਸਮਰੇਜ਼ਮੀ ਇੰਦਰ ਜਾਲ ਦੀ ਮਾਇਆ ਪਾਵੇ । ਐਸਾ ਡੰਨ ਦੁਸ਼ਟ ਕੋ ਪ੍ਰਭ ਲਾਏ । ਜਿੰਨ ਖ਼ਬੀਸ   ਸਭ ਧੱਕ ਹਟਾਏ । ਨੈਣ ਹੀਣ ਖਿੱਚ ਜੋਤ ਗੁਆਏ । ਕੁਲ ਓਸ ਦੀ ਵਧਣ ਨਾ ਪਾਏ । ਜੋ ਸਿੱਖ ਉਪਰ ਚੋਟ ਚਲਾਏ । ਮਹਾਰਾਜ ਸ਼ੇਰ ਸਿੰਘ ਹੋਏ ਸਹਾਏ । ਪ੍ਰਗਟ ਭਇਆ ਸਰਬ ਤਰਾਇਣ । ਮੁਕੰਦ ਮਨੋਹਰ ਲਖ਼ਮੀ ਨਰਾਇਣ । ਬਨ ਮਾਲਾ ਬਿਭੂਖਣ ਕਵਲ ਨੈਣ । ਸੁੰਦਰ ਕੁੰਡਲ ਮੁਕਟ  ਬੈਨ । ਦਾੜ੍ਹਾਂ ਅੱਗੇ ਪ੍ਰਿਥਮ ਧਰਾਇਣ । ਕਲੂ ਰਥ ਅਗਨ ਚਲਾਇਣ । ਮਹਾਸਾਰਥੀ ਆਪ ਅਖਵਾਇਣ । ਬੇਮੁਖਾਂ ਨੂੰ ਦੁੱਖ ਭੁਗਾਇਣ । ਗੁਰਸਿਖਾਂ ਸਿਰ ਛਤਰ ਝੁਲਾਇਣ । ਸੋਹੰ ਸ਼ਬਦ ਰਸਨਾ ਗਾਇਣ । ਮਹਾਰਾਜ ਸ਼ੇਰ ਸਿੰਘ ਪ੍ਰਗਟੇ ਨਰਾਇਣ । ਸਤਿਜੁਗ ਵਿਚ ਪ੍ਰਹਿਲਾਦ ਤਰਾਇਆ । ਨਰ ਸਿੰਘ ਨਰ ਅਵਤਾਰ ਬਣਾਇਆ । ਕਲਜੁਗ ਵਿਚ ਈਸ਼ਰ ਖੇਲ ਰਚਾਇਆ । ਰਛਿਆ ਕਰਨ ਭਗਤਾਂ ਦੀ ਆਇਆ । ਤਜ ਦੇਹ ਨਿਹਕਲੰਕ ਅਖਵਾਇਆ । ਜ਼ਾਤ ਪਾਤ ਦਾ ਭੇਤ ਮੁਕਾਇਆ । ਬ੍ਰਹਮ ਸੇ ਉਪਜੇ ਬ੍ਰਹਮ ਜੀਵ ਸਮਾਇਆ । ਏਕ ਜੋਤ ਰੰਗ ਹਰਿ ਇਕ ਲਾਇਆ । ਜੋ ਪੇਖੇ ਨਜ਼ਰੀ ਨਜ਼ਰ ਨਿਹਾਲ ਕਰਾਇਆ । ਸਰਬ ਸੂਖ ਘਰ ਠਾਂਡੇ ਪਾਇਆ । ਜਗਤ ਜਲੰਦਾ ਗੁਰਸਿਖ ਤਰਾਇਆ । ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ । ਸ੍ਰੀ ਰੰਗ ਬੈਕੁੰਠ ਕਾ ਵਾਸੀ । ਮਛ ਕਛ ਕੂਰਮ ਆਗਿਆ ਅਉਤਰਾਸੀ । ਐਸੇ ਚਲਤ ਕਰੇ ਪ੍ਰਭ ਨਿਰਾਲੇ । ਕੀਤਾ ਲੋੜੇ ਸੋ ਫਲ ਪਾ ਲੇ । ਗੁਰਸਿਖਾਂ ਮਨ ਸਦਾ ਹੈ ਰੰਗਣ , ਬੇਮੁਖ ਦਰ ਤੇ ਸਦਾ ਉਦਾਸੀ । ਸੋਹੰ ਸ਼ਬਦ ਸਦਾ ਮਨ ਲਾਏ , ਹੈ ਆਪ ਪ੍ਰਭ ਸਦਾ ਸੁਖਵਾਸੀ । ਧੰਨ ਗੁਰਸਿੱਖ ਜੋ ਦਰ ਤੇ ਆਏ , ਪੂਰੇ ਗੁਰ ਕੀਤੀ ਬੰਦ ਖਲਾਸੀ । ਮਹਾਰਾਜ ਸ਼ੇਰ ਸਿੰਘ ਸਦਾ ਬਲ ਜਾਈਏ , ਕੱਟੀ ਗਲੋਂ ਸਿਲਕ ਜਮ ਫਾਸੀ । ਦੇਵਲੋਕ ਨੂੰ ਜਾਂ ਸਿੱਖ ਜਾਏ । ਸ਼ਿਵਲੋਕ ਨੂੰ ਪਰੇ ਤਜਾਏ । ਬ੍ਰਹਮਲੋਕ ਜਾ ਪੈਰ ਟਿਕਾਏ । ਬੈਕੁੰਠ ਧਾਮ ਗੁਰ ਪੁਰੀ ਸਿਧਾਏ । ਜੋਤ ਸਰੂਪ ਰਿਹਾ ਡਗਮਗਾਏ । ਜੀਵ ਜੰਤ ਵਿਚ ਜੋਤ ਮਿਲ ਜਾਏ । ਲੱਖ ਚੁਰਾਸੀ ਫਿਰ ਜੂਨ ਨਾ ਪਾਏ । ਥਿਰ ਘਰ ਬੈਠਾ ਹਰਿ ਗੁਣ ਗਾਏ । ਨੈਣੀ ਪੇਖੇ ਸਰਬ ਸੁਖਦਾਏ । ਮਹਾਰਾਜ ਸ਼ੇਰ ਸਿੰਘ ਵਿਚ ਬੈਕੁੰਠ ਲੈ ਜਾਏ । ਗੁਰਸਿਖਾਂ ਇਹ ਧਾਮ ਨਿਆਰਾ । ਜਿਥੇ ਵਸੇ ਆਪ ਨਿਰੰਕਾਰਾ । ਜੋਤ ਸਰੂਪ ਜੋਤ ਅਧਾਰਾ । ਤੀਨ ਲੋਕ ਜੋਤ ਚਮਤਕਾਰਾ । ਜੋਤ ਸਰੂਪ ਵਰਭੰਡ ਮੰਝਾਰਾ । ਸੋਹੰ ਸ਼ਬਦ ਦਰਸਾਵੇ ਗੁਰਦਵਾਰਾ । ਕਿਰਤਮ ਨਾਮ ਜਪੇ ਇਹ ਜਿਹਵਾ । ਸੋਹੰ ਨਾਮ ਸੰਗਤ ਗੁਰ ਮੇਵਾ । ਲੋੜੇ ਦਰਸ ਸਭ ਦੇਵੀ ਦੇਵਾ । ਕਰੋੜ ਤੇਤੀਸ ਵਿਚ ਅਲਖ ਅਭੇਵਾ । ਕਲਜੁਗ ਵਿਚ ਸਿਖਨ ਗੁਰ ਸੇਵਾ । ਮਹਾਰਾਜ ਸ਼ੇਰ ਸਿੰਘ ਅਟੱਲ ਗੁਰਦੇਵਾ । ਮਿਹਰਵਾਨ ਇਹ ਦੇਹ ਪਲਟਾਏ । ਜੁਗੋ ਜੁਗ ਇਹ ਜੋਤ ਜਗਾਏ । ਈਸ਼ਰ ਜੋਤ ਨਿਰੰਜਣ ਰਾਏ । ਕੋਈ ਜੀਵ ਭੇਵ ਨਾ ਪਾਏ । ਵਿਚ ਤਰੇਤਾ ਰਾਮ ਅਖਵਾਏ । ਸਤੀ ਅਹਲਿਆ ਆਣ ਤਰਾਏ । ਪਲਟੇ ਕਾਇਆ ਵਿਚ ਦੁਆਪਰ ਆਏ । ਮੁਕੰਦ ਮਨੋਹਰ ਕ੍ਰਿਸ਼ਨ ਅਖਵਾਏ । ਪਾਪਣ ਪੂਤਨਾ ਧਰਤ ਸੁਆਏ । ਐਸੀ ਕਲਾ ਆਪ ਵਰਤਾਏ । ਮਹਾਸਾਰਥੀ ਹੋ ਰਥ ਚਲਾਏ । ਅਠਾਰਾਂ ਧਿਆ ਪ੍ਰਭ ਆਪ ਲਿਖਾਏ । ਸਤਿਜੁਗ ਸਤਿ ਸਤਿਵਾਦੀ ਲਾਏ । ਨਿਹਕਲੰਕ ਨਿਰਭੈ ਅਖਵਾਏ । ਉਨੀਂ ਸੌ ਬਵੰਜਾ ਬਿਕ੍ਰਮੀ ਬਚਨ ਸਚ ਕਰਾਏ ।