G01L33 ੨੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਰਣਜੀਤ ਕੌਰ ਦੇ ਗ੍ਰਹਿ ਬਚਨ ਹੋਏ

          ਸਤਿਜੁਗ ਲਾਇਆ ਆਣ , ਪ੍ਰਗਟ ਕ੍ਰਿਸ਼ਨ ਮੁਰਾਰੀ । ਸਤਿਜੁਗ ਲਾਇਆ ਆਣ , ਨਿਰੰਜਣ  ਜੋਤ ਅਪਾਰੀ । ਸਤਿਜੁਗ ਲਾਇਆ

ਆਣ , ਜੋਤ ਕਲ ਵਿਚ ਧਾਰੀ । ਸਤਿਜੁਗ ਲਾਇਆ ਆਣ , ਹਉਮੇ ਕਟ ਬਿਮਾਰੀ । ਸਤਿਜੁਗ ਲਾਇਆ ਆਣ , ਸੋਹੰ ਕੀਤੀ ਕਾਰੀ । ਸਤਿਜੁਗ ਲਾਇਆ ਆਣ , ਭਗਤਾਂ ਦੀ ਪੈਜ ਸਵਾਰੀ । ਸਤਿਜੁਗ ਲਾਇਆ ਆਣ , ਦਰ ਸਖੀਆਂ ਮੰਗਲਚਾਰੀ । ਸਤਿਜੁਗ ਲਾਇਆ ਆਣ , ਸਿੰਘਾਰ ਵੱਡੇ ਹੰਕਾਰੀ । ਸਤਿਜੁਗ ਲਾਇਆ ਆਣ , ਚਾਰ ਵਰਨ ਇਕ ਸਮਾਰੀ । ਸਤਿਜੁਗ ਲਾਇਆ ਆਣ , ਬ੍ਰਹਮ ਸਰੂਪ ਸਭ ਜੀਵ ਚਿਤਾਰੀ । ਸਤਿਜੁਗ ਲਾਇਆ ਆਣ , ਜੀਵ ਜੋਤ ਅਧਾਰੀ । ਸਤਿਜੁਗ ਲਾਇਆ ਆਣ , ਮਹਾਰਾਜ ਸ਼ੇਰ ਸਿੰਘ ਨਿਰੰਕਾਰੀ । ਪ੍ਰਭ ਦਰਸ਼ਨ ਸਰਬ ਸੁਖ ਪਾਏ । ਪ੍ਰਭ ਦਰਸ਼ਨ ਮਨ ਦੀ ਮੈਲ ਗਵਾਏ । ਪ੍ਰਭ ਦਰਸ਼ਨ ਜੀਵ ਜੰਤ ਤਰਾਏ । ਪ੍ਰਭ ਦਰਸ਼ਨ ਵਿਚ ਨਰਕ ਨਾ ਜਾਏ । ਪ੍ਰਭ ਦਰਸ਼ਨ ਗੁਰ ਪੁਰੀ ਸਿਧਾਏ । ਪ੍ਰਭ ਦਰਸ਼ਨ ਮਨ ਧੀਰ ਧਰਾਏ । ਪ੍ਰਭ ਦਰਸ਼ਨ ਯਤ ਸਤਿ ਰਹਿ ਜਾਏ । ਪ੍ਰਭ ਦਰਸ਼ਨ ਕਾਮ ਕਰੋਧ ਨਾ ਸਤਾਏ । ਪ੍ਰਭ ਦਰਸ਼ਨ ਲੋਭ ਹੰਕਾਰ ਗਵਾਏ । ਪ੍ਰਭ ਦਰਸ਼ਨ ਸਚ ਸੁੱਚ ਵਰਤਾਏ । ਪ੍ਰਭ ਦਰਸ਼ਨ ਜਮ ਕਾਲ ਨਾ ਖਾਏ । ਪ੍ਰਭ ਦਰਸ਼ਨ ਗੁਰ ਸੇਵ ਕਮਾਏ । ਪ੍ਰਭ ਦਰਸ਼ਨ ਮਦਿ ਮਾਸ ਤਜਾਏ । ਪ੍ਰਭ ਦਰਸ਼ਨ ਚਰਨ ਕਵਲ ਸਮਾਏ । ਪ੍ਰਭ ਦਰਸ਼ਨ ਵਾਂਗ ਚੰਦਨ ਮਹਿਕਾਏ । ਪ੍ਰਭ ਦਰਸ਼ਨ ਅਚਰਜ ਵਿਚ ਅਚਰਜ਼ ਮਿਲਾਏ । ਪ੍ਰਭ ਦਰਸ਼ਨ ਵਿਸਮਾਦੇ ਵਿਸਮਾਦ ਸਮਾਏ । ਪ੍ਰਭ ਦਰਸ਼ਨ ਘਰ ਸਾਚਾ ਪਾਏ । ਪ੍ਰਭ ਦਰਸ਼ਨ ਫਿਰ ਜਗਤ ਨਾ ਆਏ । ਪ੍ਰਭ ਦਰਸ਼ਨ ਜੋਤੀ ਜੋਤ ਸਮਾਏ । ਪ੍ਰਭ ਦਰਸ਼ਨ ਸੋਹੰ ਸ਼ਬਦ ਪਾਏ । ਪ੍ਰਭ ਦਰਸ਼ਨ ਮਹਾਰਾਜ ਸ਼ੇਰ ਸਿੰਘ ਚਰਨੀਂ ਲਾਏ । ਚਰਨ ਕਵਲ ਪ੍ਰਭ ਰਾਖੋ ਪ੍ਰੀਤ । ਗੁਰ ਪੂਰਾ ਹੈ ਠਾਂਡਾ ਸੀਤ । ਸਦਾ ਅਡੋਲ ਸਦਾ ਅਤੀਤ । ਸੋਹੰ ਸ਼ਬਦ ਜਗਤ ਹੈ ਜੀਤ । ਝੂਠਾ ਸੰਸਾਰ ਬਾਲੂ ਕੀ ਭੀਤ । ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤ । ਪਤਿਤ ਪਾਵਣ ਭੈ ਭੰਜਨ । ਹੰਕਾਰ ਨਿਵਾਰਨ ਹੈ ਭਵ ਖੰਡਨ । ਜੋਤ ਸਰੂਪ ਤ੍ਰੈਲੋਕੀ ਨੰਦਨ । ਗੁਰਸਿਖ ਦਾਨ ਦਰਸ ਗੁਰ ਮੰਗਣ । ਗੁਰ ਪੂਰਾ ਸਭ ਤੋੜੇ ਬੰਧਨ । ਮੇਰਾ ਸਿੱਖ ਕਲ ਵਿਚ ਪ੍ਰਭਾਸ ਜਿਉਂ ਚੰਦਨ । ਮੈਂ ਹਾਂ ਕ੍ਰਿਸ਼ਨ ਮੁਰਾਰ ਮਨੋਹਰ ਮੁਕੰਦਨ । ਮੈਂ ਹਾਂ ਸਦ ਕਿਰਪਾਲ ਭਗਤ ਭੈ ਭੰਜਨ । ਸੋਹੰ ਸ਼ਬਦ ਦੇ ਕੇ ਗਿਆਨ , ਗੁਰਸਿਖਾਂ ਮਨ ਚਾੜ੍ਹੀ ਰੰਗਣ । ਪ੍ਰਗਟੀ ਜੋਤ ਆਪ ਭਗਵਾਨ , ਮਹਾਰਾਜ ਸ਼ੇਰ ਸਿੰਘ ਸਦ ਰੰਗ ਬਿਰੰਗਨ । ਸਤਿਜੁਗ ਧਰਿਆ ਨਾਉਂ , ਜੋਤ ਰੂਪ ਵਟਾਇਆ । ਸਤਿਜੁਗ ਧਰਿਆ ਨਾਉਂ , ਨਿਹਕਲੰਕ ਅਖਵਾਇਆ । ਸਤਿਜੁਗ ਧਰਿਆ ਨਾਉਂ , ਸੋਹੰ ਸ਼ਬਦ ਸੁਣਾਇਆ । ਸਤਿਜੁਗ ਧਰਿਆ ਨਾਉਂ , ਬ੍ਰਹਮ ਦਾ ਭੇਤ ਖੁਲ੍ਹਾਇਆ । ਸਤਿਜੁਗ ਧਰਿਆ ਨਾਉਂ , ਖੰਡ ਬ੍ਰਹਿਮੰਡ ਅਲਾਇਆ । ਸਤਿਜੁਗ ਧਰਿਆ ਨਾਉਂ , ਜੁਗ ਚੌਥਾ ਉਲਟਾਇਆ । ਸਤਿਜੁਗ ਧਰਿਆ ਨਾਉਂ , ਪ੍ਰਭ ਨੇ ਤੇਜ ਵਧਾਇਆ । ਸਤਿਜੁਗ ਧਰਿਆ ਨਾਉਂ , ਮਦਿ ਮਾਸ ਸਭ ਨਸ਼ਟ ਕਰਾਇਆ । ਸਤਿਜੁਗ ਧਰਿਆ ਨਾਉਂ , ਕੁੰਭੀ ਨਰਕ ਨੂੰ ਉਨ੍ਹਾਂ ਨੂੰ ਪਾਇਆ । ਸਤਿਜੁਗ ਧਰਿਆ ਨਾਉਂ , ਜਿਨ੍ਹਾਂ ਨੇ ਰਸਨਾ ਲਾਇਆ । ਸਤਿਜੁਗ ਧਰਿਆ ਨਾਉਂ , ਆਪਣਾ ਆਪ ਛੁਪਾਇਆ । ਸਤਿਜੁਗ ਧਰਿਆ ਨਾਉਂ , ਬੇਮੁਖਾਂ ਤੋਂ ਮੁਖ ਭਵਾਇਆ । ਸਤਿਜੁਗ ਧਰਿਆ ਨਾਉਂ , ਗੁਰਸਿਖਾਂ ਨੂੰ ਦਰਸ