ਪੂਰੇ ਗੁਰ ਤੋਂ ਸਦ ਬਲਿਹਾਰੀ । ਦਰ ਆਇਆਂ ਦੀ ਪੈਜ ਸਵਾਰੀ । ਕੱਟੇ ਦੇਹ ਦੇ ਰੋਗ , ਸੋਹੰ ਕੀਤੀ ਕਾਰੀ । ਕਾਇਆ ਕੀਤੀ ਅਨਮੋਲ , ਸ਼ੇਰ ਸਿੰਘ
ਪੈਜ ਸਵਾਰੀ । ਬੈਠਾ ਪ੍ਰਭ ਅਡੋਲ , ਜਗਤ ਜੋਤ ਧਰਾ ਕੇ । ਦੇਵੇ ਸ਼ਬਦ ਅਮੋਲ , ਸਿੱਖਾਂ ਦੀ ਪੈਜ ਰਖਾ ਕੇ । ਮੇਰਾ ਨਾਮ ਅਤੋਲ , ਵੇਖੋ ਰਸਨਾ ਗਾ ਕੇ । ਜਾਏ ਹਉਮੇ ਰੋਗ , ਦਰ ਤੇ ਸੀਸ ਝੁਕਾ ਕੇ । ਮਿਲੇ ਸੋਭ ਅਮੋਲ , ਗੁਰ ਦਾ ਦਰਸ਼ਨ ਪਾ ਕੇ । ਬੈਠਾ ਸਿੰਘ ਅਣਭੋਲ , ਸਿੰਘਾਸਣ ਕਲਜੁਗ ਲਾ ਕੇ । ਪਾਇਆ ਮਮਤਾ ਚੋਲ , ਬੈਠਾ ਭੇਤ ਛੁਪਾ ਕੇ । ਵਿਛੜੇ ਲੈਂਦਾ ਮੇਲ , ਆਪਣਾ ਆਪ ਪ੍ਰਗਟਾ ਕੇ । ਬੁਝੀ ਦੀਪਕ ਦਏ ਜਲਾਏ , ਨੇਤਰੀ ਦਰਸ ਦਿਖਾ ਕੇ । ਸਿੱਖਾਂ ਸੰਗ ਹੈ ਮੇਲ , ਜੋਤ ਵਿਚ ਜੋਤ ਮਿਲਾ ਕੇ । ਮਹਾਰਾਜ ਸ਼ੇਰ ਸਿੰਘ ਸਦਾ ਅਡੋਲ , ਜਾਵੇ ਜੁਗ ਪਲਟਾ ਕੇ । ਈਸ਼ਰ ਆਪਣੀ ਬਣਤ ਬਣਾਏ । ਵਲ ਛਲ ਕਰ ਕੇ ਜਗਤ ਭੁਲਾਏ । ਈਸ਼ਰ ਜੋਤ ਕਾਇਆ ਪਲਟਾਏ । ਮਛ ਕਛ ਦੇ ਵਿਚ ਸਮਾਏ । ਨਾਭ ਵਿਚੋਂ ਬ੍ਰਹਮਾ ਪ੍ਰਗਟਾਏ । ਚਾਰ ਮੁਖ ਕਾ ਸੀਸ ਲਗਾਏ । ਚਾਰ ਵੇਦ ਕੰਨ ਰਾਗ ਸੁਣਾਏ । ਸ਼ਾਂਮ ਰਿਗ ਯੁਜਰ ਅਥਰਬਣ ਵੇਦ ਲਿਖਾਏ । ਫੇਰ ਹੋ ਕਿਰਪਾਲ , ਧ੍ਰੂ ਨੂੰ ਦਰਸ ਦਿਖਾਏ । ਬਾਲਕ ਹੋਏ ਦਿਆਲ , ਦਰ ਦੇ ਅੱਗੇ ਬਹਾਏ । ਕਲਜੁਗ ਹੋਈ ਕਲਿਆਣ , ਜੋਤ ਸੰਗ ਜੋਤ ਮਿਲਾਏ । ਕਿਰਪਾ ਕਰੇ ਕਰਤਾਰ , ਸਵਰਨ ਨੂੰ ਧਾਮ ਪੁਚਾਏ । ਪ੍ਰਗਟੇ ਜੋਤ ਆਪ , ਪ੍ਰਹਿਲਾਦ ਦੀ ਲਾਜ ਰਖਾਏ । ਧਾਰੇ ਕੀੜੀ ਰੂਪ , ਤਪਦੇ ਕੰਮ ਠਰਾਏ । ਪਲਟੇ ਕਾਇਆ ਆਪ , ਨਰ ਸਿੰਘ ਰੂਪ ਬਣਾਏ । ਓਹੋ ਈਸ਼ਰ ਜੋਤ , ਸਿੱਖ ਦੇ ਵਿਚ ਸਮਾਏ । ਸੋਹੰ ਸ਼ਬਦ ਬਬਾਣ , ਸਿੱਖਾਂ ਨੂੰ ਪਾਰ ਲੰਘਾਏ । ਪ੍ਰਭ ਬੜਾ ਬਲਵਾਨ , ਹਰਨਕਸ਼ਪ ਦਾ ਮਾਣ ਗਵਾਏ । ਕਰੇ ਪਕੜ ਦੋ ਫਾੜ , ਭਗਤ ਦੀ ਲਾਜ ਰਖਾਏ । ਪ੍ਰਗਟੇ ਕਾਇਆ ਆਪ , ਬ੍ਰਹਿਮਣ ਦਾ ਰੂਪ ਬਣਾਏ । ਬਲ ਰਾਜੇ ਘਰ ਯਗ , ਦਰ ਤੇ ਬੈਠਾ ਕਰੇ ਖੇਲ ਅਪਾਰ , ਮੁਖੋਂ ਚਾਰ ਵੇਦ ਸੁਣਾਏ । ਅੰਦਰ ਰਾਜੇ ਸੱਦਿਆ , ਮੰਗ ਸਵਾਮੀ ਜੋ ਤੁਧ ਭਾਏ । ਕਰਮਾਂ ਢਾਈ ਧਰਤ ਮੰਗ , ਪਿੱਛੇ ਦੇ ਤ੍ਰੈਲੋਅ ਨਾ ਆਏ । ਦੋ ਕਰਮਾਂ ਕਰ ਤਿੰਨ ਲੋਅ ਵਲ ਛਲ ਕਰ ਕੇ ਜਗਤ ਭੁਲਾਏ । ਕਰੇ ਖੇਲ ਅਪਾਰ , ਦੁਰਬਾਸ਼ਾ ਦਾ ਮਾਣ ਗਵਾਏ । ਚਕਰ ਸੁਦਰਸ਼ਨ ਬਾਣ , ਉਹਦੇ ਮਗਰ ਲਗਾਏ । ਲੱਜਿਆ ਰੱਖੇ ਆਪ , ਅੰਬਰੀਕ ਨੂੰ ਮਾਣ ਦਵਾਏ । ਪ੍ਰਭ ਆਪ ਮਿਹਰਵਾਨ , ਭਗਤਨ ਦੀ ਜੈ ਕਰਾਏ । ਪ੍ਰਭ ਸਦਾ ਬੇਅੰਤ , ਸੰਗਤ ਦੇ ਵਿਚ ਸਮਾਏ । ਕਰੇ ਬੇਨੰਤੀ ਸਾਧ ਸੰਗ , ਗੁਰ ਪੂਰਾ ਕਰ ਸਚ ਵਖਾਏ । ਲੱਜਿਆ ਰੱਖੇ ਰਾਣੀ ਤਾਰਾ ਦੀ , ਜੋੜੀ ਜੋੜ ਵਖਾਏ । ਹਰੀ ਚੰਦ ਦਾ ਤੋੜ ਹੰਕਾਰ , ਸੱਚਾ ਦਰ ਵਖਾਏ । ਈਸ਼ਰ ਜਗਤ ਉਧਾਰ , ਜੁਗੋ ਜੁਗ ਦੇਹ ਪਲਟਾਏ । ਭਗਤਨ ਦੇ ਵਡਿਆਈ , ਜਗਤ ਨੂੰ ਨਾਮ ਦਿਵਾਏ । ਰਾਮ ਅਵਤਾਰ ਸਦਾ ਹੈ ਮਨ ਰੰਗ ਲਗਾਏ । ਦੇ ਕੇ ਦਰਸ ਅਪਾਰ , ਖਾਲੀ ਕੁੰਡ ਕਰਾਏ । ਈਸ਼ਰ ਜਗਤ ਉਧਾਰ , ਜੁਗੋ ਜੁਗ ਜੋਤ ਜਗਾਏ । ਦੇਵੇ ਦਰਸ ਅਪਾਰ , ਖਾਲੀ ਕੁੰਡ ਕਰਾਏ । ਮਹਾਰਾਜ ਸ਼ੇਰ ਸਿੰਘ ਆਪ ਅਵਤਾਰ , ਕਲਜੁਗ ਨਾਸ ਕਰਾਏ । ਗੁਰਸੰਗਤ ਗੁਰ ਮਾਣ ਦਵਾਇਆ , ਜਿਥੇ ਬੈਠਾ ਜੋਤ ਜਗਾਏ । ਗੁਰਸੰਗਤ ਗੁਰ ਮਾਣ ਦਿਵਾਇਆ । ਸੋਹੰ ਸ਼ਬਦ ਨਾਮ ਦਿਵਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਪਾਪੀ ਮੁਗਧ ਅੰਞਾਣ ਤਰਾਏ । ਗੁਰਸੰਗਤ ਗੁਰ ਮਾਣ ਦਵਾਇਆ , ਵਿਛੜੇ ਕਲਜੁਗ ਲਏ ਮਿਲਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਮਦਿ ਮਾਸ ਨੇੜ ਨਾ ਆਏ । ਗੁਰਸੰਗਤ ਗੁਰ ਮਾਣ ਦਿਵਾਇਆ, ਅੰਮ੍ਰਿਤ ਬੂੰਦ ਆ ਮੁੱਖ ਚਵਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਦੇਵੀਆਂ ਉਪਰ ਦਇਆ ਕਮਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਸਰਨ ਪੜੇ ਦੀ ਲਾਜ ਰਖਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਗਰਭ ਰੋਗ ਨਸ਼ਟ ਹੋ ਜਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਦੇ ਦਰਸ ਪਾਰ ਲੰਘਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਕਲਜੁਗ ਵਾ ਨੇੜ ਨਾ ਆਏ । ਗੁਰਸੰਗਤ ਗੁਰ ਮਾਣ ਦਿਵਾਇਆ , ਹੋਏ ਵਿਸਮਾਦ ਚਰਨ ਮਿਲਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਵਾਂਗ ਦਰੋਪਤ ਲਾਜ ਰਖਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਦੁਖੀ ਜੀਵ ਨਾ ਕੋਏ ਬਿਲਲਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਹੋ ਪ੍ਰਤੱਖ ਦਰਸ ਦਿਖਾਏ । ਗੁਰਸੰਗਤ ਗੁਰ ਮਾਣ ਦਿਵਾਇਆ , ਅਚੁੱਤ ਪਾਰਬ੍ਰਹਮ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਹੋਏ ਸਹਾਏ । ਦਰ ਆਏ ਪ੍ਰਵਾਨ , ਜਿਨ੍ਹਾਂ ਮੇਰਾ ਨਾਮ ਚਿਤਾਰਿਆ । ਦਰ ਆਏ ਪ੍ਰਵਾਨ , ਜਿਨ੍ਹਾਂ ਚਰਨ