G01L039 ੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ

ਸਿਰ ਤੇ ਛਤਰ ਝੁਲਾਇਆ। ਦਰਗਾਹ ਦਿਤਾ ਮਾਣ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਹੋਏ ਭਵਜਲ ਪਾਰ, ਜਿਨ੍ਹਾਂ ਗੁਰ ਨਾਮ ਧਿਆਇਆ। ਦੇ ਕੇ ਦਰਸ ਅਪਾਰ, ਕਲਜੁਗ ਆਣ ਤਰਾਇਆ। ਮਹਾਰਾਜ ਸ਼ੇਰ ਸਿੰਘ ਨਿਰਾਹਾਰ, ਜੋਤ ਰੂਪ ਸਮਾਇਆ। ਜੋਤੀ ਜੋਤ ਅਗੰਮ ਕਿਸੇ ਭੇਦ ਨਾ ਪਾਇਆ। ਗੁਰਮੁਖਾਂ ਦੇ ਬੁਝਾਏ, ਜਿਨ੍ਹਾਂ ਦਰ ਤੇ ਸੀਸ ਝੁਕਾਇਆ। ਗੁਰ ਪੁਰੀ ਗੁਰ ਧਾਮ ਬਣਾਇਆ। ਜਿਥੇ ਈਸ਼ਰ ਜੋਤ ਪ੍ਰਗਟਾਇਆ । ਰਲ ਮਿਲ ਸਖੀਆਂ ਮੰਗਲ ਗਾਇਆ। ਗੁਰ ਸੰਗਤ ਪ੍ਰਭ ਰਿਦੇ ਧਿਆਇਆ। ਪਲੰਘ ਉਠਾਇਆ ਸੀਸ, ਝੂਲਾ ਝੂਲ ਹਿਲਾਇਆ। ਕਰ ਕੇ ਖੇਲ ਅਪਾਰ, ਧੱਕਾ ਜਗਤ ਨੂੰ ਲਾਇਆ। ਡੁੱਬਦੇ ਲਾਏ ਪਾਰ, ਜਿਨ੍ਹਾਂ ਗੁਰ ਦਰਸ ਦਿਖਾਇਆ। ਮੋਰ ਖੰਭ ਗੁਰ ਚਵਰ ਲੈ, ਗੁਰਸਿਖਾਂ ਸਿਰ ਝੁਲਾਇਆ। ਦੁੱਖ ਖੰਡਣਹਾਰ ਪ੍ਰਭ ਪੂਰਾ, ਦੇਹ ਕਸ਼ਟ ਸਭ ਨਾਸ ਕਰਾਇਆ। ਹੋਏ ਕਿਰਪਾਲ ਪ੍ਰਭ ਦਿਤਾ ਦਾਨ, ਸੋਹੰ ਸ਼ਬਦ ਕਾਇਆ ਕੰਚਨ ਰੋਗ ਗਵਾਇਆ। ਜੋ ਜਨ ਸਿਮਰੇ ਮੇਰਾ ਨਾਉਂ, ਭੈ ਭਿਆਨਕ ਵਿਚ ਹੋਏ ਸਹਾਇਆ। ਮੈਂ ਆਪ ਪੂਰਨ ਪੁਰਖ ਪਰਮੇਸ਼ਰ, ਮਾਤ ਪਾਤਾਲ ਆਕਾਸ਼ ਸੁਹਾਇਆ। ਮੇਰੀ ਜੋਤ ਸਦਾ ਅਡੋਲ, ਤੀਨ ਲੋਕ ਦੇ ਵਿਚ ਸਮਾਇਆ । ਐਸਾ ਮੇਰਾ ਨਾਮ ਨਿਰਾਲਾ, ਬਿਨ ਭਗਤਾਂ ਕਿਸੇ ਹੱਥ ਨਾ ਆਇਆ । ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ, ਦਰ ਆਇਆਂ ਦਾ ਦੁੱਖ ਗਵਾਇਆ। ਘਟ ਘਟ ਵਾਸੀ ਸਰਬ ਨਿਵਾਸੀ, ਕਲਜੁਗ ਦਾ ਅੰਤ ਕਰਾਇਆ। ਜਪਾਵੇ ਸੋਹੰ ਨਾਮ, ਦਰਗਾਹ ਵਿਚ ਤਰਾਇਆ। ਬੇਮੁੱਖਾਂ ਆਈ ਹਾਰ, ਨਿੰਦਕਾਂ ਸਿਰ ਛਾਹੀ ਪਾਇਆ। ਗੁਰਸਿਖਾਂ ਮਨ ਵਿਚਾਰ, ਪੂਰਾ ਸਤਿਗੁਰ ਘਰ ਮੇਂ ਪਾਇਆ । ਆਪਣਾ ਸਤਿਗੁਰ ਭੇਵ ਖੁਲ੍ਹਾਵੇ, ਜਗਤ ਡੰਕ ਸੋਹੰ ਲਾਇਆ। ਹੰਕਾਰੀਆਂ ਨਿੰਦਕਾਂ ਮਾਣ ਗਵਾ ਕੇ, ਨਿਮਾਣਿਆਂ ਤਾਈਂ ਗਲੇ ਲਗਾਇਆ। ਜੋ ਦਰ ਚਲ ਕੇ ਪਰਖਣ ਆਏ, ਉਹਨਾਂ ਇਹ ਵਰ ਘਰ ਪਾਇਆ। ਦੁਰਮਤ ਦੇਹ ਫਿਰੇ ਦੁਰਾਚਾਰੀ, ਧਰਮ ਰਾਏ ਨੱਕ ਨੱਥ ਪਾਇਆ। ਕੁੰਭੀ ਨਰਕ ਫੜੇ ਫੜ ਡਾਰੀ, ਰੋਵੇ ਬਪਰਾ ਨਾ ਕਿਸੇ ਛੁਡਾਇਆ। ਐਸੀ ਪ੍ਰਭ ਦੇ ਸਜ਼ਾਏ, ਹਾਹਾਕਾਰ ਕਰ ਬਿਲਲਾਇਆ । ਕੋਈ ਨਾ ਲਵੇ ਸਾਰ, ਐਸਾ ਪ੍ਰਭ ਨੇ ਡੰਨ ਲਗਾਇਆ । ਮਹਾਰਾਜ ਸ਼ੇਰ ਸਿੰਘ ਭਇਆ ਅਵਤਾਰ, ਹੰਕਾਰੀਆਂ ਤਾਈਂ ਨਾਸ ਕਰਾਇਆ। ਮਨ ਮੇਂ ਧਰੇ ਧਿਆਨ, ਚਰਨ ਨਾ ਸੀਸ ਝੁਕਾਏ। ਮਨ ਮੇਂ ਧਰੇ ਗੁਮਾਨ, ਦਰ ਦਰ ਚੋਟਾਂ ਖਾਏ। ਮਨ ਮੇਂ ਹੋਵੇ ਗੁਮਾਨ, ਦਰਗਹਿ ਵਿਚ ਠੌਰ ਨਾ ਪਾਵੇ। ਪਾਪੀ ਅਪਰਾਧੀ ਕੁਸ਼ਟੀ ਕੋਹੜੀ ਕੁਲ ਤਾਈਂ ਕਲੰਕ ਲਵਾਵੇ। ਐਸਾ ਸ਼ਬਦ ਗੁਰ ਲਿਖਾਏ। ਪੂਰਾ ਦੁਖੀਆ ਹੋਵੇ ਜਗਤ ਬਿਲਲਾਵੇ। ਸ਼ਬਦ ਰੂਪ ਗੁਰ ਬਚਨ ਲਿਖਾਇਆ। ਸ਼ਬਦ ਰੂਪ ਵਿਚ ਦੇਹ ਦੇ ਆਇਆ। ਸ਼ਬਦ ਰੂਪ ਪ੍ਰਭ ਜੋਤ ਜਗਾਇਆ। ਸ਼ਬਦ ਰੂਪ ਧੁਨ ਸ਼ਬਦ ਵਜਾਇਆ। ਸ਼ਬਦ ਰੂਪ ਸੋਹੰ ਨਾਮ ਦ੍ਰਿੜਾਇਆ। ਸ਼ਬਦ ਰੂਪ ਅਗਿਆਨ ਅੰਧੇਰ ਚੁਕਾਇਆ। ਸ਼ਬਦ ਰੂਪ ਸਰਬ ਥਾਏਂ ਸਮਾਇਆ। ਸ਼ਬਦ ਰੂਪ ਕਿਸੇ ਨਜ਼ਰ ਨਾ ਆਇਆ। ਸ਼ਬਦ ਰੂਪ ਗੁਰਸਿਖਾਂ ਪ੍ਰਗਟਾਇਆ। ਸ਼ਬਦ ਰੂਪ ਹੰਕਾਰੀਆਂ ਹੰਕਾਰ ਗਵਾਇਆ। ਸ਼ਬਦ ਰੂਪ ਨਿਹਕਲੰਕ ਅਖਵਾਇਆ। ਸ਼ਬਦ ਰੂਪ ਸੰਸਾਰ ਸਾਗਰ ਸਿੱਖ ਪਾਰ ਤਰਾਇਆ। ਸ਼ਬਦ ਰੂਪ ਜੀਵ ਜੰਤ ਸੁਹਾਇਆ । ਸ਼ਬਦ ਰੂਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਸੁਰਤ ਸ਼ਬਦ ਜੋ ਜਨ ਲਾਵੇ, ਅਨਹਦ ਸ਼ਬਦ ਮਨ ਵਜਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਰਾਗ ਰਿਸਾਰੰਗ ਘਰ ਮਾਹਿ ਪਾਵੇ । ਸੁਰਤ ਸ਼ਬਦ ਜੋ ਜਨ ਲਾਵੇ, ਦੀਪਕ ਜੋਤ ਦੇਹ ਮਾਹਿ ਜਗਾਵੇ । ਸੁਰਤ ਸ਼ਬਦ ਜੋ ਜਨ ਲਾਵੇ, ਨਿਜ ਘਰ ਬੈਠਾ ਤਾੜੀ ਲਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਜੋਤੀ ਜੋਤ ਪ੍ਰਭ ਸੰਗ ਮਿਲ ਜਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਅੰਧਘੋਰ ਪ੍ਰਭ ਅਬਿਨਾਸ਼ੀ ਪਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਸਤਿਜੁਗ ਸਾਚਾ ਪ੍ਰਭ ਆਪ ਦਿਖਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਸਤਿਜੁਗ ਸ਼ਬਦ ਸੋਹੰ ਗੁਣ ਗਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਹੋਵੇ ਬ੍ਰਹਮ ਗਿਆਨ ਵਿਚੋਂ ਭੇਤ ਚੁਕਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਮਨੋਂ ਜਾਏ ਵਿਕਾਰ ਹਿਰਦੇ ਜੋਤ ਜਗਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਹੋਵੇ ਜੋਤ ਆਧਾਰ ਅਗਿਆਨ ਅੰਧੇਰ ਗਵਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਪ੍ਰਗਟ ਹੋ ਪ੍ਰਭ ਆਪ ਆਪਣਾ ਆਪ ਦਰਸਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਪੈਜ ਰਖਾਵੇ।