ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਗਗਨ ਪਾਤਾਲ ਵਿਚ ਮਾਤ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਭ ਅਬਿਨਾਸ਼ੀ
ਘਰ ਮੇਂ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਪ੍ਰਭ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਬ੍ਰਹਿਮੰਡ ਘਰ ਠਾਂਡੇ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜਗਨ ਨਾਥ ਗੋਪਾਲ ਬੀਠਲਾ ਘਰ ਮੇਂ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਸਾਰਥੀ ਆ ਸਤਿਜੁਗ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲੂ ਕਾਲ ਕਰ ਸੋਹੰ ਸ਼ਬਦ ਸੁਣਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵੇ ਮਾਣ ਆਪ ਗੁਰ ਪੂਰਾ ਚਰਨ ਕਵਲ ਦੇ ਵਿਚ ਬਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗਿਆਨ ਜੋਤ ਹਿਰਦਾ ਪ੍ਰਭ ਸਿੰਘ ਜੋਤ ਜਗਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵੇ ਖੋਲ੍ਹ ਕਿਵਾੜ, ਅੰਮ੍ਰਿਤ ਬੂੰਦ ਮੁਖ ਚੁਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰਸਿਖਾਂ ਦੇਵੇ ਮਾਣ ਝਿਰਨਾਂ ਨਿਝਰੋਂ ਝਿਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋਹੰ ਜਪੇ ਨਾਉਂ ਕਵਲ ਮੁਖ ਖੁਲ੍ਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਜਪੇ ਨਾਉਂ ਦਸਵਾਂ ਦਵਾਰ ਪ੍ਰਭ ਦਰਸਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋ ਬੂਝੇ ਜਿਨ ਸ਼ਰਨੀ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਆਪਣਾ ਭੇਤ ਨਾ ਕਿਸੇ ਬਤਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਖਾਣੀ ਬਾਣੀ ਗਗਨ ਪਤਾਲ ਰਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੈਠ ਅਡੋਲ ਜੀਵ ਜੰਤ ਸਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਾਨਸ ਜਨਮ ਦਿਤਾ ਰੋਲ ਗੁਰ ਪੂਰੇ ਦੀ ਸਰਨੀ ਨਾ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦਰ ਆਏ ਪ੍ਰਵਾਨ ਜਿਨ੍ਹਾਂ ਗੁਰਮੁਖਾਂ ਗੁਰ ਨਾਮ ਧਿਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸਾਹਿਬ ਅਡੀਠ ਜਿਸ ਇਹ ਖੇਲ ਰਚਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੈਠਾ ਸਵੱਛ ਸਰੂਪ ਨਹੀਂ ਊਂ ਪਰਦਾ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੰਸਾ ਕਰੇ ਦੂਰ ਦੁੱਖ ਕਲੇਸ਼ ਦਾ ਨਾਸ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪਾਪੀ ਅਪਰਾਧੀ ਕੀਤੇ ਚੂਰ ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲੂ ਕਾਲ ਨਿਹਕਲੰਕ ਹੋ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰ ਸੰਗਤ ਗੁਰ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਟੁੱਟੀ ਗੰਢੇ ਆਣ ਗੁਰ ਵਿਛੜਿਆਂ ਗੁਰ ਮੇਲ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਵਿਛੜੇ ਜੁਗ ਚਾਰ ਅੰਤ ਕਲੂ ਪ੍ਰਭ ਮੇਲ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਗਟ ਜੋਤ ਆਕਾਰ ਵਾਹਵਾ ਸਤਿਜੁਗ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬ੍ਰਹਮਾ ਵਿਸ਼ਨ ਮਹੇਸ਼ ਦਰ ਖੜ੍ਹੇ ਸੀਸ ਝੁਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕੋਟ ਬ੍ਰਹਿਮੰਡ ਦਾਤਾ ਘਰ ਮਾਹਿ ਪਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੰਸਾ ਕੀਤਾ ਦੂਰ ਭਰਮ ਭਉ ਚੁਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਚਲ ਆਓ ਹਜ਼ੂਰ ਜਿਨ੍ਹਾਂ ਮਨ ਭੇਖ ਵਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਭ ਤੋਲੇ ਪੂਰੇ ਤੋਲ ਨਹੀਂਓ ਮੁਖ ਛੁਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇ ਕੇ ਸੋਹੰ ਗਿਆਨ ਚਾਰ ਵਰਨ ਉਪਦੇਸ਼ ਦਿਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਆਪ ਜਗਤ ਜੋਤ ਜਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਭਗਤ ਉਧਾਰ ਆਪ ਗੁਰਸਿਖਾਂ ਸਿਰ ਹੱਥ ਟਿਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੇਮੁਖਾਂ ਆਈ ਹਾਰ, ਮਦਿ ਮਾਸ ਅਹਾਰ ਬਣਾਇਆ। ਗੁਰ ਸੰਗਤ ਮਿਲ