G01L43 ੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ

    ਗੁਰਪ੍ਰਸਾਦਿ ਗੁਰ ਪ੍ਰਸਾਦ ਕਰਾਈਏ । ਗੁਰਪ੍ਰਸਾਦਿ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਪ੍ਰਭ ਜੋਤ

ਜਗਾਈਏ। ਗੁਰਪ੍ਰਸਾਦਿ ਕਾਇਆ ਤਪਤ ਬੁਝਾਈਏ। ਗੁਰਪ੍ਰਸਾਦਿ ਚੰਨਣ ਵਾਂਗ ਦੇਹ ਬਣਾਈਏ। ਗੁਰਪ੍ਰਸਾਦਿ ਗੁਰ ਸੇਵ ਕਮਾਈਏ। ਗੁਰਪ੍ਰਸਾਦਿ ਗੁਰ ਭੇਟ ਚੜ੍ਹਾਈਏ। ਗੁਰਪ੍ਰਸਾਦਿ ਘਰ ਨੌਂ ਨਿਧ ਪਾਈਏ। ਗੁਰਪ੍ਰਸਾਦਿ ਗੁਰ ਦਰ ਮੰਗਣ ਆਈਏ। ਗੁਰਪ੍ਰਸਾਦਿ ਨਾਮ ਪਦਾਰਥ ਝੋਲੀ ਪਾਈਏ। ਗੁਰਪ੍ਰਸਾਦਿ ਮਨ ਦਾ ਭਰਮ ਗਵਾਈਏ। ਗੁਰਪ੍ਰਸਾਦਿ ਪੂਰਾ ਸਤਿਗੁਰ ਨੈਣ ਦਰਸਾਈਏ। ਗੁਰਪ੍ਰਸਾਦਿ ਦੁੱਖ ਦਲਿਦਰ ਸਰਬ ਗਵਾਈਏ । ਗੁਰਪ੍ਰਸਾਦਿ ਜਨਮ ਸੁਫਲ ਜਗਤ ਕਰਾਈਏ। ਗੁਰਪ੍ਰਸਾਦਿ ਮਨੁੱਖ ਦੇਹ ਨੂੰ ਲੇਖੇ ਲਾਈਏ। ਗੁਰਪ੍ਰਸਾਦਿ ਗੁਰ ਵਡਭਾਗੀ ਘਰ ਮਹਿ ਪਾਈਏ। ਗੁਰਪ੍ਰਸਾਦਿ ਗੁਰ ਅੰਜਣ ਨਾਮ ਨੇਤਰੀਂ ਪਾਈਏ। ਗੁਰਪ੍ਰਸਾਦਿ ਥਿਰ ਘਰ ਬੈਠ ਗੁਰ ਨਾਮ ਦ੍ਰਿੜਾਈਏ। ਗੁਰਪ੍ਰਸਾਦਿ ਕਲਜੁਗ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਜਗਜੀਵਨ ਦਾਤਾ ਰਸਨਾ ਨਿੱਤ ਗਾਈਏ। ਗੁਰਪ੍ਰਸਾਦਿ ਆਪ ਤਰੇ ਕੁਟੰਬ ਤਰਾਈਏ। ਗੁਰਪ੍ਰਸਾਦਿ ਭੈ ਭੰਜਨ ਮਿਹਰਵਾਨ ਮਨ ਬਖ਼ਸ਼ਾਈਏ। ਗੁਰਪ੍ਰਸਾਦਿ ਤ੍ਰੈਲੋਕੀ ਨਾਥ ਉਤੇ ਪਲੰਘ ਬਹਾਈਏ। ਗੁਰਪ੍ਰਸਾਦਿ ਨੇਤਰ ਖੋਲ੍ਹ ਗੁਰ ਚਰਨ ਦਰਸਾਈਏ। ਗੁਰਪ੍ਰਸਾਦਿ ਮਨ ਮੇਂ ਹੋਏ ਗਿਆਨ, ਸ਼ਬਦ ਰੂਪ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਗੁਰ ਸੰਗਤ ਰਲ ਜਾਈਏ। ਗੁਰਪ੍ਰਸਾਦਿ ਮਦਿ ਮਾਸ ਨਾ ਰਸਨਾ ਲਾਈਏ। ਗੁਰਪ੍ਰਸਾਦਿ ਅੰਮ੍ਰਿਤ ਫਲ ਗੁਰ ਦਰ ਤੇ ਪਾਈਏ । ਗੁਰਪ੍ਰਸਾਦਿ ਆਪਣੀ ਮਹਿੰਮਾ ਆਪ ਲਿਖਵਾਈਏ। ਗੁਰਪ੍ਰਸਾਦਿ ਗੁਰ ਪੂਰਾ ਸਿਰ ਛਤਰ ਝੁਲਾਈਏ। ਗੁਰਪ੍ਰਸਾਦਿ ਜ਼ਾਤ ਪਾਤ ਦਾ ਭੇਤ ਮੁਕਾਈਏ। ਗੁਰਪ੍ਰਸਾਦਿ ਚਾਰ ਵਰਨ ਇਕ ਹੋ ਜਾਈਏ। ਗੁਰਪ੍ਰਸਾਦਿ ਵਿਚ ਸੰਗਤ ਭੈਣ ਭਰਾ ਬਣ ਜਾਈਏ। ਗੁਰਪ੍ਰਸਾਦਿ ਗੁਰ ਦਰਸ਼ਨ ਪਰਮਗਤ ਪਾਈਏ। ਗੁਰਪ੍ਰਸਾਦਿ ਪ੍ਰਭ ਅਬਿਨਾਸ਼ ਸਦ ਰਿਦੇ ਧਿਆਈਏ। ਗੁਰਪ੍ਰਸਾਦਿ ਆਤਮ ਜੋਤ ਗੁਰ ਜੋਤ ਜਗਾਈਏ। ਗੁਰਪ੍ਰਸਾਦਿ ਅਗਿਆਨ ਅੰਧੇਰ ਨਾਸ ਕਰਾਈਏ। ਗੁਰਪ੍ਰਸਾਦਿ ਉਪਜੇ ਬ੍ਰਹਮ ਗਿਆਨ ਸਦਾ ਸੁਖ ਪਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਚਰਨ ਕਵਲ ਗੁਰ ਸੀਸ ਝੁਕਾਈਏ। ਗੁਰਪ੍ਰਸਾਦਿ ਪੂਰਨ ਪਰਮੇਸ਼ਵਰ ਗੁਣ ਗਾਈਏ। ਗੁਰਪ੍ਰਸਾਦਿ ਵਾਹ ਵਾਹ ਕਰਦਿਆ ਸਤਿਗੁਰ ਪਾਈਏ। ਗੁਰਪ੍ਰਸਾਦਿ ਜੇਠ ਪੰਚਮੀਂ ਦਿਨ ਮਨਾਈਏ। ਗੁਰਪ੍ਰਸਾਦਿ ਜੋਤ ਨਿਰੰਜਣ ਨਿਤ ਦਰਸ਼ਨ ਪਾਈਏ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਗਾਈਏ । ਗੁਰਪ੍ਰਸਾਦਿ ਗੁਰਪ੍ਰਸਾਦ ਕਰਾਈਏ । ਗੁਰਪ੍ਰਸਾਦਿ ਕਮਾਈ ਸੁਫਲ ਕਰਾਈਏ। ਗੁਰਪ੍ਰਸਾਦਿ ਦੁੱਧ ਪੁੱਤ ਦੀ ਤੋਟ ਨਾ ਪਾਈਏ। ਗੁਰਪ੍ਰਸਾਦਿ ਸਾਚਾ ਸਾਚਾ ਸ਼ਾਹ ਇਕ ਰੰਗ ਸਮਾਈਏ। ਗੁਰਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏੇ। ਗੁਰਪ੍ਰਸਾਦਿ ਸਚਖੰਡ ਸਮਾਈਏ। ਗੁਰਪ੍ਰਸਾਦਿ ਜੋਤ ਸਰੂਪ ਅੰਤ ਜੋਤ ਮਿਲ ਜਾਈਏ। ਗੁਰਪ੍ਰਸਾਦਿ ਆਵਣ ਜਾਵਣ ਪੰਧ ਮੁਕਾਈਏ। ਗੁਰਪ੍ਰਸਾਦਿ ਗੇੜ ਚੁਰਾਸੀ ਫੇਰ ਨਾ ਆਈਏ। ਗੁਰਪ੍ਰਸਾਦਿ ਕਰਮ ਲੇਖ ਫੇਰ ਲਿਖਾਈਏ। ਗੁਰਪ੍ਰਸਾਦਿ ਪਿਛਲੀ ਭੁੱਲ ਬਖ਼ਸ਼ਾ ਅੱਗੇ ਨੂੰ ਮਾਰਗ ਪਾਈਏ। ਗੁਰਪ੍ਰਸਾਦਿ ਮਨੋ ਗਵਾਈਏ ਵਿਕਾਰ, ਨਾਮ ਅਮੋਲਕ ਪਾਈਏ। ਗੁਰਪ੍ਰਸਾਦਿ ਚਤੁਰਭੁਜ ਕਰਤਾਰ, ਗੁਰੂ ਵਿਚ ਸਮਾਈਏ। ਗੁਰਪ੍ਰਸਾਦਿ ਆਦਿ ਅੰਤ ਰੰਗ ਇਕ ਹੋ ਜਾਈਏ। ਗੁਰਪ੍ਰਸਾਦਿ ਪੁਰਖ ਨਿਰੰਜਣ ਸਰਬ ਸੁਖ ਪਾਈਏ। ਗੁਰਪ੍ਰਸਾਦਿ ਕਰ ਪ੍ਰਸਾਦ ਗੁਰ ਭੋਗ ਲਗਾਈਏ। ਗੁਰਪ੍ਰਸਾਦਿ ਗੁਰ ਦਰ ਆਇਆ ਸੁਫਲ ਕਰਾਈਏ। ਗੁਰਪ੍ਰਸਾਦਿ ਸੁਖ ਸਾਗਰ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਦੁੱਖਾਂ ਵਾਲਾ ਭਾਰ ਗੁਰ ਦਰ ਤੇ ਲਾਹੀਏ। ਗੁਰਪ੍ਰਸਾਦਿ ਦੁੱਖੀ ਕਾਇਆ ਕੰਚਨ ਬਣ ਜਾਈਏ। ਗੁਰਪ੍ਰਸਾਦਿ ਵਾਂਗ ਚੰਦਨ ਸਦਾ ਮਹਿਕਾਈਏ। ਗੁਰਪ੍ਰਸਾਦਿ ਦਾਤਾ ਕਰਤਾ ਜਲ