G01L34 ੨੨ ਵਿਸਾਖ ੨੦੦੭ ਬਿਕ੍ਰਮੀ

     ਸੋਹੰ ਸ਼ਬਦ ਪ੍ਰਭ ਨਾਮ ਚਿਤਾਰੇ । ਸੋਹੰ ਸ਼ਬਦ ਪ੍ਰਭ ਜਗਤ ਉਧਾਰੇ । ਸੋਹੰ ਸ਼ਬਦ ਦਰਸ ਰਾਮ

ਅਵਤਾਰੇ । ਸੋਹੰ ਸ਼ਬਦ ਕ੍ਰਿਸ਼ਨ ਮੁਰਾਰੇ । ਸੋਹੰ ਸ਼ਬਦ ਸਭ ਸਿਖਨ ਤਾਰੇ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਨਿਮਸਕਾਰੇ । ਸੋਹੰ ਸ਼ਬਦ ਜਮ ਦੂਤ ਨਾ ਮਾਰੇ । ਸੋਹੰ ਸ਼ਬਦ ਪ੍ਰਭ ਚਰਨ ਦਰਸਾਰੇ । ਸੋਹੰ ਸ਼ਬਦ ਹੋਏ ਗਿਆਨ ਉਜਿਆਰੇ । ਸੋਹੰ ਸ਼ਬਦ ਰਸਨਾ ਜੀਵ ਉਚਾਰੇ । ਸੋਹੰ ਸ਼ਬਦ ਪੇਖੇ ਸਚ ਦਵਾਰੇ । ਸੋਹੰ ਸ਼ਬਦ ਕਰ ਪਾਰ ਉਤਾਰੇ । ਸੋਹੰ ਸ਼ਬਦ ਸਦਾ ਨਿਮਸਕਾਰੇ । ਸੋਹੰ ਸ਼ਬਦ ਕੋਟ ਅਪਰਾਧੀ ਤਾਰੇ । ਸੋਹੰ ਸ਼ਬਦ ਜੀਵ ਬੈਕੁੰਠ ਸਿਧਾਰੇ । ਸੋਹੰ ਸ਼ਬਦ ਜਪੇ ਜਗਤ ਨਿਆਰੇ । ਸੋਹੰ ਸ਼ਬਦ ਮੁਕੰਦ ਮੁਰਾਰੇ । ਸੋਹੰ ਸ਼ਬਦ ਜਗਦੀਸ਼ਰ ਤਾਰੇ । ਸੋਹੰ ਸ਼ਬਦ ਜੋਤੀ ਜੋਤ ਸਮਾਰੇ । ਸੋਹੰ ਸ਼ਬਦ ਜਮ ਡੰਡ ਨਾ ਮਾਰੇ । ਸੋਹੰ ਸ਼ਬਦ ਸਤਿਜੁਗ ਪੈਜ ਸਵਾਰੇ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਚਨਾ ਉਚਾਰੇ । ਸੋਹੰ ਸ਼ਬਦ ਗੁਰ ਗਿਆਨ ਦਵਾਇਆ । ਸੋਹੰ ਸ਼ਬਦ ਗੁਰ ਸਤਿਜੁਗ ਸੁਣਾਇਆ । ਸੋਹੰ ਸ਼ਬਦ ਭਗਤਨ ਦਾਨ ਦਵਾਇਆ । ਸੋਹੰ ਸ਼ਬਦ ਜੀਵਣ ਮੁਕਤ ਕਰਾਇਆ । ਸੋਹੰ ਸ਼ਬਦ ਅਗਿਆਨ ਅੰਧੇਰ ਗਵਾਇਆ । ਸੋਹੰ ਸ਼ਬਦ ਜਗਤ ਤਰਾਇਆ । ਸੋਹੰ ਸ਼ਬਦ ਚੁਰਾਸੀ ਗੇੜ ਮੁਕਾਇਆ । ਸੋਹੰ ਸ਼ਬਦ  ਸਤਿਗੁਰ ਸੰਗ ਮਿਲਾਇਆ । ਸੋਹੰ ਸ਼ਬਦ ਅਨਹਦ ਰਾਗ ਸੁਣਾਇਆ । ਸੋਹੰ ਸ਼ਬਦ ਗਰਭ ਜੂਨ ਤਜਾਇਆ । ਸੋਹੰ ਸ਼ਬਦ ਭਗਤਨ ਸੰਗ ਰਲਾਇਆ । ਸੋਹੰ ਸ਼ਬਦ ਜਿਨ ਰਸਨਾ ਗਾਇਆ । ਸੋਹੰ ਸ਼ਬਦ ਨਰ ਨਰਾਇਣ ਦਰਸਾਇਆ । ਸੋਹੰ ਸ਼ਬਦ ਸਤਿਜੁਗ ਜਹਾਜ ਬਣਾਇਆ । ਸੋਹੰ ਸ਼ਬਦ ਗੁਰਮੁਖਾਂ ਨੂੰ ਪਾਰ ਲੰਘਾਇਆ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਮਿਲਾਇਆ । ਸੋਹੰ ਸ਼ਬਦ ਜੀਵ ਦਾ ਭੇਤ ਖੁਲ੍ਹਾਇਆ । ਸੋਹੰ ਸ਼ਬਦ ਜੋਤ ਸਰੂਪ ਦਰਸਾਇਆ । ਸੋਹੰ ਸ਼ਬਦ ਕਲਜੁਗ ਡੰਕ ਵਜਾਇਆ । ਸੋਹੰ ਸ਼ਬਦ ਸਦ ਉਤਮ ਰਖਾਇਆ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ । ਜਪੋ ਸੋਹੰ ਮਨ ਆਤਮ ਸੂਖ । ਜਪੋ ਸੋਹੰ ਨਾ ਬਿਆਪੇ ਦੂਖ । ਜਪੋ ਸੋਹੰ ਮਿਲੇ ਪ੍ਰਭ ਭੂਪ । ਜਪੋ ਸੋਹੰ ਪੇਖੋ ਦਰਸ ਅਨੂਪ । ਜਪੋ ਸੋਹੰ ਪ੍ਰਗਟੇ ਜੋਤ ਸਰੂਪ । ਜਪੋ ਸੋਹੰ ਮਿਲੇ ਮਹਾਰਾਜ ਸ਼ੇਰ ਸਿੰਘ ਵਿਚ ਅੰਧ ਕੂਪ । ਸੋਹੰ ਸ਼ਬਦ ਸੁਰਤ ਜੋ ਲਾਏ । ਸੋਹੰ ਸ਼ਬਦ ਗੁਰ ਦਰਸ ਦਿਖਾਏ । ਸੋਹੰ ਸ਼ਬਦ ਸਤਿਜੁਗ ਮੰਤਰ ਜਪਾਏ । ਸੋਹੰ ਸ਼ਬਦ ਗੁਰ ਨਿਰੰਤਰ ਵਜਾਏ । ਸੋਹੰ ਸ਼ਬਦ ਸਭ ਭਸਮੰਤਰ ਹੋ ਜਾਏ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਜੁਗਾ ਜੁਗੰਤਰ ਰਹਿ ਜਾਏ । ਸੋਹੰ ਸ਼ਬਦ ਜਪਾਇਆ ਆਣ , ਈਸ਼ਰ ਜੋਤ ਪ੍ਰਗਟਾ ਕੇ । ਸੋਹੰ ਸ਼ਬਦ ਜਪਾਇਆ ਆਣ , ਕਲ ਦਾ ਕਾਲ ਕਰਾ ਕੇ । ਸੋਹੰ ਸ਼ਬਦ ਜਪਾਇਆ ਆਣ , ਸਿੱਖਨ ਵਿਚ ਆਸਣ ਲਾ ਕੇ । ਸੋਹੰ ਸ਼ਬਦ ਜਪਾਇਆ ਆਣ , ਸੰਗਤ ਗਿਰਦ ਬਹਾ ਕੇ । ਸੋਹੰ ਸ਼ਬਦ ਜਪਾਇਆ ਆਣ , ਸਤਿਜੁਗ ਸੱਚਾ ਨਾ ਕੇ । ਸੋਹੰ ਸ਼ਬਦ ਜਪਾਇਆ ਆਣ , ਨਾਮ ਆਪਣਾ ਰਸਨਾ ਜਪਾ ਕੇ । ਸੋਹੰ ਸ਼ਬਦ ਜਪਾਇਆ ਆਣ , ਪ੍ਰਭ ਨੇ ਭੇਸ ਵਟਾ ਕੇ । ਸੋਹੰ ਸ਼ਬਦ ਜਪਾਇਆ ਆਣ , ਦੇਹ ਵਿਚ ਜੋਤ ਜਗਾ ਕੇ । ਸੋਹੰ ਸ਼ਬਦ ਜਪਾਇਆ ਆਣ , ਅੰਮ੍ਰਿਤ ਮੁਖ ਚਵਾ ਕੇ । ਸੋਹੰ ਸ਼ਬਦ ਜਪਾਇਆ ਆਣ , ਸਚ ਸੁੱਚ ਵਰਤਾ ਕੇ । ਸੋਹੰ ਸ਼ਬਦ ਜਪਾਇਆ ਆਣ , ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ । ਸੋਹੰ ਸ਼ਬਦ ਜਪਾਇਆ ਆਣ , ਮਾਤ ਪਤਾਲ ਆਕਾਸ਼ ਥਿਰ ਰਹਾ ਕੇ । ਸੋਹੰ ਸ਼ਬਦ ਜਪਾਇਆ ਆਣ , ਬਾਸ਼ਕ ਦੀ ਸੇਜ ਤਜਾ ਕੇ । ਸੋਹੰ ਸ਼ਬਦ ਜਪਾਇਆ ਆਣ , ਬੈਕੁੰਠ ਧਾਮ ਚੋਂ ਆ ਕੇ । ਸੋਹੰ ਸ਼ਬਦ ਜਪਾਇਆ ਆਣ , ਕ੍ਰਿਸ਼ਨ ਭੇਸ ਵਟਾ ਕੇ । ਸੋਹੰ ਸ਼ਬਦ ਜਪਾਇਆ ਆਣ , ਨਿਹਕਲੰਕ ਅਖਵਾ ਕੇ । ਸੋਹੰ ਸ਼ਬਦ ਜਪਾਇਆ ਆਣ , ਪੱਲਾ ਜਗਤ ਫਿਰਾ ਕੇ । ਸੋਹੰ ਸ਼ਬਦ ਜਪਾਇਆ ਆਣ , ਬੇਮੁਖਾਂ ਤੋਂ ਮੁੱਖ ਛੁਪਾ ਕੇ । ਸੋਹੰ ਸ਼ਬਦ ਜਪਾਇਆ ਆਣ , ਵਿਛੜੇ ਚਰਨੀਂ ਲਾ ਕੇ । ਸੋਹੰ ਸ਼ਬਦ ਜਪਾਇਆ ਆਣ , ਪਤਿਤ ਪਾਪੀ ਤਰਾ ਕੇ । ਸੋਹੰ ਸ਼ਬਦ ਜਪਾਇਆ ਆਣ , ਰਾਮ ਰਘੁਨਾਥ ਅਖਵਾ ਕੇ । ਸੋਹੰ ਸ਼ਬਦ ਜਪਾਇਆ ਆਣ , ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ । ਸੋਹੰ ਸ਼ਬਦ ਸਤਿਜੁਗ ਬਬਾਨ । ਸੋਹੰ ਸ਼ਬਦ ਦੇਵੇ ਗੁਣੀ ਨਿਧਾਨ । ਸੋਹੰ ਸ਼ਬਦ ਹੋਵੇ ਭਗਤ ਪ੍ਰਵਾਨ । ਸੋਹੰ ਸ਼ਬਦ ਸਤਿਜੁਗ ਦਾ ਗਿਆਨ । ਸੋਹੰ ਸ਼ਬਦ ਘਰ ਠਾਂਡਾ ਪਾਣ । ਸੋਹੰ ਸ਼ਬਦ ਮੇਲੇ ਭਗਵਾਨ । ਸੋਹੰ ਸ਼ਬਦ ਭਗਤ ਦੀਬਾਣ । ਸੋਹੰ ਸ਼ਬਦ ਪ੍ਰਭ ਸਰੂਪ ਪਛਾਣ । ਜਗਤ ਸੁਹਾਇਆ ਸੀਸ , ਕੇਸ ਚਵਰ ਝੁਲਾਏ । ਜਗਤ ਸੁਹਾਇਆ ਸੀਸ , ਚਰਨੀਂ ਸੇਵ ਕਮਾਏ । ਜਗਤ ਸੁਹਾਇਆ ਸੀਸ , ਧੂੜ ਗੁਰ ਚਰਨ ਲਗਾਏ । ਜਗਤ ਸੁਹਾਇਆ ਸੀਸ , ਪ੍ਰਭ ਦੀ ਸੇਵ ਕਮਾਏ । ਜਗਤ ਸੁਹਾਇਆ ਸੀਸ , ਜਗਤ ਨਾਮ ਤਰਾਏ । ਜਗਤ ਸੁਹਾਇਆ ਸੀਸ , ਦੁਸ਼ਟਨ ਅਗਨ ਜਲਾਏ । ਜਗਤ ਤਰਾਇਆ ਸੀਸ , ਗੁਰ ਦਰਸ਼ਨ ਪਾਏ । ਜਗਤ ਤਰਾਇਆ ਸੀਸ , ਮਹਾਰਾਜ ਸ਼ੇਰ ਸਿੰਘ ਪੈਜ ਰਖਾਏ ।