ਗੁਰਸ਼ਬਦ ਭਗਤਨ ਗਿਆਨ। ਗੁਰਸ਼ਬਦ ਪਾਵੇ ਚਤੁਰ ਸੁਜਾਨ। ਗੁਰਸ਼ਬਦ ਹੋਵੇ ਬ੍ਰਹਮ ਗਿਆਨ। ਗੁਰਸ਼ਬਦ ਹੋਵੇ ਪ੍ਰਭ ਜੋਤ ਜਗਾਣ ।
ਗੁਰਸ਼ਬਦ ਦੀਪਕ ਜੋਤ ਦੇਹ ਜਗਾਣ। ਗੁਰਸ਼ਬਦ ਨਿਜਾਨੰਦ ਸੁਜਾਨ। ਗੁਰ ਸ਼ਬਦ ਆਤਮ ਜੋਤ ਜਗਾਣ। ਗੁਰਸ਼ਬਦ ਈਸ਼ ਜੀਵ ਇਕ ਹੋ ਜਾਣ। ਗੁਰਸ਼ਬਦ ਗੁਰ ਏਕਾ ਰੰਗ ਮਾਣ। ਗੁਰਸ਼ਬਦ ਗੁਰਮੁਖ ਹੋ ਜਾਣ। ਗੁਰਸ਼ਬਦ ਗੁਰ ਸਚ ਨਿਸ਼ਾਨ। ਗੁਰਸ਼ਬਦ ਪਾਵੇ ਦਰਗਾਹ ਮਾਣ। ਗੁਰਸ਼ਬਦ ਜਗਤ ਪਾਰ ਉਤਰਾਨ। ਗੁਰਸ਼ਬਦ ਸਚ ਘਰ ਥਾਨ। ਗੁਰਸ਼ਬਦ ਗੁਰ ਦਰ ਤੇ ਮਾਣ। ਗੁਰਸ਼ਬਦ ਜੋਤੀ ਜੋਤ ਮਿਲ ਜਾਣ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਵਿਚ ਭਗਤ ਸਮਾਣ। ਗੁਰਸ਼ਬਦ ਗੁਰ ਦੇਵੇ ਗਿਆਨ। ਗੁਰਸ਼ਬਦ ਗੁਰਚਰਨ ਧਿਆਨ। ਗੁਰਸ਼ਬਦ ਜੀਵ ਸੋਝੀ ਪਾਣ। ਗੁਰਸ਼ਬਦ ਸਚ ਸੁੱਚ ਸਮਾਨ। ਗੁਰਸ਼ਬਦ ਭਗਤਨ ਸੁਖ ਮਾਨ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਮਿਲ ਜਾਣ। ਸੁਰਤ ਸ਼ਬਦ ਗੁਰਚਰਨ ਪਿਆਰ। ਸੁਰਤ ਸ਼ਬਦ ਪਾਰਬ੍ਰਹਮ ਸੰਸਾਰ। ਸੁਰਤ ਸ਼ਬਦ ਪਾਵੇ ਮੋਖ ਦਵਾਰ। ਸੁਰਤ ਸ਼ਬਦ ਮਿਲ ਅਬਿਨਾਸ਼ੀ ਕਰਤਾਰ । ਸੁਰਤ ਸ਼ਬਦ ਤਿਆਗੇ ਸੰਸਾਰ। ਸੁਰਤ ਸ਼ਬਦ ਹੋਵੇ ਬ੍ਰਹਮ ਵਿਚਾਰ। ਸੁਰਤ ਸ਼ਬਦ ਦੇਹ ਜੋਤ ਆਧਾਰ। ਸੁਰਤ ਸ਼ਬਦ ਹੋਵੇ ਨਿਰਾਧਾਰ । ਸੁਰਤ ਸ਼ਬਦ ਪ੍ਰਭ ਮਿਲੇ ਦਾਤਾਰ। ਸੁਰਤ ਸ਼ਬਦ ਅਨਹਦ ਧੁਨਕਾਰ । ਸੁਰਤ ਸ਼ਬਦ ਜਗਤ ਜੋਤ ਅਪਾਰ। ਸੁਰਤ ਸ਼ਬਦ ਨਾ ਵਿਸਰੇ ਕਰਤਾਰ । ਸੁਰਤ ਸ਼ਬਦ ਪੇਖੇ ਮਹਾਰਾਜ ਸ਼ੇਰ ਸਿੰਘ ਜੀਅ ਉਧਾਰ। ਗਿਆਨ ਸ਼ਬਦ ਗੁਰ ਨਾਮ ਦ੍ਰਿੜਾਇਆ। ਗਿਆਨ ਸ਼ਬਦ ਸਚ ਮਾਰਗ ਪਾਇਆ । ਗਿਆਨ ਸ਼ਬਦ ਸਤਿਜੁਗ ਚਲਾਇਆ। ਗਿਆਨ ਸ਼ਬਦ ਸੋਹੰ ਮੁਖ ਰਖਾਇਆ। ਗਿਆਨ ਸ਼ਬਦ ਤੀਨ ਲੋਕ ਦਰਸਾਇਆ। ਗਿਆਨ ਸ਼ਬਦ ਗੁਰ ਗਿਆਨ ਦਵਾਇਆ। ਗਿਆਨ ਸ਼ਬਦ ਗੁਰ ਚਰਨ ਬਖ਼ਸ਼ਾਇਆ। ਗਿਆਨ ਸ਼ਬਦ ਜੀਵ ਸਰਬ ਸੁਖ ਪਾਇਆ। ਗਿਆਨ ਸ਼ਬਦ ਗੁਰਮੁਖ ਗੁਰ ਰੰਗ ਸਮਾਇਆ। ਗਿਆਨ ਸ਼ਬਦ ਮਹਾਰਾਜ ਸ਼ੇਰ ਸਿੰਘ ਆਪਣਾ ਰੂਪ ਦਰਸਾਇਆ। ਸ਼ਬਦ ਰੂਪ ਪ੍ਰਭ ਦਰਸ ਦਿਖਾਏ। ਸ਼ਬਦ ਰੂਪ ਸਚ ਬੂਝ ਬੁਝਾਏ। ਸ਼ਬਦ ਰੂਪ ਸਿੱਖ ਚਰਨੀ ਲਾਏ। ਸ਼ਬਦ ਰੂਪ ਦਰ ਸੀਸ ਝੁਕਾਏ। ਸ਼ਬਦ ਰੂਪ ਸਿਰ ਹੱਥ ਟਿਕਾਏ। ਸ਼ਬਦ ਰੂਪ ਬ੍ਰਹਮ ਜੋਤ ਜਗਾਏ। ਸ਼ਬਦ ਰੂਪ ਆਤਮ ਭੇਤ ਖੁਲ੍ਹਾਏ। ਸ਼ਬਦ ਰੂਪ ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਦਵਾਏ। ਸਰਬ ਸ਼ਬਦ ਈਸ਼ਰ ਗੁਣ ਗਾਇਆ। ਸਰਬ ਸ਼ਬਦ ਹਰਿ ਨਾਮ ਧਿਆਇਆ। ਸਰਬ ਸ਼ਬਦ ਪ੍ਰਭ ਅਬਿਨਾਸ਼ ਵਡਿਆਇਆ । ਸਰਬ ਸ਼ਬਦ ਜਗਤ ਉਧਾਰ ਰਖਾਇਆ । ਸਰਬ ਸ਼ਬਦ ਮਹਾਰਾਜ ਸ਼ੇਰ ਸਿੰਘ ਜਸ ਗਾਇਆ। ਸਰਬ ਸ਼ਬਦ ਗੁਰ ਨਿਰੰਜਣ ਦੇਉ। ਸਰਬ ਸ਼ਬਦ ਗੁਰ ਨਾਮ ਸੇਉ। ਸਰਬ ਸ਼ਬਦ ਗੁਰ ਆਤਮ ਦੇਉ। ਸਰਬ ਸ਼ਬਦ ਮਹਾਰਾਜ ਸ਼ੇਰ ਸਿੰਘ ਅਲਖ ਅਭੇਉ । ਉਪਜੇ ਸ਼ਬਦ ਮਨ ਵੱਜੇ ਵਧਾਈ । ਉਪਜੇ ਸ਼ਬਦ ਜੀਵ ਪ੍ਰਭ ਦਇਆ ਕਮਾਈ। ਉਪਜੇ ਸ਼ਬਦ ਪ੍ਰਭ ਜੋਤ ਜਗਾਈ। ਉਪਜੇ ਸ਼ਬਦ ਸੰਸਾ ਚੁੱਕ ਜਾਈ। ਉਪਜੇ ਸ਼ਬਦ ਮਿਲੇ ਰਘੁਰਾਈ। ਉਪਜੇ ਸ਼ਬਦ ਸਰਬ ਸੁਖਦਾਈ। ਉਪਜੇ ਸ਼ਬਦ ਬ੍ਰਹਮ ਰੂਪ ਹੋ ਜਾਈ। ਉਪਜੇ ਸ਼ਬਦ ਝੂਠੀ ਕਾਇਆ ਮਾਣ ਦਵਾਈ। ਉਪਜੇ ਸ਼ਬਦ ਦਸਵਾਂ ਦਵਾਰ ਖੁਲ੍ਹ ਜਾਈ। ਉਪਜੇ ਸ਼ਬਦ ਅਨਹਦ ਸ਼ਬਦ ਪਰਮਗਤ ਪਾਈ। ਉਪਜੇ ਸ਼ਬਦ ਮਹਾਰਾਜ ਸ਼ੇਰ ਸਿੰਘ ਜਿਸ ਉਪਰ ਆਪ ਦਇਆ ਕਮਾਈ। ਗੁਰਸ਼ਬਦ ਅਨਹਦ ਧੁਨਕਾਰ। ਗੁਰਸ਼ਬਦ ਪ੍ਰਭ ਜੋਤ ਚਮਤਕਾਰ। ਗੁਰਸ਼ਬਦ ਕਵਲ