ਨਾਉਂ ਨਿਰੰਕਾਰ ਮਹਿੰਮਾ ਅਪਰ ਅਪਾਰਿਆ। ਨਾਉਂ ਨਿਰੰਕਾਰ ਤੀਨ ਲੋਕ ਜੋਤ ਆਕਾਰਿਆ। ਨਾਉਂ ਨਿਰੰਕਾਰ
ਆਪਣਾ ਆਪ ਉਪਾ ਲਿਆ। ਨਾਉਂ ਨਿਰੰਕਾਰ ਕੁਦਰਤ ਰੂਪ ਸ੍ਰਿਸ਼ਟ ਉਪਾ ਲਿਆ। ਨਾਉਂ ਨਿਰੰਕਾਰ ਪ੍ਰਭ ਜੋਤ, ਜੋਤ ਸਰੂਪ ਜਗਤ ਜਗਾ ਲਿਆ। ਨਾਉਂ ਨਿਰੰਕਾਰ ਆਪਣੇ ਵਿਚ ਸਮਾ ਲਿਆ। ਨਾਉਂ ਨਿਰੰਕਾਰ ਭੇਤ ਕਿਸੇ ਨਾ ਪਾ ਲਿਆ। ਨਾਉਂ ਨਿਰੰਕਾਰ ਬ੍ਰਹਮਾ ਵਿਸ਼ਨ ਮਹੇਸ਼ ਰਸਨਾ ਗਾ ਲਿਆ। ਨਾਉਂ ਨਿਰੰਕਾਰ ਖੰਡ ਬ੍ਰਹਿਮੰਡ ਸਮਾ ਲਿਆ। ਨਾਉਂ ਨਿਰੰਕਾਰ ਦੁੱਖ ਭੰਜਨ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਜੋਤ ਦੀਪਕ ਵਿਚ ਦੇਹ ਜਗਾ ਲਿਆ। ਨਾਉਂ ਨਿਰੰਕਾਰ ਤੀਨ ਲੋਕ ਇਕ ਰੰਗ ਸਮਾ ਲਿਆ। ਨਾਉਂ ਨਿਰੰਕਾਰ ਇੰਦ ਸ਼ਿਵ ਬ੍ਰਹਮਾ ਰਸਨਾ ਗਾ ਲਿਆ। ਨਾਉਂ ਨਿਰੰਕਾਰ ਚਾਰ ਵੇਦ ਰਾਗ ਅਲਾ ਲਿਆ। ਨਾਉਂ ਨਿਰੰਕਾਰ ਰਿਖ ਮੁਨ ਨਿਓਲੀ ਆਸਣ ਕਰ ਪ੍ਰਭ ਚਿੱਤ ਲਾ ਲਿਆ। ਨਾਉਂ ਨਿਰੰਕਾਰ ਆਪ ਅਡੋਲ ਕਿਸੇ ਭੇਵ ਨਾ ਪਾ ਲਿਆ। ਨਾਉਂ ਨਿਰੰਕਾਰ ਖੰਡ ਸਚ ਸੁਚ ਆਸਣ ਲਾ ਲਿਆ। ਨਾਉਂ ਨਿਰੰਕਾਰ ਹੋਵੇ ਜੋਤ ਪਰਕਾਸ਼, ਬਿਨ ਤੇਲ ਦੀਪਕ ਜਗਾ ਲਿਆ। ਨਾਉਂ ਨਿਰੰਕਾਰ ਮਾਤ ਆਕਾਸ਼ ਪਾਤਾਲ ਥਿਰ ਰਹਾ ਲਿਆ। ਨਾਉਂ ਨਿਰੰਕਾਰ ਬਾਸ਼ਕ ਸੇਜ ਸਿੰਘ ਆਸਣ ਲਾ ਲਿਆ। ਨਾਉਂ ਨਿਰੰਕਾਰ ਨੈਣ ਮੁੰਦਾਰ ਲਛਮੀ ਚਰਨ ਝਸਾ ਲਿਆ। ਨਾਉਂ ਨਿਰੰਕਾਰ ਪ੍ਰਭ ਸਦ ਅਬਿਨਾਸ਼, ਜਗਤ ਵਿਨਾਸੀ ਬਣਾ ਲਿਆ । ਨਾਉਂ ਨਿਰੰਕਾਰ ਪ੍ਰਭ ਭਰਤੰਬਰ, ਸਰਬ ਜੀਵ ਸਮਾ ਲਿਆ। ਨਾਉਂ ਨਿਰੰਕਾਰ ਪ੍ਰਭ ਛਿਨ ਭੰਗਰ, ਭੇਵ ਜੀਵ ਨਾ ਪਾ ਲਿਆ। ਨਾਉਂ ਨਿਰੰਕਾਰ ਰੂਪ ਮਾਇਆ ਜਗਤ ਉਪਾ ਲਿਆ। ਨਾਉਂ ਨਿਰੰਕਾਰ ਮਾਰਗ ਜਗ ਰਈਅਤ ਤੋਂ ਸਦ ਗੁਣ ਬਣਾ ਲਿਆ। ਨਾਉਂ ਨਿਰੰਕਾਰ ਊਚ ਵਿਚ ਸਮਾ ਲਿਆ। ਨਾਉਂ ਨਿਰੰਕਾਰ ਜੁਗੋ ਜੁਗ ਭੇਸ ਵਟਾ ਲਿਆ। ਨਾਉਂ ਨਿਰੰਕਾਰ ਕਬੀ ਜੋਤ ਸਰੂਪ ਕਬੀ ਦੇਹ ਆਸਣ ਲਾ ਲਿਆ। ਨਾਉਂ ਨਿਰੰਕਾਰ ਸਤਿ ਮਿਹਰਵਾਨ, ਸਤਿ ਸਤਿ ਸਤਿ ਵਰਤਾ ਲਿਆ। ਨਾਉਂ ਨਿਰੰਕਾਰ ਭਇਓ ਰਾਮ ਅਵਤਾਰ, ਤ੍ਰੇਤਾ ਰਮਈਆ ਗੁਣ ਗਾ ਲਿਆ । ਨਾਉਂ ਨਿਰੰਕਾਰ ਯਜ਼ੁਰ ਧਰ ਜੋਤ ਨਿਰੰਜਣ, ਕ੍ਰਿਸ਼ਨ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਕਵਲ ਨੈਣ ਮੁਕਟ ਬੈਣ ਮਹਾਸਾਰਥੀ ਆਪ ਅਖਵਾ ਲਿਆ। ਨਾਉਂ ਨਿਰੰਕਾਰ ਕੋਟਨ ਜੀਵ ਧਰ ਧਿਆਨ, ਪ੍ਰਭ ਅਬਿਨਾਸ਼ ਦਾ ਭੇਤ ਨਾ ਪਾ ਲਿਆ। ਨਾਉਂ ਨਿਰੰਕਾਰ ਦੇ ਪ੍ਰਭ ਗਿਆਨ, ਭਗਤ ਅਰਜਨ ਤਰਾ ਲਿਆ। ਨਾਉਂ ਨਿਰੰਕਾਰ ਭਇਓ ਕ੍ਰਿਸ਼ਨ ਮੁਰਾਰ, ਗੀਤਾ ਗਿਆਨ ਗੋਝ ਅਲਾ ਲਿਆ। ਨਾਉਂ ਨਿਰੰਕਾਰ ਕੀਏ ਖੇਲ ਅਪਾਰ, ਦੁਆਪਰ ਭੇਸ ਵਟਾ ਲਿਆ। ਨਾਂਓ ਨਿਰੰਕਾਰ ਕਲੂ ਕਾਲ ਜਨ ਕਲ ਵਰਤਾ ਲਿਆ। ਨਾਉਂ ਨਿਰੰਕਾਰ ਪਰਗਟ ਜੋਤ ਅਪਾਰ ਘਨਕਪੁਰੀ ਭਾਗ ਲਗਾ ਲਿਆ। ਨਾਉਂ ਨਿਰੰਕਾਰ ਕਿਸੇ ਨਾ ਪਾਈ ਸਾਰ, ਜਾਮਾ ਵਿਸ਼ਨੂੰ ਭਗਵਾਨ ਪਾ ਲਿਆ। ਨਾਉਂ ਨਿਰੰਕਾਰ ਮੈਂ ਹਾਂ ਵਿਸ਼ਨੂੰ ਭਗਵਾਨ, ਸਰਬ ਜੀਵ ਵਿਚ ਸਮਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਨਿਹਕਲੰਕ ਅਖਵਾ ਲਿਆ। ਨਾਉਂ ਨਿਰੰਕਾਰ ਮੈਂ ਇਕ ਰੰਗ, ਬਹੁ ਰੰਗ ਜਗਤ ਵਖਾ ਲਿਆ। ਨਾਉਂ ਨਿਰੰਕਾਰ ਪਰਗਟ ਜੋਤ ਅਪਾਰ, ਵਿਚ ਦੇਹ ਸਮਾ ਲਿਆ। ਨਾਉਂ ਨਿਰੰਕਾਰ ਸਰਬ ਕਲਾ ਸਮਰਥ, ਸੋਲਾਂ ਕਲ ਵਿਸ਼ਨੂੰ ਭਗਵਾਨ ਕਲ ਵਡਿਆ ਲਿਆ। ਨਾਉਂ ਨਿਰੰਕਾਰ ਵੱਜੇ ਸ਼ਬਦ ਧੁਨਕਾਰ, ਮਨੀ ਸਿੰਘ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਉਪਜੇ ਸ਼ਬਦ ਗਿਆਨ, ਨੇਤਰ ਪੇਖ ਈਸ਼ਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਜਿਸ ਨੇ ਪਾਈ ਸਾਰ, ਪੱਲਾ ਜਗਤ ਫਿਰਾ ਲਿਆ। ਨਾਉਂ ਨਿਰੰਕਾਰ ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦਿਤਾ ਤਾਰ, ਸੋਹੰ ਸ਼ਬਦ ਗੁਰ ਗਿਆਨ ਦਵਾ ਲਿਆ। ਨਾਉਂ ਨਿਰੰਕਾਰ ਕਲਜੁਗ ਭਗਤ ਭੰਡਾਰ, ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਨਾਉਂ ਨਿਰੰਕਾਰ ਖੜ੍ਹੇ ਦਰ ਬ੍ਰਹਮਾ ਵਿਸ਼ਨ ਮਹੇਸ਼ ਗਲ ਪੱਲਾ ਪਾ ਲਿਆ। ਨਾਉਂ ਨਿਰੰਕਾਰ ਕੋਟ ਤੇਤੀਸ ਦਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਜੋਤ ਸਰੂਪ ਕਲਜੁਗ ਖੇਲ ਰਚਾ ਲਿਆ। ਨਾਉਂ ਨਿਰੰਕਾਰ ਛੱਡ ਦੇਹ ਅਪਾਰ, ਜੋਤ ਸਰੂਪ ਵਿਚ ਸਿੱਖ ਸਮਾ ਲਿਆ। ਨਾਉਂ ਨਿਰੰਕਾਰ ਉਪਜੇ ਬ੍ਰਹਮ ਗਿਆਨ, ਜਿਸ ਦਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਤਾਰ, ਗੁਣ ਨਿਧਾਨ ਘਰ ਆ ਲੇਖ ਲਿਖਾ ਲਿਆ। ਨਾਉਂ ਨਿਰੰਕਾਰ ਆਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ