G01L041. ੩ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਅਮਰਜੀਤ ਸਿੰਘ ਦੇ ਗ੍ਰਹਿ

ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਡੁੱਬਦੇ ਆਣ ਤਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੁਖੀਆਂ ਦੇ ਦੁੱਖ ਗਵਾਏ। ਗੁਰ ਪੂਰਾ

ਕਰਮ ਕਮਾਂਵੰਦਾ, ਪਾਪੀ ਅਗਨ ਦੇ ਵਾਂਗ ਜਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਅੰਮ੍ਰਿਤ ਮੇਘ ਵਰਖਾ ਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਗਵਾਏ ਵਿਚੋਂ ਰੋਗ ਜੀਵ ਸੁਖੀ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਬਾਲ ਬਿਰਧ ਦੇਵੇ ਤਾਰ ਸਰਨ ਪੜੇ ਦੀ ਲਾਜ ਰਖਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੇਵੇ ਜੋਤ ਆਧਾਰ ਰਸਨਾ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੁਨੀ ਸੁੱਤੀ ਪੈਰ ਪਸਾਰ ਭਗਤ ਪਕੜ ਉਠਾਏ। ਗੁਰ ਪੂਰਾ ਕਰਮ ਕਮਾਂਵੰਦਾ, ਬੇਮੁੱਖਾਂ ਆਈ ਹਾਰ ਗੁਰਸਿਖਾਂ ਜੈ ਜੈ ਜੈਕਾਰ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਪ੍ਰਗਟ ਜੋਤ ਅਪਾਰ ਸਿੱਖਾਂ ਸਿਰ ਛਤਰ ਝੁਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਲਏ ਸਾਰ ਜਿਨ੍ਹਾਂ ਨੂੰ ਦਰਸ ਦਿਖਾਏ। ਗੁਰ ਪੂਰਾ ਕਰਮ ਕਮਾਂਵੰਦਾ, ਕੱਟੇ ਹਉਮੇ ਰੋਗ ਸੋਹੰ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਮਹਾਰਾਜ ਸ਼ੇਰ ਸਿੰਘ ਭਏ ਅਵਤਾਰ ਜੋਤ ਜਗਤ ਜਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਬੱਧੇ ਜੀਵ ਬਿਲਲਾਈਅਨ ਦੇ ਅੰਮ੍ਰਿਤ ਪਕੜ ਛੁਡਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਰਨ ਕਰਾਵਣਹਾਰ ਸਮਰਥ ਭੂਤਾਂ ਪਰੇਤਾਂ ਨਸ਼ਟ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਮੁਖ ਅੰਮ੍ਰਿਤ ਬੂੰਦ ਚਵਾਏ ਕਾਇਆ ਤਪਤ ਬੁਝਾਏ। ਗੁਰ ਪੂਰਾ ਕਰਮ ਕਮਾਂਵੰਦਾ, ਹੋਏ ਆਪ ਕਿਰਪਾਲ ਸਾਧ ਸੰਗਤ ਮਾਣ ਦਵਾਏ। ਗੁਰ ਪੂਰਾ ਕਰਮ ਕਮਾਂਵੰਦਾ, ਜਿਨ੍ਹਾਂ ਆਈ ਵਿਚਾਰ ਤਿਨ੍ਹਾਂ ਸੰਗਤ ਸੰਗ ਰਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਹੋ ਜੋਤ ਆਧਾਰ ਦੁਖੀਆਂ ਦੇ ਦੁੱਖ ਗਵਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਪਾਇਆ ਜੋਰ ਗੁਰਸਿਖਾਂ ਨੂੰ ਪਾਰ ਲੰਘਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੇਵੇ ਨਾਮ ਗਿਆਨ ਸੋਹੰ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲੱਗਿਆਂ ਲਾਜ ਰਖਾਏ।