G01L31 ੧੮ ਵਿਸਾਖ ੨੦੦੭ ਬਿਕ੍ਰਮੀ

        ਸਤਿਜੁਗ ਹੋਇਆ ਮਿਹਰਵਾਨ , ਰਿਖ ਮੁਨ ਤਰਾਏ । ਤਰੇਤਾ ਭਇਆ ਰਾਮ , ਰਾਵਣ ਮਾਣ ਗਵਾਏ । ਦਵਾਪਰ ਕ੍ਰਿਸ਼ਨ

ਮੁਰਾਰ , ਅਰਜਨ ਦਾ ਰਥ ਚਲਾਏ । ਦੇਵੇ ਪ੍ਰਭ ਗਿਆਨ , ਗੀਤਾ ਮੁਖੋਂ ਸੁਣਾਏ । ਕਲਜੁਗ ਲਾਇਆ ਬਾਣ , ਅੱਲਾ ਦਾ ਮਾਣ ਗਵਾਏ । ਸੋਹੰ ਸ਼ਬਦ ਨਿਰਬਾਣ , ਸਿੱਖਾਂ ਨੂੰ ਮਾਣ ਦਵਾਏ । ਭਗਤ ਵਛਲ ਕਿਰਪਾਲ , ਭਗਤੀ ਦੀ ਪੈਜ ਰਖਾਏ । ਫੜ ਕੇ ਕੱਢੇ ਬਾਹਰ , ਛੱਡ ਦੇਹ ਦੇਹ ਵਿਚ ਸਮਾਏ । ਭੁਲਾਇਆ ਜਗਤ ਅੰਞਾਣ , ਮਾਇਆ ਦੇ ਪਰਦੇ ਪਾਏ । ਪ੍ਰਗਟੇ ਆਪ ਭਗਵਾਨ , ਜਗਤ ਨੂੰ ਧੰਦੇ ਲਾਏ । ਜੀਵਾਂ ਜੀਵ ਉਪਾਏ , ਐਸਾ ਖੇਲ ਰਚਾਏ । ਬੈਠ ਆਪ ਅਡੋਲ , ਸਿੱਖਾਂ ਨੂੰ ਦੇ ਜਣਾਏ । ਸੋਹੰ ਸ਼ਬਦ ਅਨਮੋਲ , ਕਲਜੁਗ ਨਾਸ ਕਰਾਏ । ਪੂਰਾ ਹੋਵੇ ਚੋਹਲ , ਸਤਿਗੁਰੂ ਜੁਗ ਉਲਟਾਏ । ਮਹਾਰਾਜ ਸ਼ੇਰ ਸਿੰਘ ਆਪ ਅਡੋਲ , ਜੋਤ ਸੰਗ ਜੋਤ ਮਿਲਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਆਪਣੀ ਜੋਤ ਪ੍ਰਗਟਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਆਪਣੀ ਜੋਤ ਜਗਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਮੰਗਲਾਚਾਰ ਕਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਸੰਗਤ ਦੀ ਪੈਜ ਰਖਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਬਿਦਰ ਦੀ ਪੈਜ ਰਖਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਦੁੱਖਾਂ ਦਾ ਨਾਸ ਕਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਜੀਵ ਜੰਤ ਤਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਭੁੱਲੇ ਮਾਰਗ ਪਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਡੁੱਬਦੇ ਲਏ ਤਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਹੋਏ ਦਿਆਲ ਦਰਸ ਦਿਖਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਆ ਕੇ ਭੋਗ ਲਗਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਸਿੱਖਾਂ ਦੀ ਲਾਜ ਰਖਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਸਿੱਖਾਂ ਸਿਰ ਛਤਰ ਝੁਲਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਗਣ ਗੰਧਰਬ ਸੀਸ ਨਿਵਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਤੇਤੀਸ ਕਰੋੜ ਵਿਚ ਚਰਨ ਆਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਸਿੱਖਾਂ ਤੇ ਫੁੱਲ ਬਰਸਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਪੁਸ਼ਪ ਵਰਖਾ ਆਪ ਕਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਅੰਮ੍ਰਿਤ ਬੂੰਦ ਮੁਖ ਚੁਆਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਮੇਘ ਬਰਖਾ ਆਪ ਕਰਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਪਕੜ ਅਹਲਿਆ ਨੂੰ ਚਰਨੀਂ ਲਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਇੰਦਰ ਸੀਸ ਝੁਕਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਬ੍ਰਹਮਾ ਦਾ ਮਾਣ ਗਵਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਧ੍ਰੂ ਵਿਚ ਸਮਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਸਵਰਨ ਨੂੰ ਮਾਣ ਦਵਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਪਾਲ ਸਿੰਘ ਸ੍ਰਿਸ਼ਟ ਉਪਾਏ ।  ਸਤਿਗੁਰ  ਸਚਖੰਡ ਬਣਾਇਆ , ਜਿਥੇ ਤੀਨ ਲੋਕ ਦੀ ਜੋਤ ਜਗਾਏ ।  ਸਤਿਗੁਰ  ਸਚਖੰਡ ਬਣਾਇਆ , ਕਲਜੁਗ ਵਿਚ ਨਿਹਕਲੰਕ ਅਖਵਾਏ ।  ਸਤਿਗੁਰ  ਸਚਖੰਡ ਬਣਾਇਆ , ਘਨਕਪੁਰੀ ਨੂੰ ਭਾਗ ਲਗਾਏ ।  ਸਤਿਗੁਰ  ਸਚਖੰਡ ਬਣਾਇਆ , ਬੁਗਿਆਂ  ਨੂੰ ਮਾਣ ਦਵਾਏ ।  ਸਤਿਗੁਰ  ਸਚਖੰਡ ਬਣਾਇਆ , ਜੇਠ ਪੰਜਵੀਂ ਕਲਸੀਂ ਖੇਲ ਰਚਾਏ ।  ਸਤਿਗੁਰ  ਸਚਖੰਡ ਬਣਾਇਆ , ਸੋਹੰ ਸ਼ਬਦ ਪ੍ਰਚਲਤ ਕਰਾਏ ।  ਸਤਿਗੁਰ  ਸਚਖੰਡ ਬਣਾਇਆ , ਵਾਹਵਾ ਸਤਿ ਸਤਿ ਸਤਿਜੁਗ ਵਰਤਾਏ ।  ਸਤਿਗੁਰ  ਸਚਖੰਡ ਬਣਾਇਆ , ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ । ਜੋ ਜਨ ਪ੍ਰਭ ਕੀ ਸਰਨੀ ਆਏ । ਗੁਰ ਸਾਚਾ ਸਚ ਦਇਆ ਕਮਾਏ । ਗੁਰ ਸੰਗਤ ਸੰਗ ਬੇਮੁਖ ਤਰਾਏ । ਜਿਉਂ ਹੋਵੇ ਚੰਦਨ ਨਿੰਮ ਮਹਿਕਾਏ । ਪਸੂ ਪਰੇਤੋਂ ਦੇਵ ਕਰ ਚਰਨ ਬਹਾਏ । ਕਲਜੁਗ ਦਿਤਾ ਮਾਣ , ਹੰਗਤਾ ਦੀ ਮੈਲ ਗਵਾਏ । ਸੋਹੰ ਸ਼ਬਦ ਸੁਜਾਨ , ਮਨੋਂ ਵਿਕਾਰ ਗਵਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕਲਜੁਗ ਵਿਚ ਆਏ ।