G01L30 ੧੭ ਵਿਸਾਖ ੨੦੦੭ ਬਿਕ੍ਰਮੀ

     ਪ੍ਰਭ ਐਸਾ ਜੋ ਸਰਬ ਵਿਆਪੇ । ਪ੍ਰਭ ਐਸਾ ਬਿਨ ਭਗਤ ਨਾ ਜਾਪੇ । ਪ੍ਰਭ ਐਸਾ ਆਪ ਹੈ ਆਪੇ । ਪ੍ਰਭ ਐਸਾ ਸਰਬ ਜੀਵ ਜੋਤ

ਤਰਾਪੇ । ਪ੍ਰਭ ਐਸਾ ਸੋਹੰ ਸ਼ਬਦ ਅਲਾਪੇ । ਕਲਜੁਗ ਹੋ ਕਿਰਪਾਲ , ਐਸੀ ਬਣਤ ਬਣਾਏ । ਕਲਜੁਗ ਹੋ ਕਿਰਪਾਲ , ਆਪਣੀ ਜੋਤ ਪ੍ਰਗਟਾਵੇ । ਕਲਜੁਗ ਹੋ ਕਿਰਪਾਲ , ਭਗਤ ਜਨਾਂ ਦਰਸ ਦਿਖਾਵੇ । ਕਲਜੁਗ ਹੋ ਕਿਰਪਾਲ , ਸੋਹੰ ਸ਼ਬਦ ਚਲਾਏ । ਕਲਜੁਗ ਹੋ ਕਿਰਪਾਲ , ਪਾਪੀ ਗੁਰਚਰਨ ਤਰਾਏ । ਕਲਜੁਗ ਹੋ ਕਿਰਪਾਲ , ਆਪਣਾ ਆਪ ਜਣਾਏ । ਕਲਜੁਗ ਹੋਏ ਕਿਰਪਾਲ , ਕ੍ਰਿਸ਼ਨ ਮਹਾਰਾਜ ਸ਼ੇਰ ਸਿੰਘ ਬਣ ਆਏ । ਕਲਜੁਗ ਹੋ ਕਿਰਪਾਲ , ਕਲ ਦਾ ਨਾਸ ਕਰਾਏ । ਕਲਜੁਗ ਹੋ ਕਿਰਪਾਲ , ਨਿਹਕਲੰਕ ਅਖਵਾਏ । ਕਲਜੁਗ ਹੋ ਕਿਰਪਾਲ , ਭਗਤਨ ਕੀ ਲਾਜ ਰਖਾਏ । ਕਲਜੁਗ ਹੋ ਕਿਰਪਾਲ , ਡੁਬਦੇ ਸਿੱਖ ਤਰਾਏ । ਕਲਜੁਗ ਹੋ ਕਿਰਪਾਲ , ਜਨਾਂ ਨੂੰ ਸਰਨੀ ਲਾਏ । ਕਲਜੁਗ ਹੋਏ ਕਿਰਪਾਲ , ਜਗਤ ਤੇ ਮਾਇਆ ਪਾਏ । ਕਲਜੁਗ ਹੋ ਕਿਰਪਾਲ , ਆਪਣਾ ਅਪ ਛੁਪਾਏ । ਕਲਜੁਗ ਹੋ ਕਿਰਪਾਲ , ਘਨਕਪੁਰੀ ਨੂੰ ਭਾਗ ਲਗਾਏ । ਕਲਜੁਗ ਹੋ ਕਿਰਪਾਲ , ਆਪਣੀ ਦੇਹ ਤਜਾਏ । ਕਲਜੁਗ ਹੋ ਕਿਰਪਾਲ , ਜੋਤ ਸਰੂਪ ਜਗਤ ਚਲਾਏ । ਕਲਜੁਗ ਹੋ ਕਿਰਪਾਲ , ਜਗਨ ਨਾਥ ਅਖਵਾਏ । ਕਲਜੁਗ ਹੋ ਕਿਰਪਾਲ , ਤ੍ਰੈਭਵਨ ਸਮਾਏ । ਕਲਜੁਗ ਹੋ ਕਿਰਪਾਲ , ਖੰਡ ਬ੍ਰਹਿਮੰਡ ਰਹਾਏ । ਕਲਜੁਗ ਹੋ ਕਿਰਪਾਲ , ਨਿਹਕਲੰਕ ਅਖਵਾਏ । ਕਲਜੁਗ ਹੋ ਕਿਰਪਾਲ , ਮਦਿ ਮਾਸ ਨਸ਼ਟ ਕਰਾਏ । ਕਲਜੁਗ ਹੋ ਕਿਰਪਾਲ , ਵਾਹਵਾ  ਸਤਿਗੁਰ ਸਤਿਜੁਗ ਲਾਏ । ਕਲਜੁਗ ਹੋ ਕਿਰਪਾਲ , ਸੋਹੰ ਗਿਆਨ ਦਵਾਏ । ਕਲਜੁਗ ਹੋ ਕਿਰਪਾਲ , ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ । ਧੰਨ ਗੁਰਸਿਖ ਜਿਨ੍ਹਾਂ ਹਰਿ ਰੰਗ ਮਾਣਿਆ । ਧੰਨ ਗੁਰਸਿਖ ਜਿਨ੍ਹਾਂ ਸੋਹੰ ਸ਼ਬਦ ਪਛਾਣਿਆ । ਧੰਨ ਗੁਰਸਿਖ ਜਿਨ੍ਹਾਂ ਮੁਕਾ ਆਵਣ ਜਾਣਿਆ । ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਰਸ ਮਾਣਿਆ । ਨਿਰੰਕਾਰ ਅਛਲ ਅਡੋਲ , ਪ੍ਰਭ ਸਰਬ ਸਮਾਣਿਆ । ਜੋਤ ਸਰੂਪ ਆਪ ਅਮੋਲ , ਸਭ ਜਗਤ ਮੌਲਾਣਿਆ । ਮਹਾਰਾਜ ਸ਼ੇਰ ਸਿੰਘ ਆਪ ਅਤੋਲ , ਨਾ ਕੋਇ ਤੁਲਾਣਿਆ । ਗੁਰਸਿੱਖਾਂ ਨੂੰ ਗੁਰ ਮਾਣ ਦਵਾਏ । ਹੱਥ ਚਵਰ ਸਿਰ ਛਤਰ ਝੁਲਾਏ । ਸੋਹੰ ਸ਼ਬਦ ਗੁਰ ਨਾਮ ਦਵਾਏ । ਵੱਜੇ ਧੁੰਨ ਪੰਜ ਜੇਠ ਨੂੰ ਆਏ । ਹੋਵੇ ਪ੍ਰਕਾਸ਼ ਜੀਵ ਜੋਤ ਜਗਾਏ । ਜਾਏ ਅਗਿਆਨ ਸੋਹੰ ਸ਼ਬਦ ਪ੍ਰਗਟਾਏ । ਹੋਵੇ ਜੀਵ ਧਿਆਨ , ਪ੍ਰਭ ਦਇਆ ਕਮਾਏ । ਕੋਟ ਅਪਰਾਧ ਆਪ ਪ੍ਰਭ ਖੰਡੇ , ਗੁਰ ਚਰਨਾਂ ਦੀ ਜੋ ਆਸ ਤਕਾਏ । ਦੇਵੇ ਤਾਰ ਆਪ ਅਪਰੰਪਰ , ਸਾਧ ਸੰਗ ਵਿਚ ਜੋ ਜਨ ਆਏ । ਮਹਾਰਾਜ ਸ਼ੇਰ ਸਿੰਘ  ਸਤਿਗੁਰ ਠਾਂਡਾ , ਗੁਰਸਿਖਾਂ ਦੀ ਜੋ ਪੈਜ ਰਖਾਏ । ਰੱਖੇ ਪੈਜ ਆਪ ਕਰਤਾਰ । ਦੇ ਦਰਸ ਸਿੱਖ ਕੀਤੇ ਪਾਰ । ਜੀਵ ਜੰਤ ਮੇਰੀ ਜੋਤ ਅਧਾਰ । ਮੂਰਖ ਮੁਗਧ ਨਾ ਜਾਨਣ ਸਾਰ । ਕੂੜੀ ਮਾਇਆ ਇਹ ਜਗਤ ਪਸਾਰ । ਜੁਗ ਚੌਥੇ ਵਿਚ ਹੋਏ ਖੁਆਰ । ਮਦਿ ਮਾਸ ਜਿਥੇ ਹੋਏ ਅਹਾਰ । ਹੋਏ ਪਾਪ ਜਗਤ ਮਝਾਰ । ਪ੍ਰਗਟੀ ਜੋਤ ਆਪ ਨਿਰੰਕਾਰ । ਸ੍ਰਿਸ਼ਟ ਰੂਪ ਜਿਨ ਕੀਆ ਆਕਾਰ । ਜੋਤ ਜਗਤ ਜਗਾਈ ਅਪਾਰ । ਆਪ ਅਡੋਲ ਰਹੇ ਨਿਰਾਧਾਰ । ਮਹਾਰਾਜ ਸ਼ੇਰ ਸਿੰਘ ਅਪਰ ਅਪਾਰ ।  ਸਤਿਗੁਰ ਸਾਰਾ ਗੋਝ ਹਟਾਏ । ਸੰਤ ਅਸੰਤ ਸਭ ਪਕੜ ਲਿਆਏ । ਜੀਵ ਉਤੇ ਜੋ ਕਹਿਰ ਕਮਾਏ । ਕਾਇਆ ਕਨਿਆਂ ਲਈ ਜਲਾਏ । ਸਾਰ ਕੀ ਮੁੰਗਲੀ ਸਿਰ ਪਰ ਲਾਏ । ਬੱਧਾ ਦਰ ਤੇ ਚੋਟਾਂ ਖਾਏ । ਗੁਰ ਪੂਰੇ ਬਿਨ ਕੌਣ ਛੁਡਾਏ । ਹਾਹਾਕਾਰ ਕਰੇ ਬਿਲਲਾਏ । ਸੋਹੰ ਸ਼ਬਦ ਡੁੱਬਦੇ ਲਏ ਤਰਾਏ । ਮਹਾਰਾਜ ਸ਼ੇਰ ਸਿੰਘ  ਸਤਿਗੁਰ ਪੂਰਾ , ਸਰਨ ਪੜੇ ਦੀ ਲਾਜ ਰਖਾਏ । ਗੁਰ ਮੰਤਰ ਨਾਮ ਪ੍ਰਭ ਆਪ ਦ੍ਰਿੜਾਏ । ਸ਼ਹੀਦਾਂ ਮੁਰੀਦਾਂ ਪਕੜ ਚਰਨ ਲਿਆਵੇ । ਗੁੱਝਾ ਭੇਤ ਪ੍ਰਭ ਆਪ ਖੁਲਾਵੇ । ਪਕੜ ਪਾਪੀ ਦਰ ਅੱਗੇ ਬਹਾਵੇ । ਮਹਾਰਾਜ ਸ਼ੇਰ ਸਿੰਘ ਬਿਨ ਕੌਣ ਛੁਡਾਵੇ । ਵਿਚ ਸੰਸਾਰ ਧੱਕੇ ਜੋ ਖਾਏ । ਅੰਸ ਬਿਨਾਂ ਗਿਆ ਤੜਫਾਏ । ਚਰਨ ਕਵਲ ਪ੍ਰਭ ਸੇਵ ਕਮਾਏ । ਹੋਏ ਅਧੀਨ ਪ੍ਰਭ ਰਿਦੇ ਧਿਆਏ । ਪੂਰਾ ਗੁਰ ਇਹ ਦਇਆ ਕਮਾਏ । ਟੁੱਟੇ ਫਲ ਫੇਰ ਲਗਾਏ । ਸੰਗਤ ਸੰਗ ਬੇਮੁਖ ਤਰਾਏ । ਸੋਹੰ ਨਾਮ ਔਖਧ ਬਣ ਜਾਏ । ਮਹਾਰਾਜ ਸ਼ੇਰ ਸਿੰਘ ਜਿਨ ਦਇਆ ਕਮਾਏ ।