G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਰਬ੍ਰਹਮ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ,

ਤੀਨ ਲੋਕ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਸਰਬ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਆਏ ਆਪ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਪੂਰੇ ਘਰ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੈ ਜੈ ਜੈਕਾਰ ਮਾਤਲੋਕ ਕਰਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਖੰਡ ਬ੍ਰਹਿਮੰਡ ਪ੍ਰਭ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਨਿਰੰਜਣ ਪ੍ਰਭ ਜਗਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗਣ ਗੰਧਰਬ ਫੂਲਨ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰੋੜ ਤੇਤੀਸ ਰਹੇ ਲਿਵ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਇੰਦਰ ਇੰਦਰਾਸਣ ਬੈਠੇ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬ੍ਰਹਮਾ ਵਿਸ਼ਨ ਮਹੇਸ਼ ਨਿਗਾਹ ਮਾਤ ਟਿਕਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਦੋਵੇਂ ਬੈਠੇ ਮੁਖ ਛੁਪਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਠਾਂਡਾ ਠੰਡ ਜੋਤ ਸਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਪ੍ਰਭ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਹੋ ਮਿਹਰਵਾਨ ਇਹ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਤ੍ਰੇਤਾ ਰਾਮ ਜਗਤ ਗੋਸਾਈਂ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਾਹਨ ਘਨਈਆ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕ੍ਰਿਸ਼ਨ ਮੁਰਾਰ ਇਹ ਬਣਤ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਹੋਇਆ ਘੋਰ ਰਹੇ ਜੀਵ ਬਿਲਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਪਾਂ ਪਾਇਆ ਜੋਰ ਸਚ ਸੁੱਚ ਨਸ਼ਟ ਹੋ ਜਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧਰਤ ਕਰੇ ਪੁਕਾਰ ਪਾਪਾਂ ਤੋਂ ਦੇ ਛੁਡਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰਕੇ ਖੇਲ ਅਪਾਰ ਪ੍ਰਭ ਨੇ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੋਈ ਨਾ ਜਾਣੇ ਸਾਰ ਇਹ ਬਿੰਗ ਕਸਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਤੋਂ ਪਰਗਟ ਜੋਤ ਜੋਤ ਜਗਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਆਪੇ ਸਭੇ ਦੁੱਖ ਕਲਜੁਗ ਲਏ ਤਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਸ਼ਨੂੰ ਪਰਗਟ ਆਪ ਮਾਨਸ ਦੇਹ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਘਰ ਘਰ ਮਿਲੇ ਵਧਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਿਰਪਾ ਕਰ ਅਪਾਰ ਈਸ਼ਰ ਕਲਜੁਗ ਦੇ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧੰਨ ਸੁਹਾਵਾ ਥਾਨ ਜਿਥੇ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੁੱਖ ਤਾਬੋ ਦੀ ਸੁਫਲ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਿਤਾ ਜਵੰਦ ਸਿੰਘ ਪੂਤ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਜੋਤ ਜਗਤ ਟਿਕਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਿਲ ਸਖੀਆਂ ਮੰਗਲ ਗਾਇਆ ਧੰਨ ਜਣੇਂਦੀ ਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਭਏ ਉਜਿਆਰ ਭਗਤ ਹਰਿ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਾਮਾ ਲਿਆ ਧਾਰ ਕਲ ਨਿਹਕਲੰਕ ਅਖਵਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਤੀਨ ਲੋਕ ਜੈ ਜੈ ਜੈਕਾਰ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਪ੍ਰਭ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਕ੍ਰਮੀ ਉਨੀਂ ਸੌ ਪੰਜਾਹ ਲਿਖਵਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜਵੀਂ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮੰਗਲਵਾਰ ਥਿਤ ਲਿਖਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਘਨਕਪੁਰੀ ਨੂੰ ਭਾਗ ਲਗਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਖੜ੍ਹੇ ਦਰ ਸੀਸ ਝੁਕਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਾਤਲੋਕ ਪ੍ਰਭ ਜੋਤ ਪਰਗਟਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ,